ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਜਿਸ ਤਸਵੀਰ ਨੂੰ ਭਾਰਤ ਦੇ ਦੂਜੇ ਸਭ ਤੋਂ ਵੱਡੇ ਕੋਵਿਡ ਸੈਂਟਰ ਦੇ ਰੂਪ ਵਿੱਚ ਵਾਇਰਲ ਕੀਤਾ ਗਿਆ, ਉਹ ਕਤਰ ਦੇ ਇੱਕ ਸਟੇਡੀਅਮ ਦੀ ਤਸਵੀਰ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ) ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਤਸਵੀਰ ਰਾਸ਼ਟਰੀ ਸਵੈਮ ਸੇਵਕ ਸੰਘ ਦੁਆਰਾ ਬਣਾਏ ਗਏ ਭਾਰਤ ਦੇ ਦੂਜੇ ਸਭ ਤੋਂ ਵੱਡੇ ਕੋਵਿਡ ਕੇਅਰ ਸੈਂਟਰ ਦੀ ਹੈ। ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਕੋਵਿਡ ਸੈਂਟਰ ਵਜੋਂ ਜੋ ਦੱਸਿਆ ਜਾ ਰਿਹਾ ਹੈ ਉਹ ਅਸਲ ਵਿੱਚ ਕਤਰ ਦਾ ਅਲ ਬਿਆਤ ਸਟੇਡੀਅਮ ਹੈ। ਇਸ ਜਾਂਚ ਨੂੰ ਮਰਾਠੀ ਵਿੱਚ ਵੀ ਪੜ੍ਹੀਆਂ ਜਾ ਸਕਦਾ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਮਹੇਸ਼ ਤਾਰੀ ਨੇ ਇੱਕ ਤਸਵੀਰ ਨੂੰ ਸਾਂਝਾ ਕਰਦੇ ਹੋਏ ਦਾਅਵਾ ਕਰਦਿਆਂ ਲਿਖਿਆ: ‘ਬਹੁਤ ਵਧੀਆ ਕੰਮ ਆਰ.ਐਸ.ਐਸ !!’
ਤਸਵੀਰ ਦੇ ਉੱਪਰ ਲਿਖਿਆ ਗਿਆ ਸੀ, “2nd largest Covid care center in India. RSS has built 6000 bed covid care center and 4 oxygen plants in 45 acres of land in Indore.”
ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ ਇਥੇ ਵੇਖੋ।
ਪੜਤਾਲ
ਵਿਸ਼ਵਾਸ਼ ਨਿਊਜ਼ ਨੇ ਸਭ ਤੋਂ ਪਹਿਲਾਂ ਇੰਟਰਨੈੱਟ’ਤੇ ਵਾਇਰਲ ਹੋਈ ਤਸਵੀਰ ਨੂੰ ਲੱਭਣਾ ਸ਼ੁਰੂ ਕੀਤਾ। ਇਸ ਲਈ ਅਸੀਂ ਗੂਗਲ ਰਿਵਰਸ ਇਮੇਜ ਟੂਲ ਦੀ ਵਰਤੋਂ ਕੀਤੀ। ਸਰਚ ਦੇ ਦੌਰਾਨ ਅਸੀਂ ਸਿੱਧੇ ਅਲ ਜਜੀਰਾ ਦੀ ਵੈੱਬਸਾਈਟ ਤੇ ਪਹੁੰਚੇ। ਅਲ ਜਜ਼ੀਰਾ ਦੀ ਰਿਪੋਰਟ ਵਿੱਚ 2022 ਵਿੱਚ ਹੋਣ ਵਾਲੇ ਫੁੱਟਬਾਲ ਵਰਲਡ ਕੱਪ ਬਾਰੇ ਦੱਸਿਆ ਗਿਆ ਸੀ ਕਿ ਕਤਰ ਕੱਪ ਲਈ ਤਿਆਰ ਹੈ। ਖ਼ਬਰਾਂ ਵਿੱਚ ਉਨ੍ਹਾਂ 8 ਸਟੇਡੀਅਮਾਂ ਬਾਰੇ ਦੱਸਿਆ ਗਿਆ ਸੀ ਜਿੱਥੇ ਮੈਚ ਹੋਣੇ ਹਨ। ਇੱਕ ਤਸਵੀਰ ਨੂੰ ਅਲ ਬਿਆਤ ਸਟੇਡੀਅਮ ਦਾ ਦੱਸਿਆ ਗਿਆ, ਜੋ ਕਿ ਵਾਇਰਲ ਪੋਸਟ ਨਾਲ ਮਿਲਦਾ- ਜੁਲਦਾ ਸੀ।
ਜਾਂਚ ਜਾਰੀ ਰੱਖਦਿਆਂ ਅਸੀਂ ਗੂਗਲ ਵਿੱਚ ਅਲ ਬਿਆਤ ਸਟੇਡੀਅਮ ਕੀਵਰਡ ਟਾਈਪ ਕਰਕੇ ਸਰਚ ਕੀਤੀ। ਸਾਨੂੰ ਅਸਲ ਤਸਵੀਰ ਕਤਰ ਟ੍ਰਿਬਿਊਨ ਨਾਮ ਦੀ ਇੱਕ ਵੈਬਸਾਈਟ ਤੇ ਮਿਲੀ। ਸਾਨੂੰ ਇਹ ਇਮੇਜ਼ ਗੇਟੀ ਦੀ ਵੈੱਬਸਾਈਟ ਤੇ ਵੀ ਮਿਲੀ। ਇਸਨੂੰ 18 ਦਸੰਬਰ 2019 ਨੂੰ ਪਬਲਿਸ਼ ਕੀਤਾ ਗਿਆ ਸੀ।
ਹੁਣ ਤੱਕ ਦੀ ਜਾਂਚ ਤੋਂ ਇਹ ਸਿੱਧ ਹੋ ਗਿਆ ਸੀ ਕਿ ਜਿਸ ਤਸਵੀਰ ਨੂੰ ਭਾਰਤ ਦੇ ਕੋਵਿਡ ਸੈਂਟਰ ਦੀ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਸੀ ਅਸਲ ਵਿੱਚ ਉਹ ਕਤਰ ਦੇ ਇੱਕ ਸਟੇਡੀਅਮ ਦੀ ਹੈ। ਹੁਣ ਅਸੀਂ ਇਹ ਜਾਣਨਾ ਸੀ ,ਕਿ ਸੰਘ ਨੇ ਸੱਚ ਵਿੱਚ ਭਾਰਤ ਵਿੱਚ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਕੋਵੀਡ ਕੇਂਦਰ ਬਣਾਇਆ ਹੈ। ਗੂਗਲ ਸਰਚ ਦੇ ਦੌਰਾਨ ਸਾਨੂੰ ਨਿਊਜ਼ 18 ਡਾਟ ਕੋਮ ਦੀ ਇੱਕ ਖ਼ਬਰ ਮਿਲੀ। ਇਸ ਖ਼ਬਰ ਵਿੱਚ ਦੱਸਿਆ ਗਿਆ ਸੀ ਕਿ ਦੇਸ਼ ਦਾ ਦੂਜਾ ਸਭ ਤੋਂ ਵੱਡਾ 6200 ਬੈੱਡਾਂ ਵਾਲਾ ਮਾਡਰਨ ਕੋਵਿਡ ਕੇਅਰ ਸੈਂਟਰ ਇੰਦੌਰ ਵਿੱਚ ਬਣਾਇਆ ਗਿਆ। ਪੂਰੀ ਖ਼ਬਰ ਵਿੱਚ ਕਿਤੇ ਵੀ ਸੰਘ ਦਾ ਜ਼ਿਕਰ ਨਹੀਂ ਸੀ।
ਜਾਂਚ ਦੇ ਆਖ਼ਰੀ ਪੜਾਅ ਵਿੱਚ ਵਿਸ਼ਵਾਸ ਨਿਊਜ਼ ਨੇ ਸੰਘ ਦੇ ਅਖਿਲ ਭਾਰਤੀ ਸਹਿ-ਪ੍ਰਚਾਰ ਪ੍ਰਮੁੱਖ ਨਰੇਂਦਰ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਹੋਈ ਤਸਵੀਰ ਸੰਘ ਦੁਆਰਾ ਬਣਾਏ ਗਏ ਕੋਵਿਡ ਕੇਂਦਰ ਦੀ ਨਹੀਂ ਹੈ। ਵੈਸੇ ਵੀ ਸੰਘ ਨੇ ਕੋਵਿਡ ਕੇਅਰ ਸੈਂਟਰ ਨਹੀਂ ਬਣਾਇਆ। ਉਨ੍ਹਾਂ ਨੇ ਸਿਰਫ ਮਦਦ ਕੀਤੀ ਸੀ।
ਹੁਣ ਵਾਰੀ ਸੀ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕਰਨ ਦੀ। ਸੋਸ਼ਲ ਸਕੈਨਿੰਗ ਤੋਂ ਸਾਨੂੰ ਪਤਾ ਲੱਗਿਆ ਕਿ ਫੇਸਬੁੱਕ ਯੂਜ਼ਰ ਮਹੇਸ਼ ਤਾਰੀ ਮੁੰਬਈ ਦਾ ਵਸਨੀਕ ਹੈ। ਉਸ ਦੇ 415 ਦੋਸਤ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਜਿਸ ਤਸਵੀਰ ਨੂੰ ਭਾਰਤ ਦੇ ਦੂਜੇ ਸਭ ਤੋਂ ਵੱਡੇ ਕੋਵਿਡ ਸੈਂਟਰ ਦੇ ਰੂਪ ਵਿੱਚ ਵਾਇਰਲ ਕੀਤਾ ਗਿਆ, ਉਹ ਕਤਰ ਦੇ ਇੱਕ ਸਟੇਡੀਅਮ ਦੀ ਤਸਵੀਰ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।