Fact Check: ਕੀ ਕੋਰੋਨਾ ਵਾਇਰਸ ਹਲਦੀ ਅਤੇ ਨਿਮਬੂ ਨਾਲ ਠੀਕ ਹੋ ਸਕਦਾ ਹੈ? ਨਹੀਂ, ਅਜਿਹਾ ਕੋਈ ਪੱਕਾ ਸਬੂਤ ਨਹੀਂ ਹੈ

ਵਾਇਰਲ ਹੋ ਰਿਹਾ ਦਾਅਵਾ ਗਲਤ ਹੈ ,ਅਜਿਹਾ ਕੋਈ ਸਬੂਤ ਨਹੀਂ ਹੈ ਕਿ ਹਲਦੀ ਅਤੇ ਨਿਮਬੂ ਨਾਲ ਕੋਰੋਨਾ ਵਾਇਰਸ ਠੀਕ ਹੋ ਸਕਦਾ ਹੋ।

Fact Check: ਕੀ ਕੋਰੋਨਾ ਵਾਇਰਸ ਹਲਦੀ ਅਤੇ ਨਿਮਬੂ ਨਾਲ ਠੀਕ ਹੋ ਸਕਦਾ ਹੈ? ਨਹੀਂ, ਅਜਿਹਾ ਕੋਈ ਪੱਕਾ ਸਬੂਤ ਨਹੀਂ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਲਦੀ ਅਤੇ ਨਿਮਬੂ ਕੋਰੋਨਾ ਵਾਇਰਸ ਨਾਲ ਲੜਨ ਵਿਚ ਸਹਾਇਤਾ ਕਰਦੇ ਹਨ। ਵਿਸ਼ਵਾਸ ਨਿਊਜ਼ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਇਸ ਵਾਇਰਲ ਹੋ ਰਹੇ ਦਾਅਵੇ ਨੂੰ ਫਰਜ਼ੀ ਪਾਇਆ। ਐਕਸਪਰਟਸ ਮੁਤਾਬਕ ਅਜਿਹਾ ਕੋਈ ਸਬੂਤ ਨਹੀਂ ਹੈ ਜਿਹੜਾ ਪੁਸ਼ਟੀ ਕਰਦਾ ਹੋਵੇ ਕਿ ਹਲਦੀ ਅਤੇ ਨਿਮਬੂ ਕੋਰੋਨਾ ਵਾਇਰਸ ਨਾਲ ਲੜਨ ਵਿਚ ਮਦਦ ਕਰਦੇ ਹਨ। ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ‘ਤੇ “Tapan Kumar” ਨਾਂ ਦੇ ਯੂਜ਼ਰ ਨੇ ਇੱਕ ਪੋਸਟ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ: “Turmeric and lemon are two simple, cheap and handy things you can use regularly to fight #CoronaVirus. Homemade rasam is also very useful.” (ਪੰਜਾਬੀ ਅਨੁਵਾਦ: ਹਲਦੀ ਅਤੇ ਨਿਮਬੂ ਦੋ ਸਧਾਰਣ, ਸਸਤੀਆਂ ਅਤੇ ਸੌਖੀਆਂ ਚੀਜ਼ਾਂ ਹਨ ਜੋ ਤੁਸੀਂ # ਕੋਰੋਨਾਵਾਇਰਸ ਨਾਲ ਲੜਨ ਲਈ ਨਿਯਮਤ ਰੂਪ ਵਿੱਚ ਵਰਤ ਸਕਦੇ ਹੋ। ਘਰੇਲੂ ਰਸਮ ਵੀ ਬਹੁਤ ਫਾਇਦੇਮੰਦ ਹੁੰਦਾ ਹੈ।)

ਵਾਇਰਲ ਪੋਸਟ ਦਾ ਆਰਕਾਇਵਡ ਵਰਜ਼ਨ

ਪੜਤਾਲ

ਵਿਸ਼ਵਾਸ ਨਿਊਜ਼ ਨੇ ਇਸ ਦਾਅਵੇ ਨੂੰ ਲੈ ਕੇ ਆਯੂਸ਼ ਮੰਤਰਾਲੇ ਵਿਚ ਫਾਰਮਾਕੋਵਿਗਿਲੈਂਸ ਅਫਸਰ, ਡਾ. ਵਿਮਲ ਨਾਲ ਗੱਲ ਕੀਤੀ। ਡਾਕਟਰ ਨੇ ਦੱਸਿਆ ਕਿ ਹਲਦੀ ਅਤੇ ਨਿਮਬੂ ਸਿਹਤ ਲਈ ਚੰਗੇ ਤਾਂ ਹੁੰਦੇ ਹਨ ਪਰ ਅਜਿਹਾ ਕੋਈ ਸਬੂਤ ਨਹੀਂ ਹੈ ਕਿ ਇਹ ਕੋਰੋਨਾ ਵਾਇਰਸ ਨਾਲ ਲੜਨ ਵਿਚ ਮਦਦ ਵੀ ਕਰਦੇ ਹਨ।

“ਹਲਦੀ ਵਿਚ ਚੰਗੀ ਐਂਟੀਵਾਇਰਲ ਗੁਣ ਹੁੰਦੇ ਹਨ ਅਤੇ ਨਿਮਬੂ ਵਿਚ ਬਹੁਤ ਸਾਰੇ ਵਿਟਾਮਿਨ ਹੁੰਦੇ ਹਨ। ਦੋਵੇਂ ਇਮਯੂਨੀਟੀ ਨੂੰ ਵਧਾਉਣ ਵਿਚ ਮਦਦ ਕਰਦੇ ਹਨ। ਪਰ, ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਕੋਰੋਨਾਵਾਇਰਸ ਵਿਰੁੱਧ ਲੜ ਸਕਦੇ ਹਨ।“

ਜਦੋਂ ਅਸੀਂ ਕੋਰੋਨਾ ਵਾਇਰਸ ਨਾਲ ਲੜਨ ਲਈ ਰਸਮ ਬਾਰੇ ਡਾਕਟਰ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ” “ਰਸਮ ਵਿਚ ਸਾਰੇ ਮਸਾਲੇ ਹਨ ਜੋ ਖਾਂਸੀ ਅਤੇ ਸਾਹ ਦੀਆਂ ਸਮੱਸਿਆਵਾਂ ਤੋਂ ਬਚਾਅ ਵਿਚ ਸਹਾਇਤਾ ਕਰਦੇ ਹਨ। ਪਰ ਦੁਬਾਰਾ, ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਕੋਰੋਨਾਵਾਇਰਸ ਨੂੰ ਠੀਕ ਕਰਨ ਵਿਚ ਸਹਾਇਤਾ ਕਰ ਸਕਦਾ ਹੈ।”

ਵਿਸ਼ਵਾਸ ਸਿਹਤ ਸੰਗਠਨ (WHO) ਦੇ ਅਧਿਕਾਰੀਆਂ ਅਨੁਸਾਰ, “ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਨਿਮਬੂ ਜਾਂ ਹਲਦੀ ਜਾਂ ਰਸਮ COVID-19 ਨੂੰ ਰੋਕਦਾ ਹੈ। ਹਾਲਾਂਕਿ, ਆਮ ਤੌਰ ‘ਤੇ, WHO ਸਿਹਤਮੰਦ ਖੁਰਾਕ ਦੇ ਹਿੱਸੇ ਵਜੋਂ ਲੋੜੀਂਦੇ ਫਲ ਅਤੇ ਸਬਜ਼ੀਆਂ ਦਾ ਸੇਵਨ ਕਰਨ ਦੀ ਸਿਫਾਰਸ਼ ਕਰਦਾ ਹੈ।”

ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਅਤੇ ਪ੍ਰਿਵੈਂਸ਼ਨ ਅਨੁਸਾਰ, ਹਾਲੇ ਤਕ ਕੋਰੋਨਾ ਵਾਇਰਸ ਦਾ ਇਲਾਜ ਨਹੀਂ ਲਭਿਆ ਜਾ ਸਕਿਆ ਹੈ।

ਕੋਰੋਨਾ ਵਾਇਰਸ ਨੂੰ ਲੈ ਕੇ ਵਿਸ਼ਵਾਸ ਨਿਊਜ਼ ਨੇ ਪਹਿਲਾਂ ਵੀ ਕਈ ਫਰਜ਼ੀ ਖਬਰਾਂ ਦੀ ਪੜਤਾਲ ਕੀਤੀ ਹੈ। ਇਨ੍ਹਾਂ ਪੜਤਾਲ ਨੂੰ ਤੁਸੀਂ ਇਥੇ ਕਲਿਕ ਕਰ ਪੜ੍ਹ ਸਕਦੇ ਹੋ।

ਨਤੀਜਾ: ਵਾਇਰਲ ਹੋ ਰਿਹਾ ਦਾਅਵਾ ਗਲਤ ਹੈ ,ਅਜਿਹਾ ਕੋਈ ਸਬੂਤ ਨਹੀਂ ਹੈ ਕਿ ਹਲਦੀ ਅਤੇ ਨਿਮਬੂ ਨਾਲ ਕੋਰੋਨਾ ਵਾਇਰਸ ਠੀਕ ਹੋ ਸਕਦਾ ਹੋ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts