Fact Check: ਇਹ ਕੋਰੋਨਾ ਵਾਇਰਸ ਦੀ ਵੈਕਸੀਨ ਨਹੀਂ, ਬਲਕਿ ਕੋਰੋਨਾ ਵਾਇਰਸ ਟੈਸਟਿੰਗ ਕਿੱਟ ਹੈ

ਇਹ ਤਸਵੀਰ ਕੋਰੋਨਾ ਵਾਇਰਸ ਦੀ ਵੈਕਸੀਨ ਦੀ ਨਹੀਂ, ਬਲਕਿ ਕੋਰੋਨਾ ਵਾਇਰਸ ਟੈਸਟਿੰਗ ਕਿੱਟ ਦੀ ਹੈ। ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।

Fact Check: ਇਹ ਕੋਰੋਨਾ ਵਾਇਰਸ ਦੀ ਵੈਕਸੀਨ ਨਹੀਂ, ਬਲਕਿ ਕੋਰੋਨਾ ਵਾਇਰਸ ਟੈਸਟਿੰਗ ਕਿੱਟ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਇਲਾਜ ਦਾ ਵੈਕਸੀਨ ਬਣ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੈਕਸੀਨ ਅਮਰੀਕਾ ਦੇ ਵਿਗਿਆਨਕਾਂ ਨੇ ਬਣਾਇਆ ਹੈ। ਅੱਗੇ ਹੀ ਕਲੇਮ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਘੋਸ਼ਣਾ ਕਰ ਦਿੱਤੀ ਹੈ ਕਿ ਰੋਚੇ ਮੈਡੀਕਲ ਕੰਪਨੀ 29 ਮਾਰਚ ਨੂੰ ਇਹ ਇਲਾਜ ਦਾ ਵੈਕਸੀਨ ਲੌਂਚ ਕਰ ਦੇਵੇਗੀ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਇਸ ਤਸਵੀਰ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਨਹੀਂ, ਬਲਕਿ ਕੋਰੋਨਾ ਵਾਇਰਸ ਟੈਸਟਿੰਗ ਕਿੱਟ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ‘ਤੇ Narinder Singh Sandhu ਨਾਂ ਦੇ ਯੂਜ਼ਰ ਨੇ ਇੱਕ ਤਸਵੀਰ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ ਕਿ ਕੋਰੋਨਾ ਵਾਇਰਸ ਦੇ ਇਲਾਜ ਦਾ ਟੀਕਾ ਬਣ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਟੀਕਾ ਅਮਰੀਕਾ ਦੇ ਵਿਗਿਆਨਕਾਂ ਨੇ ਬਣਾਇਆ ਹੈ। ਅੱਗੇ ਹੀ ਕਲੇਮ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਘੋਸ਼ਣਾ ਕਰ ਦਿੱਤੀ ਹੈ ਕਿ ਰੋਚੇ ਮੈਡੀਕਲ ਕੰਪਨੀ 29 ਮਾਰਚ ਨੂੰ ਇਹ ਇਲਾਜ ਦਾ ਟੀਕਾ ਲੌਂਚ ਕਰ ਦੇਵੇਗੀ।

ਵਾਇਰਲ ਪੋਸਟ ਦਾ ਆਰਕਾਇਵਡ ਵਰਜ਼ਨ

ਪੜਤਾਲ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਇਹ ਸਾਫ ਹੋਇਆ ਕਿ ਇਹ ਵਾਇਰਲ ਹੋ ਰਹੀ ਤਸਵੀਰ ਕੋਰੋਨਾ ਵਾਇਰਸ ਦੇ ਇਲਾਜ ਟੀਕੇ ਦੀ ਨਹੀਂ ਬਲਕਿ ਕੋਰੋਨਾ ਵਾਇਰਸ ਦੀ ਜਾਂਚ ਕਰਣ ਦੀ ਕਿੱਟ ਦੀ ਹੈ। ਅਸੀਂ Sugentech ਨਾਂ ਦੀ ਵੈੱਬਸਾਈਟ ‘ਤੇ ਪੁੱਜੇ ਜਿਹੜੇ ਇਸ ਵਾਇਰਲ ਤਸਵੀਰ ਵਿਚ ਦਿੱਸ ਰਹੇ ਪ੍ਰੋਡਕਟ ਦੇ ਨਿਰਮਾਤਾ ਹਨ।

ਇਸ ਪ੍ਰੋਡਕਟ ਦੇ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ: “SGTi-flex COVID-19 IgM/IgG ਇੱਕ ਗੋਲ੍ਡ ਨੈਨੋਪਾਰਟੀਟੈਸਟ ਕਿੱਟ ਹੈ ਜਿਸ ਨਾਲ ਮਨੁੱਖ ਦੇ ਖੂਨ (ਉਂਗਲ ਜਾਂ ਨਸ ਤੋਂ ਕੱਢੇ ਗਏ), ਸੀਰਮ ਜਾਂ ਪਲਾਜ਼ਾ ਵਿਚ COVID-19’s IgM ਅਤੇ IgG ਐਂਟੀਬੌਡੀਜ਼ ਦਾ ਪਤਾ ਲਗਾਇਆ ਜਾਂਦਾ ਹੈ। ਕਿੱਟ ਸਟੀਕ ਅਤੇ ਵਰਤਣ ਵਿਚ ਅਸਾਨ ਹੈ ਅਤੇ ਇਸਦੇ ਨਤੀਜੇ 10 ਮਿੰਟ ਅੰਦਰ ਆਪਣੀ ਅੱਖਾਂ ਤੋਂ ਵੇਖੇ ਜਾ ਸਕਦੇ ਹਨ।’

ਜਦੋਂ ਅਸੀਂ ਇਸ ਵੈੱਬਸਾਈਟ ਦੇ ‘About us‘ ਸੈਕਸ਼ਨ ਵਿਚ ਗਏ ਤਾਂ ਸਾਨੂੰ ਅਸੀਂ ਪਾਇਆ ਕਿ Sugentech, Inc. ਕੋਰੀਆ ਦੀ ਕੰਪਨੀ ਹੈ ਜਿਹੜੀ ਡਾਇਗਨੌਸਟਿਕ ਉਤਪਾਦਾਂ ਦੀ ਨਿਰਮਾਣ ਕਰਦੀ ਹੈ।

ਵਿਸ਼ਵਾਸ ਨਿਊਜ਼ ਨੇ ਇਸ ਦਾਅਵੇ ਨੂੰ ਲੈ ਕੇ ਨਵੀਂ ਦਿੱਲੀ ਦੇ ਅਪੋਲੋ ਹਸਪਤਾਲ ਵਿਚ ਪੁਲਮੋਨੋਜਿਸਟ ਡਾਕਟਰ ਨਿਖਿਲ ਮੋਦੀ ਨਾਲ ਗੱਲ ਕੀਤੀ, ਉਨ੍ਹਾਂ ਨੇ ਕਿਹਾ “ਇਹ ਕਿੱਟ ਕੋਰੋਨਾ ਵਾਇਰਸ ਦੀ ਜਾਂਚ ਕਰਨ ਲਈ ਇੱਕ ਕੋਰੀਅਨ ਕੰਪਨੀ ਦੁਆਰਾ ਬਣਾਈ ਗਈ ਹੈ. ਇਹ ਕੋਈ ਵੈਕਸੀਨ ਨਹੀਂ ਹੈ। ਹਜੇ ਤਕ ਕੋਰੋਨਾ ਵਾਇਰਸ ਲਈ ਕੋਈ ਵੀ ਵੈਕਸੀਨ ਤਿਆਰ ਨਹੀਂ ਹੋਈ ਹੈ।”

ਇੰਡਿਯਨ ਕਾਉਂਸਿਲ ਆਫ ਮੈਡੀਕਲ ਰਿਸਰਚ (ICMR) ਨੇ ਵੀ ਕਮਰਸ਼ੀਅਲ ਇਸਤੇਮਾਲ ਲਈ ਟੈਸਟ ਕਿੱਟ ਵਰਤਣ ਲਈ ਕਿਹਾ ਹੈ।

ਸੈਂਟਰ ਫਾਰ ਡਿਸੀਜ਼ ਕੰਟਰੋਲ ਅਤੇ ਪ੍ਰਿਵੈਂਸ਼ਨ ਅਨੁਸਾਰ, ਹਜੇ ਤਕ ਨਾਵਲ ਕੋਰੋਨਾ ਵਾਇਰਸ ਦੇ ਇਲਾਜ ਲਈ ਕੋਈ ਵੈਕਸੀਨ ਨਹੀਂ ਬਣਿਆ ਹੈ। ਹਾਲਾਂਕਿ, ਸਾਹ ਸਬੰਧੀ ਵਾਇਰਸਾਂ ਦੇ ਫੈਲਣ ਤੋਂ ਰੋਕਣ ਲਈ ਬਚਾਅ ਕਾਰਜ ਕੀਤੇ ਜਾ ਸਕਦੇ ਹਨ।

ਵਿਸ਼ਵਾਸ ਨਿਊਜ਼ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਕਈ ਫ਼ੈਕ੍ਟ ਚੈੱਕ ਕੀਤੇ ਹਨ ਜਿਨ੍ਹਾਂ ਨੂੰ ਤੁਸੀਂ ਇਥੇ ਕਲਿਕ ਕਰ ਪੜ੍ਹ ਸਕਦੇ ਹੋ।

ਨਤੀਜਾ: ਇਹ ਤਸਵੀਰ ਕੋਰੋਨਾ ਵਾਇਰਸ ਦੀ ਵੈਕਸੀਨ ਦੀ ਨਹੀਂ, ਬਲਕਿ ਕੋਰੋਨਾ ਵਾਇਰਸ ਟੈਸਟਿੰਗ ਕਿੱਟ ਦੀ ਹੈ। ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts