ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਮੈਸਜ ਵਾਇਰਲ ਹੋ ਰਿਹਾ ਹੈ। ਇਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਾਰੀਅਲ ਤੇਲ ਦੀ ਮਦਦ ਨਾਲ ਡੇਂਗੂ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਇਸ ਮੈਸਜ ਨੂੰ ਸ਼੍ਰੀ ਸਾਈਂਸੁਧਾ ਹਸਪਤਾਲ ਦੇ ਡਾਕਟਰ ਬੀ ਸੁਕੁਮਾਰ ਦੇ ਨਾਂ ਤੋਂ ਅੱਗੇ ਵਧਾਇਆ ਜਾ ਰਿਹਾ ਹੈ। Time News International ਨਾਂ ਦੇ ਫੇਸਬੁੱਕ ਪੇਜ ਨੇ ਇਸ ਪੋਸਟ ਨੂੰ ਸ਼ੇਅਰ ਕੀਤਾ ਸੀ।
ਸੋਸ਼ਲ ਮੀਡੀਆ ‘ਤੇ ਪੋਸਟ ਦੇ ਰੂਪ ਵਿਚ ਇੱਕ ਮੈਸਜ ਫੈਲਾਇਆ ਜਾ ਰਿਹਾ ਹੈ। ਇਸਦੇ ਮੁਤਾਬਕ, ‘ਇਹ ਮੈਸਜ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਦੇਣ ਲਈ ਹੈ ਕਿ ਡੇਂਗੂ ਫੈਲ ਰਿਹਾ ਹੈ। ਕਿਰਪਾ ਕਰਕੇ ਆਪਣੇ ਘੁਟਨਿਆ ਤੋਂ ਲੈ ਕੇ ਹੇਠਾਂ ਪੰਜਿਆਂ ਤੱਕ ਨਾਰੀਅਲ ਦਾ ਤੇਲ ਲਾਓ। ਇਹ ਐਂਟੀ-ਬਾਓਟਿਕ ਹੈ। ਡੇਂਗੂ ਦਾ ਮਛੱਰ ਘੁਟਨਿਆ ਤੋਂ ਵੱਧ ਉਚਾਈ ‘ਤੇ ਨਹੀਂ ਉੱਡ ਸਕਦਾ। ਇਸਨੂੰ ਦਿਮਾਗ ਵਿਚ ਰੱਖ, ਇਸਦਾ ਇਸਤੇਮਾਲ ਸ਼ੁਰੂ ਕਰ ਦਵੋ। ਇਸ ਮੈਸਜ ਨੂੰ ਜਿਨ੍ਹਾਂ ਫੈਲਾ ਸਕਦੇ ਹੋ ਓੰਨਾ ਫੈਲਾਓ। ਤੁਹਾਡਾ ਇੱਕ ਮੈਸਜ ਕਈ ਜ਼ਿੰਦਗੀਆਂ ਬਚਾ ਸਕਦਾ ਹੈ।’
ਇਸ ਮੈਸਜ ਨੂੰ ਸ਼੍ਰੀ ਸਾਈਂਸੁਧਾ ਹਸਪਤਾਲ ਦੇ ਡਾ ਬੀ ਸੁਕੁਮਾਰ ਦੇ ਨਾਂ ਤੋਂ ਅੱਗੇ ਵਧਾਇਆ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ ਨੇ ਸ਼੍ਰੀ ਸਾਈਂਸੁਧਾ ਹਸਪਤਾਲ ਦੇ ਡਾ ਬੀ ਸੁਕੁਮਾਰ ਨਾਲ ਸੰਪਰਕ ਕਰ ਆਪਣੀ ਪੜਤਾਲ ਦੀ ਸ਼ੁਰੂਆਤ ਕੀਤੀ। ਅਸੀਂ ਉਨ੍ਹਾਂ ਦੇ ਨਾਂ ਤੋਂ ਵਾਇਰਲ ਹੋ ਰਹੇ ਮੈਸਜ ਨੂੰ ਲੈ ਕੇ ਉਨ੍ਹਾਂ ਨਾਲ ਗੱਲ ਕੀਤੀ। ਡਾਕਟਰ ਨੇ ਕਿਹਾ, ‘ਇਹ ਮੈਸਜ ਫਰਜ਼ੀ ਹੈ। ਮੈਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਇਹ ਮੈਸਜ ਚਾਰ ਸਾਲਾਂ ਤੋਂ ਮੇਰੇ ਨਾਂ ‘ਤੇ ਫੈਲਾਇਆ ਜਾ ਰਿਹਾ ਹੈ। ਇਹ ਮੇਰੇ ਨਾਂ ਦਾ ਗਲਤ ਇਸਤੇਮਾਲ ਕਰ ਰਹੇ ਹਨ। ਮੈਂ ਕਦੇ ਅਜਿਹਾ ਕੋਈ ਪੱਤਰ ਨਹੀਂ ਲਿਖਿਆ ਹੈ ਅਤੇ ਨਾ ਹੀ ਡੇਂਗੂ ਲਈ ਨਾਰੀਅਲ ਤੇਲ ਦੇ ਇਸਤੇਮਾਲ ਕਰਨ ਦਾ ਨੁਸਖਾ ਦਿੱਤਾ ਹੈ।’
ਵਿਸ਼ਵਾਸ ਨਿਊਜ਼ ਨੇ ਡੇਂਗੂ ਰੋਕਣ ਦੇ ਸਬੰਧ ਵਿਚ ਔਨਲਾਈਨ ਮੌਜੂਦ ਕਈ ਰਿਪੋਰਟਾਂ ਨੂੰ ਵੇਖਿਆ।
ਵਿਸ਼ਵ ਸਿਹਤ ਸੰਗਠਨ ਮੁਤਾਬਕ, ਡੇਂਗੂ ਵਾਇਰਸ ਮੁੱਖ ਰੂਪ ਤੋਂ ਏਡੀਜ ਏਜਿਪਟੀ ਪ੍ਰਜਾਤੀ ਦੀ ਮਾਦਾ ਮੱਛਰਾਂ ਤੋਂ ਫੈਲਦਾ ਹੈ।
ਅਸੀਂ ਇਸ ਸਬੰਧ ਵਿਚ ਡਾਕਟਰ ਸੰਜੀਵ ਕੁਮਾਰ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ ਕਿ ਨਾਰੀਅਲ ਤੇਲ ਤੋਂ ਡੇਂਗੂ ਦਾ ਇਲਾਜ ਨਹੀਂ ਹੋ ਸਕਦਾ ਹੈ।
ਯੂਏਸ ਨੈਸ਼ਨਲ ਲਾਇਬ੍ਰੇਰੀ ਆੱਫ ਮੈਡੀਸਿਨ ਮੁਤਾਬਕ, ਵਰਜਿਨ ਨਾਰੀਅਲ ਤੇਲ ਵਿਚ ਕੁੱਝ ਐਂਟੀਮਾਈਕ੍ਰੋਬੋਇਲ ਗੁਣ ਹੁੰਦੇ ਹਨ, ਪਰ ਅਜਿਹਾ ਕੋਈ ਟ੍ਰਾਇਲ ਮੌਜੂਦ ਨਹੀਂ ਹੈ ਜਿਹੜਾ ਸਾਬਤ ਕਰਦਾ ਹੋਵੇ ਕਿ ਇਹ ਐਕਟਿਵ ਇੰਫੇਕਸ਼ਨ ਵਿਚ ਵਧੀਆ ਕੰਮ ਕਰਦਾ ਹੈ।
ਅਜਿਹਾ ਕੋਈ ਵਿਗਿਆਨਕ ਅਧਾਰ ਨਹੀਂ ਹੈ ਜਿਹੜਾ ਇਹ ਸਾਬਤ ਕਰਦਾ ਹੈ ਕਿ ਨਾਰੀਅਲ ਤੇਲ ਡੇਂਗੂ ਨੂੰ ਰੋਕ ਸਕਦਾ ਹੈ।
ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ Time News International ਦੀ ਸੋਸ਼ਲ ਪ੍ਰੋਫ਼ਾਈਲ ਨੂੰ ਵੀ ਸਕੈਨ ਕੀਤਾ। ਇਹ ਪੇਜ 12 ਫਰਵਰੀ 2016 ਨੂੰ ਬਣਾਇਆ ਗਿਆ ਸੀ ਅਤੇ ਪੜਤਾਲ ਕਰੇ ਜਾਣ ਤੱਕ ਇਸਦੇ 3 ਲੱਖ 46 ਹਜਾਰ 903 ਫਾਲੋਅਰਸ ਸਨ।
ਨਤੀਜਾ: ਵਾਇਰਲ ਪੋਸਟ ਦਾ ਇਹ ਦਾਅਵਾ ਕਿ ਨਾਰੀਅਲ ਤੇਲ ਡੇਂਗੂ ਨੂੰ ਰੋਕ ਸਕਦਾ ਹੈ, ਫਰਜ਼ੀ ਹੈ। ਅਜਿਹਾ ਕੋਈ ਵਿਗਿਆਨਕ ਅਧਾਰ ਨਹੀਂ ਹੈ ਜਿਹੜਾ ਇਹ ਸਾਬਤ ਕਰਦਾ ਹੈ ਕਿ ਨਾਰੀਅਲ ਤੇਲ ਡੇਂਗੂ ਨੂੰ ਰੋਕ ਸਕਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।