ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਪਿਛਲੇ ਕੁਝ ਦਿਨਾਂ ਤੋਂ ਬੱਚਾ ਚੋਰੀ ਨੂੰ ਲੈ ਕੇ ਫਰਜੀ ਖਬਰਾਂ ਫੈਲ ਰਹੀਆਂ ਹਨ। ਇਸੇ ਤਰਜ ਨੂੰ ਲੈ ਕੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ, ਜਿਸਦੇ ਵਿਚ ਕੁਝ ਬੱਚਿਆਂ ਦੇ ਅਧਾਰ ਕਾਰਡ ਅਤੇ 2 ਕੁੜੀਆਂ ਦੀ ਤਸਵੀਰਾਂ ਨੂੰ ਵੇਖਿਆ ਜਾ ਸਕਦਾ ਹੈ। ਇਸ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਿਮਾਚਲ ਦੇ ਸੋਲਨ ਜਿਲ੍ਹੇ ਵਿਚ ਇੱਕ ਪਰਿਵਾਰ ਆਪਣੇ ਬੱਚਿਆਂ ਨਾਲ ਮੰਦਰ ਗਿਆ ਸੀ ਜਿੱਥੇ ਉਨ੍ਹਾਂ ਦੇ 5 ਬੱਚੇ ਲਾਪਤਾ ਹੋ ਗਏ। ਇਸ ਦੇ ਡਿਸਕ੍ਰਿਪਸ਼ਨ ਵਿਚ ਦਸਿਆ ਗਿਆ ਹੈ ਕਿ ਇਸ ਕਾਰੇ ਦਾ ਸ਼ੱਕ ਬੱਚਾ ਚੋਰ ਗਿਰੋਹ ਦੇ ਉੱਤੇ ਗਿਆ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਹ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਪਾਇਆ। ਇਹ ਘਟਨਾ 10 ਅਗਸਤ 2019 ਨੂੰ ਵਾਪਰੀ ਸੀ ਅਤੇ ਅਸਲ ਵਿਚ ਇਹ ਬੱਚੇ ਸਕੂਲ ਨਾ ਜਾਣ ਦੇ ਡਰ ਤੋਂ ਘਰੋਂ ਭੱਜ ਗਏ ਸੀ ਜਿਹੜੇ ਬਾਅਦ ਵਿਚ ਨੇੜੇ ਦੇ ਮੰਦਰ ਵਿਚ ਲੁੱਕੇ ਮਿਲੇ ਸਨ।
ਸੋਸ਼ਲ ਮੀਡੀਆ ਦੇ ਫੇਸਬੁੱਕ ਪਲੇਟਫਾਰਮ ‘ਤੇ “Himachal Diya Ronka” ਨਾਂ ਦਾ ਪੇਜ ਇੱਕ ਪੋਸਟ ਸ਼ੇਅਰ ਕਰਦਾ ਹੈ। ਇਸ ਪੋਸਟ ਵਿਚ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ, ਜਿਸਦੇ ਵਿਚ ਕੁਝ ਬੱਚਿਆਂ ਦੇ ਅਧਾਰ ਕਾਰਡ ਅਤੇ 2 ਕੁੜੀਆਂ ਦੀ ਤਸਵੀਰਾਂ ਨੂੰ ਵੇਖਿਆ ਜਾ ਸਕਦਾ ਹੈ। ਇਸ ਪੋਸਟ ਦੇ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ: नालागढ़ में एक ही परिवार के 5 बच्चे गायब. बच्चा चोर गिरोह पर शक. हिमाचल के सोलन जिले के औद्योगिक क्षेत्र नालागढ़ के कंगनवाल गांव से एक परिवार के 5 बच्चों के लापता होने का मामला सामने आया है.मामला हिमाचल – पंजाब सीमा पर स्थित गांव का है।…….
ਡਿਸਕ੍ਰਿਪਸ਼ਨ ਦਾ ਪੰਜਾਬੀ ਅਨੁਵਾਦ ਹੁੰਦਾ ਹੈ: ਨਾਲਾਗੜ੍ਹ ਵਿਚ ਇੱਕ ਹੀ ਪਰਿਵਾਰ ਦੇ 5 ਬੱਚੇ ਗਾਯਬ। ਬੱਚਾ ਚੋਰ ਗਿਰੋਹ ‘ਤੇ ਸ਼ੱਕ। ਹਿਮਾਚਲ ਦੇ ਸੋਨਲ ਜਿਲ੍ਹੇ ਦੇ ਉਦਯੋਗਿਕ ਖੇਤਰ ਨਾਲਾਗੜ੍ਹ ਦੇ ਕੰਗਣਵਾਲ ਪਿੰਡ ਦੇ ਇੱਕ ਹੀ ਪਰਿਵਾਰ ਦੇ 5 ਬੱਚੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਾਮਲਾ- ਪੰਜਾਬ ਸੀਮਾ ‘ਤੇ ਪੈਂਦੇ ਪਿੰਡ ਦਾ ਹੈ।….
ਪੜਤਾਲ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਵਿਚ ਸਾਡੇ ਹੱਥ 13 Aug 2019 ਨੂੰ ਪ੍ਰਕਾਸ਼ਿਤ ਕੀਤੀ ਗਈ “समाचार फर्स्ट” ਦੀ ਇੱਕ ਖਬਰ ਲੱਗੀ। ਇਸ ਖਬਰ ਦੀ ਹੇਡਲਾਈਨ ਸੀ: सोलन: लापता हुए 5 बच्चे बरामद, घर वालों के डर से हुए थे लापता
ਇਸ ਖਬਰ ਵਿਚ ਜਿਹੜੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ ਉਸਦੇ ਵਿਚ ਵਾਇਰਲ ਹੋ ਰਹੀ ਤਸਵੀਰ ਵਿਚ ਸ਼ਾਮਲ ਕੁੜੀਆਂ ਦੀ ਤਸਵੀਰਾਂ ਸਨ ਅਤੇ ਅਧਾਰ ਕਾਰਡ ਵਿਚ ਛਪੇ ਮੁੰਡਿਆਂ ਦੀ ਤਸਵੀਰਾਂ ਸਨ। ਇਸ ਖਬਰ ਵਿਚ ਦੱਸਿਆ ਗਿਆ ਸੀ ਕਿ ਹਿਮਾਚਲ ਦੇ ਸੋਲਨ ਜਿਲ੍ਹੇ ਦੇ ਗੱਗੂਵਾਲ ਪਿੰਡ ਵਿਚ ਇੱਕ ਪਰਿਵਾਰ ਦੇ ਪੰਜ ਬੱਚੇ ਆਪਣੇ ਮਾਂ-ਪਿਓ ਦੇ ਡਰ ਤੋਂ ਘਰੋਂ ਭੱਜ ਗਏ ਸੀ ਜਿਸਦੇ ਬਾਅਦ ਇਹ ਖਬਰ ਬੱਚਾ ਚੋਰ ਗਿਰੋਹ ਦੇ ਦਾਅਵੇ ਨਾਲ ਫੈਲ ਗਈ ਪਰ ਅੰਤ ਵਿਚ ਪਤਾ ਚਲਿਆ ਕਿ ਬੱਚਾ ਚੋਰ ਗਿਰੋਹ ਵਰਗੀ ਕੋਈ ਗੱਲ ਨਹੀਂ ਹੈ।
ਸਾਨੂੰ ਇਸੇ ਸਰਚ ਵਿਚ 13 Aug 2019 ਨੂੰ ਪ੍ਰਕਾਸ਼ਿਤ ਕੀਤੀ ਗਈ www.etvbharat.com ਦੀ ਵੀ ਇੱਕ ਖਬਰ ਮਿਲੀ। ਇਸ ਖਬਰ ਦੀ ਹੇਡਲਾਈਨ ਸੀ: सोलन में बच्चा चोर गिरोह की खबर झूठी, ASP ने इलाका वासियों से की ये अपील
ਇਸ ਖਬਰ ਦੇ ਅਨੁਸਾਰ: ਮੰਗਲਵਾਰ ਨੂੰ ਸ਼ੰਭੂਨਾਥ ਯਾਦਵ ਦੇ ਘਰ ਤੋਂ ਗਏ ਪੰਜਾਂ ਬੱਚਿਆਂ ਨੂੰ ਨਾਲਾਗੜ੍ਹ ਦੇ ਪਿੰਡ ਗੱਗੂਵਾਲ ਦੇ ਸ਼ਿਵ ਮੰਦਰ ਵਿਚ ਬਰਾਮਦ ਕਰ ਲਿਆ ਗਿਆ ਹੈ, ਇਹ ਬੱਚੇ ਸ਼ਿਵ ਮੰਦਰ ਵਿਚ ਰਹਿ ਰਹੇ ਸਨ ਅਤੇ ਬੱਚਿਆਂ ਨੂੰ ਇਨ੍ਹਾਂ ਦੇ ਮਾਪਿਆਂ ਨੂੰ ਦੇ ਦਿੱਤਾ ਗਿਆ ਹੈ। ਏਐਸਪੀ ਬੱਦੀ ਐਨ ਕੇ ਸ਼ਰਮਾ ਨੇ ਕਿਹਾ ਕਿ ਇਸ ਸਬੰਧ ਵਿੱਚ ਜਾਂਚ ਕੀਤੀ ਜਾ ਰਹੀ ਹੈ ਅਤੇ ਅਫਵਾਹ ਫੈਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਏਐਸਪੀ ਬੱਦੀ ਐਨ ਕੇ ਸ਼ਰਮਾ ਨੇ ਦੱਸਿਆ ਕਿ 10.08.2019 ਨੂੰ ਸ਼ੰਭੂਨਾਥ ਦੇ ਬੱਚੇ ਪਿੰਡ ਭਾਟੀਆ ਵਿਚ ਭੰਡਾਰਾ ਖਾਣ ਗਏ ਅਤੇ ਰਾਤ ਨੂੰ ਘਰ ਵਾਪਸ ਨਹੀਂ ਪਰਤੇ। 11.08.2019 ਨੂੰ ਇਸ ਦੇ ਪੰਜ ਬੱਚੇ ਘਰ ਆਏ ਅਤੇ ਉਨ੍ਹਾਂ ਨੇ ਕੱਪੜੇ ਬਦਲ ਲਏ ਅਤੇ ਦੁਬਾਰਾ ਘਰ ਛੱਡ ਦਿੱਤਾ। ਇਸ ਖਬਰ ਵਿਚ ਏਐਸਪੀ ਬੱਦੀ ਐਨ ਕੇ ਸ਼ਰਮਾ ਦੇ ਇੰਟਰਵਿਊ ਦੀ ਕਲਿੱਪ ਵੀ ਇਸਤੇਮਾਲ ਕੀਤੀ ਗਈ ਹੈ ਜਿਸਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।
ਇਸ ਮਾਮਲੇ ਵਿਚ ਵੱਧ ਜਾਣਕਾਰੀ ਪ੍ਰਾਪਤ ਕਰਨ ਲਈ ਅਸੀਂ ਦੈਨਿਕ ਜਾਗਰਣ ਦੇ ਹਿਮਾਚਲ ਸਟੇਟ ਬਿਊਰੋ ਹੈਡ ਪ੍ਰਕਾਸ਼ ਭਾਰਦਵਾਜ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ “ਨਾਲਾਗੜ੍ਹ ਖੇਤਰ ਵਿਚ ਪਿਛਲੇ ਕੁਝ ਦਿਨ ਪਹਿਲਾਂ 5 ਬੱਚਿਆਂ ਨੇ ਅਗਵਾ ਹੋਣ ਦਾ ਨਾਟਕ ਕੀਤਾ ਸੀ। ਸਾਰੇ ਬੱਚੇ ਨੇੜੇ ਦੇ ਮੰਦਰ ਵਿਚ ਜਾ ਰੁੱਕੇ ਸਨ। ਉਸਦੇ ਬਾਅਦ ਉਹ ਬੱਚੇ ਆਪਣੇ ਘਰਾਂ ਨੂੰ ਵਾਪਸ ਪਰਤ ਆਏ। ਪੁੱਛਗਿੱਛ ਹੋਣ ਦੇ ਬਾਅਦ ਉਨ੍ਹਾਂ ਬੱਚਿਆਂ ਨੇ ਮੰਨਿਆ ਕਿ ਉਨ੍ਹਾਂ ਨੂੰ ਅਗਵਾ ਨਹੀਂ ਕੀਤਾ ਗਿਆ ਸੀ। ਸਕੂਲ ਨਹੀਂ ਜਾਣ ਲਈ ਉਨ੍ਹਾਂ ਨੇ ਇਹ ਸਾਰਾ ਨਾਟਕ ਕੀਤਾ ਸੀ।”
ਅੰਤ ਵਿਚ ਵਿਸ਼ਵਾਸ ਟੀਮ ਨੇ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ “Himachal Diya Ronka” ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਇਹ ਪੇਜ 4 ਅਗਸਤ 2017 ਨੂੰ ਬਣਾਇਆ ਗਿਆ ਸੀ ਅਤੇ ਅਸੀਂ ਪਾਇਆ ਕਿ ਇਸ ਪੇਜ ਨੂੰ 1,786 ਲੋਕ ਫਾਲੋ ਕਰਦੇ ਹਨ ਅਤੇ ਇਹ ਹਿਮਾਚਲ ਨਾਲ ਅਤੇ ਹਿਮਾਚਲੀ ਸੰਸਕ੍ਰਿਤੀ ਨਾਲ ਜੁੜੀਆਂ ਖਬਰਾਂ ਨੂੰ ਹੀ ਪੋਸਟ ਕਰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਬੱਚਾ ਚੋਰੀ ਨੂੰ ਲੈ ਕੇ ਜਿਹੜੀ ਖਬਰ ਹਿਮਾਚਲ ਦੇ ਸੋਨਲ ਜਿਲ੍ਹੇ ਦੇ ਨਾਂ ‘ਤੇ ਫੈਲਾਈ ਜਾ ਰਹੀ ਹੈ ਉਹ ਫਰਜ਼ੀ ਹੈ। ਇਹ ਘਟਨਾ 10 ਅਗਸਤ 2019 ਨੂੰ ਵਾਪਰੀ ਸੀ ਅਤੇ ਅਸਲ ਵਿਚ ਇਹ ਬੱਚੇ ਸਕੂਲ ਨਾ ਜਾਣ ਦੇ ਡਰ ਤੋਂ ਘਰੋਂ ਭੱਜ ਗਏ ਸੀ ਜਿਹੜੇ ਬਾਅਦ ਵਿਚ ਨੇੜੇ ਦੇ ਮੰਦਰ ਵਿਚ ਲੁੱਕੇ ਮਿਲੇ ਸਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।