Fact Check: ਪਿੱਟਬੁਲ ਰੱਖਣ ‘ਤੇ ਨਹੀਂ ਲੱਗਿਆ ਹੈ ਭਾਰਤ ਵਿਚ ਬੈਨ, ਵਾਇਰਲ ਦਾਅਵਾ ਫਰਜ਼ੀ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਜਾਨਵਰਾਂ ਨੂੰ ਲੈ ਕੇ ਕਈ ਵੀਡੀਓ ਅਤੇ ਖਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸੇ ਤਰਜ ਨੂੰ ਲੈ ਕੇ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਹੜਾ ਦਾਅਵਾ ਕਰ ਰਿਹਾ ਹੈ ਕਿ ਭਾਰਤੀ ਹੈੱਲਥ ਸਰਚ ਏਜੰਸੀਆਂ ਦੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਪਿੱਟਬੁਲ ਕੁੱਤਾ ਭੇੜੀਏ ਨਾਲੋਂ ਵੱਧ ਖਤਰਨਾਕ ਹੈ ਜਿਸਨੂੰ ਲੈ ਕੇ ਸੁਪਰੀਮ ਕੋਰਟ ਨੇ ਪਿੱਟਬੁਲ ਨੂੰ ਭਾਰਤ ਵਿਚੋਂ ਬੈਨ ਕਰ ਦਿੱਤਾ ਹੈ ਅਤੇ ਜੇ ਕੋਈ ਇਸ ਕੁੱਤੇ ਨੂੰ ਰੱਖੇਗਾ ਤਾਂ 10 ਸਾਲ ਦੀ ਸਜ਼ਾ ਅਤੇ 5 ਲੱਖ ਤੱਕ ਜੁਰਮਾਨਾ ਹੋ ਸਕਦਾ ਹੈ।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਫਰਜ਼ੀ ਹੈ। ਪਿੱਟਬੁਲ ਖਤਰਨਾਕ ਹੈ ਪਰ ਭਾਰਤ ਵਿਚ ਇਸਨੂੰ ਬੈਨ ਨਹੀਂ ਕੀਤਾ ਗਿਆ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਪਿੱਟਬੁਲ ਕੁੱਤੇ ਦੀ ਤਸਵੀਰ ਹੇਠਾਂ ਲਿਖਿਆ ਹੋਇਆ ਹੈ: ਭਾਰਤੀ ਹੈਲਥ ਸਰਚ ਏਜੰਸੀਆਂ ਵਲੋਂ ਜਾਂਚ ਕਰਨ ‘ਤੇ ਪਤਾ ਲੱਗਾ ਕਿ ਪਿੱਟਬੁਲ ਭੇੜੀਏ ਤੋਂ ਵੀ ਖਤਰਨਾਕ ਹੈ ਜਿਸ ਕਰਕੇ ਸੁਪਰੀਮ ਕੋਰਟ ਨੇ ਭਾਰਤ ਵਿਚੋਂ ਇਹ ਕੁੱਤਾ ਬੈਨ ਕਰ ਦਿੱਤਾ ਹੈ। ਜੇ ਕੋਈ ਰੱਖੇਗਾ ਤਾਂ 10 ਸਾਲ ਦੀ ਸਜ਼ਾ ਅਤੇ 5 ਲੱਖ ਤੱਕ ਜੁਰਮਾਨਾ ਹੋ ਸਕਦਾ ਹੈ।”

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਗੂਗਲ ਨਿਊਜ਼ ਸਰਚ ਦੀ ਮਦਦ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਸੁਪਰੀਮ ਕੋਰਟ ਨੇ ਪਿੱਟਬੁਲ ਨੂੰ ਭਾਰਤ ਵਿਚ ਬੈਨ ਕਰ ਦਿੱਤਾ ਹੈ। ਅਸੀਂ ਗੂਗਲ ‘ਤੇ “Supreme court banned pitbull dog in india” ਕੀਵਰਡ ਪਾ ਸਰਚ ਕੀਤਾ।

ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ ਜਿਹੜੀ ਦਾਅਵਾ ਕਰਦੀ ਹੋਵੇ ਕਿ ਪਿੱਟਬੁਲ ਨੂੰ ਭਾਰਤ ਵਿਚ ਬੈਨ ਕਰ ਦਿੱਤਾ ਹੈ।

ਹੁਣ ਅਸੀਂ ਸਿੱਧਾ “Animal Welfare Board of India” ਵਿਚ ਸੰਪਰਕ ਕੀਤਾ। ਸਾਡੀ ਗੱਲ ਬੋਰਡ ਦੀ ਸਕੱਤਰ ਡਾਕਟਰ ਨੀਲਮ ਬਾਲਾ ਨਾਲ ਹੋਈ, ਜਿਨ੍ਹਾਂ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਦੱਸਿਆ “ਬੋਰਡ ਕੋਲ ਅਜਿਹਾ ਕੋਈ ਨੋਟਿਸ ਨਹੀਂ ਆਇਆ ਹੈ ਜਿਸ ਵਿਚ ਪਿੱਟਬੁਲ ਕੁੱਤੇ ਨੂੰ ਭਾਰਤ ਵਿਚ ਬੈਨ ਕਰਨ ਦੀ ਗੱਲ ਕੀਤੀ ਗਈ ਹੋਵੇ। ਵਾਇਰਲ ਦਾਅਵਾ ਫਰਜ਼ੀ ਹੈ।”

ਸਾਨੂੰ ਇਸ ਦਾਅਵੇ ਉੱਤੇ ਪੁਸ਼ਟੀ ਬੋਰਡ ਨੇ ਈ-ਮੇਲ ਦੁਆਰਾ ਵੀ ਦਿੱਤੀ ਹੈ।

ਤੁਹਾਨੂੰ ਦੱਸ ਦਈਏ ਕਿ ਪਿੱਟਬੁਲ ਕੁੱਤਾ ਖਤਰਨਾਕ ਤਾਂ ਹੈ ਪਰ ਇਸਨੂੰ ਭਾਰਤ ਵਿਚ ਬੈਨ ਨਹੀਂ ਕੀਤਾ ਗਿਆ ਹੈ। 4 ਅਪ੍ਰੈਲ 2018 ਨੂੰ ਪ੍ਰਕਾਸ਼ਿਤ ਵੈਬਦੁਨੀਆ ਦੀ ਇੱਕ ਖਬਰ ਅਨੁਸਾਰ ਪਿੱਟਬੁਲ ਟੇਰੀਅਰ ਅਤੇ ਬੁਲ ਟੇਰੀਅਰ ਜਰਮਨੀ, ਡੈਨਮਾਰਕ, ਸਪੇਨ, ਗ੍ਰੇਟ ਬ੍ਰਿਟੇਨ, ਆਇਰਲੈਂਡ, ਰੋਮਾਨੀਆ, ਕਨਾਡਾ, ਇਟਲੀ ਅਤੇ ਫਰਾਂਸ ਵਿਚ ਬੈਨ ਹੈ।

ਇਸ ਪੋਸਟ ਨੂੰ “Live Punjabi Facts’ ਨਾਂ ਦੇ ਫੇਸਬੁੱਕ ਪੇਜ ਦੁਆਰਾ ਸ਼ੇਅਰ ਕੀਤਾ ਗਿਆ ਸੀ। ਅਸੀਂ ਇਸ ਪੇਜ ਦੀ ਸੋਸ਼ਲ ਸਕੈਨਿੰਗ ਕਰ ਪਾਇਆ ਕਿ ਇਸ ਪੇਜ ਨੂੰ 22,612 ਲੋਕ ਫਾਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਪਿੱਟਬੁਲ ਕੁੱਤੇ ਨੂੰ ਭਾਰਤ ਬੈਨ ਨਹੀਂ ਕੀਤਾ ਗਿਆ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts