ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਇਹ ਘਟਨਾ ਕੇਰਲ ਦੇ ਪਲੱਕੜ ਵਿਚ ਹੋਈ ਸੀ, ਮੱਲਪੁਰਮ ਵਿਚ ਨਹੀਂ। ਪਲੱਕੜ, ਮੱਲਪੁਰਮ ਤੋਂ 80 ਕਿਲੋਮੀਟਰ ਦੂਰ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਕੇਰਲ ਵਿਚ ਗਰਭਵਤੀ ਹੱਥਣੀ ਦੀ ਮੌਤ ਦੇ ਬਾਅਦ ਤੋਂ ਹੀ ਸੋਸ਼ਲ ਮੀਡੀਆ ‘ਤੇ ਲੋਕ ਇਸ ਘਟਨਾ ਨੂੰ ਸ਼ੇਅਰ ਕਰ ਰਹੇ ਹਨ। ਇਨ੍ਹਾਂ ਵਿਚੋਂ ਦੀ ਕਈ ਪੋਸਟ ਦਾਅਵਾ ਕਰ ਰਹੇ ਹਨ ਕਿ ਇਹ ਘਟਨਾ ਕੇਰਲ ਦੇ ਮੱਲਪੁਰਮ ਜਿਲੇ ਦੀ ਹੈ, ਜਿਥੇ ਇਸ ਹੱਥਣੀ ਨੂੰ ਅਨਾਨਸ ਵਿਚ ਪਟਾਕੇ ਭਰਕੇ ਖਵਾਏ ਗਏ, ਜਿਸਦੇ ਬਾਅਦ ਇਸ ਗਰਭਵਤੀ ਹਤਨੀ ਦੀ ਮੌਤ ਹੋ ਗਈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਇਹ ਘਟਨਾ ਕੇਰਲ ਦੇ ਪਲੱਕੜ ਵਿਚ ਹੋਈ ਸੀ, ਮੱਲਪੁਰਮ ਵਿਚ ਨਹੀਂ। ਪਲੱਕੜ, ਮੱਲਪੁਰਮ ਤੋਂ 80 ਕਿਲੋਮੀਟਰ ਦੂਰ ਹੈ।
‘Punjabi Post’ ਨਾਂ ਦੇ ਇੱਕ ਫੇਸਬੁੱਕ ਪੇਜ ਨੇ 3 ਜੂਨ ਨੂੰ ਇਸ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ: ਕੇਰਲ ਦੇ ਮਲੱਪੁਰਮ ਇਲਾਕੇ ਵਿੱਚ ਕੁੱਝ ਵਹਿਸ਼ੀ ਲੋਕਾਂ ਨੇ ਰਲ ਕੇ ਇੱਕ ਗਰਭਵਤੀ ਹਥਣੀ ਨੂੰ ਵਿਸਫੋਟਕ ਭਰਿਆ ਅਨਾਨਾਸ ਖਵਾ ਕੇ ਮਰਨ ਲਈ ਛੱਡ ਦਿੱਤਾ। ਇਸ ਮਾਸੂਮ ਜਾਨਵਰ ਦੇ ਜਬਾੜੇ ਬੁਰੀ ਤਰਾਂ ਨਾਲ ਫੱਟ ਗਏ ਅਤੇ ਦੰਦ ਟੁੱਟ ਗਏ। ਉਸ ਦਾ ਕਸੂਰ ਸਿਰਫ਼ ਐਨਾ ਸੀ ਕਿ ਖਾਣਾ ਲੱਭਣ ਉਹ ਸ਼ਹਿਰ ਵੱਲ ਆ ਗਈ ਸੀ।
ਪੋਸਟ ਦਾ ਆਰਕਾਇਵਡ ਲਿੰਕ।
ਵਾਇਰਲ ਪੋਸਟ ਵਿਚ ਮੱਲਪੁਰਮ ਦਾ ਜ਼ਿਕਰ ਕੀਤਾ ਹੈ, ਇਸ ਲਈ ਵਿਸ਼ਵਾਸ ਨਿਊਜ਼ ਨੇ ਮੱਲਪੁਰਮ ਦੇ ਸਹਾਇਕ ਵਨ ਗਾਰਡ ਸ਼੍ਰੀ ਇਮਤਿਆਜ਼ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਘਟਨਾ ਮੱਲਪੁਰਮ ਦੀ ਨਹੀਂ, ਪਲੱਕੜ ਦੀ ਹੈ।” ਉਨ੍ਹਾਂ ਨੇ ਸਾਨੂੰ ਪਲੱਕੜ ਅਥਾਰਟੀ ਨਾਲ ਸੰਪਰਕ ਕਰਨ ਨੂੰ ਕਿਹਾ।
ਇਸ ਤੋਂ ਬਾਅਦ ਅਸੀਂ ਪਲੱਕੜ ਪਿੰਡ ਦੇ ਵਨ ਅਧਿਕਾਰੀ ਨਾਲ ਫੋਨ ‘ਤੇ ਗੱਲ ਕੀਤੀ। ਸਾਡੇ ਨਾਲ ਗੱਲ ਕਰਦਿਆਂ ਡੀਐਫਓ ਨੇ ਕਿਹਾ, “ਇਹ ਘਟਨਾ ਕੇਰਲ ਦੇ ਪਲੱਕੜ ਪਿੰਡ ਵਿਚ ਹੋਈ ਸੀ। ਹੱਥਣੀ ਨੂੰ ਪਲੱਕੜ ਪਿੰਡ ਦੇ ਮੰਨਾਰਕੜ ਵਿਚ ਵਨ ਖੇਤਰ ਨਾਲ ਜੁੜੇ ਇੱਕ ਛੋਟੇ ਜਹੇ ਜਲ ਪ੍ਰਵਾਹ ਵਿਚ ਪਾਇਆ ਗਿਆ ਸੀ।”
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹੱਥਣੀ ਦੀ ਮੋਤ ਦੀ ਘਟਨਾ ਇੱਕ ਦੁਰਘਟਨਾ ਸੀ। ਇਸ ਗੱਲ ਦਾ ਕੋਈ ਵੀ ਪ੍ਰਮਾਣ ਨਹੀਂ ਹੈ ਕਿ ਉਹਨੂੰ ਵਿਸਫੋਟਕ ਕਿਸੇ ਵਿਅਕਤੀ ਦੁਆਰਾ ਖਵਾਇਆ ਗਿਆ ਸੀ।
ਡੀਐਫਓ ਦੇ ਅਨੁਸਾਰ, “ਅਸੀਂ ਨਹੀਂ ਕਹਿ ਸਕਦੇ ਕਿ ਹੱਥਣੀ ਨੂੰ ਅਨਾਨਸ ਵਿਚ ਭਰ ਕੇ ਪਟਾਕੇ ਖਵਾਏ ਗਏ ਸੀ। ਅਸਲ ਵਿਚ ਇਹ ਜੰਗਲੀ ਸੁਰਾਂ ਦੇ ਲਈ ਬਿਛਾਯਾ ਗਿਆ ਇੱਕ ਜਾਲ ਸੀ, ਜਿਹਨੂੰ ਇਸ ਹੱਥਣੀ ਨੇ ਖਾ ਲਿਆ ਸੀ।
ਕੇਰਲ ਦੇ ਮੁੱਖਮੰਤਰੀ ਪਿਨਾਰਾਈ ਵਿਜਯਨ ਨੇ ਵੀ ਟਵੀਟ ਕੀਤਾ ਸੀ ਕਿ ਇਹ ਮੰਦ ਭਾਣਾ ਪਲੱਕੜ ਵਿਚ ਵਾਪਰਿਆ ਹੈ।
ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Punjabi Post ਨਾਂ ਦਾ ਫੇਸਬੁੱਕ ਪੇਜ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਇਹ ਘਟਨਾ ਕੇਰਲ ਦੇ ਪਲੱਕੜ ਵਿਚ ਹੋਈ ਸੀ, ਮੱਲਪੁਰਮ ਵਿਚ ਨਹੀਂ। ਪਲੱਕੜ, ਮੱਲਪੁਰਮ ਤੋਂ 80 ਕਿਲੋਮੀਟਰ ਦੂਰ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।