Fact Check: ਦਿਲੀਪ ਕੁਮਾਰ ਨੇ ਵਕਫ਼ ਬੋਰਡ ਦੇ ਨਾਮ ਤੇ ਕੋਈ ਜਾਇਦਾਦ ਨਹੀਂ ਦਿੱਤੀ,ਵਾਇਰਲ ਦਾਅਵਾ ਗ਼ਲਤ ਹੈ
ਵਿਸ਼ਵਾਸ਼ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਹੈ। ਵਿਸ਼ਵਾਸ਼ ਨਿਊਜ਼ ਨਾਲ ਗੱਲ ਕਰਦਿਆਂ ਅਦਾਕਾਰ ਦਿਲੀਪ ਕੁਮਾਰ ਦੇ ਸਪੋਕਸਪਰਸਨ ਫੈਸਲ ਫਾਰੂਕੀ ਅਤੇ ਵਕਫ਼ ਬੋਰਡ ਮਹਾਰਾਸ਼ਟਰ ਦੇ ਸੀ.ਈ.ਓ ਅਨੀਸ ਸ਼ੇਖ ਨੇ ਵੀ ਵਾਇਰਲ ਕੀਤੇ ਦਾਅਵੇ ਨੂੰ ਫਰਜ਼ੀ ਦੱਸਿਆ ਹੈ।
- By: Umam Noor
- Published: Jul 12, 2021 at 06:08 PM
ਨਵੀਂ ਦਿੱਲੀ (ਵਿਸ਼ਵਾਸ਼ ਨਿਊਜ਼ )। ਪਿਛਲੇ ਦਿਨਾਂ ਬਾਲੀਵੁੱਡ ਅਭਿਨੇਤਾ ਦਿਲੀਪ ਕੁਮਾਰ ਦੀ ਮੌਤ ਤੋਂ ਬਾਅਦ ਇੱਕ ਪੋਸਟ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿਲੀਪ ਕੁਮਾਰ ਉਰਫ ਯੂਸਫ ਖਾਨ ਨੇ ਆਪਣੀ ਮੌਤ ਤੋਂ ਪਹਿਲਾਂ ਵਕਫ ਬੋਰਡ ਨੂੰ 98 ਕਰੋੜ ਦੀ ਜਾਇਦਾਦ ਦਾਨ ਕੀਤੀ ਹੈ। ਵਿਸ਼ਵਾਸ਼ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਹੈ। ਵਿਸ਼ਵਾਸ਼ ਨਿਊਜ਼ ਨਾਲ ਗੱਲ ਕਰਦਿਆਂ ਮਰਹੂਮ ਅਦਾਕਾਰ ਦਿਲੀਪ ਕੁਮਾਰ ਦੇ ਸਪੋਕਸਪਰਸਨ ਫੈਸਲ ਫਾਰੂਕੀ ਅਤੇ ਵਕਫ਼ ਬੋਰਡ ਮਹਾਰਾਸ਼ਟਰ ਦੇ ਸੀ.ਈ.ਓ ਅਨੀਸ ਸ਼ੇਖ ਨੇ ਵੀ ਵਾਇਰਲ ਕੀਤੇ ਦਾਅਵੇ ਨੂੰ ਫਰਜ਼ੀ ਦੱਸਿਆ ਹੈ।
ਕੀ ਹੈ ਵਾਇਰਲ ਪੋਸਟ ਵਿਚ ?
ਫੇਸਬੁੱਕ ਯੂਜ਼ਰ, ‘Sanjay Kumar Chugh’ ਨੇ ਪੋਸਟ ਕਰਦੇ ਹੋਏ ਲਿਖਿਆ, ‘ਯੂਸੁਫ਼ ਖਾਨ ਉਰਫ ਦਿਲੀਪ ਕੁਮਾਰ ਨਿਕਲ ਲੀਯੇ , ਜਿਉਂਦੇ ਜੀ ਹਿੰਦੂ ਬਣ ਕਰ ਹਿੰਦੂਆਂ ਨੂੰ ਖਾ ਗਿਆ ਅਤੇ ਮਰਦੇ ਸਮੇਂ 98 ਕਰੋੜ ਦੀ ਜਾਇਦਾਦ ਵਕਫ਼ ਬੋਰਡ ਨੂੰ ਦਾਨ ਕਰ ਗਏ ! ਸਭ ਜਿਹਾਦੀ ਹਨ !”
ਪੋਸਟ ਦੇ ਆਰਕਾਇਵਡ ਵਰਜਨ ਨੂੰ ਇੱਥੇ ਵੇਖੋ।
ਪੜਤਾਲ
7 ਜੁਲਾਈ 2021 ਨੂੰ ਦਿਲੀਪ ਕੁਮਾਰ ਦਾ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਮੌਤ ਹੋ ਗਈ ਸੀ ਅਤੇ ਉਦੋਂ ਤੋਂ ਹੀ ਉਨ੍ਹਾਂ ਨਾਲ ਜੁੜੀ ਪੋਸਟ ਵਾਇਰਲ ਹੋਣੀ ਸ਼ੁਰੂ ਹੋ ਗਈ। ਜਾਂਚ ਸ਼ੁਰੂ ਕਰਦਿਆਂ ਸਭ ਤੋਂ ਪਹਿਲਾਂ ਅਸੀਂ ਵਾਇਰਲ ਦਾਅਵੇ ਨੂੰ ਨਿਊਜ਼ ਸਰਚ ਰਾਹੀਂ ਲੱਭਣ ਦੀ ਕੋਸ਼ਿਸ਼ ਕੀਤੀ। ਸਾਡੀ ਭਾਲ ਵਿੱਚ ਸਾਡੇ ਹੱਥ ਐਦਾਂ ਦੀ ਕੋਈ ਖ਼ਬਰ ਨਹੀਂ ਲਗੀ , ਜਿਹੜੀ ਇਸ ਦਾਅਵੇ ਨੂੰ ਸਹੀ ਸਾਬਿਤ ਕਰਦੀ ਹੋਵੇ। ਕਿ ਦਿਲੀਪ ਕੁਮਾਰ ਨੇ ਆਪਣੀ ਜਾਇਦਾਦ ਜਾਂ 98 ਕਰੋੜ ਰੁਪਏ ਦੀ ਜਾਇਦਾਦ ਦਾ ਕੁਝ ਹਿੱਸਾ ਵਕਫ਼ ਬੋਰਡ ਦੇ ਨਾਮ ਕਰ ਦਿੱਤਾ ਹੈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਦਿਲੀਪ ਕੁਮਾਰ ਦੇ ਕਰੀਬੀ ਅਤੇ ਉਨ੍ਹਾਂ ਦੇ ਸਪੋਕਸਪਰਸਨ ਫੈਸਲ ਫਾਰੂਕੀ ਨਾਲ ਸੰਪਰਕ ਕੀਤਾ ਅਤੇ ਵਾਇਰਲ ਪੋਸਟ ਬਾਰੇ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ। ਫੈਸਲ ਫਾਰੂਕੀ ਨੇ ਐਸ.ਐਮ ਹਾਕਸ ਸਲੇਅਰ ਦਾ ਟਵੀਟ ਸ਼ੇਅਰ ਕੀਤਾ, ਜਿਸ ਵਿੱਚ ਉਨ੍ਹਾਂ ਦੇ ਹਵਾਲੇ ਨਾਲ ਲਿਖਿਆ ਗਿਆ, “ਵਾਇਰਲ ਪੋਸਟ ਬਿਲਕੁਲ ਗਲਤ ਹੈ। ਇਸਦਾ ਸੱਚਾਈ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਵਿਸ਼ਵਾਸ਼ ਨਿਊਜ਼ ਨੇ ਪੁਸ਼ਟੀ ਕਰਨ ਲਈ ਵਕਫ਼ ਬੋਰਡ ਮਹਾਰਾਸ਼ਟਰ ਦੇ ਸੀ.ਈ.ਓ. ਅਨੀਸ ਸ਼ੇਖ ਨਾਲ ਵੀ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਦਿਲੀਪ ਕੁਮਾਰ ਦੇ ਜ਼ਰੀਏ ਵਕਫ਼ ਬੋਰਡ ਨੂੰ ਜਾਇਦਾਦ ਦਾਨ ਕਰਨ ਦਾ ਦਾਅਵਾ ਗ਼ਲਤ ਹੈ। ਉਨ੍ਹਾਂ ਦੇ ਜਾਂ ਕਿਸੇ ਵੀ ਵਕਫ਼ ਬੋਰਡ ਦੇ ਮੈਂਬਰ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ।
ਹੁਣ ਬਾਰੀ ਸੀ ਪੋਸਟ ਨੂੰ ਫਰਜ਼ੀ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ Sanjay Kumar Chugh ਦੀ ਸੋਸ਼ਲ ਸਕੈਨਿੰਗ ਕਰਨ ਦੀ। ਪਾਣੀਪਤ ਨਾਲ ਸੰਬੰਧ ਰੱਖਣ ਵਾਲੇ ਇਸ ਯੂਜ਼ਰ ਨੇ ਆਪਣੇ ਆਪ ਨੂੰ ਇੱਕ ਰਾਜਨੀਤਿਕ ਪਾਰਟੀ ਦਾ ਮੈਂਬਰ ਦੱਸਿਆ ਹੋਇਆ ਹੈ।
ਨਤੀਜਾ: ਵਿਸ਼ਵਾਸ਼ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਹੈ। ਵਿਸ਼ਵਾਸ਼ ਨਿਊਜ਼ ਨਾਲ ਗੱਲ ਕਰਦਿਆਂ ਅਦਾਕਾਰ ਦਿਲੀਪ ਕੁਮਾਰ ਦੇ ਸਪੋਕਸਪਰਸਨ ਫੈਸਲ ਫਾਰੂਕੀ ਅਤੇ ਵਕਫ਼ ਬੋਰਡ ਮਹਾਰਾਸ਼ਟਰ ਦੇ ਸੀ.ਈ.ਓ ਅਨੀਸ ਸ਼ੇਖ ਨੇ ਵੀ ਵਾਇਰਲ ਕੀਤੇ ਦਾਅਵੇ ਨੂੰ ਫਰਜ਼ੀ ਦੱਸਿਆ ਹੈ।
- Claim Review : 'ਯੂਸੁਫ਼ ਖਾਨ ਉਰਫ ਦਿਲੀਪ ਕੁਮਾਰ ਨਿਕਲ ਲੀਯੇ , ਜਿਉਂਦੇ ਜੀ ਹਿੰਦੂ ਬਣ ਕਰ ਹਿੰਦੂਆਂ ਨੂੰ ਖਾ ਗਿਆ ਅਤੇ ਮਰਦੇ ਸਮੇਂ 98 ਕਰੋੜ ਦੀ ਜਾਇਦਾਦ ਵਕਫ਼ ਬੋਰਡ ਨੂੰ ਦਾਨ ਕਰ ਗਏ !
- Claimed By : Sanjay Kumar Chugh
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...