Fact Check: ਫਰਾਂਸ ਦੀ ਮਸਜਿਦ ਨੂੰ ਬੰਬ ਨਾਲ ਉਡਾਉਣ ਨੂੰ ਲੈ ਕੇ ਵਾਇਰਲ ਹੋ ਰਹੀ ਇਹ ਪੋਸਟ ਫਰਜ਼ੀ ਹੈ

ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਪੋਸਟ ਦੀ ਜਾਂਚ ਕੀਤੀ, ਤਾਂ ਪਾਇਆ ਕਿ ਇਹ ਫ਼ਰਜ਼ੀ ਹੈ। ਫਰਾਂਸ ਵਿੱਚ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਪਿਛਲੇ ਸਾਲ ਫਰਾਂਸ ਵਿੱਚ ਹੋਏ ਪ੍ਰੋਫੇਟ ਮੁਹੰਮਦ ਦੇ ਕਾਰਟੂਨ ਮਾਮਲੇ ਦੇ ਬਾਅਦ ਤੋਂ ਹੀ ਫਰਾਂਸ ਨਾਲ ਜੁੜੀਆਂ ਖ਼ਬਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਕੜੀ ਵਿੱਚ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਫਰਾਂਸ ਨੂੰ ਲੈ ਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਰਾਂਸ ਦੀ ਇੱਕ ਮਸਜਿਦ ਤੋਂ ਬੰਬ ਬਰਾਮਦ ਹੋਏ ਸੀ ਅਤੇ ਉੱਥੋਂ ਦੀ ਸਰਕਾਰ ਨੇ ਉਸੇ ਬੰਬ ਨਾਲ ਮਸਜਿਦ ਨੂੰ ਉਡਾ ਦਿੱਤਾ । ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਪੋਸਟ ਦੀ ਜਾਂਚ ਕੀਤੀ, ਅਸੀਂ ਪਾਇਆ ਕਿ ਇਹ ਪੋਸਟ ਫਰਜ਼ੀ ਹੈ। ਫਰਾਂਸ ਵਿੱਚ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਨੇ ਵਾਇਰਲ ਪੋਸਟ ਨੂੰ ਅਪਲੋਡ ਕਰਦੇ ਹੋਏ ਲਿਖਿਆ ਹੈ, ‘ਫਰਾਂਸ ਦੀ ਮਸਜਿਦ ਵਿੱਚ ਬੰਬ ਅਤੇ ਹਥਿਆਰ ਮਿਲੇ ਉੱਥੋਂ ਦੀ ਸਰਕਾਰ ਨੇ ਉਸੇ ਮਸਜਿਦ ਨੂੰ ਉਸੇ ਬੰਬ ਨਾਲ ਉਡਾ ਦਿੱਤਾ..ਕੀ #ਫਰਾਂਸ #ਦਾ ਕਦਮ ਸਹੀ ਸੀ।”

ਪੋਸਟ ਦੇ ਆਰਕਾਇਵਡ ਲਿੰਕ ਨੂੰ ਇੱਥੇ ਵੇਖੋ।

ਪੜਤਾਲ

ਆਪਣੀ ਜਾਂਚ ਸ਼ੁਰੂ ਕਰਦੇ ਹੋਏ, ਸਭ ਤੋਂ ਪਹਿਲਾਂ ਅਸੀਂ ਕੁਝ ਕੀਵਰਡਸ ਪਾ ਕੇ ਗੂਗਲ ਨਿਊਜ਼ ਸਰਚ ਰਾਹੀਂ ਵਾਇਰਲ ਦਾਅਵੇ ਦੀ ਸੱਚਾਈ ਨੂੰ ਜਾਨਣਾ ਸ਼ੁਰੂ ਕੀਤਾ । ਸਰਚ ਵਿੱਚ ਸਾਨੂੰ ਕਿਸੇ ਵੀ ਨਾਮੀ ਮੀਡੀਆ ਸੰਸਥਾ ਦੁਆਰਾ ਪ੍ਰਕਾਸ਼ਿਤ ਅਜਿਹੀ ਕੋਈ ਖ਼ਬਰ ਨਹੀਂ ਮਿਲੀ। ਜੇਕਰ ਫਰਾਂਸ ਵਿੱਚ ਵਾਇਰਲ ਦਾਅਵੇ ਵਰਗਾ ਕੋਈ ਮਾਮਲਾ ਵਾਪਰਿਆ ਹੁੰਦਾ ਤਾਂ ਇਹ ਸੁਰਖੀਆਂ ਵਿੱਚ ਜ਼ਰੂਰ ਹੁੰਦਾ।

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਪੁਸ਼ਟੀ ਕਰਨ ਲਈ ਫਰਾਂਸ ਦੇ ਤਿੰਨ ਵੱਖ -ਵੱਖ ਪੱਤਰਕਾਰਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨਾਲ ਵਾਇਰਲ ਦਾਅਵੇ ਨੂੰ ਸਾਂਝਾ ਕੀਤਾ।

ਅਸੀਂ ਸਭ ਤੋਂ ਪਹਿਲਾਂ ਪੁਸ਼ਟੀ ਲਈ ਪੈਰਿਸ ਨਾਲ ਤਾਲੁਕ ਰੱਖਣ ਵਾਲੀ ਫ੍ਰੀਲਾਂਸ ਪੱਤਰਕਾਰ ਕੈਥਰੀਨ ਬੇਨੇਟ ਨਾਲ ਸੰਪਰਕ ਕੀਤਾ ਅਤੇ ਵਾਇਰਲ ਪੋਸਟ ਉਨ੍ਹਾਂ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, “ਮੈਂ ਇੱਥੇ ਅਜਿਹੀ ਕੋਈ ਘਟਨਾ ਨਹੀਂ ਵੇਖੀ ਹੈ। “

ਵਿਸ਼ਵਾਸ ਨਿਊਜ਼ ਨੇ ਫਰਾਂਸ 24 ਦੀ ਫੈਕਟ ਚੈਕਿੰਗ ਟੀਮ ਆਬਜ਼ਰਵਰਸ ਦੇ ਪੱਤਰਕਾਰ ਅਤੇ ਫੈਕਟ ਚੈਕਰ ਅਲੇਕਜੇਂਡਰ ਕੈਪਰੋਨ ਨਾਲ ਵੀ ਟਵਿੱਟਰ ਰਾਹੀਂ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਵਾਇਰਲ ਪੋਸਟ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਾਨੂੰ ਦੱਸਿਆ, “ਇੱਥੇ ਮੀਡੀਆ ਵਿੱਚ ਅਜਿਹੀ ਕੋਈ ਖਬਰ ਮੌਜੂਦ ਨਹੀਂ ਹੈ। ਇਹ ਵਾਇਰਲ ਖ਼ਬਰ ਆਪ ਤਿਆਰ ਕੀਤੀ ਗਈ ਹੈ।

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਪੁਸ਼ਟੀ ਲਈ ਫਰਾਂਸ 24 ਦੇ ਪੱਤਰਕਾਰ ਪੀਟਰ ਬ੍ਰਾਈਨ ਨਾਲ ਵੀ ਪੋਸਟ ਨਾਲ ਜੁੜੀ ਜਾਣਕਾਰੀ ਲਈ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਵੀ ਸਾਨੂੰ ਦੱਸਿਆ ਕਿ ਇਹ ਖ਼ਬਰ ਫਰਜ਼ੀ ਹੈ।

ਹੁਣ ਵਾਰੀ ਸੀ ਫ਼ਰਜ਼ੀ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ Hindu Bunty Ram ਦੀ ਸੋਸ਼ਲ ਸਕੈਨਿੰਗ ਕਰਨ ਦੀ। ਅਸੀਂ ਪਾਇਆ ਕਿ ਯੂਜ਼ਰ ਰਾਂਚੀ ਦਾ ਰਹਿਣ ਵਾਲਾ ਹੈ। ਇਸ ਯੂਜ਼ਰ ਨੂੰ 548 ਲੋਕ ਫਾਲੋ ਕਰਦੇ ਹਨ ਅਤੇ ਇਸਦੇ 1826 ਐਫਬੀ ਦੋਸਤ ਹਨ।

ਨਤੀਜਾ: ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਪੋਸਟ ਦੀ ਜਾਂਚ ਕੀਤੀ, ਤਾਂ ਪਾਇਆ ਕਿ ਇਹ ਫ਼ਰਜ਼ੀ ਹੈ। ਫਰਾਂਸ ਵਿੱਚ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts