ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਸ਼ਾਹਰੁਖ ਖਾਨ ਦੀ ਮੌਤ ਨਾਲ ਜੁੜੀ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਸੰਬੰਧਿਤ ਤਸਵੀਰਾਂ ਰਾਹੀਂ ਇਹ ਝੂਠ ਫੈਲਾਇਆ ਗਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਤਿੰਨ ਤਸਵੀਰਾਂ ਦਾ ਇੱਕ ਕੋਲਾਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੀ ਪਲੇਨ ਕ੍ਰੈਸ਼ ਵਿੱਚ ਮੌਤ ਹੋ ਗਈ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਵਾਇਰਲ ਤਸਵੀਰਾਂ ਪੁਰਾਣੀਆਂ ਹਨ।
ਕੀ ਹੋ ਰਿਹਾ ਹੈ ਵਾਇਰਲ
ਕਈ ਸਾਰੇ ਫੇਸਬੁੱਕ ਯੂਜ਼ਰ ਤਿੰਨ ਤਸਵੀਰਾਂ ਨੂੰ ਇੱਕ ਸਾਥ ਵਾਇਰਲ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਸ਼ਾਹਰੁਖ ਖਾਨ ਦੀ ਮੌਤ ਪਲੇਨ ਕ੍ਰੈਸ਼ ਵਿੱਚ ਮੌਤ ਹੋ ਹੋਈ ਹੈ।
ਇਨ੍ਹਾਂ ਤਿੰਨਾਂ ਤਸਵੀਰਾਂ ਵਿੱਚ ਪਹਿਲੀ ਤਸਵੀਰ ਵਿੱਚ ਅਨਿਲ ਕਪੂਰ ਨੂੰ ਇੱਕ ਸ਼ਵ ਵਾਹਨ ਦੇ ਨਾਲ ਵੇਖਿਆ ਜਾ ਸਕਦਾ ਹੈ। ਦੂਜੀ ਤਸਵੀਰ ਵਿੱਚ ਇੱਕ ਜਹਾਜ਼ ਦੇ ਨਾਲ ਸ਼ਾਹਰੁਖ ਦੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਸਦੇ ਉੱਪਰ ਲਿਖਿਆ ਹੈ ਕਿ ਸ਼ਾਹਰੁਖ ਦੀ ਪਲੇਨ ਕ੍ਰੈਸ਼ ਵਿੱਚ ਮੌਤ। ਇਸ ਦੇ ਨਾਲ ਹੀ ਤੀਜੀ ਤਸਵੀਰ ਵਿੱਚ ਸ਼ਾਹਰੁਖ ਖਾਨ ਦੀ ਤਸਵੀਰ ਦੇ ਨਾਲ RIP 1965-2021 ਲਿਖਿਆ ਗਿਆ ਹੈ।
ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਜਿਉ ਦਾ ਤਿਉਂ ਲਿਖਿਆ ਗਿਆ ਹੈ। ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਵੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਲਈ ਵਰਤੀਆਂ ਤਸਵੀਰਾਂ ਦੀ ਸੱਚਾਈ ਨੂੰ ਖੋਜਣਾ ਸ਼ੁਰੂ ਕੀਤਾ । ਸਭ ਤੋਂ ਪਹਿਲਾਂ ਅਸੀਂ ਅਨਿਲ ਕਪੂਰ ਦੀ ਪਹਿਲੀ ਤਸਵੀਰ ਬਾਰੇ ਜਾਨਣਾ ਸੀ। ਗੂਗਲ ਰਿਵਰਸ ਇਮੇਜ ਟੂਲ ਵਿੱਚ ਇਸ ਤਸਵੀਰ ਨੂੰ ਅਪਲੋਡ ਕਰਕੇ ਸਰਚ ਕਰਨ ਤੇ ਇਹ ਤਸਵੀਰ ਸਾਨੂੰ ਬਹੁਤ ਸਾਰੀਆਂ ਨਿਊਜ਼ ਵੈੱਬਸਾਈਟਾਂ ਤੇ ਮਿਲੀ । ਇਹ ਫੋਟੋ 1 ਮਾਰਚ 2018 ਨੂੰ ਹਿੰਦੁਸਤਾਨ ਟਾਈਮਜ਼ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇੱਕ ਖਬਰ ਵਿੱਚ ਵਰਤੀ ਗਈ ਇਸ ਫੋਟੋ ਬਾਰੇ ਦੱਸਿਆ ਗਿਆ ਕਿ ਮੁੰਬਈ ਵਿੱਚ ਸ਼੍ਰੀਦੇਵੀ ਦੇ ਅੰਤਿਮ ਸੰਸਕਾਰ ਦੇ ਸਮੇਂ ਸ਼ਵ ਦੇ ਕੋਲ ਖੜ੍ਹੇ ਅਨਿਲ ਕਪੂਰ। ਇਹ ਤਸਵੀਰ ਪੀ.ਟੀ.ਆਈ ਦੇ ਵੱਲੋਂ ਜਾਰੀ ਕੀਤੀ ਸੀ। ਪੂਰੀ ਖਬਰ ਇੱਥੇ ਪੜ੍ਹੋ।
ਹੁਣ ਅਸੀਂ ਦੂਜੀ ਤਸਵੀਰ ਬਾਰੇ ਜਾਨਣਾ ਸੀ। ਇਸ ਤਸਵੀਰ ਵਿੱਚ ਇੱਕ ਵਿਮਾਨ ਨੂੰ ਕ੍ਰੈਸ਼ ਹਾਲਤ ਵਿੱਚ ਵੇਖਿਆ ਜਾ ਸਕਦਾ ਹੈ। ਗੂਗਲ ਰਿਵਰਸ ਇਮੇਜ ਸਰਚ ਦੇ ਜ਼ਰੀਏ, ਸਾਨੂੰ ਅਸਲ ਤਸਵੀਰ ਏਵੀਏਸ਼ਨ ਐਕਸੀਡੈਂਟ ਨਾਂ ਦੀ ਵੈੱਬਸਾਈਟ ਤੇ ਮਿਲੀ । 17 ਜਨਵਰੀ, 2008 ਨੂੰ ਇੱਕ ਖਬਰ ਵਿੱਚ ਇਸ ਤਸਵੀਰ ਦੀ ਵਰਤੋਂ ਕਰਦਿਆਂ, ਇਸ ਨੂੰ ਬ੍ਰਿਟਿਸ਼ ਏਅਰਵੇਜ਼ ਦੀ ਬੋਇੰਗ ਫਲਾਈਟ ਦੱਸਿਆ ਗਿਆ ਸੀ। ਇਸ ਬਾਰੇ ਵਧੇਰੇ ਜਾਣਕਾਰੀ ਲਈ, ਇੱਥੇ ਕਲਿਕ ਕਰੋ।
ਪੜਤਾਲ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਮੁੰਬਈ ਵਿੱਚ ਦੈਨਿਕ ਜਾਗਰਣ ਦੇ ਏੰਟਰਟੇਨਮੇੰਟ ਬੀਟ ਕਵਰ ਕਰਨ ਵਾਲੀ ਸਮਿਤਾ ਸ਼੍ਰੀਵਾਸਤਵ ਦੇ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸ਼ਾਹਰੁਖ ਖਾਨ ਨਾਲ ਜੁੜੀ ਵਾਇਰਲ ਪੋਸਟ ਫਰਜ਼ੀ ਹੈ।
ਵਿਸ਼ਵਾਸ਼ ਨਿਊਜ਼ ਨੇ ਜਾਂਚ ਦੇ ਅੰਤ ਵਿੱਚ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਚੱਲਿਆ ਕਿ ਯੂਜ਼ਰ ਯਨਗੂਨ ਦਾ ਰਹਿਣ ਵਾਲਾ ਹੈ। ਇਸ ਨੂੰ 54 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਸ਼ਾਹਰੁਖ ਖਾਨ ਦੀ ਮੌਤ ਨਾਲ ਜੁੜੀ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਸੰਬੰਧਿਤ ਤਸਵੀਰਾਂ ਰਾਹੀਂ ਇਹ ਝੂਠ ਫੈਲਾਇਆ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।