Fact Check : ਸ਼ਿਵ ਸੈਨਾ ਦੇ ਆਗੂ ਅਮਿਤ ਅਰੋੜਾ ਦੀ ਪੁਰਾਣੀ ਤਸਵੀਰ ਫਰਜ਼ੀ ਦਾਅਵੇ ਨਾਲ ਹੋ ਰਹੀ ਹੈ ਵਾਇਰਲ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਇਆ। ਸ਼ਿਵ ਸੈਨਾ ਆਗੂ ਅਮਿਤ ਅਰੋੜਾ ਦੀ ਪੁਰਾਣੀ ਫੋਟੋ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
- By: Jyoti Kumari
- Published: Jul 13, 2021 at 06:51 PM
ਨਵੀਂ ਦਿੱਲੀ (ਵਿਸ਼ਵਾਸ਼ ਨਿਊਜ਼ )। ਸੋਸ਼ਲ ਮੀਡੀਆ ਉੱਤੇ ਸ਼ਿਵ ਸੈਨਾ ਆਗੂ ਅਮਿਤ ਅਰੋੜਾ ਨਾਲ ਜੁੜਿਆ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਪੋਸਟ ਵਿੱਚ ਅਮਿਤ ਅਰੋੜਾ ਦੀ ਕੁਝ ਪੁਲਿਸ ਵਾਲਿਆਂ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੰਦਿਰ ਦੇ ਅੰਦਰ ਗਾਂ ਦਾ ਖੂਨ ਸੁੱਟਣ ਮਗਰੋਂ ਸ਼ਿਵਸੈਨਾ ਆਗੂ ਅਮਿਤ ਅਰੋੜਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਰਾਹੀਂ ਉਹ ਹਿੰਦੂ-ਮੁਸਲਿਮ ਦੰਗੇ ਭੜਕਾਉਣਾ ਚਾਹੁੰਦਾ ਸੀ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਪੋਸਟ ਫਰਜ਼ੀ ਹੈ। ਸਾਨੂੰ ਐਦਾਂ ਦੀ ਕੋਈ ਖ਼ਬਰ ਕਿਤੇ ਵੀ ਪਬਲਿਸ਼ ਨਹੀਂ ਮਿਲੀ ਅਤੇ ਜੋ ਤਸਵੀਰ ਵਾਇਰਲ ਹੋ ਰਹੀ ਹੈ ਉਹ ਵੀ ਪੁਰਾਣੀ ਹੈ।
ਕੀ ਹੈ ਵਾਇਰਲ ਪੋਸਟ ਵਿਚ ?
ਫੇਸਬੁੱਕ ਯੂਜ਼ਰ” ਭਿੰਡਰਾਂ ਵਾਲਾਂ ਸੰਦੀਪ ਸਿੰਘ ਨਾਗੀ Bhindera Wala Sandeep Singh Nagi ” ਨੇ 11 ਜੁਲਾਈ ਨੂੰ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ” ਪੁਲਿਸ ਹੱਥ ਭਾਰੀ ਸਫਲਤਾ ਹਿੰਦੂ ਮੁਸਲਿਮ ਨੂੰ ਲੜਾਉਣ ਦੀ ਕੋਸ਼ਿਸ਼ ਕਰਨ ਵਾਲਾ Amit Arora ਮੰਦਿਰ ਚ ਗਾਂ ਦੇ ਖੂਨ ਦਾ ਛਿੜਕਾਅ ਕਰਦਾ ਫੜ ਲਿਆ ਕਰਦੋ ਸ਼ੇਅਰ ਤਾਂ ਜ਼ੋ ਇਹੋ ਲੁਕੇ ਨਾ ਰਹਿਣ”
ਪੋਸਟ ਦੇ ਆਰਕਾਇਵਡ ਵਰਜਨ ਨੂੰ ਇੱਥੇ ਵੇਖੋ।
ਪੜਤਾਲ
ਵਿਸ਼ਵਾਸ਼ ਨਿਊਜ਼ ਨੇ ਇੰਟਰਨੈੱਟ ਤੇ ਖੁੱਲੀ ਸਰਚ ਦੇ ਜ਼ਰੀਏ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਕੁਝ ਕੀਵਰਡ ਰਾਹੀਂ ਇੰਟਰਨੈੱਟ ਤੇ ਸਰਚ ਕੀਤਾ ਕਿਉਂਕਿ ਅਸੀਂ ਇਹ ਜਾਨਣਾ ਚਾਹੁੰਦੇ ਸੀ ਕਿ ਇਹ ਖ਼ਬਰ ਸੱਚ ਹੈ ਜਾ ਨਹੀਂ। ਸਰਚ ਦੇ ਦੌਰਾਨ ਸਾਨੂੰ ਅਜਿਹੀ ਕੋਈ ਪ੍ਰਮਾਣਿਕ ਰਿਪੋਰਟ ਨਹੀਂ ਮਿਲੀ, ਜੋ ਇਸ ਖ਼ਬਰ ਦੀ ਪੁਸ਼ਟੀ ਕਰਦੀ ਹੋਵੇ। ਜੇਕਰ ਅਜਿਹਾ ਹੁੰਦਾ ਤਾਂ ਇਹ ਖ਼ਬਰ ਕਿਤੇ ਨਾ ਕਿਤੇ ਪਬਲਿਸ਼ ਜ਼ਰੂਰ ਹੋਣੀ ਸੀ , ਪਰ ਸਾਨੂੰ ਇਸ ਨਾਲ ਜੁੜੀ ਕੋਈ ਮੀਡਿਆ ਰਿਪੋਰਟ ਕਿਤੇ ਵੀ ਨਹੀਂ ਮਿਲੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਅਮਿਤ ਅਰੋੜਾ ਦੀ ਸ਼ੋਸ਼ਲ ਪ੍ਰੋਫਾਈਲ ਵੱਲ ਰੁੱਖ ਕੀਤਾ ਅਤੇ ਉਨ੍ਹਾਂ ਦੀ ਫੇਸਬੁੱਕ ਤੇ ਪਹੁੰਚ ਗਏ। ਅਸੀਂ ਉਨ੍ਹਾਂ ਦੇ ਫੇਸਬੁੱਕ ਪੇਜ ਨੂੰ ਖੰਗਾਲਿਆ। ਵਾਇਰਲ ਪੋਸਟ ਵਿੱਚ ਇਸਤੇਮਾਲ ਕੀਤੀ ਗਈ ਤਸਵੀਰ ਸਾਨੂੰ ਉਨ੍ਹਾਂ ਦੇ ਪੇਜ਼ ਤੇ ਅਪਲੋਡ ਮਿਲੀ ਅਤੇ ਇਸ ਤਸਵੀਰ ਨੂੰ ਅਮਿਤ ਅਰੋੜਾ ਨੇ 16 ਮਾਰਚ ਨੂੰ ਆਪਣੀ ਕਵਰ ਤਸਵੀਰ ਵਜੋਂ ਲਗਾਇਆ ਸੀ ਜਿਸ ਤੋਂ ਇਹ ਸਾਫ ਹੁੰਦਾ ਹੈ ਕਿ ਵਾਇਰਲ ਤਸਵੀਰ ਪੁਰਾਣੀ ਹੈ। ਕਵਰ ਫੋਟੋ ਦਾ ਸਕ੍ਰੀਨਸ਼ੋਟ ਹੇਂਠਾ ਦੇਖਿਆ ਜਾ ਸਕਦਾ ਹੈ।
ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਅਸੀਂ ਦੈਨਿਕ ਜਾਗਰਣ ਦੇ ਲੁਧਿਆਣਾ ਰਿਪੋਰਟਰ ਭੁਪੇੰਦ੍ਰ ਭਾਟੀਆ ਨਾਲ ਸੰਪਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦੀ ਨਜ਼ਰ ਵਿੱਚ ਅਜਿਹੀ ਕੋਈ ਖ਼ਬਰ ਨਹੀਂ ਆਈ ਹੈ ਜੇਕਰ ਅਜਿਹਾ ਕੁਝ ਹੁੰਦਾ ਤਾਂ ਖ਼ਬਰ ਜ਼ਰੂਰ ਉਨ੍ਹਾਂ ਦੀ ਨਜ਼ਰਾਂ ਵਿੱਚ ਆਉਂਦੀ। ਇਹ ਖ਼ਬਰ ਪੂਰੀ ਤਰ੍ਹਾਂ ਫਰਜੀ ਹੈ।
ਮਾਮਲੇ ਵਿੱਚ ਹੋਰ ਪੁਸ਼ਟੀ ਲਈ ਅਸੀਂ ਸ਼ਿਵ ਸੈਨਾ ਆਗੂ ਅਮਿਤ ਅਰੋੜਾ ਨਾਲ ਗੱਲ ਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਪੋਸਟ ਉਨ੍ਹਾਂ ਦੀ ਨਜ਼ਰ ਵਿੱਚ ਵੀ ਆਈ ਹੈ ਅਤੇ ਇਸ ਫਰਜੀ ਖ਼ਬਰ ਦੀ ਸ਼ਿਕਾਇਤ ਉਹ ਲੁਧਿਆਣਾ ਅਤੇ ਚੰਡੀਗੜ੍ਹ ਦੋਨਾਂ ਪੁਲਿਸ ਸਟੇਸ਼ਨ ਵਿੱਚ ਦਰਜ ਕਰਨਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਫੋਟੋ ਉਸ ਸਮੇਂ ਦੀ ਹੈ ਜਦੋਂ ਉਹ ਵੀਰਿੰਦਾਵਨ ਗਏ ਸੀ , ਉਸ ਤਸਵੀਰ ਨੂੰ ਹੁਣ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਖ਼ਬਰ ਪੂਰੀ ਤਰ੍ਹਾਂ ਗ਼ਲਤ ਹੈ। ਕੁਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਕੇ ਅਜਿਹੀ ਅਫਵਾਹਾਂ ਫੈਲਾਉਂਦੇ ਹਨ।
ਪੜਤਾਲ ਦੇ ਅੰਤ ਵਿੱਚ ਅਸੀਂ ਵਾਇਰਲ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਭਿੰਡਰਾਂ ਵਾਲਾਂ ਸੰਦੀਪ ਸਿੰਘ ਨਾਗੀ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਯੂਜ਼ਰ ਨੂੰ 3.3K ਲੋਕ ਫੋਲੋ ਕਰਦੇ ਹਨ ਅਤੇ ਯੂਜ਼ਰ ਪਿੰਡ ਭਿੰਡਰ ਕਲਾਂ (ਜਿਲ੍ਹਾ ਮੋਗਾ) ਦਾ ਵਸਨੀਕ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਇਆ। ਸ਼ਿਵ ਸੈਨਾ ਆਗੂ ਅਮਿਤ ਅਰੋੜਾ ਦੀ ਪੁਰਾਣੀ ਫੋਟੋ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
- Claim Review : ਪੁਲਿਸ ਹੱਥ ਭਾਰੀ ਸਫਲਤਾ ਹਿੰਦੂ ਮੁਸਲਿਮ ਨੂੰ ਲੜਾਉਣ ਦੀ ਕੋਸ਼ਿਸ਼ ਕਰਨ ਵਾਲਾ Amit Arora ਮੰਦਿਰ ਚ ਗਾਂ ਦੇ ਖੂਨ ਦਾ ਛਿੜਕਾਅ ਕਰਦਾ ਫੜ ਲਿਆ
- Claimed By : ਫੇਸਬੁੱਕ ਯੂਜ਼ਰ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...