ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਮੁਕੇਸ਼ ਖੰਨਾ ਦੀ ਮੌਤ ਦੀ ਖ਼ਬਰ ਇੱਕ ਅਫਵਾਹ ਸਾਬਿਤ ਹੋਈ। ਉਹ ਬਿੱਲਕੁਲ ਸੁਰੱਖਿਅਤ ਹਨ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਮਸ਼ਹੂਰ ਅਭਿਨੇਤਾ ਮੁਕੇਸ਼ ਖੰਨਾ ਦੀ ਮੌਤ ਦੀਆਂ ਅਫਵਾਹਾਂ ਸ਼ੋਸ਼ਲ ਮੀਡੀਆ ਤੇ ਉੱਡ ਰਹੀਆਂ ਹਨ। ਬਹੁਤ ਸਾਰੇ ਯੂਜ਼ਰਸ ਮੁਕੇਸ਼ ਖੰਨਾ ਦੀ ਤਸਵੀਰ ਪੋਸਟ ਕਰਦੇ ਹੋਏ ਲਿਖ ਰਹੇ ਹਨ ਕਿ ਕੋਰੋਨਾ ਤੋਂ ਸੰਕ੍ਰਮਿਤ ਮੁਕੇਸ਼ ਖੰਨਾ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਸੀ। ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਪੋਸਟ ਫਰਜ਼ੀ ਨਿਕਲੀ। ਮੁਕੇਸ਼ ਖੰਨਾ ਨੇ ਖ਼ੁਦ ਇਨ੍ਹਾਂ ਅਫ਼ਵਾਵਾਂ ਦਾ ਖੰਡਨ ਕੀਤਾ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ” ਗੋਹਾਨਾ ਬ੍ਰੈਕਿੰਗ ਨਿਊਜ਼ ” ਨੇ 11 ਮਈ ਦੀ ਰਾਤ ਨੂੰ ਇਕ ਪੋਸਟ ਅਪਲੋਡ ਕਰਦਿਆਂ ਲਿਖਿਆ: ‘ਮੁਕੇਸ਼ ਖੰਨਾ ਸ਼ਕਤੀਮਾਨ ਕੋਰੋਨਾ ਤੋਂ ਤਿੰਨ ਦਿਨ ਪਹਿਲਾਂ ਸੰਕ੍ਰਮਿਤ ਹੋਏ ਸਨ, ਅੱਜ ਲੀਲਾਵਤੀ ਹਸਪਤਾਲ ਚ ਲਿਆ ਆਖਰੀ ਸਾਹ ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ। ‘
ਬਹੁਤ ਸਾਰੇ ਲੋਕ ਮੁਕੇਸ਼ ਖੰਨਾ ਦੇ ਮੌਤ ਦੀ ਅਫਵਾਹ ਨੂੰ ਸੱਚ ਮੰਨਦੇ ਹੋਏ ਇਸ ਨੂੰ ਵਾਇਰਲ ਕਰ ਰਹੇ ਹਨ। ਇੱਥੇ ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ ਵੇਖੋ।
ਵਿਸ਼ਵਾਸ ਨਿਊਜ਼ ਨੂੰ ਇਹ ਦਾਅਵਾ ਆਪਣੇ ਫੈਕਟ ਚੈਕਿੰਗ ਵਟਸਐਪ ਚੈਟਬੋਟ (+91 95992 99372) ਤੇ ਫੈਕਟ ਚੈੱਕ ਕਰਨ ਲਈ ਮਿਲਿਆ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਹੋ ਰਹੀ ਪੋਸਟ ਦੀ ਸੱਚਾਈ ਨੂੰ ਜਾਣਨ ਲਈ ਮੁੰਬਈ ਵਿੱਚ ਬਾਲੀਵੁੱਡ ਨੂੰ ਕਵਰ ਕਰਨ ਵਾਲੀ ਦੈਨਿਕ ਜਾਗਰਣ ਦੀ ਸੰਵਾਦਦਾਤਾ ਸਮਿਤਾ ਸ਼੍ਰੀਵਾਸਤਵ ਨੂੰ ਸੰਪਰਕ ਕੀਤਾ। ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ ਕਿ ਮੁਕੇਸ਼ ਖੰਨਾ ਇੱਕ ਦਮ ਤੰਦਰੁਸਤ ਹਨ। ਵਾਇਰਲ ਪੋਸਟ ਫਰਜ਼ੀ ਹੈ।
ਜਾਂਚ ਨੂੰ ਅੱਗੇ ਵਧਾਉਂਦਿਆਂ ਵਿਸ਼ਵਾਸ ਨਿਊਜ਼ ਨੇ ਮੁਕੇਸ਼ ਖੰਨਾ ਦੇ ਸ਼ੋਸ਼ਲ ਮੀਡੀਆ ਅਕਾਊਂਟ ਦੀ ਜਾਂਚ ਕੀਤੀ। ਸਾਨੂੰ 11 ਮਈ ਨੂੰ ਮੁਕੇਸ਼ ਖੰਨਾ ਦੇ ਫੇਸਬੁੱਕ ਪੇਜ ਤੇ ਉਨ੍ਹਾਂ ਦਾ ਇੱਕ ਬਿਆਨ ਮਿਲਿਆ ਹੈ। ਇਸ ਵਿੱਚ ਉਨ੍ਹਾਂ ਨੇ ਵਾਇਰਲ ਹੋਈ ਖ਼ਬਰਾਂ ਦਾ ਖੰਡਨ ਕਰਦੇ ਹੋਏ ਦੱਸਿਆ ਕਿ ਆਪ ਸਭ ਦੀ ਦੁਆਵਾਂ ਤੋਂ ਮੈਂ ਬਿੱਲਕੁਲ ਸਵੱਸਥ ਹਾਂ, ਸੁਰੱਖਿਅਤ ਹਾਂ, ਨਾ ਤਾਂ ਮੈਨੂੰ ਕੋਰੋਨਾ ਹੋਇਆ ਹੈ ਅਤੇ ਨਾ ਹੀ ਮੈਨੂੰ ਕਿਸੇ ਹਸਪਤਾਲ ਵਿੱਚ ਦਾਖਲ ਸੀ। ਪਤਾ ਨਹੀਂ ਕੌਣ ਅਜਿਹੀਆਂ ਗੁੰਮਰਾਹਕੁੰਨ ਬੇਬੁਨਿਆਦ ਝੂਠੀਆਂ ਖ਼ਬਰਾਂ ਨੂੰ ਬਣਾਉਂਦਾ ਹੈ ਅਤੇ ਕੌਣ ਲੋਕ ਹਨ ਜੋ ਇਸ ਨੂੰ ਫੈਲਾਉਂਦੇ ਹਨ। ਉਨ੍ਹਾਂ ਦਾ ਮਕਸਦ ਕੀ ਹੁੰਦਾ ਹੈ। ਇਸ ਤਰ੍ਹਾਂ ਕਿੰਨੇ ਸਾਰੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹਨ।
ਤੁਸੀਂ ਪੂਰੀ ਵੀਡੀਓ ਇੱਥੇ ਦੇਖ ਸਕਦੇ ਹੋ।
ਮੁਕੇਸ਼ ਖੰਨਾ ਦੀ ਖੰਡਨ ਵਾਲੀ ਵੀਡੀਓ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਤੇ ਵੀ ਦੇਖੀ ਜਾ ਸਕਦੀ ਹੈ।
ਜਾਂਚ ਦੇ ਅੰਤ ਤੇ ਅਸੀਂ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਗੋਹਾਨਾ ਬ੍ਰੇਕਿੰਗ ਨਿਊਜ਼ ਨਾਮ ਦੇ ਇਸ ਫੇਸਬੁੱਕ ਪੇਜ ਨੂੰ 23 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਇਹ ਪੇਜ ਹਰਿਆਣਾ ਦੇ ਗੋਹਾਨਾ ਤੋਂ ਅਪਡੇਟ ਹੁੰਦਾ ਹੈ। ਇਸ ਨੂੰ 25 ਨਵੰਬਰ 2020 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਮੁਕੇਸ਼ ਖੰਨਾ ਦੀ ਮੌਤ ਦੀ ਖ਼ਬਰ ਇੱਕ ਅਫਵਾਹ ਸਾਬਿਤ ਹੋਈ। ਉਹ ਬਿੱਲਕੁਲ ਸੁਰੱਖਿਅਤ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।