X
X

Fact Check: ਸਾਈਕਲ ਗਰਲ ਜੋਤੀ ਪਾਸਵਾਨ ਜਿਉਂਦੀ ਹੈ, ਵਾਇਰਲ ਦਾਅਵਾ ਫਰਜੀ ਹੈ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜੀ ਪਾਇਆ। ਦਰਭੰਗਾ ਵਿਚ 1 ਜੁਲਾਈ ਨੂੰ ਇੱਕ ਜੋਤੀ ਨਾਂ ਦੀ ਕੁੜੀ ਦੀ ਮੌਤ ਹੋਈ ਹੈ ਪਰ ਉਹ ਕੁੜੀ ਉਹ ਜੋਤੀ ਨਹੀਂ ਹੈ, ਜਿਹੜੀ ਸਾਈਕਲ ‘ਤੇ ਆਪਣੇ ਜਖਮੀ ਪਿਤਾ ਨੂੰ ਗੁਰੂਗਰਾਮ ਤੋਂ ਦਰਭੰਗਾ ਲੈ ਕੇ ਆਈ ਸੀ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇੱਕ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੋਤੀ, ਜਿਹਨੇ ਆਪਣੇ ਬਿਮਾਰ ਪਿਤਾ ਨੂੰ ਸਾਈਕਲ ‘ਤੇ ਬੈਠਾ ਕੇ 1500 ਕਿਲੋਮੀਟਰ ਤੋਂ ਵੀ ਵੱਧ ਦੂਰੀ ਤੇਯ ਕੀਤੀ ਸੀ, ਉਸਦੇ ਪਿੰਡ ਵਿਚ ਉਸਦਾ ਬਲਾਤਕਾਰ ਕੀਤਾ ਗਿਆ ਹੈ ਅਤੇ ਉਸਦਾ ਗਲਾ ਦਬਾ ਕੇ ਉਸਨੂੰ ਮਾਰ ਦਿੱਤਾ ਗਿਆ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਦਰਭੰਗਾ ਵਿਚ 1 ਜੁਲਾਈ ਨੂੰ ਇੱਕ ਜੋਤੀ ਨਾਂ ਦੀ ਕੁੜੀ ਦੀ ਮੌਤ ਹੋਈ ਹੈ ਪਰ ਉਹ ਕੁੜੀ ਉਹ ਜੋਤੀ ਨਹੀਂ ਹੈ, ਜਿਹੜੀ ਸਾਈਕਲ ‘ਤੇ ਆਪਣੇ ਜਖਮੀ ਪਿਤਾ ਨੂੰ ਗੁਰੂਗਰਾਮ ਤੋਂ ਦਰਭੰਗਾ ਲੈ ਕੇ ਆਈ ਸੀ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ‘ਤੇ ਬਾਬਾ ਰੋਡ ਮਦਾਰੀ ਨਾਂ ਦੇ ਯੂਜ਼ਰ ਨੇ ਕੁਝ ਤਸਵੀਰਾਂ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਹਿੰਦੂ ਰਾਸ਼ਟਰ ਦੀ ਇੱਕ ਝਲਕ, ਕਲਮ ” ਰੋਡ ਮਦਾਰੀ ਦੀ ,”

ਜੋਤੀ ਪਾਸਵਾਨ ,,ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ , ਇਹ ਓਹੀ ਕੁੜੀ ਸੀ ,ਜੋ ਕੀ ਲਾਕ ਡੌਨ ਵਿੱਚ ਆਪਣੇ ਬਿਮਾਰ ਪਿਤਾ ਨੂੰ ਸਾਈਕਲ ਤੇ ਬੈਠਾ ਕੇ ਗੁੜਗਾਓਂ ਤੋਂ ਦਰਬੰਗਾ (ਬਿਹਾਰ ) ਤੱਕ 1500 kg ਸਾਈਕਲ ਚਲਾ ਕੇ ਲੈ ਗਈ ਸੀ ,ਤੇ ਟਰੰਪ ਦੀ ਕੁੜੀ ਨੇ ਟਵਿੱਟਰ ਤੇ ਇਸ ਕੁੜੀ ਦੇ ਜ਼ਜ਼ਬੇ ਨੂੰ ਸਲਾਮ ਕੀਤਾ ਸੀ l ਇਹ ਇੱਕ ਦਲਿਤ ਕੁੜੀ ਸੀ l ਇਹ ਕੁੜੀ ਜੋਤੀ 15 ਸਾਂਲਾ ਦੀ ਸੀ , 3 ਜੁਲਾਈ ਨੂੰ ਦਰਬੰਗਾ ਵਿੱਚ ਬਾਮਣ ਅਰਜੁਨ ਮਿਸਰਾ ਦਾ ਅੰਬਾਂ ਦਾ ਬਾਗ ਸੀ l 3 ਜੁਲਾਈ ਨੂੰ ਇਹ ਕੁੜੀ ਬਾਗ ਵਿੱਚ ਅੰਬ ਲੈਣ ਚਲੀ ਗਈ ,ਬਾਮਣ ਨੇ ਮੌਕਾ ਵੇਖ ਕੇ ਇਸਨੂੰ ਚੁੱਕ ਲਿਆ ਤੇ ਬਲਕਾਰ ਕੀਤਾ ,ਇਹ ਕੰਮ ਕੱਲੇ ਬੰਦੇ ਦਾ ਨਹੀਂ ਸੀ , ਉਸ ਨਾਲ ਕਈ ਹੋਰ ਬਾਮਣ ਵੀ ਸੀ , ਉਸ ਤੋਂ ਬਾਅਦ ਜੋਤੀ ਨੂੰ ਕਤਲ ਕਰ ਦਿੱਤਾ ,, ਬਾਮਣ ਫਰਾਰ ਹਨ l ਇਹ ਹੈ ਗਾਂਡੂ ਰਾਸ਼ਟਰ ਤਤਾਸਤੁ,,,, ਜੈ ਸੰਤਾਂ ਦੀ ,,,,,”

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਕੀਵਰਡ ਦੀ ਮਦਦ ਤੋਂ ਬਿਹਾਰ ਵਿਚ ਹਾਲੀਆ ਜਬਰ ਜਨਾਹ ਦੀਆਂ ਘਟਨਾਵਾਂ ਦੀ ਖੋਜ ਸ਼ੁਰੂ ਕੀਤੀ। ਸਾਨੂੰ ਦਰਭੰਗਾ ਜਿਲੇ ਵਿਚ ਇੱਕ ਕਿਸ਼ੋਰੀ ਦੀ ਮੌਤ ਦੀ ਖਬਰ ਮਿਲੀ। ਟਾਇਮਸ ਆਫ ਇੰਡੀਆ ਵਿਚ ਛਪੀ ਖਬਰ ਮੁਤਾਬਕ, ਅਸ਼ੋਕ ਪੇਪਰ ਮਿਲ ਪੁਲਿਸ ਥਾਣੇ ਅਧੀਨ ਪਟੋਰ ਪਿੰਡ ਵਿਚ ਇੱਕ 14 ਸਾਲਾਂ ਕੁੜੀ ਨਾਲ ਕਥਿਤ ਤੌਰ ‘ਤੇ ਅੰਬ ਚੋਰੀ ਕਰਨ ਲਈ ਬਲਾਤਕਾਰ ਕੀਤਾ ਗਿਆ ਅਤੇ ਉਸਦੀ ਹੱਤਿਆ ਕਰ ਦਿੱਤੀ ਗਈ। ਖਬਰ ਵਿਚ ਕੀਤੇ ਵੀ ਇਹ ਨਹੀਂ ਲਿਖਿਆ ਕਿ ਇਹ ਕੁੜੀ ਸਾਈਕਲ ਗਰਲ ਜੋਤੀ ਹੈ।

livehindustan.com ਦੀ ਖਬਰ ਅਨੁਸਾਰ, “ਪਤੋਰ ਅਧੀਨ ਖੇਤਰ ਵਿਚ ਬੁਧਵਾਰ ਸਵੇਰੇ ਨੂੰ ਮ੍ਰਤ ਪਾਈ ਗਈ 13 ਸਾਲਾਂ ਦੀ ਕਿਸ਼ੋਰੀ ਦੀ ਮੌਤ ਦੇ ਮਾਮਲੇ ਵਿਚ ਪਰਿਜਨਾ ਨੇ ਅੰਬ ਲੈਣ ਗਈ ਕਿਸ਼ੋਰੀ ਦੀ ਰੇਪ ਕਰ ਹੱਤਿਆ ਕਰਨ ਦੀ FIR ਦਰਜ ਕਰਵਾਈ ਹੈ।” ਇਸ ਖਬਰ ਵਿਚ ਵੀ ਕੀਤੇ ਵੀ ਇਹ ਨਹੀਂ ਲਿਖਿਆ ਕਿ ਇਹ ਕੁੜੀ ਸਾਈਕਲ ਗਰਲ ਜੋਤੀ ਸੀ।

ਤੁਹਾਨੂੰ ਦੱਸ ਦਈਏ ਕਿ ਸਾਈਕਲ ਗਰਲ ਜੋਤੀ ਦੇ ਪਿਤਾ ਮੋਹਨ ਪਾਸਵਾਨ ਹਨ, ਜਦਕਿ ਮ੍ਰਤਕ ਕੁੜੀ ਦੇ ਪਿਤਾ ਦਾ ਨਾਂ ਅਸ਼ੋਕ ਪਾਸਵਾਨ ਹੈ।

ਸਾਨੂੰ ਇੱਕ ਟਵੀਟ ਵਿਚ ਇੱਕ ਵੀਡੀਓ ਵੀ ਮਿਲਿਆ, ਜਿਸਦੇ ਵਿਚ ਮ੍ਰਿਤ ਕੁੜੀ ਦੇ ਪਿਤਾ ਆਪਣੀ ਬੇਟੀ ਦੀ ਮੌਤ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਵੀਡੀਓ ਵਿਚ ਮੌਜੂਦ ਵਿਅਕਤੀ ਅਤੇ ਸਾਈਕਲ ਗਰਲ ਜੋਤੀ ਦੇ ਪਿਤਾ ਦੇ ਨੈਣ-ਨਕਸ਼ ਵਿਚ ਵੀ ਕਾਫੀ ਅੰਤਰ ਹੈ, ਜਿਸਨੂੰ ਹੇਠਾਂ ਸਾਫ ਵੇਖਿਆ ਜਾ ਸਕਦਾ ਹੈ।

https://twitter.com/Amar4Bihar/status/1279417208947355650

ਇਸ ਵਿਸ਼ੇ ਵਿਚ ਵੱਧ ਪੁਸ਼ਟੀ ਲਈ ਅਸੀਂ ਦੈਨਿਕ ਜਾਗਰਣ ਦੇ ਦਰਭੰਗਾ ਦੇ ਰਿਪੋਰਟਰ ਵਿਭਾਸ਼ ਨਾਲ ਗੱਲ ਕੀਤੀ। ਵਿਭਾਸ਼ ਨੇ ਸਾਨੂੰ ਦੱਸਿਆ ਕਿ SSP ਬਾਬੂ ਨੇ ਉਨ੍ਹਾਂ ਨਾਲ ਗੱਲ ਕਰਦੇ ਹੋਏ ਦੱਸਿਆ “ਸੋਸ਼ਲ ਮੀਡੀਆ ‘ਤੇ ਵਾਇਰਲ ਸਾਈਕਲ ਗਰਲ ਜੋਤੀ ਦੀ ਹੱਤਿਆ ਦੀ ਖਬਰ ਪੂਰੀ ਤਰ੍ਹਾਂ ਗਲਤ ਹੈ। ਉਹ ਪੂਰੀ ਤਰ੍ਹਾਂ ਠੀਕ ਹੈ ਅਤੇ ਸੁਰੱਖਿਅਤ ਹੈ। 5 ਦਿਨ ਪਹਿਲਾਂ ਇਸੇ ਨਾਂ ਦੀ ਇੱਕ ਕੁੜੀ ਦੀ ਹਥਿਆ ਪਟੋਰ ਵਿਚ ਹੋਈ ਸੀ ਜਿਸਦੇ ਸਬੰਧ ਵਿਚ ਦਰਜ ਇੱਕ ਆਰੋਪੀ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਰਹਿੰਦਿਆਂ ਦੀ ਗਿਰਫਤਾਰੀ ਵੀ ਜਲਦੀ ਹੋ ਜਾਵੇਗੀ। ਲਗਾਤਾਰ ਛਾਪੇਮਾਰੀ ਜਾਰੀ ਹੈ। ਪੋਸਟਮਾਰਟਮ ਰਿਪੋਰਟ ਵਿਚ ਬਿਜਲੀ ਦੇ ਕਰੰਟ ਨੂੰ ਮੌਤ ਦਾ ਕਾਰਣ ਦੱਸਿਆ ਗਿਆ ਹੈ। ਜਬਰ-ਜਨਾਹ ਦੇ ਆਰੋਪ ਦੀ ਪੁਸ਼ਟੀ ਨਹੀਂ ਹੋਈ ਹੈ। ਗਲਤ ਲੋਕਾਂ ਦੁਆਰਾ ਫਰਜੀ ਖਬਰਾਂ ਫੈਲਾ ਕੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜੇਹੀ ਅਫਵਾਹਾਂ ਤੋਂ ਬਚਿਆ ਜਾਵੇ ਅਤੇ ਦੂਜੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇ। ਫਰਜੀ ਖਬਰਾਂ ਪ੍ਰਸਾਰਿਤ ਕਰ ਸਮਾਜਕ ਮਾਹੌਲ ਖਰਾਬ ਕਰਨ ਅਤੇ ਨਬਾਲਿਗ ਬੱਚੀ ਦੇ ਨਾਂ ਦਾ ਗਲਤ ਇਸਤੇਮਾਲ ਕਰਨ ਦੇ ਸਬੰਧ ਵਿਚ ਬੱਚੀ ਦੇ ਪਿਤਾ ਨੇ ਕਮਤੋਲ ਥਾਣੇ ਵਿਚ FIR ਦਰਜ ਕਰਵਾਈ ਹੈ। ਛੇਤੀ ਹੀ ਇਸ ਸਬੰਧ ਵਿਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਮੈਨਸਟ੍ਰੀਮ ਮੀਡੀਆ ਵਿਚ ਛਪੀ ਖਬਰਾਂ ਨੂੰ ਵੀ ਵੇਖਿਆ ਜਾ ਸਕਦਾ ਹੈ। ਗੁੰਮਰਾਹਕਰਨ ਸੋਸ਼ਲ ਮੀਡੀਆ ਖਬਰਾਂ ‘ਤੇ ਵਿਸ਼ਵਾਸ ਨਾ ਕੀਤਾ ਜਾਵੇ।

ਇਸ ਦਾਅਵੇ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਬਾਬਾ ਰੋਡ ਮਦਾਰੀ ਨਾਂ ਦਾ ਫੇਸਬੁੱਕ ਪੇਜ। ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜੀ ਪਾਇਆ। ਦਰਭੰਗਾ ਵਿਚ 1 ਜੁਲਾਈ ਨੂੰ ਇੱਕ ਜੋਤੀ ਨਾਂ ਦੀ ਕੁੜੀ ਦੀ ਮੌਤ ਹੋਈ ਹੈ ਪਰ ਉਹ ਕੁੜੀ ਉਹ ਜੋਤੀ ਨਹੀਂ ਹੈ, ਜਿਹੜੀ ਸਾਈਕਲ ‘ਤੇ ਆਪਣੇ ਜਖਮੀ ਪਿਤਾ ਨੂੰ ਗੁਰੂਗਰਾਮ ਤੋਂ ਦਰਭੰਗਾ ਲੈ ਕੇ ਆਈ ਸੀ।

  • Claim Review : ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇੱਕ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੋਤੀ, ਜਿਹਨੇ ਆਪਣੇ ਬਿਮਾਰ ਪਿਤਾ ਨੂੰ ਸਾਈਕਲ 'ਤੇ ਬੈਠਾ ਕੇ 1200 ਕਿਲੋਮੀਟਰ ਤੋਂ ਵੀ ਵੱਧ ਦੂਰੀ ਤੇਯ ਕੀਤੀ ਸੀ, ਉਸਦੇ ਪਿੰਡ ਵਿਚ ਉਸਦਾ ਬਲਾਤਕਾਰ ਕੀਤਾ ਗਿਆ ਹੈ ਅਤੇ ਉਸਦਾ ਗਲਾ ਦਬਾ ਕੇ ਉਸਨੂੰ ਮਾਰ ਦਿੱਤਾ ਗਿਆ ਹੈ।
  • Claimed By : FB User- ਬਾਬਾ ਰੋਡ ਮਦਾਰੀ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later