Fact Check: ਰਾਜਸਥਾਨ ਸਰਕਾਰ ਨੇ ਨਹੀਂ ਜਾਰੀ ਕੀਤਾ ਅੰਤਮ ਸੰਸਕਾਰ ਦੇ ਲਈ 4 ਦਿਨਾਂ ਪਹਿਲਾਂ ਪਰਮਿਸ਼ਨ ਲੈਣ ਦਾ ਕੋਈ ਨੋਟਿਸ।

ਵਿਸ਼ਵਾਸ਼ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਰਾਜਸਥਾਨ ਸਰਕਾਰ ਨੇ ਇਹ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਇੱਕ ਸਕਰੀਨ ਸ਼ਾਟ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ ਦੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜਸਥਾਨ ਸਰਕਾਰ ਨੇ ਇੱਕ ਪਰੀਪੱਤਰ ਜਾਰੀ ਕਰਦਿਆਂ ਕਿਹਾ ਹੈ ਕਿ ਅੰਤਮ ਸੰਸਕਾਰ ਤੋਂ 4 ਦਿਨਾਂ ਪਹਿਲਾਂ ਐਸ.ਡੀ.ਐਮ ਨੂੰ ਸੂਚਿਤ ਕਰਨਾ ਲਾਜ਼ਮੀ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਫਰਜ਼ੀ ਸੀ। ਰਾਜਸਥਾਨ ਸਰਕਾਰ ਨੇ ਇਹ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ‘ਡਾ. ਕੈਪਟਨ ਆਲੋਕ ਰੰਜਨ ‘ਨੇ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ,’ ਰਾਜਸਥਾਨ ਸਰਕਾਰ ਨੇ ਇੱਕ ਸਰਕੂਲਰ ਜਾਰੀ ਕਰਦਿਆਂ ਕਿਹਾ ਹੈ ਕਿ ਅੰਤਮ ਸੰਸਕਾਰ ਤੋਂ 4 ਦਿਨਾਂ ਪਹਿਲਾਂ ਐਸ.ਡੀ.ਐਮ ਨੂੰ ਸੂਚਿਤ ਕਰਨਾ ਲਾਜ਼ਮੀ ਹੈ। ਕੋਰੋਨਾ ਦੇ ਨਾਲ-ਨਾਲ ਰਾਜਸਥਾਨ ਵਿੱਚ ਪਾਗਲਪਨ ਦੀ ਲਹਿਰ ਵੀ ਚੱਲ ਰਹੀ ਹੈ…. ”

ਪੋਸਟ ਦਾ ਅਰਕਾਈਵਡ ਵਰਜਨ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਆਪਣੀ ਜਾਂਚ ਸ਼ੁਰੂ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਰਾਜਸਥਾਨ ਸਰਕਾਰ ਨੇ ਅਜਿਹਾ ਕੋਈ ਸਰਕੂਲਰ ਜਾਰੀ ਕੀਤਾ ਹੈ ਜਾਂ ਨਹੀਂ। ਸਾਨੂੰ ਖੋਜ ਲਈ ਕਿਸੇ ਪ੍ਰਮਾਣਿਕ ​​ਮੀਡੀਆ ਵੈੱਬਸਾਈਟ ਤੇ ਅਜਿਹੀ ਕੋਈ ਖ਼ਬਰ ਨਹੀਂ ਮਿਲੀ।

ਜਾਂਚ ਜਾਰੀ ਰੱਖਦਿਆਂ ਅਸੀਂ ਵਾਇਰਲ ਪੋਸਟ ਨੂੰ ਧਿਆਨ ਨਾਲ ਵੇਖਿਆ। ਵਾਇਰਲ ਸਕਰੀਨ ਸ਼ਾਟ ਵਿੱਚ ਦੈਨਿਕ ਭਾਸਕਰ ਲਿਖਿਆ ਦੇਖਿਆ ਜਾ ਸਕਦਾ ਹੈ। ਅਸੀਂ ਕੀਵਰਡ ਸਰਚ ਦੀ ਵਰਤੋਂ ਕਰਦਿਆਂ ਦੈਨਿਕ ਭਾਸਕਰ ਦੀ ਵੈੱਬਸਾਈਟ ਤੇ ਖੋਜ ਕੀਤੀ। ਸਾਨੂੰ ਇਹ ਖਬਰ 14 ਅਪ੍ਰੈਲ ਨੂੰ ਪ੍ਰਕਾਸ਼ਿਤ ਮਿਲੀ,ਪਰ ਇਸ ਖਬਰ ਵਿੱਚ ਅੰਤਮ ਸੰਸਕਾਰ ਦੇ ਲਈ 4 ਦਿਨਾਂ ਪਹਿਲਾਂ ਪਰਮਿਸ਼ਨ ਵਾਲੀ ਲਾਈਨ ਨਹੀਂ ਲਿਖੀ ਸੀ।

ਅਸੀਂ ਰਾਜਸਥਾਨ ਸਰਕਾਰ ਦੁਆਰਾ ਜਾਰੀ ਕੀਤੀ ਨੋਟੀਫਿਕੇਸ਼ਨ ਨੂੰ 14 ਅਪ੍ਰੈਲ ਨੂੰ ਵੇਖਿਆ। ਕੋਰੋਨਾ ਵਾਇਰਸ ਸੰਬੰਧੀ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਵਿੱਚ ਇਹ ਕਿਤੇ ਵੀ ਨਹੀਂ ਲਿਖਿਆ ਗਿਆ ਸੀ ਕਿ ਸੰਸਕਾਰ ਤੋਂ 4 ਦਿਨਾਂ ਪਹਿਲਾਂ ਪਰਮਿਸ਼ਨ ਲੈਣੀ ਪਵੇਗੀ।

ਜਾਂਚ ਦੇ ਅਗਲੇ ਪੜਾਅ ਵਿੱਚ ਅਸੀਂ ਸਿੱਧੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਓ.ਐਸ.ਡੀ ਲੋਕੇਸ਼ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਇਸ ਨੂੰ ਫਰਜ਼ੀ ਦੱਸਿਆ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਸ ਵਿਸ਼ੇ ਬਾਰੇ 4 ਦਿਨ ਪਹਿਲਾਂ ਇੱਕ ਟਵਿੱਟ ਵੀ ਕੀਤਾ ਸੀ। ਇਹ ਟਵਿੱਟ ਇੱਥੇ ਵੇਖਿਆ ਜਾ ਸਕਦਾ ਹੈ।

ਪੋਸਟ ਨੂੰ ਫਰਜ਼ੀ ਦਾਅਵਿਆਂ ਨਾਲ ਸਾਂਝਾ ਫੇਸਬੁੱਕ ਯੂਜ਼ਰ ‘ਡਾ. ਕੈਪਟਨ ਆਲੋਕ ਰੰਜਨ’ ਦੀ ਸ਼ੋਸ਼ਲ ਸਕੈਨਿੰਗ ਤੋਂ ਪਤਾ ਲੱਗਿਆ ਕਿ ਯੂਜ਼ਰ ਪਟਨਾ ਦਾ ਰਹਿਣ ਵਾਲਾ ਹੈ। ਯੂਜ਼ਰ ਨੂੰ 231 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ਼ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਰਾਜਸਥਾਨ ਸਰਕਾਰ ਨੇ ਇਹ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts