X
X

Fact Check: ਸੰਗਰੂਰ ਤੋਂ ਆਪ ਸੰਸਦ ਭਗਵੰਤ ਮਾਨ ਦੇ ਭਾਸ਼ਣ ਦੇ ਵੀਡੀਓ ਨੂੰ ਭ੍ਰਮਕ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਨਿਕਲਿਆ। ਭਗਵੰਤ ਮਾਨ ਨੇ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਾਰੇ ਕੀਤੀ ਸੀ, ਨਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ। ਸੋਸ਼ਲ ਮੀਡਿਆ ਤੇ ਭਗਵੰਤ ਮਾਨ ਦੀ ਸਪੀਚ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ ) : ਸੋਸ਼ਲ ਮੀਡੀਆ ‘ਤੇ ਪੰਜਾਬ ਦੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਦੇ ਭਾਸ਼ਣ ਦੀ ਇੱਕ ਵੀਡੀਓ ਕਲਿਪ ਤੇਜੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਵਾਇਰਲ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਨੇ ਆਪਣੇ ਭਾਸ਼ਣ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੋਲ ਖੋਲ ਦਿੱਤੀ ਹੈ। ਹੋਰ ਯੂਜ਼ਰਸ ਵੀ ਇਸਨੂੰ ਸੱਚ ਮੰਨਦੇ ਹੋਏ ਵਾਇਰਲ ਕਰ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਕਲਿਪ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਸ ਵੀਡੀਓ ਕਲਿਪ ਨਾਲ ਕੀਤਾ ਜਾ ਰਿਹਾ ਦਾਅਵਾ ਝੂਠਾ ਹੈ। ਅਸਲ ਵਿੱਚ ਇਹ ਗੱਲ ਭਗਵੰਤ ਮਾਨ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਲਈ ਨਹੀਂ ਬਲਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਤੰਜ ਕਰਦੇ ਹੋਏ ਕਹਿ ਸੀ। ਉਸ ਹੀ ਭਾਸ਼ਣ ਦੇ ਵਿਚੋਂ ਕੁਝ ਹਿੱਸੇ ਨੂੰ ਕੱਟ ਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿਚ ?

ਫੇਸਬੁੱਕ ਯੂਜ਼ਰ Paramjeet Kulana ਨੇ ਵਾਇਰਲ ਕਲਿਪ ਸ਼ੇਅਰ ਕਰਦਿਆਂ ਲਿਖਿਆ, “ਭਗਵੰਤ ਮਾਨ ਨੇ ਹੀ ਖੋਲੀ ਕੇਜਰੀਵਾਲ ਦੇ ਝੂਠੇ ਡਰਾਮਿਆ ਦੀ ਪੋਲ”

ਫੇਸਬੁੱਕ ਤੇ ਕਈ ਯੂਜ਼ਰਸ ਇਸ ਵੀਡੀਓ ਕਲਿਪ ਨੂੰ ਸਮਾਨ ਅਤੇ ਮਿਲਦੇ ਜੁਲਦੇ ਦਾਅਵੇ ਨਾਲ ਵਾਇਰਲ ਕਰ ਰਹੇ ਹਨ।

ਪੜਤਾਲ

ਵਾਇਰਲ ਵੀਡੀਓ ਕਲਿੱਪ 20 ਸੈਕਿੰਡ ਦੀ ਹੈ , ਜਿਸ ਵਿੱਚ ਭਗਵੰਤ ਮਾਨ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ,ਕਰਦੇ ਕੀ ਫਿਰਦੇ ਹਨ, ਰਾਹ ‘ਚ ਜਾਂਦੀ ਡੋਲੀ ਦੀ ਕਾਰ ਰੋਕ ਲਈ, 100 ਰੁਪਏ ਸ਼ਗਨ ਦੇ ਦਿੱਤਾ, ਕਿਸੇ ਗਿਆਨੀ ਦੇ ਢਾਬੇ ‘ਤੇ ਚਾਹ ਪੀ ਲਈ, ਕਿਸੇ ਦੇ ਘਰ ਤਾਰਾਂ ਢਿੱਲੀਆਂ ਵੇਖ ਕੇ ਪਲਾਸ ਨਾਲ ਤਾਰਾਂ ਕੱਸ ਦਿੱਤੀਆਂ, ਕੀ ਇਹ ਮੁੱਖ ਮੰਤਰੀ ਦਾ ਕੰਮ ਹੁੰਦਾ ਹੈ ਯਾਰ “

ਵੀਡੀਓ ਨੂੰ ਸੁਣਦੇ ਹੀ ਲੱਗਦਾ ਹੈ ਕਿ ਇਹ ਕਿਸੇ ਭਾਸ਼ਣ ਦਾ ਇੱਕ ਅੰਸ਼ ਹੈ, ਜਿਸਨੂੰ ਗ਼ਲਤ ਦਾਅਵੇ ਨਾਲ ਜਾਣ-ਬੁੱਝ ਕੇ ਵਾਇਰਲ ਕੀਤਾ ਜਾ ਰਿਹਾ ਹੈ। ਆਮ ਤੌਰ ਤੇ ਚੌਣਾਂ ਦੇ ਦੌਰਾਨ ਇਸ ਤਰ੍ਹਾਂ ਦੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵੀਡੀਓ ਵਿਚ ਸਾਨੂੰ ਰੋਜ਼ਾਨਾ ਸਪੋਕਸਮੈਨ ਲਿਖਿਆ ਹੋਇਆ ਦੇਖਿਆ । ਅਸੀਂ ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਰੋਜ਼ਾਨਾ ਸਪੋਕਸਮੈਨ ਤੇ ਖੋਜੀਆਂ। ਸਾਨੂੰ ਰੋਜ਼ਾਨਾ ਸਪੋਕਸਮੈਨ ਦੇ ਯੂਟਿਊਬ ਚੈਨਲ ਤੇ 28 ਅਕਤੂਬਰ 2021 ਨੂੰ ਇਹ ਵੀਡੀਓ ਅਪਲੋਡ ਮਿਲਿਆ। 20 ਮਿੰਟ 02 ਸੈਕੰਡ ਦੇ ਇਸ ਵੀਡੀਓ ਵਿੱਚ ਵਾਇਰਲ ਕਲਿਪ ਨੂੰ 3 ਮਿੰਟ 51ਸੈਕੰਡ ਤੋਂ ਲੈ ਕੇ 4 ਮਿੰਟ 20 ਸੈਕੰਡ ਵਿਚਕਾਰ ਸੁਣਿਆ ਜਾ ਸਕਦਾ ਹੈ।

ਵੀਡੀਓ ਵਿੱਚ ਉਹ ਸੀ.ਐਮ ਚੰਨੀ ਬਾਰੇ ਬੋਲ ਰਹੇ ਹਨ ਕਿ ” ਹੁਣ ਚੰਨੀ ਸਾਹਿਬ ਆ ਗਏ ,ਆਏ ਤਾਂ ਉਹ ਇਸ ਕਰਕੇ ਸੀ ਕਿ ਬਿਜਲੀ ਦੇ ਸਮਝੌਤੇ ਰੱਦ ਕਰਨਗੇ ,ਬਰਗਾੜੀ ਦਾ ਇਨਸਾਫ ਹੋਵੇਗਾ,ਮਾਫੀਆ ਰਾਜ ਖਤਮ ਹੋਵੇਗਾ। ਆਏ ਤਾਂ ਇਹ ਕਹਿ ਕੇ ਸੀ। ਇੱਕ ਮਹੀਨਾ ਪੰਜ ਦਿਨ ਹੋ ਗਏ ,ਕਰਦੇ ਕੀ ਫਿਰਦੇ ਐ, ਕੋਈ ਰਾਹ ‘ਚ ਜਾਂਦੀ ਡੋਲੀ ਦੀ ਕਾਰ ਰੋਕ ਲਈ, 100 ਰੁਪਏ ਸ਼ਗਨ ਦੇ ਦਿੱਤਾ, ਕਿਸੇ ਗਿਆਨੀ ਦੇ ਢਾਬੇ ‘ਤੇ ਚਾਹ ਪੀ ਲਈ, ਕਿਸੇ ਦੇ ਘਰ ਤਾਰ ਢਿੱਲੀ ਲੱਗੀ ਪਲਾਸ ਨਾਲ ਉਹ ਕੱਸ ਦਿੱਤੀ, ਕੀ ਇਹ ਮੁੱਖ ਮੰਤਰੀ ਦਾ ਕੰਮ ਹੁੰਦਾ ਹੈ ਯਾਰ , ਬਾਈ ਸਕੀਮਾਂ ਬਣਾ ‘ਤੇ ਲੋਕਾਂ ਨੂੰ ਕੋਈ ਰਾਹਤ ਦੇ ” ਪੂਰੀ ਵੀਡੀਓ ਨੂੰ ਇੱਥੇ ਵੇਖੋ।

ਹੋਰ ਸਰਚ ਕਰਨ ਤੇ ਸਾਨੂੰ Bhagwant Mann ਦੇ ਯੂਟਿਊਬ ਚੈਨਲ ਤੇ 29 ਅਕਤੂਬਰ 2021ਵੀ ਇਹ ਵੀਡੀਓ ਮਿਲਿਆ। ਅਸਲ ਵਿੱਚ ਇਹ ਵੀਡੀਓ ਆਮ ਆਦਮੀ ਪਾਰਟੀ ਦੁਆਰਾ ਮਾਨਸਾ ਵਿਖੇ ਕਰਵਾਏ ਗਏ ਇੱਕ ਪ੍ਰੋਗਰਾਮ ਦਾ ਹੈ। ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਹੋਰ ਆਪ ਆਗੂਆਂ ਨੇ ਵੀ ਸ਼ਿਰਕਤ ਕੀਤੀ ਸੀ। ਇਸ ਪ੍ਰੋਗਰਾਮ ਵਿੱਚ ਹੀ ਭਗਵੰਤ ਮਾਨ ਨੇ ਇਹ ਗੱਲ ਕਹਿ ਸੀ , ਪਰ ਅਰਵਿੰਦ ਕੇਜਰੀਵਾਲ ਬਾਰੇ ਨਹੀਂ ਬਲਕਿ ਸੀ.ਐਮ ਚੰਨੀ ਬਾਰੇ। ਆਪਣੀ ਸਪੀਚ ਵਿੱਚ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਵੀ ਕਿਹਾ ਸੀ। ਮਾਨ ਦੇ ਯੂਟਿਊਬ ਚੈਨਲ ਤੇ ਵਾਇਰਲ ਕਲਿਪ ਨੂੰ 9 ਮਿੰਟ 05 ਸਕਿੰਟ ਤੋਂ ਲੈ ਕੇ 9 ਮਿੰਟ 33 ਸਕਿੰਟ ਵਿਚਕਾਰ ਸੁਣਿਆ ਜਾ ਸਕਦਾ ਹੈ। ਪੂਰੀ ਵੀਡੀਓ ਤੁਸੀਂ ਇੱਥੇ ਵੇਖ ਸਕਦੇ ਹੋ।

Ludhiana Times ਦੇ ਫੇਸਬੁੱਕ ਪੇਜ ਤੇ 29 ਅਕਤੂਬਰ 2021ਵੀ ਭਗਵੰਤ ਮਾਨ ਦੇ ਇਸ ਭਾਸ਼ਣ ਦੇ ਵੀਡੀਓ ਨੂੰ ਸੁਣਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਲਿਖਿਆ ਹੋਇਆ ਸੀ ” Bhagwant Mann ਦੀ ਹੁਣ ਤੱਕ ਦੀ ਸਭ ਤੋਂ ਧਮਾਕੇਦਾਰ ਸਪੀਚ,ਭਗਵੰਤ ਮਾਨ ਦੇ CM ਚੰਨੀ ਤੇ ਤਿੱਖੇ ਵਾਰ…” ਤੁਸੀਂ ਇਸ ਵੀਡੀਓ ਨੂੰ ਇੱਥੇ ਵੇਖ ਸਕਦੇ ਹੋ।

ਵੀਡੀਓ ਦੇ ਅੰਤ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਕੁਝ ਤਸਵੀਰਾਂ ਵੀ ਲੱਗੀਆਂ ਹੋਇਆ ਹਨ। 7 ਅਕਤੂਬਰ 2012 ਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇੱਕ ਖ਼ਬਰ ਵਿੱਚ ਅਰਵਿੰਦ ਕੇਜਰੀਵਾਲ ਦੀ ਬਿਜਲੀ ਠੀਕ ਕਰਦੇ ਹੋਏ ਦੀ ਫੋਟੋ ਮਿਲੀ । ਖਬਰ ਮੁਤਾਬਿਕ ਇੱਕ ਮਜ਼ਦੂਰ ਦਾ ਬਿਜਲੀ ਬਿੱਲ ਨਾ ਭਰਨ ਕਾਰਣ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ, ਜਿਸ ਨੂੰ ਖੁਦ ਅਰਵਿੰਦ ਕੇਜਰੀਵਾਲ ਨੇ ਜੋੜਿਆ ਸੀ। ਅਰਵਿੰਦ ਕੇਜਰੀਵਾਲ ਦੀ ਚਾਹ ਪੀਂਦੇ ਹੋਏ ਦੀ ਤਸਵੀਰ 22 ਜੁਲਾਈ 2016 ਨੂੰ ਅਮਰ ਉਜਾਲਾ ‘ਤੇ ਇੱਕ ਰਿਪੋਰਟ ਵਿਚ ਮਿਲੀ , ਖਬਰ ਅਨੁਸਾਰ ਗਊ ਹੱਤਿਆ ਦੇ ਸ਼ੱਕ ਵਿੱਚ ਭੀੜ ਨੇ ਦਲਿਤਾਂ ਨੂੰ ਕੁੱਟਿਆ ਸੀ, ਜਿਸ ਤੋਂ ਬਾਅਦ ਪੂਰੇ ਗੁਜਰਾਤ ਵਿੱਚ ਦਲਿਤਾਂ ਦਾ ਗੁੱਸਾ ਭੜਕ ਗਿਆ ਸੀ। ਅਤੇ ਉਹ ਸੜਕ ਤੇ ਆ ਗਏ ਸਨ । ਇਸ ਤੋਂ ਬਾਅਦ ਕੇਜਰੀਵਾਲ ਦਲਿਤ ਪਰਿਵਾਰਾਂ ਦੇ ਘਰ ਵੀ ਗਏ ਅਤੇ ਚਾਹ ਪੀਣ ਦੇ ਨਾਲ ਲੋਕਾਂ ਨਾਲ ਚਰਚਾ ਕੀਤੀ।

ਵੱਧ ਜਾਣਕਾਰੀ ਲਈ ਅਸੀਂ ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਕੋਆਰਡੀਨੇਟਰ ਸਿਮਰਨਜੀਤ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਸਾਰੀ ਗੱਲ ਭਗਵੰਤ ਮਾਨ ਨੇ ਸੀ.ਐਮ ਚੰਨੀ ਲਈ ਕਹਿ ਸੀ, ਮੁੱਖ ਮੰਤਰੀ ਕੇਜਰੀਵਾਲ ਲਈ ਨਹੀਂ। ਉਨ੍ਹਾਂ ਨੇ ਦੱਸਿਆ ਕਿ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਕਲਿਪ ਨੂੰ ਸ਼ੇਅਰ ਕਰਨੇ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ । ਸਾਨੂੰ ਪਤਾ ਲੱਗਿਆ ਕਿ ਯੂਜ਼ਰ ਬੁਢਲਾਡਾ ਦਾ ਰਹਿਣ ਵਾਲਾ ਹੈ ਅਤੇ ਯੂਜ਼ਰ ਨੂੰ 1,090 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਨਿਕਲਿਆ। ਭਗਵੰਤ ਮਾਨ ਨੇ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਾਰੇ ਕੀਤੀ ਸੀ, ਨਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ। ਸੋਸ਼ਲ ਮੀਡਿਆ ਤੇ ਭਗਵੰਤ ਮਾਨ ਦੀ ਸਪੀਚ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

  • Claim Review : ਭਗਵੰਤ ਮਾਨ ਨੇ ਹੀ ਖੋਲੀ ਕੇਜਰੀਵਾਲ ਦੇ ਝੂਠੇ ਡਰਾਮਿਆ ਦੀ ਪੋਲ
  • Claimed By : ਫੇਸਬੁੱਕ ਯੂਜ਼ਰ Paramjeet Kulana
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later