X
X

Fact Check: ਦਿੱਲੀ ਵਿੱਚ ਹੋਈ ਲੁੱਟ ਦੀ ਘਟਨਾ ਦੇ ਵੀਡੀਓ ਨੂੰ ਮੁੰਬਈ ਦਾ ਦੱਸ ਸ਼ੇਅਰ ਕਰ ਰਹੇ ਹਨ ਲੋਕ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਇਹ ਦਾਅਵਾ ਭ੍ਰਮਕ ਹੈ। ਲੁੱਟ ਦੀ ਇਹ ਘਟਨਾ ਮੁੰਬਈ ਵਿੱਚ ਨਹੀਂ, ਦਿੱਲੀ ਵਿੱਚ ਵਾਪਰੀ ਸੀ।

ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ਤੇ ਵਾਇਰਲ ਇੱਕ ਪੋਸਟ ਵਿਚ ਸੀ.ਸੀ.ਟੀ.ਵੀ ਫੁਟੇਜ ਨੂੰ ਦੇਖਿਆ ਜਾ ਸਕਦਾ ਹੈ, ਜਿਸ ਵਿੱਚ 4 ਲੋਕ ਜ਼ਬਰਦਸਤੀ ਇੱਕ ਘਰ ਵਿੱਚ ਦਾਖਲ ਹੁੰਦੇ ਹਨ ਅਤੇ ਘਰ ਦੇ ਲੋਕਾਂ ਨੂੰ ਬੰਦੀ ਬਣਾ ਕੇ ਲੁੱਟਪਾਟ ਕਰਦੇ ਹਨ। ਪੋਸਟ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਹ ਘਟਨਾ ਮੁੰਬਈ ਵਿੱਚ ਹੋਈ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗੁੰਮਰਾਹਕੁੰਨ ਸਾਬਿਤ ਹੋਇਆ। ਲੁੱਟ ਦੀ ਇਹ ਘਟਨਾ ਮੁੰਬਈ ਵਿੱਚ ਨਹੀਂ ਬਲਕਿ ਦਿੱਲੀ ਵਿੱਚ ਵਾਪਰੀ ਹੈ।

ਕੀ ਹੈ ਵਾਇਰਲ ਪੋਸਟ ਵਿੱਚ
Hyderabad-e-Hind News ਨਾਮ ਦੇ ਫੇਸਬੁੱਕ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨਾਲ ਲਿਖਿਆ ਹੈ “4 delivery boys separately entered a society with pretext to deliver parcel in different flats… All 4 were actually part of the same gang… Searched for an open door flat… Barged in and looted the residents… Home camera captures the ordeal. This happened in Balaji Tower, Nerul, Navi Mumbai. Ensure the Security of your Apartment, CCTV are more vigilant” ਜਿਸਦਾ ਪੰਜਾਬੀ ਅਨੁਵਾਦ ਹੈ ” 4 ਡਿਲੀਵਰੀ ਬੁਆਇਸ ਵੱਖ- ਵੱਖ ਫਲੈਟਾਂ ਤੇ ਪਾਰਸਲ ਪਹੁੰਚਾਣ ਦੇ ਬਹਾਨੇ ਇੱਕ ਸੋਸਾਇਟੀ ਵਿੱਚ ਅਲੱਗ- ਅਲੱਗ ਵੜ ਗਏ… ਇਹ ਸਾਰੇ ਚਾਰ ਆਦਮੀ ਅਸਲ ਵਿੱਚ ਇਕ ਹੀ ਗਰੁੱਪ ਦਾ ਹਿੱਸਾ ਸਨ…ਇੱਕ ਖੁੱਲ੍ਹੇ ਦਰਵਾਜੇ ਵਾਲੇ ਫਲੈਟ ਦੀ ਤਲਾਸ਼ੀ ਲਈ…ਵੜ ਗਏ ਅਤੇ ਉੱਥੇ ਦੇ ਨਿਵਾਸੀਆਂ ਨੂੰ ਲੁੱਟ ਲਿਆ…ਘਰ ਵਿੱਚ ਲੱਗੇ ਕੈਮਰੇ ਵਿੱਚ ਸਭ ਦੇ ਅਪਰਾਧ ਕੈਪਚਰ ਹੋ ਜਾਂਦੇ ਹਨ। ਇਹ ਬਾਲਾਜੀ ਟਾਵਰ, ਨੇਰੁਲ,ਨਵੀਂ ਮੁੰਬਈ ਵਿੱਚ ਹੋਇਆ ਹੈ। ਆਪਣੇ ਅਪਾਰਟਮੈਂਟ ਦੀ ਸੁਰੱਖਿਆ ਨਿਸ਼ਚਿਤ ਕਰੋ,ਸੀ.ਸੀ.ਟੀ.ਵੀ ਵੱਧ ਸਤਰਕ ਹੈ ”
ਪੋਸਟ ਦਾ ਲਿੰਕ ਇੱਥੇ ਵੇਖੋ

ਪੜਤਾਲ

ਅਸੀਂ ਸਭ ਤੋਂ ਪਹਿਲਾਂ ਕੀਵਰਡਸ ਸਰਚ ਦੀ ਮਦਦ ਨਾਲ ਇੰਟਰਨੈੱਟ ਤੇ ਖੋਜ ਕੀਤੀ ਕਿ ਕੀ ਨਵੀਂ ਮੁੰਬਈ ਵਿੱਚ ਅਜਿਹੀ ਕੋਈ ਘਟਨਾ ਵਾਪਰੀ ਹੈ। ਸਾਨੂੰ ਮੁੰਬਈ ਵਿੱਚ ਅਜਿਹੀ ਕੋਈ ਘਟਨਾ ਦਾ ਜ਼ਿਕਰ ਨਹੀਂ ਮਿਲਿਆ , ਪਰ ਦਿੱਲੀ ਵਿੱਚ ਅਜਿਹੀ ਇੱਕ ਘਟਨਾ ਬਾਰੇ ਬਹੁਤ ਸਾਰੀਆਂ ਖਬਰਾਂ ਸਨ।

timesofindia.indiatimes.com ਤੇ 8 ਜੁਲਾਈ 2021 ਨੂੰ ਪਬਲਿਸ਼ ਖਬਰ ਵਿੱਚ ਵਾਇਰਲ ਕਲਿੱਪ ਦੇ ਇੱਕ ਸਕ੍ਰੀਨਸ਼ਾਟ ਦਾ ਥੰਬ ਇਮੇਜ ਦੇਖਿਆ ਜਾ ਸਕਦਾ ਹੈ। ਖ਼ਬਰ ਦੇ ਅਨੁਸਾਰ, “ਅਨੁਵਾਦਿਤ ਕੀਤਾ ਗਿਆ: ਪੱਛਮੀ ਦਿੱਲੀ ਦੇ ਉੱਤਮ ਨਗਰ ਵਿੱਚ ਬੁੱਧਵਾਰ ਦੁਪਹਿਰ ਨੂੰ ਬੰਦੂਕ ਦੀ ਨੋਕ ਤੇ ਪਰਿਵਾਰ ਨੂੰ ਫੜ ਕੇ ਹਥਿਆਰਬੰਦ ਲੋਕ ਇੱਕ ਕਾਰੋਬਾਰੀ ਦੇ ਘਰ ਵਿੱਚ ਦਾਖਲ ਹੋ ਗਏ ਅਤੇ ਲੱਖਾਂ ਦੀ ਨਕਦੀ ਅਤੇ ਗਹਿਣੇ ਲੁੱਟ ਲਏ.”

ਇਸ ਹੀ ਡਿਸਕ੍ਰਿਪਸ਼ਨ ਨਾਲ ਇਸ ਘਟਨਾ ਤੇ ਇੱਕ ਖਬਰ news.abplive.com ਤੇ ਵੀ ਮਿਲੀ। ਇਸ ਖਬਰ ਵਿੱਚ ਵੀ ਵਾਇਰਲ ਕਲਿਪ ਦੇ ਸਕ੍ਰੀਨਸ਼ਾਟ ਦਾ ਥੰਬ ਇਮੇਜ ਦੇਖਿਆ ਜਾ ਸਕਦਾ ਹੈ।

ਇਸ ਵਿਸ਼ੇ ਵਿੱਚ ਪੁਸ਼ਟੀ ਲਈ ਅਸੀਂ ਦੈਨਿਕ ਜਾਗਰਣ ਦੇ ਪੱਛਮੀ ਦਿੱਲੀ ਦੇ ਕ੍ਰਾਈਮ ਰਿਪੋਰਟਰ ਗੌਤਮ ਮਿਸ਼ਰਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਵੀਡੀਓ ਦਿੱਲੀ ਦੇ ਉੱਤਮ ਨਗਰ ਦਾ ਹੈ ਅਤੇ ਇਹ ਘਟਨਾ ਜੁਲਾਈ 2021 ਵਿੱਚ ਵਾਪਰੀ ਸੀ।

ਕਈ ਲੋਕ ਇਸ ਪੋਸਟ ਨੂੰ ਗਲਤ ਦਾਅਵੇ ਨਾਲ ਸਾਂਝਾ ਕਰ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਹੈ Hyderabad-e-Hind News ਨਾਮ ਦਾ ਫੇਸਬੁੱਕ ਪੇਜ। ਪੰਨੇ ਦੇ 4,614 ਫੋਲੋਵਰਸ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਇਹ ਦਾਅਵਾ ਭ੍ਰਮਕ ਹੈ। ਲੁੱਟ ਦੀ ਇਹ ਘਟਨਾ ਮੁੰਬਈ ਵਿੱਚ ਨਹੀਂ, ਦਿੱਲੀ ਵਿੱਚ ਵਾਪਰੀ ਸੀ।

  • Claim Review : 4 delivery boys separately entered a society with pretext to deliver parcel in different flats... All 4 were actually part of the same gang... Searched for an open door flat... Barged in and looted the residents... Home camera captures the ordeal. This happened in Balaji Tower, Nerul, Navi Mumbai
  • Claimed By : Hyderabad-e-Hind News
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later