ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਨੋਟਾਂ ਦੀ ਇੱਕ ਗੱਡੀ ਦੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸਦੇ ਵਿਚ 350 ਰੁਪਏ ਦੇ ਨਵੇਂ ਨੋਟ ਨਜ਼ਰ ਆ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੀ ਤਰਫ਼ੋਂ 350 ਰੁਪਏ ਦੇ ਨਵੇਂ ਨੋਟਾਂ ਨੂੰ ਜਾਰੀ ਕੀਤਾ ਗਿਆ ਹੈ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। 350 ਰੁਪਏ ਦਾ ਕਿਸੇ ਤਰ੍ਹਾਂ ਦਾ ਨੋਟ ਚਲਣ ਵਿਚ ਨਹੀਂ ਹੈ।
ਵਾਇਰਲ ਪੋਸਟ ਵਿਚ ਇੱਕ ਵਿਅਕਤੀ ਨੋਟਾਂ ਦੀ ਦੋ ਗੱਡੀਆਂ ਨਾਲ ਨਜ਼ਰ ਆ ਰਿਹਾ ਹੈ, ਜਿਸਦੇ ਵਿਚ 350 ਰੁਪਏ ਦੇ ਨੋਟ ਨਜ਼ਰ ਆ ਰਹੇ ਹਨ।
ਭਾਰਤ ਦਾ ਕੇਂਦਰੀ ਬੈਂਕ ਭਾਰਤੀ ਰਿਜ਼ਰਵ ਬੈਂਕ (RBI) ਨੋਟਾਂ ਨੂੰ ਜਾਰੀ ਕਰਦਾ ਹੈ। ਰਿਜ਼ਰਵ ਬੈਂਕ ਦੀ ਵੈੱਬਸਾਈਟ ‘ਤੇ ਉਨ੍ਹਾਂ ਸਾਰੇ ਨੋਟਾਂ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ ਹੈ ਜਿਹੜੇ ਚਲਣ ਵਿਚ ਹਨ।
ਕੇਂਦਰੀ ਬੈਂਕ ਦੀ ਤਰਫ਼ੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਦੇਸ਼ ਵਿਚ 10, 20, 50, 100, 200, 500 ਅਤੇ 2000 ਰੁਪਏ ਦੇ ਨੋਟ ਚਲਣ ਵਿਚ ਹਨ।
8 ਨਵੰਬਰ 2016 ਨੂੰ ਨੋਤਬੰਦੀ ਦੀ ਘੋਸ਼ਣਾ ਤੋਂ ਪਹਿਲਾਂ ਦੇਸ਼ ਵਿਚ 500 ਅਤੇ 1000 ਰੁਪਏ ਦੇ ਨੋਟ ਚਲਣ ਵਿਚ ਸਨ, ਜਿਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਇਨ੍ਹਾਂ ਦੀ ਥਾਂ 500 ਰੁਪਏ ਦੇ ਨਵੇਂ ਨੋਟਾਂ ਦੀ ਸੀਰੀਜ਼ ਅਤੇ 1000 ਰੁਪਏ ਦੀ ਥਾਂ 2000 ਰੁਪਏ ਦੇ ਨਵੇਂ ਨੋਟਾਂ ਦੀ ਸੀਰੀਜ਼ ਨੂੰ ਜਾਰੀ ਕੀਤਾ ਗਿਆ ਸੀ।
ਵਾਇਰਲ ਤਸਵੀਰ ਵਿਚ ਜਿਹੜੇ ਨੋਟ ਨੂੰ 350 ਰੁਪਏ ਦਾ ਨੋਟ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਅਸਲ ਵਿਚ 200 ਰੁਪਏ ਦੇ ਨੋਟਾਂ ਦੀ ਗੱਡੀ ਹੈ, ਜਿਸਨੂੰ ਐਡਿਟ ਕਰ 350 ਰੁਪਏ ਦਾ ਨੋਟ ਬਣਾ ਦਿੱਤਾ ਗਿਆ ਹੈ।
RBI ਦੇ ਪ੍ਰਵਕਤਾ ਨੇ ਕਿਹਾ, ‘RBI ਦੀ ਤਰਫ਼ੋਂ ਦਿੱਤੀ ਜਾਣ ਵਾਲੀ ਕੋਈ ਵੀ ਜਾਣਕਾਰੀ ਜਾਂ ਸੂਚਨਾ ਵੈੱਬਸਾਈਟ ‘ਤੇ ਦਿੱਤੀ ਜਾਂਦੀ ਹੈ। ਕਿਰਪਾ ਕਰਕੇ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰੋ।’ RBI ਦੀ ਵੈੱਬਸਾਈਟ ‘ਤੇ ਵੀ ਸਾਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ, ਜਿਸਦੇ ਵਿਚ ਕਿਸੇ ਨਵੀਂ ਸੀਰੀਜ਼ ਦੇ ਨੋਟਾਂ ਨੂੰ ਜਾਰੀ ਕੀਤੇ ਜਾਣ ਦੀ ਕੋਈ ਵੀ ਜਾਣਕਾਰੀ ਦਿੱਤੀ ਗਈ ਹੋਵੇ।
ਇਸਤੋਂ ਪਹਿਲਾਂ ਵੀ ਸਮੇਂ-ਸਮੇਂ ‘ਤੇ ਨੋਟਾਂ ਨੂੰ ਲੈ ਕੇ ਫਰਜ਼ੀ ਖਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਦੀ ਪੜਤਾਲ ਵਿਸ਼ਵਾਸ ਨਿਊਜ਼ ਕਰਦਾ ਰਿਹਾ ਹੈ।
ਨਤੀਜਾ: 350 ਰੁਪਏ ਦੇ ਨਵੇਂ ਨੋਟਾਂ ਦੀ ਵਾਇਰਲ ਹੋ ਰਹੀ ਤਸਵੀਰ ਫਰਜ਼ੀ ਹੈ। RBI ਨੇ ਅਜਿਹਾ ਕੋਈ ਨੋਟ ਜਾਰੀ ਨਹੀਂ ਕੀਤਾ ਹੈ। ਦੇਸ਼ ਵਿਚ 10, 20, 50, 100, 200, 500 ਅਤੇ 2000 ਰੁਪਏ ਦੇ ਨੋਟ ਹੀ ਚਲਣ ਵਿਚ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।