ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ। ਸ਼ਿਵ ਸੈਨਾ ਨੇ 4 ਸਿੱਖ ਫੋਜੀਆਂ ਦੀ ਮੌਤ ‘ਤੇ ਜਸ਼ਨ ਨਹੀਂ ਮਨਾਇਆ ਹੈ ਅਤੇ ਇਸ ਵੀਡੀਓ ਵਿਚ ਸ਼ਿਵ ਸੈਨਾ ਦਾ ਕੋਈ ਸੈਨਿਕ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਕੁਝ ਦਿਨਾਂ ਪਹਿਲਾਂ ਗਲਵਾਨ ਘਾਟੀ ਵਿਚ ਚਾਈਨਾ ਨਾਲ ਹੋਈ ਝੜਪ ਵਿਚ ਭਾਰਤ ਦੇ 20 ਫੋਜੀ ਸ਼ਹੀਦ ਹੋ ਗਏ ਸਨ ਜਿਸਦੇ ਬਾਅਦ ਪੂਰੇ ਦੇਸ਼ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਹੁਣ ਇਸੇ ਘਟਨਾ ਨਾਲ ਜੋੜ ਇੱਕ ਵੀਡੀਓ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਿਵ ਸੈਨਾ ਨੇ ਪੰਜਾਬ ਦੇ 4 ਸਿੱਖ ਫੋਜੀਆਂ ਦੀ ਝੜਪ ਦੌਰਾਨ ਹੋਈ ਮੌਤ ‘ਤੇ ਜਸ਼ਨ ਮਨਾਇਆ ਅਤੇ ਚਾਈਨਾ ਜ਼ਿੰਦਾਬਾਦ ਦੇ ਨਾਅਰੇ ਲਾਏ।
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ। ਸ਼ਿਵ ਸੈਨਾ ਨੇ 4 ਸਿੱਖ ਫੋਜੀਆਂ ਦੀ ਮੌਤ ‘ਤੇ ਜਸ਼ਨ ਨਹੀਂ ਮਨਾਇਆ ਹੈ ਅਤੇ ਇਸ ਵੀਡੀਓ ਵਿਚ ਸ਼ਿਵ ਸੈਨਾ ਦਾ ਕੋਈ ਸੈਨਿਕ ਨਹੀਂ ਹੈ।
ਫੇਸਬੁੱਕ ਪੇਜ ਸਨਮ ਕੌਰ ਨੇ ਇੱਕ ਵੀਡੀਓ ਨੂੰ ਅਪਲੋਡ ਕੀਤਾ ਜਿਸਦੇ ਵਿਚ ਇੱਕ ਸਿੱਖ ਬੁਜ਼ੁਰਗ ਵਿਅਕਤੀ ਇਹ ਦੱਸ ਰਿਹਾ ਹੈ ਕਿ ਸ਼ਿਵ ਸੈਨਾ ਨੇ 4 ਸਿੱਖ ਫੋਜੀਆਂ ਦੀ ਮੌਤ ‘ਤੇ ਜਸ਼ਨ ਮਨਾਇਆ ਅਤੇ ਚਾਈਨਾ ਜ਼ਿੰਦਾਬਾਦ ਦੇ ਨਾਅਰੇ ਲਾਏ। ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: ਬਾਡਰ ਤੇ ਸ਼ਹੀਦ ਹੋਏ 4 ਸਿੱਖ ਫ਼ੌਜੀਆਂ ਦੀ ਮਨਾਈ ਖੁਸ਼ੀ ਸ਼ਿਵ ਸੈਨਾ ਪੰਜਾਬ । ਲੱਗੇ ਚੀਨੀ ਆਰਮੀ ਜ਼ਿੰਦਾਬਾਦ ਦੇ ਨਾਅਰੇ ।। ਖਾਲਸਾ ਜੀ ਖਾਲਿਸਤਾਨ ਹੀ ਹਾਲ ਹੈ ।। ਖਾਲਿਸਤਾਨ ਜ਼ਿੰਦਾਬਾਦ 🙏
ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਸੁਣਿਆ। ਵੀਡੀਓ ਵਿਚ ਇੱਕ ਸਿੱਖ ਵਿਅਕਤੀ ਇੱਕ ਵੀਡੀਓ ਦਿਖਾਉਂਦਾ ਹੈ ਅਤੇ ਦਾਅਵਾ ਕਰਦਾ ਹੈ ਕਿ ਸ਼ਿਵ ਸੈਨਾ ਨੇ ਚੀਨ ਝੜਪ ਦੌਰਾਨ ਸ਼ਹੀਦ ਹੋਏ ਸਿੱਖ ਨੌਜਵਾਨਾਂ ਦੇ ਮਰਨ ‘ਤੇ ਜਸ਼ਨ ਮਨਾਇਆ ਅਤੇ ਚਾਈਨਾ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ।
ਕਿਓਂਕਿ ਇਸ ਵੀਡੀਓ ਵਿਚ ਸ਼ਿਵ ਸੈਨਾ ਦਾ ਨਾਂ ਲਿਆ ਗਿਆ ਹੈ ਅਸੀਂ ਸਬਤੋਂ ਪਹਿਲਾਂ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਸੰਜੀਵ ਘਨੌਲੀ ਨਾਲ ਫੋਨ ‘ਤੇ ਗੱਲ ਕੀਤੀ। ਸੰਜੀਵ ਨੇ ਸਾਨੂੰ ਦੱਸਿਆ, “ਵੀਡੀਓ ਵਿਚ ਕੋਈ ਵੀ ਸ਼ਿਵ ਸੈਨਿਕ ਨਹੀਂ ਹੈ। ਸਾਨੂੰ ਬਦਨਾਮ ਕਰਨ ਖਾਤਰ ਅਜਿਹੇ ਪੋਸਟ ਵਾਇਰਲ ਕੀਤੇ ਜਾਂਦੇ ਹਨ। ਸ਼ਿਵ ਸੈਨਾ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ ਅਤੇ ਅਜਿਹਾ ਕਦੇ ਵੀ ਨਹੀਂ ਹੋ ਸਕਦਾ ਕਿ ਸ਼ਿਵ ਸੈਨਾ ਫੋਜੀਆਂ ਦੇ ਸ਼ਹੀਦ ਹੋਣ ‘ਤੇ ਜਸ਼ਨ ਮਨਾਏ।“
ਸ਼ਿਵ ਸੈਨਾ ਦੀ ਤਰਫ਼ੋਂ ਸਾਫ ਕੀਤਾ ਗਿਆ ਕਿ ਵੀਡੀਓ ਵਿਚ ਕੋਈ ਵੀ ਸ਼ਿਵ ਸੈਨਿਕ ਨਹੀਂ ਹੈ। ਹੁਣ ਅਸੀਂ ਵੀਡੀਓ ਬਾਰੇ ਸਰਚ ਕਰਨਾ ਸ਼ੁਰੂ ਕੀਤਾ। ਜ਼ਰੂਰੀ ਕੀਵਰਡ ਨਾਲ ਫੇਸਬੁੱਕ ‘ਤੇ ਸਰਚ ਕਰਨ ‘ਤੇ ਪਤਾ ਚਲਿਆ ਕਿ ਵੀਡੀਓ ਜੰਮੂ ਦਾ ਹੈ। ਸਾਨੂੰ ਜੰਮੂ ਕਸ਼ਮੀਰ ਨਾਲ ਜੁੜੇ ਕਈ ਪੇਜਾਂ ‘ਤੇ ਇਹ ਵੀਡੀਓ ਅਪਲੋਡ ਮਿਲਿਆ। JK Prant Samachar ਨਾਂ ਦੇ ਪੇਜ ‘ਤੇ ਇਸ ਨਾਅਰੇ ਦੇ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ: #जेकेपीएस न्यूज:- जम्मू कश्मीर भाजपा के पूर्व उपमुख्यमंत्री कवींद्र गुप्ता शहीदों को श्रंद्धाजलि दे रहे है ओर उनके कार्यकर्ता चीनी आर्मी ज़िंदाबाद के नारे लगा रहे है ….. सुरेंद्र चौहान जिला अध्यक्ष जम्मू ग्रामीण, जम्मू कश्मीर नेशनल पैंथर्स पार्टी
ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਨੂੰ ਕਈ ਥਾਵਾਂ ‘ਤੇ ਜੰਮੂ ਦੇ ਨਾਂ ਤੋਂ ਸ਼ੇਅਰ ਕੀਤਾ ਗਿਆ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਜੰਮੂ ਦੇ ਸਾਬਕਾ ਡਿਪਟੀ CM ਕਵਿੰਦਰ ਗੁਪਤਾ ਗਲਵਾਨ ਘਾਟੀ ਵਿਚ ਮਾਰੇ ਗਏ ਸੈਨਿਕਾਂ ਨੂੰ ਸ਼ਰਧਾਂਜਲੀ ਦੇ ਰਹੇ ਸਨ ਤਾਂ ਭਾਜਪਾ ਦੇ ਕਿਸੇ ਕਾਰਜਕਰਤਾ ਨੇ ਨਾਅਰੇਬਾਜ਼ੀ ਦੌਰਾਨ ਚਾਈਨਾ ਜ਼ਿੰਦਾਬਾਦ ਬੋਲ ਦਿੱਤਾ।
ਤੁਹਾਨੂੰ ਦੱਸ ਦਈਏ ਕਿ ਹੁਣ ਦੀ ਪੜਤਾਲ ਤੋਂ ਸਾਨੂੰ ਕੀਤੇ ਵੀ ਇਹ ਨਹੀਂ ਮਿਲਿਆ ਕਿ ਇਸ ਨਾਅਰੇਬਾਜੀ ਦੀ ਵਜਹ ਪੰਜਾਬ ਦੇ ਸਿੱਖ ਨੌਜਵਾਨਾਂ ਦੀ ਸ਼ਹੀਦੀ ਸੀ।
ਅਸੀਂ ਹੁਣ ਸਿੱਧਾ ਜੰਮੂ-ਕਸ਼ਮੀਰ ਦੇ ਸਾਬਕਾ ਡਿਪਟੀ CM ਕਵਿੰਦਰ ਗੁਪਤਾ ਨਾਲ ਫੋਨ ‘ਤੇ ਗੱਲ ਕੀਤੀ। ਕਵਿੰਦਰ ਨੇ ਸਾਡੇ ਨਾਲ ਗੱਲ ਕਰਦੇ ਹੋਏ ਦੱਸਿਆ, “ਹਾਂ ਮੈਂ ਇਹ ਵਾਇਰਲ ਵੀਡੀਓ ਵੇਖਿਆ ਸੀ। ਮੈਂ ਇਹ ਸਾਫ ਕਰਨਾ ਚਾਹੁੰਦਾ ਕਿ ਇਸ ਨਾਅਰੇਬਾਜ਼ੀ ਵਿਚ ਮੇਰਾ ਕੋਈ ਰੋਲ ਨਹੀਂ ਹੈ। ਨਾਅਰੇਬਾਜ਼ੀ ਦੌਰਾਨ ਜੇ ਗ਼ਲਤੀ ਨਾਲ ਕਿਸੇ ਦੇ ਮੂੰਹੋਂ ਚੀਨ ਮੁਰਦਾਬਾਦ ਦੀ ਥਾਂ ਜ਼ਿੰਦਾਬਾਦ ਨਿਕਲ ਗਿਆ ਤਾਂ ਮੇਰਾ ਇਸਦੇ ਵਿਚ ਕੋਈ ਰੋਲ ਨਹੀਂ। ਇਸ ਸਭ ਦੇ ਪਿੱਛੇ ਲੋਕਾਂ ਦੀ ਮੰਸ਼ਾ ਵੇਖਣੀ ਚਾਹੀਦੀ ਹੈ। ਅਸੀਂ ਗਲਵਾਨ ਘਾਟੀ ਵਿਚ ਸ਼ਹੀਦ ਹੋਏ ਸਾਡੇ ਫੋਜੀਆਂ ਲਈ ਸ਼ਰਧਾਂਜਲੀ ਸਭਾ ਰੱਖੀ ਸੀ।“
ਸਾਨੂੰ Greater Jammu ਨਾਂ ਦੀ ਨਿਊਜ਼ ਵੈੱਬਸਾਈਟ ‘ਤੇ ਇੱਕ ਖਬਰ ਮਿਲੀ ਜਿਸਦੇ ਵਿਚ ਸਾਬਕਾ ਡਿਪਟੀ CM ਕਵਿੰਦਰ ਗੁਪਤਾ ਉਨ੍ਹਾਂ ਕਪੜਿਆਂ ਵਿਚ ਹੀ ਨਜ਼ਰ ਆ ਰਹੇ ਹਨ ਜਿਹੜੇ ਵਾਇਰਲ ਵੀਡੀਓ ਵਿਚ ਹਨ। ਇਹ ਖਬਰ 23 ਜੂਨ 2020 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਜਿਸਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਸਾਡੇ ਦੈਨਿਕ ਜਾਗਰਣ ਦੇ ਜੰਮੂ ਇੰਚਾਰਜ ਰਾਹੁਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕੰਫਰਮ ਕਰਦੇ ਹੋਏ ਸਾਨੂੰ ਦੱਸਿਆ, “ਵੀਡੀਓ ਦਾ ਸ਼ਿਵ ਸੈਨਾ ਨਾਲ ਕੋਈ ਸਬੰਧ ਨਹੀਂ ਹੈ। ਇਹ ਇੱਕ ਸ਼ਰਧਾਂਜਲੀ ਸਭਾ ਸੀ ਜਿਸਦੇ ਵਿਚ ਗਲਤੀ ਨਾਲ ਕਿਸੇ ਵਰਕਰ ਦੇ ਮੂੰਹੋ ਚਾਈਨਾ ਜ਼ਿੰਦਾਬਾਦ ਦਾ ਨਾਅਰਾ ਲੱਗ ਗਿਆ ਸੀ। ਇਹ ਕਿਸੇ ਦੀ ਸ਼ਹੀਦੀ ‘ਤੇ ਜਸ਼ਨ ਸਮਾਰੋਹ ਨਹੀਂ ਸੀ।”
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Sanam Kaur ਨਾਂ ਦਾ ਫੇਸਬੁੱਕ ਪੇਜ। ਇਹ ਪੇਜ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ। ਸ਼ਿਵ ਸੈਨਾ ਨੇ 4 ਸਿੱਖ ਫੋਜੀਆਂ ਦੀ ਮੌਤ ‘ਤੇ ਜਸ਼ਨ ਨਹੀਂ ਮਨਾਇਆ ਹੈ ਅਤੇ ਇਸ ਵੀਡੀਓ ਵਿਚ ਸ਼ਿਵ ਸੈਨਾ ਦਾ ਕੋਈ ਸੈਨਿਕ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।