Fact Check: ਵਾਇਰਲ ਤਸਵੀਰ ਵਿਚ ਦਿਸ ਰਹੀ ਕੁੜੀ ਕੋਈ ਪੁਲਿਸ ਮੁਲਾਜਮ ਨਹੀਂ, ਬਲਕਿ ਅਦਾਕਾਰ ਅਤੇ ਮੋਡਲ ਹੈ
- By: Bhagwant Singh
- Published: Sep 26, 2019 at 06:34 PM
- Updated: Feb 18, 2022 at 12:16 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅਦਾਕਾਰਾਂ ਨੂੰ ਲੈ ਕੇ ਕਈ ਫਰਜੀ ਖਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਗਰੀਬ ਘਰ ਦੀ ਧੀ ਆਪਣੀ ਕੜੀ ਮਿਹਨਤ ਨਾਲ ਇੱਕ ਪੁਲਿਸ ਮੁਲਾਜਮ ਬਣ ਗਈ ਹੈ ਅਤੇ ਇਸਦੀ ਵਰਦੀ ‘ਤੇ 3 ਸਿਤਾਰੇ ਲੱਗ ਗਏ ਨੇ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਹ ਵਾਇਰਲ ਹੋ ਰਿਹਾ ਦਾਅਵਾ ਫਰਜੀ ਪਾਇਆ। ਅਸਲ ਵਿਚ ਤਸਵੀਰ ਵਿਚ ਦਿੱਸ ਰਹੀ ਕੁੜੀ ਅਦਾਕਾਰ ਸਾਨਵੀ ਧੀਮਾਨ ਹੈ ਨਾ ਕਿ ਕੋਈ ਪੁਲਿਸ ਮੁਲਾਜਮ।
ਕੀ ਹੋ ਰਿਹਾ ਹੈ ਵਾਇਰਲ?
ਸੋਸ਼ਲ ਮੀਡੀਆ ਦੇ ਫੇਸਬੁੱਕ ਪਲੇਟਫਾਰਮ ‘ਤੇ ‘Mera Punjab’ ਨਾਂ ਦਾ ਪੇਜ ਇੱਕ ਤਸਵੀਰ ਸ਼ੇਅਰ ਕਰਦਾ ਹੈ। ਇਸ ਤਸਵੀਰ ਵਿਚ ਇੱਕ ਪੁਲਿਸ ਮੁਲਾਜਮ ਨਜ਼ਰ ਆ ਰਹੀ ਹੈ। ਇਸ ਤਸਵੀਰ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: ਪੰਜਾਬ ਦੀ ਗਰੀਬ ਘਰ ਦੀ (ਧੀ💞ਰੂਪ💞ਕੌਰ) ਨੇ ਪੁਲੀਸ ਵਿੱਚ ਜਾ ਕੇ ਆਪਣੀ ਮਿਹਨਤ ਨਾਲ ਤਿੰਨ ਸਟਾਰਾਂ ਵਾਲੀ ਵਰਦੀ ਪਾਈ ਏ, ਬੜੇ ਮਾਣ ਵਾਲੀ ਗੱਲ ਹੈ ਦਿਓ ਮੁਬਾਰਕਾ,,,ਸ਼ੇਅਰ ਕਰਦੋਂ
ਪੜਤਾਲ
ਪੜਤਾਲ ਨੂੰ ਸ਼ੁਰੂ ਕਰਦਿਆਂ ਵਿਸ਼ਵਾਸ ਟੀਮ ਨੇ ਇਸ ਤਸਵੀਰ ਨੂੰ ਸਬਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਇਹ ਸਾਬਿਤ ਹੁੰਦਾ ਨਜਰ ਆਇਆ ਕਿ ਇਹ ਤਸਵੀਰ ਕਿਸੇ ਪੁਲਿਸ ਮੁਲਾਜਮ ਦੀ ਨਹੀਂ ਹੈ। ਇਸ ਸਰਚ ਵਿਚ ਸਾਨੂੰ ਇਹ ਤਸਵੀਰ ਪੰਜਾਬੀ ਅਦਾਕਾਰ ਅਤੇ ਮੋਡਲ ਸਾਨਵੀ ਧੀਮਾਨ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਅਪਲੋਡਿਡ ਮਿਲੀ। ਇਸ ਤਸਵੀਰ ਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।
ਇਸ ਤਸਵੀਰ ਨਾਲ ਕਈ ਤਰ੍ਹਾਂ ਦੇ ਹੈਸ਼ਟੈਗ ਇਸਤੇਮਾਲ ਕੀਤੇ ਗਏ ਸਨ ਅਤੇ ਇਸ ਤਸਵੀਰ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਸੀ: “Gidarsinghi ‘ On The Way”
ਇਸ ਨਾਲ ਅਸੀਂ ਇਹ ਸੱਮਝ ਗਏ ਸਨ ਕਿ ਇਹ ਤਸਵੀਰ ਕਿਸੇ ਪੁਲਿਸ ਮੁਲਾਜਮ ਦੀ ਨਹੀਂ ਬਲਕਿ ਕਿਸੇ ਸ਼ੂਟਿੰਗ ਦੀ ਹੈ। ਹੁਣ ਅਸੀਂ “Gidar singhi movie” ਕੀ-ਵਰਡ ਪਾ ਕੇ ਗੂਗਲ ਸਰਚ ਕੀਤਾ। ਸਾਨੂੰ ਇਸ ਨਾਲ ਕਈ ਖਬਰਾਂ ਮਿਲਿਆ। ਇਹ ਇੱਕ ਪੰਜਾਬੀ ਫਿਲਮ ਹੈ ਜਿਹੜੀ ਨਵੰਬਰ ਵਿਚ ਰਿਲੀਜ਼ ਹੋਵੇਗੀ।
ਹੁਣ ਅਸੀਂ “Gidarsinghi” ਫਿਲਮ ਦੇ ਨਿਰਦੇਸ਼ਕ “ਵਿਪਿਨ ਪਰਾਸ਼ਰ” ਨਾਲ ਗੱਲ ਕੀਤੀ। ਵਿਪਿਨ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਦੱਸਿਆ, “ਇਸ ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਫਰਜੀ ਹੈ। ਅਸਲ ਵਿਚ, ਇਹ ਤਸਵੀਰ ਸਾਡੀ ਫਿਲਮ “Gidarsinghi” ਦੀ ਸ਼ੂਟਿੰਗ ਦੀ ਹੈ। ਤਸਵੀਰ ਵਿਚ ਦਿਸ ਰਹੀ ਕੁੜੀ ਕੋਈ ਪੁਲਿਸ ਮੁਲਾਜਮ ਨਹੀਂ ਬਲਕਿ ਅਦਾਕਾਰ ਸਾਨਵੀ ਧੀਮਾਨ ਹੈ।”
ਹੁਣ ਅਸੀਂ ਇਸ ਪੋਸਟ ਨੂੰ ਵਾਇਰਲ ਕਰਨ ਵਾਲੇ ਪੇਜ “Mera Punjab” ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਇਸ ਪੇਜ ਨੂੰ “52,387” ਲੋਕ ਫਾਲੋ ਕਰਦੇ ਹਨ ਅਤੇ ਇਹ ਪੇਜ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਖਬਰਾਂ ਨੂੰ ਵੱਧ ਪੋਸਟ ਕਰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਸ ਤਸਵੀਰ ਨਾਲ ਕੀਤੇ ਜਾ ਰਹੇ ਦਾਅਵੇ ਨੂੰ ਫਰਜੀ ਸਾਬਤ ਕੀਤਾ। ਤਸਵੀਰ ਵਿਚ ਦਿੱਸ ਰਹੀ ਕੁੜੀ ਕੋਈ ਪੁਲਿਸ ਮੁਲਾਜਮ ਰੂਪ ਕੌਰ ਨਹੀਂ ਹੈ। ਇਹ ਇੱਕ ਅਦਾਕਾਰ ਹੈ।
- Claim Review : ਪੰਜਾਬ ਦੀ ਗਰੀਬ ਘਰ ਦੀ ਨੇ ਪੁਲੀਸ ਵਿੱਚ ਜਾ ਕੇ ਆਪਣੀ ਮਿਹਨਤ ਨਾਲ ਤਿੰਨ ਸਟਾਰਾਂ ਵਾਲੀ ਵਰਦੀ ਪਾਈ ਏ
- Claimed By : FB Page- Mera Punjab
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...