X
X

Fact Check: ਸ਼ਬਾਨਾ ਆਜ਼ਮੀ ਨੇ ਨਹੀਂ ਕਹੀ ਦੇਸ਼ ਛੱਡਣ ਦੀ ਗੱਲ, ਵਾਇਰਲ ਮੈਸਜ ਗਲਤ ਹੈ

  • By: Bhagwant Singh
  • Published: May 20, 2019 at 12:17 PM
  • Updated: Jun 24, 2019 at 11:24 AM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਇਕ ਪੋਸਟ ਵਾਇਰਲ ਹੋ ਰਹੀ ਹੈ। ਪੋਸਟ ਵਿਚ ਭਾਰਤੀਏ ਅਦਾਕਾਰਾ ਸ਼ਬਾਨਾ ਆਜ਼ਮੀ ਦਾ ਇੱਕ ਬਿਆਨ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕਥਿੱਤ ਤੌਰ ਤੇ ਉਹਨਾਂ ਨੇ ਕਿਹਾ ਹੈ, ‘ਜੇਕਰ ਮੋਦੀ ਫੇਰ ਦੁਬਾਰਾ ਦੇਸ਼ ਦੇ ਪ੍ਰਧਾਨਮੰਤ੍ਰੀ ਬਣੇ ਤਾਂ ਉਹ ਦੇਸ਼ ਨੂੰ ਛੱਡ ਦੇਵੇਗੀ’। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਖਬਰ ਗ਼ਲਤ ਹੈ। ਸ਼ਬਾਨਾ ਆਜ਼ਮੀ ਨੇ ਕਦੇ ਇੱਦਾਂ ਦਾ ਕੁੱਝ ਵੀ ਨਹੀਂ ਕਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਸ਼ਬਾਨਾ ਆਜ਼ਮੀ ਦੀ ਤਸਵੀਰ ਨਾਲ ਲਿਖਿਆ ਹੈ “ਇਸ ਵਾਰ ਵੀ ਜੇ ਨਰੇਂਦਰ ਮੋਦੀ ਜਿੱਤ ਕੇ ਪ੍ਰਧਾਨਮੰਤ੍ਰੀ ਬਣ ਗਏ ਤਾਂ ਮੈਂ ਦੇਸ਼ ਨੂੰ ਛੱਡ ਦਵਾਂਗੀ!!! -ਸ਼ਬਾਨਾ ਆਜ਼ਮੀ !!।”

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਦਾ ਗੂਗਲ ਰੀਵਰਸ ਇਮੇਜ ਕਿੱਤਾ ਅਤੇ ਪਾਇਆ ਕਿ ਇਸ ਤਸਵੀਰ ਨੂੰ ਹੋਰ ਵੀ ਕਈ ਸੋਸ਼ਲ ਮੀਡੀਆ ਪਲੇਟਫੋਰਮਸ ਤੇ ਪੋਸਟ ਕਿੱਤਾ ਗਿਆ ਹੈ। ਇਸ ਤਸਵੀਰ ਵਿਚ ਇਸਤੇਮਾਲ ਕਿੱਤੀ ਜਾ ਰਹੀ ਸ਼ਬਾਨਾ ਆਜ਼ਮੀ ਦੀ ਤਸਵੀਰ ਵੀ ਪੁਰਾਣੀ ਹੈ ਅਤੇ ਕਈ ਮੀਡੀਆ ਪੇਲਟਫੋਰਮਸ ਨੇ ਇਸਨੂੰ ਆਪਣੀ ਖਬਰਾਂ ਵਿਚ ਇਸਤੇਮਾਲ ਕਿੱਤਾ ਹੈ।

ਅਸੀਂ ਪੜਤਾਲ ਲਈ ਸ਼ਬਾਨਾ ਆਜ਼ਮੀ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਸ ਦੀ ਜਾਂਚ ਕਿੱਤੀ ਅਤੇ ਪਾਇਆ ਕਿ ਉਹਨਾਂ ਨੇ ਇਸ ਖਬਰ ਨੂੰ ਨਕਾਰਦੇ ਹੋਏ 11 ਮਈ ਨੂੰ ਇੱਕ ਟਵੀਟ ਕਿੱਤਾ ਸੀ ਜਿਸ ਵਿਚ ਉਹਨਾਂ ਨੇ ਲਿਖਿਆ ਸੀ “ਮੈਂ ਇੱਦਾਂ ਦਾ ਕਦੇ ਵੀ ਨਹੀਂ ਕਿਹਾ ਹੈ ਅਤੇ ਦੇਸ਼ ਛੱਡਣ ਦਾ ਮੇਰਾ ਕੋਈ ਇਰਾਦਾ ਨਹੀਂ ਹੈ। ਇਸੇ ਜਗਾਹ ਮੇਰਾ ਜਨਮ ਹੋਇਆ ਅਤੇ ਮੇਰੀ ਮੌਤ ਵੀ ਇਸੇ ਦੇਸ਼ ਵਿਚ ਹੋਵੇਗੀ….”

ਇਸ ਸਿਲਸਿਲੇ ਵਿਚ ਅਸੀਂ ਸ਼ਬਾਨਾ ਆਜ਼ਮੀ ਦੇ ਮੈਨੇਜਰ ਨਾਲ ਗੱਲ ਕਿੱਤੀ ਅਤੇ ਉਹਨਾਂ ਨੇ ਇਸ ਤਰਾਂ ਦੀ ਝੂਠੀ ਖਬਰਾਂ ਫੈਲਾਏ ਜਾਣ ਨੂੰ ਲੈ ਕੇ ‘ਫੇਕ ਨਿਊਜ਼ ਬ੍ਰਿਗੇਡ’ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਨਰੇਂਦਰ ਮੋਦੀ ਦੇ ਫੇਰ ਤੋਂ ਪ੍ਰਧਾਨਮੰਤ੍ਰੀ ਬਣਨ ਤੇ ਸ਼ਬਾਨਾ ਆਜ਼ਮੀ ਦੇ ਦੇਸ਼ ਛੱਡਣ ਦੀ ਖਬਰ ਫਰਜ਼ੀ ਹੈ। ਇਸ ਸਬੰਧ ਵਿਚ ਉਹਨਾਂ ਨੇ ਕਿਹਾ ਕਿ ਇਹ ਪੂਰੀ ਤਰਾਂ ਮੰਗੜਤ ਖਬਰ ਹੈ।

ਇਸ ਪੋਸਟ ਨੂੰ Wise Indian Tongue – WIT‎ ਨਾਂ ਦੇ ਇੱਕ ਫੇਸਬੁੱਕ ਪੇਜ ਤੇ ਸ਼ੇਅਰ ਕਿੱਤਾ ਗਿਆ ਸੀ। ਇਸ ਪੇਜ ਦੇ ਕੁੱਲ 11,811 ਮੇਮ੍ਬਰਸ ਹਨ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਖਬਰ ਗਲਤ ਹੈ। ਸ਼ਬਾਨਾ ਆਜ਼ਮੀ ਨੇ ਕਦੇ ਵੀ ਦੇਸ਼ ਛੱਡਣ ਦੀ ਗੱਲ ਨਹੀਂ ਕਰੀ ਅਤੇ ਖੁਦ ਉਹਨਾਂ ਨੇ ਇਸ ਗੱਲ ਦਾ ਖੰਡਨ ਕਿੱਤਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

  • Claim Review : ਸ਼ਬਾਨਾ ਆਜ਼ਮੀ ਨੇ ਕਹੀ ਦੇਸ਼ ਛੱਡਣ ਦੀ ਗੱਲ
  • Claimed By : FB Page-Wise Indian Tongue - WIT
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later