ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਹ ਵਾਇਰਲ ਪੋਸਟ ਫਰਜ਼ੀ ਪਾਇਆ। ਅੰਮ੍ਰਿਤਸਰ ਵਿਚ ਹਜੇ ਤੱਕ (4 ਫਰਵਰੀ 2020) ਕੋਈ ਵੀ ਕੋਰੋਨਾ ਵਾਇਰਸ ਦਾ ਕੇਸ ਦਰਜ ਨਹੀਂ ਹੋਇਆ ਹੈ। ਅੰਮ੍ਰਿਤਸਰ ਵਿਚ ਜਿਹੜੀ ਮੌਤ ਨੂੰ ਕੋਰੋਨਾ ਵਾਇਰਸ ਦਾ ਦੱਸਿਆ ਜਾ ਰਿਹਾ ਹੈ ਉਹ ਸਵਾਈਨ ਫਲੂ ਨਾਲ ਹੋਈ ਸੀ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਕੋਰੋਨਾ ਵਾਇਰਸ ਨੂੰ ਲੈ ਕੇ ਹਾਲ ਦੇ ਦਿਨਾਂ ਵਿਚ ਕੋਹਰਾਮ ਮਚਿਆ ਪਿਆ ਹੈ। ਇਸੇ ਤਰ੍ਹਾਂ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਬ੍ਰੇਕਿੰਗ ਨਿਊਜ਼ ਦਾ ਸਕ੍ਰੀਨਸ਼ੋਟ ਸ਼ੇਅਰ ਕੀਤਾ ਗਿਆ ਹੈ ਜਿਸਦੇ ਉੱਤੇ ਲਿਖਿਆ ਹੋਇਆ ਹੈ “ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਦਾ ਕਹਿਰ, ਜਸਵੰਤ ਸਿੰਘ ਨਾਮਕ ਵਿਅਕਤੀ ਦੀ ਹੋਈ ਮੌਤ।”
ਵਿਸ਼ਵਾਸ ਟੀਮ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਹਜੇ ਤੱਕ (4 ਫਰਵਰੀ 2020) ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਦਾ ਇੱਕ ਵੀ ਕੇਜ ਦਰਜ ਨਹੀਂ ਹੋਇਆ ਹੈ। ਵਾਇਰਲ ਦਾਅਵਾ ਮਹਿਜ਼ ਇੱਕ ਅਫਵਾਹ ਹੈ।
ਫੇਸਬੁੱਕ ਯੂਜ਼ਰ “AggBani – ਅੱਗਬਾਣੀ” ਨੇ ਇੱਕ ਬ੍ਰੇਕਿੰਗ ਨਿਊਜ਼ ਦਾ ਸਕ੍ਰੀਨਸ਼ੋਟ ਸ਼ੇਅਰ ਕੀਤਾ ਜਿਸਦੇ ਉੱਤੇ ਲਿਖਿਆ ਹੋਇਆ ਹੈ “ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਦਾ ਕਹਿਰ, ਜਸਵੰਤ ਸਿੰਘ ਨਾਮਕ ਵਿਅਕਤੀ ਦੀ ਹੋਈ ਮੌਤ।” ਇਸ ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ: “HIGH ALERT..!! HIGH ALERT…!! HIGH ALERT..!!!ਪੜ੍ਹਨ ਤੋਂ ਪਹਿਲਾਂ ਸ਼ੇਅਰ ਕਰੋ, ਤੁਹਾਡਾ ਇੱਕ ਸ਼ੇਅਰ ਹਜ਼ਾਰਾਂ ਜਾਨਾਂ ਬਚਾ ਸਕਦਾ। ਪੰਜਾਬੀਆਂ ਨੂੰ ਹੱਥ ਜੋੜ ਬੇਨਤੀ ਹੈ ਕਿ CARONA VIRUS ਜੋ ਕਿ ਪੂਰੀ ਦੁਨੀਆਂ ਵਿੱਚ ਪੈਰ ਪਸਾਰ ਚੁੱਕਾ ਹੈ ਹੁਣ ਉਸ ਨੇ ਪੰਜਾਬ ਵਿੱਚ ਵੀ ਦਸਤਖ਼ਤ ਦੇ ਦਿੱਤੀ ਹੈ।………ਇਸ ਮੈਸੇਜ ਨੂੰ ਵੱਧ ਤੋਂ ਵਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਤੱਕ ਪਹੁੰਚ ਸਕੇ🙏”
ਇਸ ਪੋਸਟ ਦਾ ਆਰਕਈਵਡ ਵਰਜ਼ਨ ਇਥੇ ਕਲਿਕ ਕਰ ਦੇਖਿਆ ਜਾ ਸਕਦਾ ਹੈ।
ਪੜਤਾਲ ਸ਼ੁਰੂ ਕਰਦਿਆਂ ਅਸੀਂ ਸਬਤੋਂ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਕੋਈ ਮੌਤ ਹੋਈ ਹੈ ਜਾਂ ਨਹੀਂ। ਗੂਗਲ ਸਰਚ ਦੀ ਮਦਦ ਤੋਂ ਸਾਨੂੰ NDTV ਦੀ 28 ਜਨਵਰੀ 2020 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ ਜਿਸਦੇ ਹੇਡਲਾਈਨ ਸੀ: Punjab Records 16 Cases Of Suspected Coronavirus, Haryana Reports 2 (ਹੇਡਲਾਈਨ ਦਾ ਪੰਜਾਬੀ ਅਨੁਵਾਦ: ਪੰਜਾਬ ਵਿਚ ਸ਼ੱਕੀ ਕੋਰੋਨਾ ਵਾਇਰਸ ਦੇ 16 ਕੇਸ ਦਰਜ, ਹਰਿਆਣਾ ਵਿਚ 2)
ਇਸ ਖਬਰ ਅਨੁਸਾਰ, “ਪੰਜਾਬ ਅਤੇ ਹਰਿਆਣਾ ਦੇ ਸਹਿਤ ਵਿਭਾਗ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਦੇ ਸੰਕਰਮਣ ਦੇ ਸ਼ੱਕ ਕਾਰਨ ਪੰਜਾਬ ਵਿਚ 16 ਅਤੇ ਹਰਿਆਣਾ ਵਿਚ ਦੋ ਮਰੀਜ਼ਾਂ ਨੂੰ ਐਡਮਿਟ ਕੀਤਾ ਗਿਆ ਹੈ। ਹਾਲਾਂਕਿ, ਸਵਾਈਨ ਫਲੂ ਕਾਰਨ ਅੰਮ੍ਰਿਤਸਰ ਵਿੱਚ ਇੱਕ ਦੀ ਮੌਤ ਦਰਜ ਕੀਤੀ ਗਈ ਹੈ। ਸਾਰੇ ਮਰੀਜ਼ਾਂ ਦੇ ਖੂਨ ਦੇ ਨਮੂਨੇ ਪੁਣੇ ਦੇ ਨੈਸ਼ਨਲ ਇੰਸਟੀਟਿਊਟ ਆਫ ਵਾਇਰੋਲੋਜੀ ਭੇਜ ਦਿੱਤੇ ਗਏ ਹਨ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ 16 ਮਰੀਜ਼ਾਂ ਨੂੰ ਇਕੱਲਿਆਂ ਵਾਰਡਾਂ ਵਿੱਚ ਰੱਖਿਆ ਗਿਆ ਹੈ ਅਤੇ ਉਹ ਨਿਰੀਖਣ ਅਧੀਨ ਹਨ। ਉਨ੍ਹਾਂ ਦੇ ਨਮੂਨੇ ਨੈਸ਼ਨਲ ਇੰਸਟੀਟਿਊਟ ਆਫ ਵਾਇਰੋਲੋਜੀ ਨੂੰ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਅੰਮ੍ਰਿਤਸਰ ਵਿੱਚ ਮਰਨ ਵਾਲੇ ਬੱਚੇ ਦੀ ਨਮੂਨੇ ਰਿਪੋਰਟਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੌਤ ਸਵਾਈਨ ਫਲੂ ਕਾਰਨ ਹੋਈ ਹੈ।“
ਇਸ ਖਬਰ ਨਾਲ ਇੱਕ ਗੱਲ ਸਾਫ ਹੋਈ ਕਿ ਅੰਮ੍ਰਿਤਸਰ ਵਿਚ ਜਿਹੜੀ ਮੌਤ ਕੋਰੋਨਾ ਵਾਇਰਸ ਦੇ ਦਾਅਵੇ ਨਾਲ ਫੈਲਾਈ ਜਾ ਰਹੀ ਹੈ ਉਹ ਸਵਾਈਨ ਫਲੂ ਕਰਕੇ ਹੋਈ ਸੀ।
ਹੁਣ ਅਸੀਂ ਆਪਣੀ ਪੜਤਾਲ ਨੂੰ ਵਧਾਉਂਦਿਆ ਇਸ ਮਾਮਲੇ ਨੂੰ ਲੈ ਕੇ ਹੋਰ ਖਬਰਾਂ ਲੱਭਣ ਦੀਆਂ ਕੋਸ਼ਸ਼ ਕੀਤੀ। ਸਾਨੂੰ ਪੰਜਾਬੀ ਜਾਗਰਣ ਦੀ 27 ਜਨਵਰੀ 2020 ਨੂੰ ਪ੍ਰਕਾਸ਼ਿਤ ਇਸ ਮਾਮਲੇ ਨੂੰ ਲੈ ਕੇ ਇੱਕ ਖਬਰ ਮਿਲੀ ਜਿਸਦੀ ਹੇਡਲਾਈਨ ਸੀ: ਕੈਨੇਡਾ ਤੋਂ ਪਰਤੇ ਤਿੰਨ ਸਾਲਾ ਬੱਚੇ ਦੀ ਸਵਾਈਨ ਫਲੂ ਨਾਲ ਮੌਤ
ਇਸ ਖਬਰ ਅਨੁਸਾਰ, “ਕੈਨੇਡਾ ਤੋਂ ਅੰਮਿ੍ਤਸਰ ਆਏ ਤਿੰਨ ਸਾਲ ਦੇ ਬੱਚੇ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ। ਇਹ ਬੱਚਾ ਕੈਨੇਡਾ ਤੋਂ ਆਏ ਪਰਿਵਾਰ ਨਾਲ ਅੰਮਿ੍ਤਸਰ ਹਵਾਈ ਅੱਡੇ ‘ਤੇ ਪੁੱਜਾ ਸੀ। ਹਵਾਈ ਅੱਡੇ ‘ਤੇ ਹੀ ਉਸ ਦੀ ਹਾਲਤ ਵਿਗੜ ਗਈ। ਜਿਸ ਏਅਰਲਾਈਨਜ਼ ਦੇ ਜਹਾਜ਼ ਰਾਹੀਂ ਇਹ ਬੱਚਾ ਕੈਨੇਡਾ ਤੋਂ ਭਾਰਤ ਆਇਆ ਉਹ ਰਾਹ ਵਿਚ ਚੀਨ ਦੇ ਸ਼ੰਗਾਈ ਹਵਾਈ ਅੱਡੇ ‘ਤੇ ਛੇ ਘੰਟੇ ਰੁਕਿਆ ਸੀ। ਚੀਨ ‘ਚ ਕੋਰੋਨਾ ਵਾਇਰਸ ਦਾ ਕਹਿਰ ਫੈਲਿਆ ਹੈ। ਬੱਚੇ ਦਾ ਚੀਨ ਨਾਲ ਕੁਨੈਕਸ਼ਨ ਹੋਣ ਕਾਰਨ ਸਿਹਤ ਵਿਭਾਗ ਨੂੰ ਸ਼ੱਕ ਸੀ ਕਿ ਕਿਤੇ ਇਹ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਣ ਕਾਰਨ ਮੌਤ ਦੀ ਆਗੋਸ਼ ਵਿਚ ਨਾ ਸਮਾਇਆ ਹੋਵੇ। ਇਸ ਦੀ ਪੁਸ਼ਟੀ ਲਈ ਸਿਹਤ ਵਿਭਾਗ ਨੇ ਬੱਚੇ ਦੇ ਨਮੂਨੇ ਜਾਂਚ ਲਈ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਪੁਣੇ ਭੇਜੇੇ ਸਨ। ਇਹ ਸੈਂਪਲ ਵੀ ਹਵਾਈ ਜਹਾਜ਼ ਰਾਹੀਂ ਪੁਣੇ ਭੇਜੇ ਗਏ। ਪੁਣੇ ਤੋਂ ਈਮੇਲ ਆਈ ਜਿਸ ਵਿਚ ਕੋਰੋਨਾ ਵਾਇਰਸ ਨੈਗੇਟਿਵ ਆਇਆ ਜਦਕਿ ਬੱਚੇ ਨੂੰ ਸਵਾਈਨ ਫਲੂ ਦੀ ਪੁਸ਼ਟੀ ਹੋਈ। ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਬੱਚੇ ਦੇ ਪਰਿਵਾਰ ਵਾਲਿਆਂ ਨੂੰ ਸਵਾਈਨ ਫਲੂ ਤੋਂ ਬਚਾਉਣ ਲਈ ਟੈਮੀਫਲੂ ਦਵਾਈ ਖੁਆਈ ਗਈ ਹੈ।”
ਹੁਣ ਅਸੀਂ ਇਸ ਖਬਰ ਨੂੰ ਲੈ ਕੇ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੋਹਲ ਨਾਲ ਸੰਪਰਕ ਕੀਤਾ। ਡਾਕਟਰ ਕੌਰ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਇਹ ਵਾਇਰਲ ਪੋਸਟ ਫਰਜ਼ੀ ਹੈ। ਉਸ ਬੱਚੇ ਦੀ ਮੌਤ ਸਵਾਈਨ ਫਲੂ ਨਾਲ ਹੋਈ ਸੀ ਅਤੇ ਬੱਚੇ ਦਾ ਨਾਂ ਜਸਵੰਤ ਸਿੰਘ ਵੀ ਨਹੀਂ ਹੈ।
ਡਾਕਟਰ ਕੌਰ ਨੇ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਦੇ ਹਵਾਲਿਓਂ ਸਾਨੂੰ ਇੱਕ ਮੈਸਜ ਵੀ ਸ਼ੇਅਰ ਕੀਤਾ ਜਿਸਦੇ ਵਿਚ ਸਾਫ ਕਿਹਾ ਗਿਆ ਸੀ ਕਿ ਹਾਲ ਵਿਚ ਕੋਈ ਵੀ ਕੇਸ ਕੋਰੋਨਾ ਵਾਇਰਸ ਦਾ ਅੰਮ੍ਰਿਤਸਰ ਵਿਚ ਦਰਜ ਨਹੀਂ ਹੈ। ਜਾਰੀ ਮੈਸਜ: “ਕੋਰੋਨਾ ਵਾਈਰਸ ਦਾ ਅੰਮਿਤਸਰ ਜਿਲ੍ਹੇ ਵਿੱਚ ਕੋਈ ਕੇਸ ਅਜੇ ਤੱਕ ਨਹੀਂ ਹੈ। ਅਫਵਾਹਾਂ ਵੱਲ ਧਿਆਨ ਨਾ ਦਿਓ।- ਡਿਪਟੀ ਕਮਿਸ਼ਨਰ”
ਸਾਡੇ ਪੰਜਾਬੀ ਜਾਗਰਣ ਦੇ ਅੰਮ੍ਰਿਤਸਰ ਜ਼ਿਲ੍ਹਾ ਰਿਪੋਰਟਰ ਨਿਤਿਨ ਧੀਮਾਨ ਨੇ ਅੱਜ 4 ਫਰਵਰੀ 2020 ਨੂੰ ਮ੍ਰਿਤਕ ਬੱਚੇ ਦੇ ਪਰਿਵਾਰਕ ਸੱਦਸ ਨਾਲ ਵੀ ਗੱਲ ਕੀਤੀ। ਬੱਚੇ ਦੇ ਪਰਿਜਨ ਅਨੁਸਾਰ ਜਦੋਂ ਉਹ ਅੰਮ੍ਰਿਤਸਰ ਏਅਰਪੋਰਟ ‘ਤੇ ਕਨਾਡਾ ਤੋਂ ਪਰਤੇ ਤਾਂ ਬੱਚੇ ਦੀ ਹਾਲਤ ਵਿਗੜ ਗਈ ਤਾਂ ਉਸਨੂੰ ਤੱਤਕਾਲ ਹਸਪਤਾਲ ਲੈ ਕੇ ਜਾਇਆ ਗਿਆ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਬੱਚੇ ਨੂੰ ਕੋਰੋਨਾ ਵਾਇਰਸ ਹੋ ਸਕਦਾ ਹੈ ਜਿਸਦੇ ਬਾਅਦ ਬੱਚੇ ਦੇ ਖੂਨ ਦੇ ਕੁੱਝ ਸੇਮਪਲ ਜਾਂਚ ਲਈ ਪੁਣੇ ਭੇਜੇ। ਜਾਂਚ ਦੀ ਰਿਪੋਰਟ ਵਿਚ ਦੱਸਿਆ ਗਿਆ ਸੀ ਕਿ ਬੱਚੇ ਨੂੰ ਸਵਾਈਨ ਫਲੂ ਸੀ।
ਕੀ ਹੈ ਕੋਰੋਨਾ ਵਾਇਰਸ?
ਕੋਰੋਨਾ ਵਾਇਰਸ, ਵਾਇਰਸਾਂ ਦਾ ਇੱਕ ਸਮੂਹ ਹੈ ਜਿਸਦੀ ਵਜ੍ਹਾ ਕਰਕੇ ਠੰਡ ਲਗਣਾ ਅਤੇ ਕਈ ਸਾਰੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਇਸਦੇ ਵਿਚ ਮਿਡਲ ਈਸਟ ਰੇਸਪੇਰੇਟਰੀ ਸਿੰਡ੍ਰੋਮ (MERS-CoV) ਅਤੇ ਸਿਵਿਯਰ ਐਕਿਊਟ ਰੇਸਪੇਰੇਟਰੀ ਸਿੰਡ੍ਰੋਮ (SARS-CoV) ਵਰਗੀਆਂ ਬਿਮਾਰੀਆਂ ਸ਼ਾਮਲ ਹਨ।
ਕੋਰੋਨਾ ਵਾਇਰਸ ਨੂੰ ਰੋਕਣ ਦੇ ਤਰੀਕੇ
ਵਿਸ਼ਵ ਸਿਹਤ ਵਿਭਾਗ (WHO) ਦੇ ਮੁਤਾਬਕ, ਨਿਯਮਤ ਤੌਰ ‘ਤੇ ਹੱਥ ਧੋਣੇ, ਖੰਗਦੇ-ਛੀਂਕਦੇ ਸਮੇਂ ਮੂੰਹ ਨੂੰ ਢੱਕਣਾ, ਮੀਟ-ਅੰਡੇ ਨੂੰ ਠੀਕ ਤਰ੍ਹਾਂ ਪਕਾਉਣ ਨਾਲ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਇਸਦੇ ਅਲਾਵਾ ਖੰਗਣੇ ਅਤੇ ਛਿਕਣੇ ਵਰਗੇ ਸਾਹ ਸਬੰਧੀ ਬਿਮਾਰੀਆਂ ਦੇ ਮਰੀਜਾਂ ਤੋਂ ਸੰਪਰਕ ਵਿਚ ਆਉਣ ਨਾਲ ਬਚਣਾ ਵੀ ਚਾਹੀਦਾ ਹੈ।
ਰੋਕਥਾਮ
ਸੈਂਟਰ ਫਾਰ ਡਿਜ਼ੀਜ਼ ਕੰਟ੍ਰੋਲ ਐਂਡ ਪ੍ਰਿਵੈਂਸ਼ਨ ਮੁਤਾਬਕ, ਫਿਲਹਾਲ 2019-nCoV ਇਨਫੈਕਸ਼ਨ ਨੂੰ ਰੋਕਣ ਲਈ ਕੋਈ ਵੈਕਸੀਨ ਨਹੀਂ ਹੈ। ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹੇਠਾਂ ਲਿਖੇ ਕੰਮ ਕੀਤੇ ਜਾ ਸਕਦੇ ਹਨ:
ਘਟੋਂ-ਘੱਟ 20 ਸੈਕੰਡ ਤੱਕ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਵੋ। ਜੇਕਰ ਸਾਬਣ ਅਤੇ ਪਾਣੀ ਮੌਜੂਦ ਨਹੀਂ ਹੈ ਤਾਂ ਐਲਕੋਹੋਲ ਵਾਲੇ ਸੇਨਿਟਾਈਜ਼ਰ ਦਾ ਇਸਤੇਮਾਲ ਕਰੋ।
ਗੰਦੇ ਹੱਥਾਂ ਤੋਂ ਆਪਣੀ ਅੱਖ, ਨੱਕ ਅਤੇ ਮੂੰਹ ਨੂੰ ਛੁਣ ਤੋਂ ਪਰਹੇਜ ਕਰੋ।
ਬਿਮਾਰ ਲੋਕਾਂ ਦੇ ਨਜ਼ਦੀਕੀ ਸੰਪਰਕ ਤੋਂ ਬਚੋ।
ਬਿਮਾਰੀ ਦੀ ਸਤਿਥੀ ਵਿਚ ਘਰ ਵਿਚ ਰਹੋ।
ਖੰਗਦੇ ਜਾਂ ਛਿਕਦੇ ਸਮੇਂ ਟਿਸ਼ੂ ਤੋਂ ਕਵਰ ਕਰੋ, ਫੇਰ ਟਿਸ਼ੂ ਨੂੰ ਕਚਰੇ ਵਿਚ ਸੁੱਟੋ।
ਅਕਸਰ ਛੁਣ ਵਾਲੀਆਂ ਚੀਜ਼ਾਂ ਨੂੰ ਸਾਫ ਰੱਖੋ।
ਹੁਣ ਅਸੀਂ ਇਸ ਪੋਸਟ ਨੂੰ ਵਾਇਰਲ ਕਰਨ ਵਾਲੇ ਪੇਜ “AggBani – ਅੱਗਬਾਣੀ” ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ ਅਤੇ ਇਸ ਪੇਜ ਨੂੰ 83,049 ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਹ ਵਾਇਰਲ ਪੋਸਟ ਫਰਜ਼ੀ ਪਾਇਆ। ਅੰਮ੍ਰਿਤਸਰ ਵਿਚ ਹਜੇ ਤੱਕ (4 ਫਰਵਰੀ 2020) ਕੋਈ ਵੀ ਕੋਰੋਨਾ ਵਾਇਰਸ ਦਾ ਕੇਸ ਦਰਜ ਨਹੀਂ ਹੋਇਆ ਹੈ। ਅੰਮ੍ਰਿਤਸਰ ਵਿਚ ਜਿਹੜੀ ਮੌਤ ਨੂੰ ਕੋਰੋਨਾ ਵਾਇਰਸ ਦਾ ਦੱਸਿਆ ਜਾ ਰਿਹਾ ਹੈ ਉਹ ਸਵਾਈਨ ਫਲੂ ਨਾਲ ਹੋਈ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।