Fact Check: ਗਿਨੀਜ਼ ਵਰਲਡ ਰਿਕਾਰਡ ਸ੍ਕਿਨ ਟੋਨ ਲਈ ਰਿਕਾਰਡ ਦੀ ਨਿਗਰਾਨੀ ਨਹੀਂ ਕਰਦਾ, ਡਾਰਕ ਸ੍ਕਿਨ ਟੋਨ ਵਾਲੀ ਮਾਡਲ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਫਰਜੀ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਸਹੀ ਨਹੀਂ ਹੈ। ਗਿਨੀਜ਼ ਵਰਲਡ ਰਿਕਾਰਡ ਸ੍ਕਿਨ ਟੋਨ ਲਈ ਰਿਕਾਰਡ ਦੀ ਨਿਗਰਾਨੀ ਨਹੀਂ ਕਰਦਾ ਹੈ।

ਨਵੀਂ ਦਿੱਲੀ, ਵਿਸ਼ਵਾਸ ਟੀਮ। ਸੋਸ਼ਲ ਮੀਡੀਆ ‘ਤੇ ਅੱਜਕਲ ਇੱਕ ਮਾਡਲ ਦੀ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਦਿੱਸ ਰਹੀ ਮਾਡਲ ਦਾ ਸ੍ਕਿਨ ਟੋਨ ਡਾਰਕ ਹੈ। ਇਸ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਿਨੀਜ਼ ਵਰਲਡ ਰਿਓਕਾਰਡ ਨੇ ਇਸ ਮਹਿਲਾ ਮਾਡਲ ਨੂੰ ਉਸਦੇ ਗਹਿਰੇ ਰੰਗ ਦੀ ਸ੍ਕਿਨ ਟੋਨ ਲਈ ਗਿਨੀਜ਼ ਵਰਲਡ ਰਿਕਾਰਡ ਵਿਚ ਐਂਟਰੀ ਦਿੱਤੀ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਸਹੀ ਨਹੀਂ ਹੈ। ਗਿਨੀਜ਼ ਵਰਲਡ ਰਿਕਾਰਡ ਸ੍ਕਿਨ ਟੋਨ ਲਈ ਰਿਕਾਰਡ ਦੀ ਨਿਗਰਾਨੀ ਨਹੀਂ ਕਰਦਾ ਹੈ।

ਕੀ ਹੋ ਰਿਹਾ ਹੈ ਵਾਇਰਲ?

‘ਕੁਈਨ ਆਫ ਡਾਰਕ’ ਦੇ ਨਾਂ ਤੋਂ ਮਸ਼ਹੂਰ ਦੱਖਣੀ ਸੁਡਾਨੀ ਮਾਡਲ ਨਯਾਕੀਮ ਗੇਟਵੇਚ ਦੀ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹੋਏ ਕੁਝ ਲੋਕ ਦਾਅਵਾ ਕਰ ਰਹੇ ਹਨ, “ਸੁਡਾਨੀ ਮਾਡਲ, ਨਯਾਕੀਮ, ਪ੍ਰਿਥਵੀ ‘ਤੇ ਸਬਤੋਂ ਗਹਿਰੇ ਰੰਗ ਦੀ ਸ੍ਕਿਨ ਹੋਣ ਲਈ ਗਿਨੀਜ਼ ਬੁਕ ਆਫ ਵਰਲਡ ਰਿਕਾਰਡ ਵਿਚ ਸ਼ਾਮਲ ਹੋਈ ਹੈ।”

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਵਾਇਰਲ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਗਿਨੀਜ਼ ਵਰਲਡ ਰਿਕਾਰਡ ਦੀ ਵੈੱਬਸਾਈਟ ‘ਤੇ ਇਹ ਲੱਭਣ ਦੀ ਕੋਸ਼ਿਸ਼ ਕੀਤੀ ਕਿ ਕੀ ਡਾਰਕ ਸ੍ਕਿਨ ਲਈ ਕੋਈ ਕੈਟੇਗਰੀ ਹੈ ਵੀ ਜਾਂ ਨਹੀਂ। ਸਾਨੂੰ ਵੈੱਬਸਾਈਟ ‘ਤੇ ਅਜੇਹੀ ਕੋਈ ਕੈਟੇਗਰੀ ਨਹੀਂ ਮਿਲੀ।

ਇਸੇ ਸਿਲਸਿਲੇ ਵਿਚ ਐਨ ਗਿਨੀਜ਼ ਵਰਲਡ ਰਿਕਾਰਡ ਦੇ ਅਧਿਕਾਰਿਕ ਟਵਿੱਟਰ ਅਕਾਊਂਟ ‘ਤੇ ਵੀ ਜਾਂਚ ਕੀਤੀ। 28 ਅਪ੍ਰੈਲ, 2020 ਨੂੰ @iChopTweets ਨਾਂ ਦੇ ਇੱਕ ਟਵਿੱਟਰ ਹੈਂਡਲ ਦੁਆਰਾ ਕੀਤੇ ਗਏ ਇੱਕ ਟਵੀਟ ਦੇ ਜਵਾਬ ਵਿਚ ਗਿਨੀਜ਼ ਵਰਲਡ ਰਿਕਾਰਡ ਦੀ ਤਰਫੋਂ ਇਸ ਦਾਅਵੇ ਦਾ ਖੰਡਨ ਕੀਤਾ ਗਿਆ ਸੀ। ਗਿਨੀਜ਼ ਵਰਲਡ ਰਿਕਾਰਡ ਤਰਫ਼ੋਂ ਕੀਤੇ ਗਏ ਟਵੀਟ ਵਿਚ ਕਿਹਾ ਗਿਆ, “ਫੈਕ ਨਿਊਜ਼ ਅਲਰਟ। ਗਿਨੀਜ਼ ਵਰਲਡ ਰਿਕਾਰਡ ਸ੍ਕਿਨ ਟੋਨ ਦਾ ਰਿਕਾਰਡ ਨਹੀਂ ਰੱਖਦਾ ਹੈ।”

https://twitter.com/GWR/status/1254849333620588546

ਮੂਲ ਰੂਪ ਤੋਂ ਇਤਹਿਯੋਪੀਆ ਦੀ ਰਹਿਣ ਵਾਲੀ ਗੇਟਵੇਚ ਨੂੰ ਉਨ੍ਹਾਂ ਦੇ ਪ੍ਰਾਕ੍ਰਤਿਕ ਰੂਪ ਤੋਂ ਗਹਿਰੇ ਸ੍ਕਿਨ ਰੰਗ ਲਈ ਜਾਣਿਆ ਜਾਂਦਾ ਹੈ। ਗੇਟਵੇਚ ਆਪਣੇ ਇੰਸਟਾਗ੍ਰਾਮ ਪੋਸਟ ਦੇ ਰਾਹੀਂ ਫੈਸ਼ਨ ਇੰਡਸਟਰੀ ਵਿਚ ਗਹਿਰੇ ਰੰਗ ਪ੍ਰਤੀ ਭੇਦਭਾਵ ਖਿਲਾਫ ਇੱਕ ਮਜਬੂਤ ਆਵਾਜ਼ ਹਨ।

ਇਸ ਵਿਸ਼ੇ ਵਿਚ ਵੱਧ ਪੁਸ਼ਟੀ ਲਈ ਅਸੀਂ ਗਿਨੀਜ਼ ਵਰਲਡ ਰਿਕਾਰਡ ਦੇ ਪ੍ਰੈਸ ਦਫਤਰ ਵਿਚ ਮੇਲ ਦੇ ਜਰੀਏ ਸੰਪਰਕ ਕੀਤਾ। ਇਸਦੇ ਜਵਾਬ ਵਿਚ ਸਾਨੂੰ ਦੱਸਿਆ ਗਿਆ, “ਵਾਇਰਲ ਦਾਅਵਾ ਫਰਜੀ ਹੈ। ਜੀਨੀਜ਼ ਵਰਲਡ ਰਿਕਾਰਡ ਵਿਚ ਕਿਸੇ ਵੀ ਕੈਟੇਗਰੀ ਅੰਦਰ ਸ੍ਕਿਨ ਟੋਨ ਦਾ ਕੋਈ ਰਿਕਾਰਡ ਨਹੀਂ ਰੱਖਿਆ ਜਾਂਦਾ ਹੈ।”

ਇਸ ਦਾਅਵੇ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Pals Socks ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਸਹੀ ਨਹੀਂ ਹੈ। ਗਿਨੀਜ਼ ਵਰਲਡ ਰਿਕਾਰਡ ਸ੍ਕਿਨ ਟੋਨ ਲਈ ਰਿਕਾਰਡ ਦੀ ਨਿਗਰਾਨੀ ਨਹੀਂ ਕਰਦਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts