Fact Check: ਇਟਲੀ ਦੇ ਲੋਕਾਂ ਨੇ ਨਿਰਾਸ਼ ਹੋ ਕੇ ਨਹੀਂ ਸੁੱਟੇ ਸੜਕ ‘ਤੇ ਪੈਸੇ, ਬੈਂਕ ਲੁੱਟ ਦੀ ਪੁਰਾਣੀ ਤਸਵੀਰ ਗਲਤ ਦਾਅਵੇ ਨਾਲ ਵਾਇਰਲ

ਕੋਰੋਨਾ ਨਾਲ ਹੋਈ ਮੌਤਾਂ ਤੋਂ ਬਾਅਦ ਨਿਰਾਸ਼ਾ ਵਿਚ ਇਟਲੀ ਦੇ ਲੋਕਾਂ ਦੇ ਸੜਕਾਂ ਉੱਤੇ ਨੋਟ ਸੁੱਟਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਵਾਇਰਲ ਹੋ ਰਹੀ ਤਸਵੀਰ ਵੇਨੇਜ਼ੁਏਲਾ ਦੀ ਹੈ ਅਤੇ ਇਹ ਕੋਰੋਨਾ ਮਹਾਮਾਰੀ ਦੇ ਫੈਲਣ ਤੋਂ ਪਹਿਲਾਂ ਦੀ ਤਸਵੀਰ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਪੋਸਟ ਵਿਚ ਸੜਕਾਂ ‘ਤੇ ਬਿਖਰੇ ਪਏ ਨੋਟਾਂ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨਜ਼ਾਰਾ ਇਟਲੀ ਦਾ ਹੈ, ਜਿਥੇ ਲੋਕਾਂ ਨੇ ਕੋਰੋਨਾ ਦੀ ਵਜ੍ਹਾ ਕਰਕੇ ਹੋਈ ਮੌਤਾਂ ਬਾਅਦ ਨਿਰਾਸ਼ ਹੋ ਕੇ ਆਪਣੀ ਦੌਲਤ ਨੂੰ ਸੜਕਾਂ ‘ਤੇ ਸੁੱਟਣਾ ਸ਼ੁਰੂ ਕਰ ਦਿੱਤਾ ਹੈ।

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਨੋਟਾਂ ਦੇ ਬਿਖਰੇ ਪਏ ਜਿਹੜੀ ਤਸਵੀਰ ਨੂੰ ਇਟਲੀ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਅਸਲ ਵਿਚ ਇੱਕ ਦੂਜੇ ਦੇਸ਼ ਵਿਚ ਘਟੀ ਘਟਨਾ ਦੀ ਹੈ, ਜਿਸਦਾ ਕੋਰੋਨਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ ‘Kabaddi Only – ਕਬੱਡੀ ਓਨਲੀ’ ਨੇ ਤਸਵੀਰਾਂ ਨੂੰ ਅਪਲੋਡ ਕਰਦੇ ਹੋਏ ਲਿਖਿਆ, ”ਇਟਲੀ ਦੇ ਸਭ ਤੋਂ ਅਮੀਰ ਲੋਕਾਂ ਨੇ ਦੌਲਤ ਨੂੰ ਸੜਕ ‘ਤੇ ਸੁੱਟ ਦਿੱਤਾ ਅਤੇ ਕਿਹਾ, “ਇਹ ਸਾਡੇ ਮਾੜੇ ਸਮੇਂ ਵਿੱਚ ਕੰਮ ਨਹੀਂ ਆਇਆ, ਅਸੀਂ ਆਪਣੇ ਅਜ਼ੀਜ਼ਾਂ ਨੂੰ ਨਹੀਂ ਬਚਾ ਸਕਦੇ, ਅਸੀਂ ਆਪਣੇ ਬੱਚਿਆਂ ਨੂੰ ਨਹੀਂ ਬਚਾ ਸਕਦੇ, ਇਸ ਦੌਲਤ ਦੀ ਵਰਤੋਂ ਕੀ ਹੈ? ਉਨ੍ਹਾਂ ਲਈ ਇਕ ਸਬਕ ਹੈ ਜੋ ਮਨੁੱਖਤਾ ਨਾਲੋਂ ਪੈਸਾ ਜ਼ਿਆਦਾ ਪਿਆਰਾ ਮੰਨਦੇ ਹਨ. ਗਰੀਬਾਂ ਦੀ ਸਹਾਇਤਾ ਲਈ ਅਜੇ ਵੀ ਸਮਾਂ ਹੈ. ਹਰ ਦੋਸਤ ਨੂੰ ਆਪਣੇ ਆਂਢ ਗੁਆਂਢ ਵਿਚ ਜਾਂ ਆਪਣੇ ਰਿਸ਼ਤੇਦਾਰਾਂ ਵਿਚ ਗਰੀਬਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ 🙏🏼🙏🏼”

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਵਾਇਰਲ ਪੋਸਟ ਵਿਚ ਦੋ ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ ਹੈ। ਰਿਵਰਸ ਇਮੇਜ ਕਰਨ ‘ਤੇ ਸਾਨੂੰ ਵੇਨੇਜ਼ੁਏਲਾ ਦੀ ਇੱਕ ਵੈੱਬਸਾਈਟ maduradas.com ‘ਤੇ 12 ਮਾਰਚ 2019 ਨੂੰ ਪ੍ਰਕਾਸ਼ਿਤ ਖਬਰ ਦਾ ਲਿੰਕ ਮਿਲਿਆ। ਖਬਰ ਵਿਚ ਜਿਨ੍ਹਾਂ ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ ਹੈ, ਉਸਦੇ ਵਿਚ ਸੜਕਾਂ ‘ਤੇ ਬਿਖਰੇ ਨੋਟਾਂ ਨੂੰ ਵੇਖਿਆ ਜਾ ਸਕਦਾ ਹੈ।


Source- maduradas.com

ਖਬਰ ਮੁਤਾਬਕ, 11 ਮਾਰਚ ਮੇਰੀਦਾ ਵਿਚ ਨਕਾਬਪੋਸ਼ ਬਦਮਾਸ਼ਾਂ ਨੇ ਬਾਯਸੇੰਟਿਨਿਅਰ ਬੈਂਕ ਏਜੇਂਸੀ ਨੂੰ ਲੁੱਟਿਆ ਅਤੇ ਪੁਰਾਣੇ ਨੋਟਾਂ ਨੂੰ ਸੜਕਾਂ ਉੱਤੇ ਸੁੱਟ ਦਿੱਤਾ, ਜਿਨ੍ਹਾਂ ਨੂੰ 2018 ਵਿਚ ਨੋਤਬੰਦੀ ਕਰਕੇ ਬੰਦ ਕਰ ਦਿੱਤਾ ਗਿਆ ਸੀ। ਮਤਲਬ ਜਿਨ੍ਹਾਂ ਨੋਟਾਂ ਨੂੰ ਸੜਕਾਂ ‘ਤੇ ਸੁੱਟਿਆ ਗਿਆ ਸੀ, ਉਹ ਚਲਣ ਤੋਂ ਬਾਹਰ ਹੋ ਚੁੱਕੇ ਸਨ।

ਸੋਸ਼ਲ ਮੀਡੀਆ ਸਰਚ ਵਿਚ ਸਾਨੂੰ ਇਹੀ ਤਸਵੀਰ ਕਈ ਟਵਿੱਟਰ ਹੈਂਡਲ ‘ਤੇ ਅਪਲੋਡ ਮਿਲੀ। ‘@myteks’ ਦੇ ਹੈਂਡਲ ਤੋਂ ਇਨ੍ਹਾਂ ਤਸਵੀਰਾਂ ਨੂੰ 12 ਮਾਰਚ 2019 ਨੂੰ ਟਵੀਟ ਕੀਤਾ ਗਿਆ ਸੀ। ‘@myteks’ ਪੇਸ਼ੇ ਤੋਂ ਫੋਟੋ ਜਰਨਲਿਸਟ ਹਨ ਅਤੇ ਵੇਨੇਜ਼ੁਏਲਾ ਦੀ ਰਹਿਣ ਵਾਲੀ ਹਨ।

https://twitter.com/myteks/status/1105276080146038785?ref_src=twsrc%5Etfw%7Ctwcamp%5Etweetembed%7Ctwterm%5E1105276080146038785&ref_url=https%3A%2F%2Fwww.vishvasnews.com%2Fpolitics%2Ffact-check-these-images-are-related-with-bank-robbery-of-venezuela-and-now-viral-with-false-claim%2F

ਇਨ੍ਹਾਂ ਤਸਵੀਰਾਂ ਨੂੰ ‘@ConflictsW’ ਦੇ ਹੈਂਡਲ ਤੋਂ ਵੀ ਟਵੀਟ ਕੀਤਾ ਗਿਆ ਹੈ। ‘@ConflictsW’ ਦੇ ਹੈਂਡਲ ਤੋਂ ਇਨ੍ਹਾਂ ਤਸਵੀਰਾਂ ਨੂੰ 12 ਮਾਰਚ 2019 ਨੂੰ ਹੀ ਟਵੀਟ ਕੀਤਾ ਗਿਆ ਸੀ। ਟਵੀਟ ਵਿਚ ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਤਸਵੀਰਾਂ ਮਾਰਚ 2019 ਵਿਚ ਵੇਨੇਜ਼ੁਏਲਾ ਦੇ ਮੇਰੀਦਾ ਵਿਚ ਹੋਈ ਘਟਨਾ ਨਾਲ ਸਬੰਧਿਤ ਹੈ। ਟਵੀਟ ਵਿਚ ਵੀ ਦੱਸਿਆ ਗਿਆ ਹੈ ਕਿ ਮੇਰੀਦਾ ਵਿਚ ਬੈਂਕ ਲੁੱਟ ਹੋਣ ਬਾਅਦ ਇਨ੍ਹਾਂ ਨੋਟਾਂ ਨੂੰ ਸੜਕਾਂ ‘ਤੇ ਸੁੱਟਿਆ ਗਿਆ।

‘CNW’ ਦੇ ਟਵਿੱਟਰ ਪ੍ਰੋਫ਼ਾਈਲ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਕੌਂਫਲਿਕਟ ਨਾਲ ਜੁੜੇ ਸਮਾਚਾਰਾਂ ਨੂੰ ਕਵਰ ਕਰਦੇ ਹਨ। ਵਿਸ਼ਵਾਸ ਨਿਊਜ਼ ਨੇ ਇਸ ਟਵਿੱਟਰ ਹੈਂਡਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ, ‘ਵਾਇਰਲ ਹੋ ਰਹੀ ਤਸਵੀਰਾਂ ਵੇਨੇਜ਼ੁਏਲਾ ਦੀ ਹੀ ਹਨ ਅਤੇ ਇਸਦਾ ਇਟਲੀ ਨਾਲ ਕੋਈ ਸਬੰਧ ਨਹੀਂ ਹੈ।’ ਉਨ੍ਹਾਂ ਨੇ ਕਿਹਾ, ‘ਇਹ ਤਸਵੀਰ ਪਹਿਲਾਂ ਵੀ ਵਾਇਰਲ ਹੋ ਚੁੱਕੀ ਹੈ ਅਤੇ ਕਈ ਫ਼ੈਕ੍ਟ ਚੈੱਕਰ ਨੇ ਇਸਦੀ ਸਚਾਈ ਜਾਣਨ ਲਈ ਮੈਂਨੂੰ ਸੰਪਰਕ ਕੀਤਾ ਸੀ।’

ਰਿਵਰਸ ਇਮੇਜ ਕੀਤੇ ਜਾਣ ‘ਤੇ ਸਾਨੂੰ ਦੂਜੀ ਤਸਵੀਰ imgur.com ਦੀ ਗੈਲਰੀ ਵਿਚ ਮਿਲੀ। ਵੈੱਬਸਾਈਟ ‘ਤੇ ਦਿੱਤੇ ਗਏ ਵਿਵਰਣ ਮੁਤਾਬਕ, ਇਸ ਤਸਵੀਰ ਨੂੰ ਵੀ ਵੇਨੇਜ਼ੁਏਲਾ ਦਾ ਦੱਸਿਆ ਗਿਆ ਹੈ ਅਤੇ ਇਸਦੀ ਮਿਤੀ 19 ਮਾਰਚ 2019 ਹੈ।


Source-imgur.com

ਇਸ ਤਸਵੀਰ ਨੂੰ ਕਈ ਯੂਜ਼ਰਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Kabaddi Only – ਕਬੱਡੀ ਓਨਲੀ ਨਾਂ ਦਾ ਫੇਸਬੁੱਕ ਪੇਜ। ਇਹ ਪੇਜ ਪੰਜਾਬ ਅਤੇ ਕੱਬਡੀ ਜਗਤ ਨਾਲ ਜੁੜੀ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।

ਨਤੀਜਾ: ਕੋਰੋਨਾ ਨਾਲ ਹੋਈ ਮੌਤਾਂ ਤੋਂ ਬਾਅਦ ਨਿਰਾਸ਼ਾ ਵਿਚ ਇਟਲੀ ਦੇ ਲੋਕਾਂ ਦੇ ਸੜਕਾਂ ਉੱਤੇ ਨੋਟ ਸੁੱਟਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਵਾਇਰਲ ਹੋ ਰਹੀ ਤਸਵੀਰ ਵੇਨੇਜ਼ੁਏਲਾ ਦੀ ਹੈ ਅਤੇ ਇਹ ਕੋਰੋਨਾ ਮਹਾਮਾਰੀ ਦੇ ਫੈਲਣ ਤੋਂ ਪਹਿਲਾਂ ਦੀ ਤਸਵੀਰ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts