X
X

Fact Check: ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਰਵਿੰਦ ਤ੍ਰਿਵੇਦੀ ਹੈਂ ਸੁਰੱਖਿਅਤ, ਮੌਤ ਦੀ ਖ਼ਬਰ ਨਿਕਲੀ ਅਫਵਾਹ।

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਅਰਵਿੰਦ ਤ੍ਰਿਵੇਦੀ ਦੀ ਮੌਤ ਦੀ ਖ਼ਬਰ ਫਰਜ਼ੀ ਨਿਕਲੀ।ਅਭਿਨੇਤਾ ਸੁਨੀਲ ਲਹਿਰੀ ਜਿਨ੍ਹਾਂ ਨੇ ਰਾਮਾਇਣ ਵਿੱਚ ਲਕਸ਼ਮਣ ਦੀ ਭੂਮਿਕਾ ਨਿਭਾਈ ਸੀ ਅਤੇ ਅਰਵਿੰਦ ਤ੍ਰਿਵੇਦੀ ਦੇ ਭਤੀਜੇ ਕੌਸਤੁਬ ਤ੍ਰਿਵੇਦੀ ਦੋਹਾਂ ਨੇ ਉਨ੍ਹਾਂ ਦੇ ਜੀਵਿਤ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ ਹੈ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। 80 ਦੇ ਦਹਾਕੇ ਦੇ ਮਸ਼ਹੂਰ ਟੀਵੀ ਸੀਰੀਅਲ ਰਾਮਾਇਣ ਵਿੱਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਅਰਵਿੰਦ ਤ੍ਰਿਵੇਦੀ ਦੀ ਮੌਤ ਦੀ ਅਫਵਾਹ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਪਤਾ ਲੱਗਿਆ ਕਿ ਅਰਵਿੰਦ ਤ੍ਰਿਵੇਦੀ ਜਿਉਂਦੇ ਹਨ ਅਤੇ ਬਿਲਕੁਲ ਠੀਕ ਹਨ।

ਅਭਿਨੇਤਾ ਸੁਨੀਲ ਲਹਿਰੀ ਜਿਨ੍ਹਾਂ ਨੇ ਰਾਮਾਇਣ ਵਿੱਚ ਲਕਸ਼ਮਣ ਦੀ ਭੂਮਿਕਾ ਨਿਭਾਈ ਸੀ ਅਤੇ ਅਰਵਿੰਦ ਤ੍ਰਿਵੇਦੀ ਦੇ ਭਤੀਜੇ ਕੌਸਤੁਬ ਤ੍ਰਿਵੇਦੀ ਦੋਹਾਂ ਨੇ ਉਨ੍ਹਾਂ ਦੇ ਜੀਵਿਤ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ ਹੈ।

ਕੀ ਹੋ ਰਿਹਾ ਹੈ ਵਾਇਰਲ

ਫੇਸਬੁੱਕ ਤੇ ਬਹੁਤ ਸਾਰੇ ਯੂਜ਼ਰਸ ਅਰਵਿੰਦ ਤ੍ਰਿਵੇਦੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਦਾਅਵਾ ਕਰ ਰਹੇ ਹਨ ” ਭਾਵਪੂਰਨ ਸ਼ਰਧਾਂਜਲੀ ਅਰਵਿੰਦ ਤ੍ਰਿਵੇਦੀ “ਲੰਕੇਸ਼” ਰਾਮਾਇਣ ਸੀਰੀਅਲ ਚ ਰਾਵਣ ਦੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਅੱਜ ਸਾਡੇ ਵਿੱਚਕਾਰ ਨਹੀਂ ਰਹੇ। ਪਰਮਾਤਮਾ ਉਨ੍ਹਾਂ ਨੂੰ ਸ਼੍ਰੀ ਚਰਨਾਂ ਵਿੱਚ ਜਗ੍ਹਾ ਬਖਸ਼ਣ।”

ਪੋਸਟ ਦਾ ਆਰਕਾਇਵਡ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਪੋਸਟ ਦੀ ਸੱਚਾਈ ਪਤਾ ਕਰਨ ਲਈ ਮੁੰਬਈ ਵਿੱਚ ਬਾਲੀਵੁੱਡ ਨੂੰ ਲੰਬੇ ਸਮੇਂ ਤੋਂ ਕਵਰ ਕਰਨ ਵਾਲੀ ਸੀਨੀਅਰ ਪੱਤਰਕਾਰ ਸਮਿਤਾ ਸ਼੍ਰੀਵਾਸਤਵ ਨਾਲ ਸੰਪਰਕ ਕੀਤਾ। ਸਮਿਤਾ ਨੇ ਵਿਸ਼ਵਾਸ਼ ਨਿਊਜ਼ ਨੂੰ ਦੱਸਿਆ ਕਿ ਅਰਵਿੰਦ ਤ੍ਰਿਵੇਦੀ ਬਾਰੇ ਵਾਇਰਲ ਹੋਈ ਪੋਸਟ ਫਰਜ਼ੀ ਹੈ। ਉਨ੍ਹਾਂ ਕੋਲ ਅਜਿਹੀ ਕੋਈ ਖ਼ਬਰ ਨਹੀਂ ਆਈ ਹੈ।

ਇਸ ਤੋਂ ਬਾਅਦ ਅਸੀਂ ਕੀਵਰਡ ਸਰਚ ਦੀ ਮਦਦ ਨਾਲ ਇੰਟਰਨੈੱਟ ਤੇ ਲੱਭਿਆ। ਸਾਨੂੰ ਕਿਸੇ ਵੀ ਪ੍ਰਮਾਣਿਕ ​​ਮੀਡੀਆ ਵੈੱਬਸਾਈਟ ਤੇ ਅਜਿਹੀ ਕੋਈ ਖ਼ਬਰ ਨਹੀਂ ਮਿਲੀ। ਹਾਲਾਂਕਿ ਸਾਨੂੰ ਰਾਮਾਇਣ ਵਿੱਚ ਲਕਸ਼ਮਣ ਦੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਸੁਨੀਲ ਲਹਿਰੀ ਦੇ ਵੈਰੀਫਾਈਡ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਜ਼ਰੂਰ ਮਿਲੀ , ਜਿਸ ਵਿੱਚ ਲਹਿਰੀ ਨੇ ਅਰਵਿੰਦ ਤ੍ਰਿਵੇਦੀ ਦੀ ਮੌਤ ਦੀ ਖ਼ਬਰ ਦਾ ਖੰਡਨ ਕਰਦਿਆਂ ਕਿਹਾ ਕਿ ਉਹ ਜ਼ਿੰਦਾ ਹਨ ਅਤੇ ਸਹੀ ਸਲਾਮਤ ਹਨ। ਪੋਸਟ ਵਿੱਚ ਲਿਖਿਆ ਸੀ “Aajkal Koi Na Koi Buri Khabar sunane Ko milati Hai carona ki vajah se, Upar Se Arvind Trivedi ji (Ravan) ki jhuthi khabar, Meri Prathna Hai jhuthi afwah failane Walon se kripya Karke Is Tarah ki khabar na failaye… Bhagwan ki Daya se Arvind ji theek hain aur Prathna Karta Hun Ki Bhagwan unhen sadaiv Swasth rakhen”

ਲੱਭਣ ਤੇ ਸਾਨੂੰ ਅਰਵਿੰਦ ਤ੍ਰਿਵੇਦੀ ਦੇ ਭਤੀਜੇ ਕੌਸਤੁਬ ਤ੍ਰਿਵੇਦੀ ਦੀ ਇੱਕ ਫੇਸਬੁੱਕ ਪੋਸਟ ਵੀ ਮਿਲੀ। 4 ਮਈ ਨੂੰ ਕੀਤੇ ਗਏ ਇਸ ਪੋਸਟ ਵਿੱਚ ਲਿਖਿਆ ਸੀ ।“It’s fake last year on 3rd may also this news was there he is good and safe. Please don’t spread” ਜਿਸਦਾ ਪੰਜਾਬੀ ਅਨੁਵਾਦ ਹੈ “ਇਹ ਖਬਰ ਫਰਜ਼ੀ ਹੈ। ਇਹ ਫਰਜ਼ੀ ਖ਼ਬਰ ਪਿਛਲੇ ਸਾਲ ਵੀ ਵਾਇਰਲ ਹੋਈ ਸੀ। ਉਹ ਬਿਲਕੁਲ ਠੀਕ ਹਨ। ਕਿਰਪਾ ਕਰਕੇ ਫਰਜ਼ੀ ਖ਼ਬਰ ਨਾ ਫੈਲਾਓ।”

ਇਸ ਤੋਂ ਬਾਅਦ ਅਸੀਂ ਫਰਜ਼ੀ ਖ਼ਬਰ ਫੈਲਾਉਣ ਵਾਲੇ ਫੇਸਬੁੱਕ ਪੇਜ we support BJP india ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਫੇਸਬੁੱਕ ਪੇਜ ਦੇ 265.6K ਫੋਲੋਵਰਸ ਹਨ।

ਇਹ ਹੀ ਅਫਵਾਹ 2020 ਵਿੱਚ ਵੀ ਵਾਇਰਲ ਹੋਈ ਸੀ। ਅਸੀਂ ਉਸ ਸਮੇਂ ਵੀ ਇਸਦਾ ਫ਼ੈਕ੍ਟ ਚੈੱਕ ਕੀਤਾ ਸੀ। ਇਸਨੂੰ ਇੱਥੇ ਪੜ੍ਹਿਆ ਜਾ ਸਕਦਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਅਰਵਿੰਦ ਤ੍ਰਿਵੇਦੀ ਦੀ ਮੌਤ ਦੀ ਖ਼ਬਰ ਫਰਜ਼ੀ ਨਿਕਲੀ।ਅਭਿਨੇਤਾ ਸੁਨੀਲ ਲਹਿਰੀ ਜਿਨ੍ਹਾਂ ਨੇ ਰਾਮਾਇਣ ਵਿੱਚ ਲਕਸ਼ਮਣ ਦੀ ਭੂਮਿਕਾ ਨਿਭਾਈ ਸੀ ਅਤੇ ਅਰਵਿੰਦ ਤ੍ਰਿਵੇਦੀ ਦੇ ਭਤੀਜੇ ਕੌਸਤੁਬ ਤ੍ਰਿਵੇਦੀ ਦੋਹਾਂ ਨੇ ਉਨ੍ਹਾਂ ਦੇ ਜੀਵਿਤ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ ਹੈ।

  • Claim Review : ਭਾਵਪੂਰਨ ਸ਼ਰਧਾਂਜਲੀ ਅਰਵਿੰਦ ਤ੍ਰਿਵੇਦੀ
  • Claimed By : Prem Acharya
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later