Fact Check: ਅੰਮ੍ਰਿਤਸਰ ਦੇ ਪ੍ਰੀਤ ਹਸਪਤਾਲ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪ੍ਰੀਤ ਹਸਪਤਾਲ ਵਿਚ ਅੱਖਾਂ ਦਾ ਇਲਾਜ ਬਿਲਕੁੱਲ ਵੀ ਨਹੀਂ ਹੁੰਦਾ ਹੈ। ਇਸਤੋਂ ਅਲਾਵਾ ਉਹ ਕਿਸੇ ਵੀ ਤਰ੍ਹਾਂ ਦੀ ਫ੍ਰੀ ਸਹੂਲਤ ਨਹੀਂ ਦਿੰਦਾ ਹੈ।

Fact Check: ਅੰਮ੍ਰਿਤਸਰ ਦੇ ਪ੍ਰੀਤ ਹਸਪਤਾਲ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਵਿਚ ਇੱਕ ਅਜਿਹਾ ਹਸਪਤਾਲ ਹੈ ਜਿਹੜਾ ਅੱਖਾਂ ਦਾ ਇਲਾਜ ਫ੍ਰੀ ਕਰਦਾ ਹੈ ਅਤੇ ਨਾਲ ਹੀ ਗੁਰੂ ਘਰ ਦੇ ਦਰਸ਼ਨ, ਖਾਣਾ-ਪੀਣਾ, ਰਹਿਣ-ਸਹਿਣ ਸਬ ਦਾ ਖਰਚਾ ਆਪ ਚੁੱਕਦਾ ਹੈ। ਇਸ ਪੋਸਟ ਨੂੰ ਅੱਗੇ ਸ਼ੇਅਰ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ।

ਵਿਸ਼ਵਾਸ ਟੀਮ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਪ੍ਰੀਤ ਹਸਪਤਾਲ ਅੰਮ੍ਰਿਤਸਰ ਵਿਚ ਅੱਖਾਂ ਦਾ ਇਲਾਜ ਹੀ ਨਹੀਂ ਹੁੰਦਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ “ਪੰਜਾਬੀ ਤੜਕਾ – Kitchen Recipes” ਇੱਕ ਪੋਸਟ ਸ਼ੇਅਰ ਕਰਦਾ ਹੈ ਜਿਸ ਨੂੰ ਅੱਗੇ ਸ਼ੇਅਰ ਕਰਨ ਦੀ ਅਪੀਲ ਵੀ ਉਹ ਕਰਦਾ ਹੈ। ਇਸ ਪੋਸਟ ਵਿਚ ਇੱਕ ਤਸਵੀਰ ਹੈ ਜਿਸਦੇ ਉੱਤੇ ਲਿਖਿਆ ਗਿਆ ਹੈ: ਅੰਮ੍ਰਿਤਸਰ ਵਿਚ ਇੱਕ ਪ੍ਰੀਤ ਹਸਪਤਾਲ ਹੈ ਜਿਹੜਾ ਅੱਖਾਂ ਦਾ ਇਲਾਜ ਫ੍ਰੀ ਕਰਦਾ ਹੈ ਅਤੇ ਨਾਲ ਹੀ ਗੁਰੂ ਘਰ ਦੇ ਦਰਸ਼ਨ, ਖਾਣਾ-ਪੀਣਾ, ਰਹਿਣ-ਸਹਿਣ ਸਬ ਦਾ ਖਰਚਾ ਆਪ ਚੁੱਕਦਾ ਹੈ।

ਇਸ ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਿਸੇ ਦਾ ਭਲਾ ਹੋ ਸਕਦਾ ਹੈ ਤੁਸੀਂ ਸ਼ੇਅਰ ਕਰਨ ਦੀ ਸੇਵਾ ਕਰੋ ਬਾਕੀ ਸੇਵਾ ਅਸੀਂ ਕਰ ਦਵਾਂਗੇ ਜੀ 🙏


ਵਾਇਰਲ ਹੋ ਰਿਹਾ ਪੋਸਟ

ਪੜਤਾਲ

ਪੜਤਾਲ ਨੂੰ ਸ਼ੇਅਰ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਪੋਸਟ ਵਿਚ ਦਿੱਤੇ ਗਏ 2 ਨੰਬਰਾਂ ‘ਤੇ ਕਾਲ ਕੀਤੀ।

ਪਹਿਲਾ ਨੰਬਰ

ਪਹਿਲੇ ਨੰਬਰ ‘ਤੇ ਕਾਲ ਕਰਨ ‘ਤੇ ਇਹ ਨੰਬਰ ਬੰਦ ਆਉਂਦਾ ਹੈ।

ਦੂਜਾ ਨੰਬਰ

ਜਦੋਂ ਅਸੀਂ ਦੂਜੇ ਨੰਬਰ ‘ਤੇ ਕਾਲ ਕੀਤਾ ਤਾਂ ਰਿੰਗ ਤਾਂ ਗਈ ਪਰ ਫੋਨ ਕਿਸੇ ਨੇ ਚੁੱਕਿਆ ਨਹੀਂ। ਤੁਹਾਨੂੰ ਦੱਸ ਦਈਏ ਕਿ ਅਸੀਂ ਇਸ ਨੰਬਰ ‘ਤੇ ਕਈ ਵਾਰ ਕਾਲ ਕੀਤੇ ਸਨ।

ਹੁਣ ਅਸੀਂ ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਪ੍ਰੀਤ ਹਸਪਤਾਲ ਬਾਰੇ ਸਰਚ ਕੀਤਾ। ਇਸ ਪੋਸਟ ਵਿਚ ਹਸਪਤਾਲ ਦਾ ਪਤਾ “ਅੰਮ੍ਰਿਤਸਰ ਵਿਚ ਰਤਨ ਸਿੰਘ ਚੌਂਕ, ਨੇੜੇ ਪੈਟ੍ਰੋਲ ਪੰਪ” ਦੱਸਿਆ ਗਿਆ ਹੈ। ਗੂਗਲ ਸਰਚ ਦੀ ਮਦਦ ਤੋਂ ਸਾਨੂੰ ਪਤਾ ਚਲਿਆ ਕਿ ਇਹ ਪਤਾ ਪ੍ਰੀਤ ਹਸਪਤਾਲ ਦਾ ਹੀ ਹੈ। ਇਸ ਸਰਚ ਵਿਚ ਸਾਨੂੰ ਪ੍ਰੀਤ ਹਸਪਤਾਲ ਦਾ ਅਧਿਕਾਰਿਕ ਨੰਬਰ ਵੀ ਮਿਲ ਗਿਆ ਸੀ। ਇਸ ਸਰਚ ਦੇ ਸਕ੍ਰੀਨਸ਼ੋਟ ਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।

ਹੁਣ ਅਸੀਂ ਪ੍ਰੀਤ ਹਸਪਤਾਲ ਦੇ ਨੰਬਰ ‘ਤੇ ਕਾਲ ਕੀਤਾ। ਸਾਡੀ ਗੱਲ ਪ੍ਰੀਤ ਹਸਪਤਾਲ ਦੇ ਮੁੱਖ ਜਨਰਲ ਸਰਜਨ ਡਾਕਟਰ ਜੇ ਐਸ ਗ੍ਰੋਵਰ (Dr. J S Grover) ਨਾਲ ਹੋਈ। ਡਾਕਟਰ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਦੱਸਿਆ, “ਇਹ ਫਰਜ਼ੀ ਦਾਅਵਾ ਪਿਛਲੇ ਦੋ ਸਾਲ ਤੋਂ ਵਾਇਰਲ ਹੋ ਰਿਹਾ ਹੈ। ਅਸੀਂ ਇਸ ਬਾਰੇ ਕਾਫੀ ਸ਼ਿਕਾਇਤਾਂ ਦਰਜ ਕਰਵਾਈਆਂ ਪਰ ਕੋਈ ਸਹਾਇਤਾ ਪ੍ਰਾਪਤ ਨਾ ਹੋਈ। ਇਸ ਹਸਪਤਾਲ ਵਿਚ ਕਈ ਸਾਰੀ ਸਹੂਲਤਾਂ ਹਨ ਪਰ ਇਥੇ ਅੱਖਾਂ ਦਾ ਇਲਾਜ ਨਹੀਂ ਹੁੰਦਾ ਹੈ। ਵਾਇਰਲ ਹੋ ਰਿਹਾ ਦਾਅਵਾ ਬਿਲਕੁਲ ਝੂਠ ਹੈ।”

ਅੰਤ ਵਿਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ “ਪੰਜਾਬੀ ਤੜਕਾ – Kitchen Recipes” ਦੀ ਸੋਸ਼ਲ ਸਕੈਨਿੰਗ ਕੀਤੀ। ਅਸੀਂ ਪਾਇਆ ਕਿ ਇਹ ਪੇਜ ਖਾਣੇ ਤੋਂ ਜੁੜੀ ਪੋਸਟਾਂ ਨੂੰ ਵੱਧ ਸ਼ੇਅਰ ਕਰਦਾ ਹੈ ਅਤੇ ਇਹ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੀ ਕਵਰ ਕਰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪ੍ਰੀਤ ਹਸਪਤਾਲ ਵਿਚ ਅੱਖਾਂ ਦਾ ਇਲਾਜ ਬਿਲਕੁੱਲ ਵੀ ਨਹੀਂ ਹੁੰਦਾ ਹੈ। ਇਸਤੋਂ ਅਲਾਵਾ ਉਹ ਕਿਸੇ ਵੀ ਤਰ੍ਹਾਂ ਦੀ ਫ੍ਰੀ ਸਹੂਲਤ ਨਹੀਂ ਦਿੰਦਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts