FACT CHECK: ਹਰਿਆਣਾ ਦੇ ਸਿਰਸਾ ਜਿਲ੍ਹੇ ਵਿਚ ਬੱਚਾ ਫੜਨ ਵਾਲਾ ਗਿਰੋਹ ਦੇ ਐਕਟਿਵ ਹੋਣ ਦੀ ਖਬਰ ਫਰਜ਼ੀ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। Whatsapp ਗਰੁੱਪ ਅਤੇ ਸੋਸ਼ਲ ਮੀਡੀਆ ਸਾਈਟਸ ‘ਤੇ ਅੱਜਕਲ੍ਹ ਇੱਕ ਮੈਸਜ ਵਾਇਰਲ ਹੋ ਰਿਹਾ ਹੈ ਜਿਸਵਿਚ ਹਰਿਆਣਾ ਦੇ ਸਿਰਸਾ ਜਿਲ੍ਹੇ ਬਾਰੇ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਜਿਲ੍ਹੇ ਵਿਚ ਬੱਚਾ ਫੜਨ ਵਾਲਾ ਗਿਰੋਹ ਐਕਟਿਵ ਹੈ। ਇਸ ਮੈਸਜ ਨਾਲ ਪੁਲਿਸ ਦਾ ਨਾਂ ਲਿਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਜਾਣਕਾਰੀ ਸਿਰਸਾ ਪੁਲਿਸ ਉਪਾਯੁਕਤ ਨੇ ਜਾਰੀ ਕੀਤੀ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਗਲਤ ਹੈ। ਸਿਰਸਾ ਪੁਲਿਸ ਨੇ ਸਾਡੇ ਨਾਲ ਗੱਲ ਕਰਕੇ ਇਹ ਸਾਫ ਕੀਤਾ ਕਿ ਜਿਲ੍ਹੇ ਵਿਚ ਕੋਈ ਬੱਚਾ ਚੋਰ ਗਿਰੋਹ ਐਕਟਿਵ ਨਹੀਂ ਹੈ। ਹਰਿਆਣਾ ਪੁਲਿਸ ਵਿਚ ਉਪਾਯੁਕਤ ਵਰਗਾ ਕੋਈ ਪਦ ਨਹੀਂ ਹੁੰਦਾ ਹੈ। ਇਹ ਗਲਤ ਪ੍ਰਚਾਰ ਹੈ, ਜਿਸਦਾ ਜਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਖੰਡਨ ਕੀਤਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ, “ਸਿਰਸਾ ਜਿਲੇ ਵਿਚ ਬੱਚਾ ਫੜਨ ਵਾਲਾ ਗਿਰੋਹ ਦਾਖਲ। ਸੂਚਿਤ ਰਹੋ, ਸਾਵਧਾਨ ਰਹੋ ਅਤੇ ਆਪਣੇ ਬੱਚਿਆਂ ਦਾ ਖਿਆਲ ਰੱਖੋ।”

ਪੜਤਾਲ

ਇਸ ਦਾਅਵੇ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਸਿਰਸਾ ਪੁਲਿਸ ਦੇ PRO ਸੁਰਜੀਤ ਸਿੰਘ ਨਾਲ ਗੱਲ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ, ”ਇਹ ਦਾਅਵਾ ਪੂਰੀ ਤਰ੍ਹਾਂ ਗਲਤ ਹੈ। ਹਰਿਆਣਾ ਪੁਲਿਸ ਵਿਚ ਉਪਾਯੁਕਤ ਵਰਗਾ ਕੋਈ ਪਦ ਨਹੀਂ ਹੁੰਦਾ ਹੈ। ਇਹ ਮੈਸਜ ਗਲਤ ਹੈ। ਸਿਰਸਾ ਵਿਚ ਕੋਈ ਬੱਚਾ ਫੜਨ ਵਾਲਾ ਗਿਰੋਹ ਐਕਟਿਵ ਨਹੀਂ ਹੈ। ਜਿਲ੍ਹਾ ਪੁਲਿਸ ਪ੍ਰਸ਼ਾਸਨ ਇਸ ਖਬਰ ਦਾ ਪੂਰੀ ਤਰ੍ਹਾਂ ਖੰਡਨ ਕਰਦਾ ਹੈ।”

PRO ਸੁਰਜੀਤ ਸਿੰਘ ਨੇ ਸਾਡੇ ਨਾਲ ਕੁੱਝ ਲੋਕਲ ਅਖਬਾਰਾਂ ਦੀ ਕਲਿਪ ਵੀ ਸਾਂਝੀਆਂ ਕੀਤੀਆਂ ਜਿਨ੍ਹਾਂ ਵਿਚ ਪੁਲਿਸ ਦੁਆਰਾ ਇਸ ਵਾਇਰਲ ਖਬਰ ਦਾ ਖੰਡਨ ਕੀਤਾ ਗਿਆ ਸੀ।

ਵੱਧ ਪੁਸ਼ਟੀ ਲਈ ਅਸੀਂ ਸਿਰਸਾ SP ਅਰੁਣ ਸਿੰਘ ਨਾਲ ਵੀ ਗੱਲ ਕੀਤੀ ਜਿਨ੍ਹਾਂ ਨੇ ਲੋਕਾਂ ਨੂੰ ਅਜਿਹੀ ਖਬਰਾਂ ‘ਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ ਹੈ।

ਇਸ ਪੋਸਟ ਨੂੰ Anti Crime Youth Club ਨਾਂ ਦੇ ਇੱਕ ਫੇਸਬੁੱਕ ਪੇਜ ਦੁਆਰਾ ਸ਼ੇਅਰ ਕੀਤਾ ਗਿਆ ਸੀ। ਇਸ ਪੇਜ ਦੇ ਕੁੱਲ 10,725 ਫਾਲੋਅਰਸ ਹਨ।

ਇਸੇ ਪੋਸਟ ਨੂੰ 8 ਅਗਸਤ 2019 ਨੂੰ ਹਰਿਆਣਾ ਵਿਧਾਨਸਭਾ ਚੋਣ 2019 ਨਾਂ ਦੇ ਇੱਕ ਫੇਸਬੁੱਕ ਪੇਜ ਦੁਆਰਾ ਵੀ ਸ਼ੇਅਰ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ 8 ਅਗਸਤ ਦੇ ਬਾਅਦ ਤੋਂ ਹੀ ਉਨ੍ਹਾਂ ਕੋਲ ਅਚਾਨਕ ਅਜਿਹੇ ਮਾਮਲੇ ਆਉਣੇ ਵੱਧ ਗਏ ਸੀ।

ਜਦੋਂ ਅਸੀਂ ਪੜਤਾਲ ਕੀਤੀ ਤਾਂ ਪਾਇਆ ਕਿ ਇਸ ਵਾਇਰਲ ਮੈਸਜ ਦੇ ਬਾਅਦ ਸਿਰਸਾ ਪੁਲਿਸ ਨੂੰ ਕਈ ਅਜਿਹੇ ਕਾਲ ਆ ਰਹੇ ਹਨ, ਜਿਥੇ ਲੋਕਾਂ ਨੂੰ ਬੱਚਾ ਚੋਰੀ ਦਾ ਸ਼ੱਕ ਹੋਇਆ ਹੈ। ਪਰ ਪੁਲਿਸ ਦੇ ਪਹੁੰਚਣ ‘ਤੇ ਪਤਾ ਚਲਿਆ ਕਿ ਇਹ ਸਿਰਫ ਇੱਕ ਅਫਵਾਹ ਸੀ। ਅਜਿਹੀ ਹੀ ਇੱਕ ਖਬਰ ਦੈਨਿਕ ਜਾਗਰਣ ਵੈੱਬਸਾਈਟ ‘ਤੇ ਵੀ 11 ਅਗਸਤ ਨੂੰ ਛਪੀ ਸੀ, ਜਿਸ ਵਿਚ ਅਜਿਹੀ 2 ਘਟਨਾਵਾਂ ਦਾ ਜਿਕਰ ਹੈ, ਜਦੋਂ ਬੱਚਾ ਚੋਰੀ ਦੀ ਅਫ਼ਵਾਹ ਉੱਡੀ ਅਤੇ ਪੁਲਿਸ ਨੇ ਜਾਂਚ ਦੌਰਾਨ ਕੁਝ ਨਹੀਂ ਪਾਇਆ।

ਬੱਚਾ ਚੋਰੀ ਇੱਕ ਗੰਭੀਰ ਮਾਮਲਾ ਹੈ ਅਤੇ ਅਕਸਰ ਇਸ ਨਾਲ ਸਬੰਧਿਤ ਫਰਜ਼ੀ ਖਬਰਾਂ ‘ਤੇ ਲੋਕ ਯਕੀਨ ਵੀ ਕਰ ਲੈਂਦੇ ਹਨ। ਵਿਸ਼ਵਾਸ ਨਿਊਜ਼ ਨੇ ਵੀ ਬੀਤੇ ਸਮੇਂ ਅਜਿਹੀ ਕੁੱਝ ਖਬਰਾਂ ਦੀ ਪੜਤਾਲ ਕੀਤੀ ਸੀ ਅਤੇ ਉਨ੍ਹਾਂ ਨੂੰ ਗਲਤ ਪਾਇਆ ਸੀ। ਜਿਨ੍ਹਾਂ ਨੂੰ ਇਥੇ ਪੜ੍ਹਿਆ ਜਾ ਸਕਦਾ ਹੈ। ਆਪਣੇ ਬੱਚਿਆਂ ਦੀ ਸੁਰੱਖਿਆ ਕਰਨਾ ਸਾਰੇ ਮਾਤਾ- ਪਿਤਾ ਦਾ ਫਰਜ਼ ਹੈ ਪਰ ਅਜਿਹੀ ਖਬਰਾਂ ‘ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਵੀ ਨਹੀਂ ਕਰਨਾ ਚਾਹੀਦਾ ਹੈ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਵਾਇਰਲ ਹੋ ਰਿਹਾ ਦਾਅਵਾ ਗਲਤ ਹੈ। ਸਿਰਸਾ ਪੁਲਿਸ ਨੇ ਸਾਡੇ ਨਾਲ ਗੱਲ ਕਰਕੇ ਇਹ ਸਾਫ ਕੀਤਾ ਕਿ ਜਿਲ੍ਹੇ ਵਿਚ ਕੋਈ ਬੱਚਾ ਫੜਨ ਵਾਲਾ ਗਿਰੋਹ ਐਕਟਿਵ ਨਹੀਂ ਹੈ। ਇਹ ਗਲਤ ਪ੍ਰਚਾਰ ਹੈ, ਜਿਸਦਾ ਜਿਲ੍ਹਾ ਪੁਲਿਸ ਪ੍ਰਸ਼ਾਸਨ ਖੰਡਨ ਕਰਦਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts