Fact Check: ਬਿਹਾਰ ਵਿਚ ਹੋਏ ਬਸ ਐਕਸੀਡੈਂਟ ਵਿਚ BSF ਜਵਾਨਾਂ ਦੀ ਨਹੀਂ ਹੋਈ ਮੌਤ, ਗੁੰਮਰਾਹਕਰਨ ਦਾਅਵਾ ਹੋ ਰਿਹਾ ਹੈ ਵਾਇਰਲ

ਬਿਹਾਰ ਚੋਣਾਂ ਦੌਰਾਨ ਦਰਭੰਗਾ-ਮੁੱਜਫਰਪੁਰ ਸੀਮਾ ‘ਤੇ BSF ਜਵਾਨਾਂ ਨਾਲ ਭਰੀ ਬਸ ਦਾ ਐਕਸੀਡੈਂਟ ਜਰੂਰ ਹੋਇਆ ਸੀ, ਪਰ ਕਿਸੇ ਜਵਾਨ ਦੀ ਮੌਤ ਨਹੀਂ ਹੋਈ ਸੀ। ਵਾਇਰਲ ਪੋਸਟ ਗੁੰਮਰਾਹ ਕਰਨ ਵਾਲਾ ਹੈ।

Fact Check: ਬਿਹਾਰ ਵਿਚ ਹੋਏ ਬਸ ਐਕਸੀਡੈਂਟ ਵਿਚ BSF ਜਵਾਨਾਂ ਦੀ ਨਹੀਂ ਹੋਈ ਮੌਤ, ਗੁੰਮਰਾਹਕਰਨ ਦਾਅਵਾ ਹੋ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਤੇਜੀ ਨਾਲ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਇੱਕ ਬਸ ਐਕਸੀਡੈਂਟ ਦੀ ਤਸਵੀਰ ਦਾ ਇਸਤੇਮਾਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਹਾਰ ਵਿਚ BSF ਦੇ ਜਵਾਨਾਂ ਨਾਲ ਭਰੀ ਬਸ ਦਾ ਐਕਸੀਡੈਂਟ ਹੋ ਗਿਆ ਹੈ ਅਤੇ 9 ਜਵਾਨ ਆਪਣੀ ਜਾਨਾਂ ਗਵਾ ਬੈਠੇ ਹਨ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗੁੰਮਰਾਹਕਰਨ ਵਾਲਾ ਸਾਬਿਤ ਹੋਇਆ। ਬਿਹਾਰ ਚੋਣਾਂ ਦੌਰਾਨ ਦਰਭੰਗਾ ਵਿਚ BSF ਜਵਾਨਾਂ ਨਾਲ ਭਰੀ ਬਸ ਜਰੂਰ ਪਲਟੀ ਸੀ, ਪਰ ਇਸਦੇ ਵਿਚ ਕਿਸੇ ਦੀ ਮੌਤ ਨਹੀਂ ਹੋਈ ਸੀ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Taran Preet ਨੇ ਇੱਕ ਬਸ ਐਕਸੀਡੈਂਟ ਦੀ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਬੁਰੀ ਨਿਊਜ਼ ਬਿਹਾਰ ਚ BSF ਜਵਾਨਾਂ ਦੀ ਬੱਸ ਪਲਟੀ । 9ਜਵਾਨ ਦੀ ਹੋਈ ਮੌਤ । ਇਹ ਨਿਊਜ਼ ਹੈ। ਰੱਬਾ ਮੇਰਿਆ ਸੁਖ ਰੱਖੀ। ਵਿਛੋੜੇ ਸ਼ੈਨੇ ਔਖੇ ਆ।”

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਜਰੂਰੀ ਕੀਵਰਡਸ ਦੀ ਮਦਦ ਨਾਲ ਸਬਤੋਂ ਪਹਿਲਾਂ ਇਸ ਵਾਇਰਲ ਦਾਅਵੇ ਨੂੰ ਇੰਟਰਨੈੱਟ ‘ਤੇ ਖੰਗਾਲਣਾ ਸ਼ੁਰੂ ਕੀਤਾ। ਸਾਨੂੰ ਨਿਊਜ਼ ਏਜੰਸੀ ਯੂਐਆਈ ਦੀ 4 ਨਵੰਬਰ ਦੀ ਇੱਕ ਰਿਪੋਰਟ ਮਿਲੀ। ਇਸ ਰਿਪੋਰਟ ਵਿਚ ਮੁੱਜਫਰਪੁਰ-ਦਰਭੰਗਾ ਦੀ ਸੀਮਾ ‘ਤੇ ਬੀਐਸਐਫ ਜਵਾਨਾਂ ਨਾਲ ਭਰੀ ਬਸ ਦੇ ਐਕਸੀਡੈਂਟ ਦੀ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਮੁਤਾਬਕ, ਇਸ ਐਕਸੀਡੈਂਟ ਵਿਚ 10 ਲੋਕ ਜਖਮੀ ਹੋਏ ਸਨ, ਜਿਸ ਵਿਚੋ 9 ਬੀਐਸਐਫ ਜਵਾਨ ਸੀ। ਹਾਲਾਂਕਿ, ਇਸ ਵਿਚ ਕਿਸੇ ਜਵਾਨ ਦੀ ਮੌਤ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਰਿਪੋਰਟ ਮੁਤਾਬਕ, ਬੱਸ ਸਿੰਹਵਾੜਾ ਬਾਰਿਕੋਠੀ ਰੋਡ ਕਿਨਾਰੇ ਟੋਏ ਵਿਚ ਪਲਟ ਗਈ ਸੀ।

ਅਸੀਂ ਵਾਇਰਲ ਪੋਸਟ ਨਾਲ ਸ਼ੇਅਰ ਕੀਤੀ ਜਾ ਰਹੀ ਬੱਸ ਦੀ ਤਸਵੀਰ ‘ਤੇ ਗੂਗਲ ਰਿਵਰਸ ਇਮੇਜ ਸਰਚ ਟੂਲ ਦਾ ਇਸਤੇਮਾਲ ਕੀਤਾ। ਇਸ ਤਸਵੀਰ ਦੇ ਸਬੰਧ ਵਿਚ ਇੰਟਰਨੈੱਟ ‘ਤੇ ਸਾਨੂੰ ਕਈ ਰਿਜ਼ਲਟ ਮਿਲੇ। ਅਸੀਂ ਸਨਮਾਰਗ ਲਾਈਵ ਨਿਊਜ਼ ਪਲੇਟਫਾਰਮ ਦੀ ਵੈਬਸਾਈਟ ‘ਤੇ ਮੌਜੂਦ ਫੋਟੋ ਗੈਲਰੀ ਦੇ ਭਾਗ ਵਿਚ ਗਏ। ਇਥੇ ਫੋਟੋ ਗੈਲਰੀ ਵਿਚ ਵੀ ਇਸ ਤਸਵੀਰ ਦਾ ਇਸਤੇਮਾਲ ਕਰ ਬਿਹਾਰ ਵਿਚ ਹੋਏ ਬਸ ਐਕਸੀਡੈਂਟ ਦੀ ਜਾਣਕਾਰੀ ਦਿੱਤੀ ਗਈ ਹੈ।

ਵਿਸ਼ਵਾਸ ਨਿਊਜ਼ ਨੂੰ ਪੜਤਾਲ ਦੇ ਦੌਰਾਨ 5 ਨਵੰਬਰ 2020 ਨੂੰ ਪ੍ਰਕਾਸ਼ਿਤ ਦੈਨਿਕ ਜਾਗਰਣ ਦੀ ਇੱਕ ਰਿਪੋਰਟ ਮਿਲੀ। ਇਸ ਰਿਪੋਰਟ ਵਿਚ ਬੱਸ ਐਕਸੀਡੈਂਟ ਦੇ ਬਾਰੇ ਵਿਚ ਵਿਸਤਾਰ ਨਾਲ ਦੱਸਿਆ ਗਿਆ ਹੈ। ਰਿਪੋਰਟ ਮੁਤਾਬਕ, ਜਖਮੀ ਜਵਾਨਾਂ ਨੂੰ ਸਿੰਹਵਾੜਾ ਪੀਐਚਸੀ ਵਿਚ ਭਰਤੀ ਕਰਾਇਆ ਗਿਆ ਸੀ। ਰਿਪੋਰਟ ਵਿਚ ਪੀਐਚਸੀ ਦੇ ਚਿਕਿਤਸਕ ਡਾ.ਪ੍ਰੇਮਚੰਦ ਪ੍ਰਸਾਦ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਜਖਮੀ ਜਵਾਨਾਂ ਦੀ ਸਥਿਤੀ ਖ਼ਤਰੇ ਤੋਂ ਬਾਹਰ ਹੈ।

ਵਿਸ਼ਵਾਸ ਨਿਊਜ਼ ਨੂੰ ਆਪਣੀ ਪੜਤਾਲ ਦੇ ਦੌਰਾਨ ਅਜਿਹੀ ਕੋਈ ਪ੍ਰਮਾਣਿਕ ਮੀਡਿਆ ਰਿਪੋਰਟ ਨਹੀਂ ਮਿਲੀ, ਜਿਸ ਵਿਚ ਬੀਐਸਐਫ ਜਵਾਨਾਂ ਦੀ ਮੌਤ ਦੀ ਗੱਲ ਹੋਵੇ। ਅਸੀਂ ਇਸ ਸਬੰਧ ਵਿਚ ਮੁੱਜਫਰਪੁਰ ਦੀ ਕਟਰਾ ਪੁਲਿਸ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਦੁਰਘਟਨਾ ਦਾ ਇਹ ਮਾਮਲਾ ਪੁਰਾਣਾ ਹੋ ਗਿਆ ਹੈ ਅਤੇ ਇਸਦੇ ਵਿਚ ਕਿਸੇ ਬੀਐਸਐਫ ਜਵਾਨ ਦੀ ਮੌਤ ਨਹੀਂ ਹੋਈ ਸੀ। ਸਾਰੇ ਜਵਾਨ ਉਪਚਾਰ ਦੇ ਬਾਅਦ ਡਿਸਚਾਰਜ ਹੋ ਗਏ ਸਨ।

ਵਿਸ਼ਵਾਸ ਨਿਊਜ਼ ਨੇ ਇਸ ਘਟਨਾ ਦੇ ਸੰਬੰਧ ਵਿਚ ਦੈਨਿਕ ਜਾਗਰਣ ਦੇ ਦਰਭੰਗਾ ਬਿਊਰੋ ਚੀਫ ਸੰਜੇ ਉਪਾਧਆਯ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਬੀਐਸਐਫ ਜਵਾਨਾਂ ਦੀ ਬੱਸ ਦੁਰਘਟਨਾਗ੍ਰਸਥ ਜਰੂਰ ਹੋਈ ਸੀ, ਪਰ ਕਿਸੇ ਜਵਾਨ ਦੀ ਮੌਤ ਨਹੀਂ ਹੋਈ ਸੀ।

ਇਸ ਦਾਅਵੇ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Taran Preet ਨਾਂ ਦਾ ਫੇਸਬੁੱਕ ਯੂਜ਼ਰ।

ਨਤੀਜਾ: ਬਿਹਾਰ ਚੋਣਾਂ ਦੌਰਾਨ ਦਰਭੰਗਾ-ਮੁੱਜਫਰਪੁਰ ਸੀਮਾ ‘ਤੇ BSF ਜਵਾਨਾਂ ਨਾਲ ਭਰੀ ਬਸ ਦਾ ਐਕਸੀਡੈਂਟ ਜਰੂਰ ਹੋਇਆ ਸੀ, ਪਰ ਕਿਸੇ ਜਵਾਨ ਦੀ ਮੌਤ ਨਹੀਂ ਹੋਈ ਸੀ। ਵਾਇਰਲ ਪੋਸਟ ਗੁੰਮਰਾਹ ਕਰਨ ਵਾਲਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts