ਵਿਸ਼ਵਾਸ ਨਿਊਜ਼ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਜ਼ਮੀਨ ‘ਤੇ ਲੇਟ ਕੇ ਫੋਟੋ ਖਿੱਚਦੇ ਇਸ ਫੋਟੋਗ੍ਰਾਫਰ ਦੀ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਵਿੱਚ ਪਾਇਆ ਕਿ ਇਹ ਤਸਵੀਰ ਐਡੀਟੇਡ ਹੈ। ਇਸ ਤਸਵੀਰ ਵਿੱਚ ਫੋਟੋਗ੍ਰਾਫਰ ਨੂੰ ਵੱਖ ਤੋ ਜੋੜਿਆ ਗਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਨੂੰ ਤੁਰਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਇਸ ਵਾਇਰਲ ਤਸਵੀਰ ਵਿੱਚ ਇੱਕ ਫੋਟੋਗ੍ਰਾਫਰ ਵੀ ਦਿਖਾਈ ਦੇ ਰਿਹਾ ਹੈ, ਜਿਸਦਾ ਮੂੰਹ ਪ੍ਰਧਾਨ ਮੰਤਰੀ ਦੇ ਵੱਲ ਹੈ। ਇਸ ਫੋਟੋ ਨੂੰ ਸੱਚ ਮੰਨਦੇ ਹੋਏ, ਤੰਜ ਕਰਦੇ ਹੋਏ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਵਾਇਰਲ ਕੀਤਾ ਜਾ ਰਿਹਾ ਹੈ। ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਫੋਟੋ ਦੀ ਜਾਂਚ ਕੀਤੀ ਤਾਂ ਅਸੀਂ ਪਾਇਆ ਕਿ ਇਹ ਤਸਵੀਰ ਐਡੀਟੇਡ ਹੈ। ਪ੍ਰਧਾਨ ਮੰਤਰੀ ਮੋਦੀ ਦੀ ਇਹ ਤਸਵੀਰ 26 ਸਤੰਬਰ ਦੀ ਹੈ, ਜਦ ਉਹ ਸੈਂਟਰਲ ਵਿਸਟਾ ਪ੍ਰੋਜੈਕਟ ਸਾਈਟ ਤੇ ਗਏ ਸੀ। ਇਸ ਤਸਵੀਰ ਵਿੱਚ ਜ਼ਮੀਨ ਤੇ ਲੇਟ ਕੇ ਪ੍ਰਧਾਨ ਮੰਤਰੀ ਦੇ ਅੱਗੇ ਫੋਟੋ ਖਿੱਚਦੇ ਹੋਏ ਨਜ਼ਰ ਆ ਰਹੇ ਫੋਟੋਗ੍ਰਾਫਰ ਨੂੰ ਅਲੱਗ ਤੋਂ ਜੋੜਿਆ ਗਿਆ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਤੇ ਬਹੁਤ ਸਾਰੇ ਯੂਜ਼ਰਸ ਇਸ ਮੋਫ਼ਰਡ ਫੋਟੋ ਨੂੰ ਸਾਂਝਾ ਕਰ ਰਹੇ ਹਨ, ਉਨ੍ਹਾਂ ਵਿੱਚੋਂ ਇੱਕ ਯੂਜ਼ਰ ਹੈ ‘Puran Singh’. ਯੂਜ਼ਰ ਨੇ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ , ‘ਬੇਚਾਰਾ ਫੋਟੋਗ੍ਰਾਫਰ …. ਉਹ ਵੀ ਸੋਚ ਰਿਹਾ ਹੋਵੇਗਾ ਕਿ ਮੈਂ ਕਿੱਥੇ ਫਸ ਗਿਆ ਹਾਂ’।
ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਵੇਖੋ।
ਪੜਤਾਲ
ਆਪਣੀ ਜਾਂਚ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਗੂਗਲ ਓਪਨ ਸਰਚ ਦੇ ਰਾਹੀਂ ਵਾਇਰਲ ਤਸਵੀਰ ਨੂੰ ਖੋਜੀਆਂ । ਇਸ ਖੋਜ ਵਿੱਚ ਸਾਨੂੰ ਇਹ ਐਡੀਟੇਡ ਤਸਵੀਰ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਮਿਲਿਆ। ਹਾਲਾਂਕਿ, ਫੋਟੋਗ੍ਰਾਫਰ ਦੇ ਨਾਲ ਮੋਦੀ ਦੀ ਇਹ ਤਸਵੀਰ ਕਿਸੇ ਵੀ ਭਰੋਸੇਯੋਗ ਵੈੱਬਸਾਈਟ ਤੇ ਨਹੀਂ ਦਿਖੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਸ ਫੋਟੋ ਵਿੱਚੋ ਸਿਰਫ ਮੋਦੀ ਦੀ ਫੋਟੋ ਕ੍ਰੋਪ ਕੀਤੀ ਅਤੇ ਫਿਰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ। ਖੋਜ ਵਿੱਚ ਸਾਨੂੰ ਬਹੁਤ ਸਾਰੀਆਂ ਭਰੋਸੇਯੋਗ ਵੈਬਸਾਈਟਾਂ ਤੇ ਅਸਲ ਫੋਟੋ ਮਿਲੀ। ਅਸਲ ਫੋਟੋ 26 ਸਤੰਬਰ 2021 ਨੂੰ ਨਿਊਜ਼ 18 ਦੀ ਵੈਬਸਾਈਟ ‘ਤੇ ਅਪਲੋਡ ਕੀਤੀ ਗਈ ਹੈ। ਇੱਥੇ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਉਸ ਸਮੇਂ ਦੀ ਤਸਵੀਰ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਨਵੀਂ ਪਾਰਲੀਮੈਂਟ ਦੇ ਕੰਸਟ੍ਰਕਸ਼ਨ ਸਾਈਟ ਦਾ ਦੌਰਾ ਕੀਤਾ ਸੀ। ਅਸਲ ਫੋਟੋ ਵਿੱਚ ਸਾਨੂੰ ਕੋਈ ਵੀ ਫੋਟੋਗ੍ਰਾਫਰ ਤਸਵੀਰ ਲੈਂਦੇ ਨਹੀਂ ਦੇਖਿਆ। ਇੱਥੇ ਤਸਵੀਰ ਦੇ ਕ੍ਰੈਡਿਟ ਇਮੇਜ ਵਿੱਚ ਵੀ ਨਿਊਜ਼ 18 ਦਾ ਹੀ ਨਾਮ ਲਿਖਿਆ ਹੋਇਆ ਹੈ ਭਾਵ ਇਹ ਹੀ ਅਸਲ ਤਸਵੀਰ ਹੈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਤਸਵੀਰ ਵਿਚੋਂ ਫੋਟੋਗ੍ਰਾਫਰ ਦੀ ਤਸਵੀਰ ਨੂੰ ਕ੍ਰੋਪ ਕੀਤਾ ਅਤੇ ਗੂਗਲ ਦੇ ਨਤੀਜਿਆਂ ਵਿੱਚ ਇਹ ਫੋਟੋ ਬਹੁਤ ਸਾਰੀਆਂ ਵੈਬਸਾਈਟਾਂ ਤੇ ਮਿਲੀ।
ਇਹ ਤਸਵੀਰ ਪਿਕਸਾਬੇ ਤੇ ਵੀ ਮਿਲੀ , ਇੱਥੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਹ 1 ਜਨਵਰੀ 2015 ਨੂੰ ਅਪਲੋਡ ਕੀਤੀ ਗਈ ਹੈ।
ਵਾਇਰਲ ਅਤੇ ਅਸਲ ਤਸਵੀਰ ਦੇ ਵਿਚਕਾਰ ਫਰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਹੁਣ ਤੱਕ ਦੀ ਜਾਂਚ ਤੋਂ ਇਹ ਤਾਂ ਸਾਬਿਤ ਹੋ ਗਿਆ ਕਿ ਇਹ ਤਸਵੀਰ ਐਡੀਟੇਡ ਹੈ। ਹਾਲਾਂਕਿ, ਪ੍ਰਧਾਨ ਮੰਤਰੀ ਦੀ ਫੋਟੋ ਖਿੱਚਣ ਦੇ ਲਈ ਕਈ ਤਰ੍ਹਾਂ ਦੇ ਪ੍ਰੋਟੋਕੋਲ ਹੁੰਦੇ ਹਨ। ਇਸ ਦੀ ਜਾਣਕਾਰੀ ਲਈ ਅਸੀਂ ਨਿਊ ਇੰਡੀਅਨ ਐਕਸਪ੍ਰੈਸ ਦੇ ਸੀਨੀਅਰ ਫੋਟੋਗ੍ਰਾਫਰ ਸ਼ੇਖਰ ਯਾਦਵ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨਾਲ ਵਾਇਰਲ ਫੋਟੋ ਸਾਂਝੀ ਕਰਕੇ ਇਸ ਪ੍ਰੋਟੋਕੋਲਸ ਬਾਰੇ ਜਾਣਕਾਰੀ ਹਾਸਿਲ ਕਰਨਾ ਚਾਹੁੰਦੇ ਸੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਅਜਿਹਾ ਨਹੀਂ ਹੁੰਦਾ ਕਿ ਕਦੇ ਵੀ ਕੋਈ ਵੀ ਫੋਟੋਗ੍ਰਾਫਰ ਪ੍ਰਧਾਨ ਮੰਤਰੀ ਦੇ ਇਸ ਹੱਦ ਤੱਕ ਫੋਟੋ ਖਿੱਚਣ ਦੇ ਲਈ ਨੇੜੇ ਜਾਵੇ ਅਤੇ ਬਿਲਕੁਲ ਸਾਹਮਣੇ ਤੋਂ ਲੇਟ ਕੇ ਫੋਟੋਆਂ ਲੈਣਾ ਸ਼ੁਰੂ ਕਰ ਦੇਵੇ। ਹਾਲਾਂਕਿ, ਗਵਰਨਰਮੈਂਟ ਦੇ ਫੋਟੋਗ੍ਰਾਫਰ ਅਕਸਰ ਬਹੁਤ ਨੇੜੇ ਤੋਂ ਫੋਟੋਆਂ ਲੈਂਦੇ ਹਨ, ਪਰ ਉਹ ਘੱਟ ਮਾਮਲੇ ਵਿੱਚ ਹੁੰਦਾ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ Puran Singh ਦੀ ਸੋਸ਼ਲ ਸਕੈਨਿੰਗ ਕੀਤੀ। ਅਸੀਂ ਪਾਇਆ ਕਿ ਯੂਜ਼ਰ ਨੂੰ 128 ਲੋਕ ਫੋਲੋ ਕਰਦੇ ਹਨ। ਇਸ ਤੋਂ ਇਲਾਵਾ, ਯੂਜ਼ਰ ਦੀ ਪ੍ਰੋਫਾਈਲ ਲੋਕਡ ਹੈ ਅਤੇ ਕੋਈ ਜਾਣਕਾਰੀ ਪਬਲਿਕ ਨਹੀਂ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਜ਼ਮੀਨ ‘ਤੇ ਲੇਟ ਕੇ ਫੋਟੋ ਖਿੱਚਦੇ ਇਸ ਫੋਟੋਗ੍ਰਾਫਰ ਦੀ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਵਿੱਚ ਪਾਇਆ ਕਿ ਇਹ ਤਸਵੀਰ ਐਡੀਟੇਡ ਹੈ। ਇਸ ਤਸਵੀਰ ਵਿੱਚ ਫੋਟੋਗ੍ਰਾਫਰ ਨੂੰ ਵੱਖ ਤੋ ਜੋੜਿਆ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।