ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਲਾਕ ਡਾਊਨ ਦੀ ਘੋਸ਼ਣਾ ਦੇ ਨਾਂ ਤੇ ਵਾਇਰਲ ਹੋਈ ਪੋਸਟ ਫਰਜ਼ੀ ਸਾਬਿਤ ਹੋਈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਵਿਚਕਾਰ ਇੱਕ ਝੂਠੀ ਖ਼ਬਰ ਵਾਇਰਲ ਹੋ ਰਹੀ ਹੈ। ਇਸ ਵਿੱਚ ਫਰਜ਼ੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਿੱਚ ਤੀਜੀ ਲਹਿਰ ਦੇ ਮੱਦੇਨਜ਼ਰ ਇੱਕ ਵੱਡਾ ਐਲਾਨ ਕੀਤਾ ਹੈ ਅਤੇ ਪੂਰੇ ਦੇਸ਼ ਵਿਚ ਪੂਰੀ ਤਰ੍ਹਾਂ ਲਾਕ ਡਾਊਨ ਕਰ ਦਿੱਤਾ ਹੈ। ਵਿਸ਼ਵਾਸ਼ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਵਾਇਰਲ ਪੋਸਟ ਪੂਰੀ ਤਰ੍ਹਾਂ ਝੂਠੀ ਹੈ। ਇਹ ਫਰਜ਼ੀ ਪੋਸਟ ਨਿਊਜ਼ ਚੈਨਲਾਂ ਦੇ ਵੀਡੀਓ ਅਤੇ ਲੋਗੋ ਦੀ ਦੁਰਵਰਤੋਂ ਕਰਕੇ ਤਿਆਰ ਕੀਤੀ ਗਈ ਹੈ।
ਕੀ ਵਾਇਰਲ ਹੋ ਰਿਹਾ ਹੈ
ਫੇਸਬੁੱਕ ਪੇਜ ਮਹਲਬਾਰੀ ਟੀਵੀ ਨੇ 30 ਜੂਨ ਨੂੰ ਇੱਕ ਵੀਡੀਓ ਨੂੰ ਪੋਸਟ ਕਰਦੇ ਹੋਏ ਦਾਅਵਾ ਕੀਤਾ :‘ਦੇਸ਼ ਵਿੱਚ ਲਾਕਡਾਊਨ ਦਾ ਐਲਾਨ, ਤੀਜੀ ਲਹਿਰ ਦੇ ਮੱਦੇਨਜ਼ਰ ਵੱਡਾ ਫੈਸਲਾ’।
ਵਾਇਰਲ ਪੋਸਟ ਵਿਚ ਪੀ.ਐਮ ਮੋਦੀ ਦੀ ਤਸਵੀਰ ਦੇ ਨਾਲ ਇੱਕ ਨਿਊਜ਼ ਚੈਨਲ ਦੇ ਲੋਗੋ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੱਖਰੀਆਂ ਖ਼ਬਰਾਂ ਦੀ ਵਰਤੋਂ ਕੀਤੀ ਗਈ ਹੈ।
ਫੇਸਬੁੱਕ ਪੋਸਟ ਦਾ ਪੋਸਟ ਦਾ ਆਰਕਾਇਵਡ ਵਰਜਨ ਨੂੰ ਇੱਥੇ ਵੇਖੋ।
ਪੜਤਾਲ
ਵਿਸ਼ਵਾਸ਼ ਨਿਊਜ਼ ਸਭ ਤੋਂ ਪਹਿਲਾਂ ਵਾਇਰਲ ਹੋਈ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵਿੱਚ ਸਾਨੂੰ ਪੱਤਰਕਾਰ ਨਿਸ਼ਾਂਤ ਚਤੁਰਵੇਦੀ ਨਜ਼ਰ ਆਏ। ਨਿਸ਼ਾਂਤ ਟੀਵੀ 9 ਭਾਰਤਵਰਸ਼ ਨਾਲ ਜੁੜੇ ਹੋਏ ਹਨ, ਜਦੋਂ ਕਿ ਵਾਇਰਲ ਵੀਡੀਓ ਦੇ ਥੰਬਨੇਲ ਵਿੱਚ ਚੀਜ਼ 24 ਦਾ ਲੋਗੋ ਵਰਤਿਆ ਗਿਆ ਸੀ। ਪੂਰੀ ਵੀਡੀਓ ਦੇਖਣ ਤੋਂ ਬਾਅਦ, ਸਾਨੂੰ ਪਤਾ ਲੱਗਿਆ ਕਿ ਇਹ ਵੀਡੀਓ ਟੀ ਵੀ 9 ਭਾਰਤਵਰਸ਼ ਦੀਆਂ ਵੱਖ ਵੱਖ ਖਬਰਾਂ ਨੂੰ ਜੋੜ ਕੇ ਬਣਾਇਆ ਗਿਆ ਹੈ। ਇਸਦੇ ਬਾਅਦ ਨਿਊਜ਼ 24 ਦੇ ਲੋਗੋ ਦੀ ਵਰਤੋਂ ਕਰਦਿਆਂ ਪੂਰੀ ਫਰਜ਼ੀ ਪੋਸਟ ਤਿਆਰ ਕੀਤੀ ਗਈ ਹੈ। ਵੀਡੀਓ ਨੂੰ ਐਡਿਟ ਕਰਨ ਦੇ ਨਾਲ ਹੀ ਕਈ ਲਾਈਨਾਂ ਵੱਖ ਤੋਂ ਜੋੜੀ ਗਈ ਹੈ।
ਜਾਂਚ ਦੇ ਦੌਰਾਨ ਸਾਨੂੰ 29 ਜੂਨ 2021 ਨੂੰ ਟੀ ਵੀ 9 ਭਾਰਤ ਵਰਸ਼ ਦੇ ਯੂਟਿਯੂਬ ਚੈਨਲ ਤੇ ਇੱਕ ਖਬਰ ਮਿਲੀ। ਇਸ ਵਿਚ ਆਹੀ ਕਲਿੱਪ ਸੀ, ਜੋ ਵਾਇਰਲ ਵੀਡੀਓ ਵਿੱਚ ਮੌਜੂਦ ਹੈ।
ਵਿਸ਼ਵਾਸ਼ ਨਿਊਜ਼ ਨੇ ਵਾਇਰਲ ਪੋਸਟ ਦੇ ਸੰਬੰਧ ਵਿੱਚ ਟੀ.ਵੀ 9 ਭਾਰਤਵਰਸ਼ ਦੇ ਸੀਨੀਅਰ ਐਡੀਟਰ ਦੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਪੋਸਟ ਫਰਜ਼ੀ ਹੈ। ਸਾਡੇ ਚੈਨਲ ਦੀ ਫੁਟੇਜ ਨੂੰ ਐਡਿਟ ਕਰਦੇ ਹੋਏ ਗਲਤ ਦਾਅਵੇ ਨਾਲ ਵਾਇਰਲ ਕੀਤਾ ਗਿਆ ਹੈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਨਿਊਜ਼ 24 ਦੇ ਐਗਜੀਕਯੂਟਿਵ ਐਡੀਟਰ ਸੁਕੇਸ਼ ਰੰਜਨ ਨਾਲ ਗੱਲਬਾਤ ਕੀਤੀ ਤਾਂ ਜਿਨ੍ਹਾਂ ਨੇ ਵੀ ਵਾਇਰਲ ਹੋਏ ਇਸ ਸੰਦੇਸ਼ ਨੂੰ ਫਰਜ਼ੀ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਨਿਊਜ਼ 24 ਇੱਕ ਜ਼ਿੰਮੇਵਾਰ ਨਿਊਜ਼ ਚੈਨਲ ਹੈ ਅਤੇ ਉਸ ਨੇ ਅਜਿਹੀ ਕੋਈ ਗੁੰਮਰਾਹਕੁੰਨ ਖ਼ਬਰ ਪ੍ਰਸਾਰਿਤ ਨਹੀਂ ਕੀਤੀ ਹੈ। ਇਹ ਪੋਸਟ ਤੱਥਾਂ ਤੋਂ ਪਰੇ ਅਤੇ ਗੁੰਮਰਾਹ ਕਰਨ ਵਾਲਾ ਹੈ।
ਜਾਂਚ ਦੇ ਦੌਰਾਨ ਸਾਨੂੰ 1 ਜੁਲਾਈ ਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਖ਼ਬਰ ਵਿੱਚ ਦੱਸਿਆ ਗਿਆ ਹੈ ਕਿ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੀ ਰਫਤਾਰ ਹੁਣ ਹੌਲੀ ਹੋ ਗਈ ਹੈ। ਦੇਸ਼ ਵਿੱਚ ਹੁਣ ਹਰ ਰੋਜ਼ ਕੋਰੋਨਾ ਦੇ 50 ਹਜ਼ਾਰ ਤੋਂ ਘੱਟ ਮਾਮਲੇ ਸਾਹਮਣੇ ਆ ਰਹੇ ਹਨ ਅਤੇ 1000 ਤੋਂ ਘੱਟ ਮੌਤਾਂ ਹੋ ਰਹੀਆਂ ਹਨ। ਇਸ ਕਾਰਨ ਦੇਸ਼ ਦੇ ਬਹੁਤੇ ਰਾਜਾਂ ਵਿੱਚ ਲਾਕਡਾਊਨ ਵਿੱਚ ਛੂਟ ਦਿੱਤੀ ਗਈ ਹੈ ਅਤੇ ਅਜੇ ਵੀ ਬਹੁਤ ਸਾਰੇ ਰਾਜ ਅਜਿਹੇ ਹਨ ਜਿਥੇ ਕੋਰੋਨਾ ਨਾਲ ਜੁੜੀਆਂ ਪਾਬੰਦੀਆਂ ਵਧਾਈਆਂ ਜਾ ਰਹੀਆਂ ਹਨ। ਰਾਜ ਸਰਕਾਰਾਂ ਆਪਣੇ ਹਿਸਾਬ ਨਾਲ ਲਾਕਡਾਊਨ ਵਿੱਚ ਪਾਬੰਦੀਆਂ ਅਤੇ ਛੂਟ ਦੇ ਰਹੀਆਂ ਹਨ। ਪੂਰੀ ਖ਼ਬਰ ਇੱਥੇ ਪੜ੍ਹੋ।
ਜਾਂਚ ਦੇ ਅੰਤ ਵਿੱਚ ਵਿਸ਼ਵਾਸ ਨਿਊਜ਼ ਨੇ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਫੇਸਬੁੱਕ ਪੇਜ ਮਹਲਬਾਰੀ ਟੀਵੀ ਨੂੰ ਤਿੰਨ ਲੱਖ ਤੋਂ ਵੱਧ ਲੋਕ ਫੋਲੋ ਕਰਦੇ ਹਨ। ਇਸ ਪੇਜ ਨੂੰ 21 ਮਾਰਚ 2021 ਨੂੰ ਬਣਾਇਆ ਗਿਆ।
ਨਤੀਜਾ: ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਲਾਕ ਡਾਊਨ ਦੀ ਘੋਸ਼ਣਾ ਦੇ ਨਾਂ ਤੇ ਵਾਇਰਲ ਹੋਈ ਪੋਸਟ ਫਰਜ਼ੀ ਸਾਬਿਤ ਹੋਈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।