Fact Check: ਸੋਸ਼ਲ ਮੀਡੀਆ ‘ਤੇ ਝੂਠੇ ਦਾਅਵੇ ਨਾਲ ਵਾਇਰਲ ਹੋਈ ਬਾਬਾ ਰਾਮਦੇਵ ਦੀ ਤਸਵੀਰ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਯੋਗ ਗੁਰੂ ਰਾਮਦੇਵ ਨੂੰ ਲੈ ਕੇ ਇੱਕ ਗਲਤ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਯੋਗ ਗੁਰੂ ਰਾਮਦੇਵ ਇੱਕ ਔਰਤ ਨਾਲ ਬੈਠੇ ਹੋਏ ਹਨ, ਜਿਸਨੂੰ ਲੈ ਕੇ ਗਲਤ ਟਿੱਪਣੀ ਕੀਤੀ ਗਈ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਵਾਇਰਲ ਹੋ ਰਿਹਾ ਪੋਸਟ ਫਰਜੀ ਨਿਕਲਿਆ। ਰਾਮਦੇਵ ਦੀ ਤਸਵੀਰ ਨੂੰ ਗਲਤ ਮੰਸ਼ਾ ਨਾਲ ਵਿਵਾਦਤ ਸੰਧਰਭ ਵਿਚ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ‘ਤੇ ਬਾਬਾ ਰਾਮਦੇਵ ਦੀ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ ਗਿਆ, ”Agla no. Ramdev baba ka”

ਫੇਸਬੁੱਕ ‘ਤੇ ਵਾਇਰਲ ਹੋ ਰਹੀ ਫਰਜੀ ਪੋਸਟ

ਫੇਸਬੁੱਕ ਯੂਜਰ Neha Pant ਦੀ ਪ੍ਰੋਫ਼ਾਈਲ ਤੋਂ ਵੀ ਇਸ ਪੋਸਟ ਨੂੰ ਸ਼ੇਅਰ ਕੀਤਾ ਗਿਆ ਹੈ।

ਪੜਤਾਲ

ਸਰਚ ਦੌਰਾਨ ਇਹ ਪਤਾ ਚਲਿਆ ਕਿ ਇਹ ਤਸਵੀਰ ਸਮਾਨ ਅਤੇ ਮਿਲਦੇ-ਜੁਲਦੇ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਪਹਿਲਾਂ ਵੀ ਵਾਇਰਲ ਹੋ ਚੁੱਕੀ ਹੈ। 2014 ਵਿਚ ਇਹ ਤਸਵੀਰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ‘ਤੇ ਵਾਇਰਲ ਹੋਈ ਸੀ।

ਪਿਛਲੀ ਵਾਰ ਇਸ ਤਸਵੀਰ ਦੇ ਵਾਇਰਲ ਹੋਣ ‘ਤੇ ਬਾਬਾ ਰਾਮਦੇਵ ਦੇ ਅਧਿਕਾਰਕ ਫੇਸਬੁੱਕ ਪ੍ਰੋਫ਼ਾਈਲ ਤੋਂ ਇਸਦਾ ਖੰਡਨ ਕੀਤਾ ਗਿਆ ਸੀ। 26 ਨਵੰਬਰ 2014 ਨੂੰ ਬਾਬਾ ਰਾਮਦੇਵ ਦੇ ਪ੍ਰੋਫ਼ਾਈਲ ਪੇਜ ਤੋਂ ਬਿਆਨ ਜਾਰੀ ਕੀਤਾ ਗਿਆ ਸੀ। ਰਾਮਦੇਵ ਨੇ ਆਪਣੇ ਬਿਆਨ ਵਿਚ ਕਿਹਾ ਸੀ, ”ਗਲਤ ਪ੍ਰਚਾਰ ਕਰਨ ਵਾਲੇ ਲੋਕੋਂ ਕੁਝ ਤਾਂ ਸ਼ਰਮ ਕਰੋ! ਇਹ ਭੈਣ, ਜਿਸਦਾ ਨਾਂ ਪ੍ਰੀਤੀ ਹੈ, ਉਮਰ 27 ਸਾਲ ਹੈ, (ਅਤੇ) cancer (ਕੈਂਸਰ) ਤੋਂ ਪੀੜਤ ਹੈ, ਜੀਵਨ ਅਤੇ ਮੌਤ ਦੇ ਵਿਚਕਾਰ ਸੰਘਰਸ਼ ਕਰ ਰਹੀ ਹੈ। ਪਤੰਜਲੀ ਯੋਗਪੀਠ ਦੇ ਫਾਊਂਡਰ ਮੇਮ੍ਬਰ ਦੇ ਪਰਿਵਾਰ ਦੀ ਇਸ ਭੈਣ ਨੂੰ ਵੇਦਾਂਤਾ ਹਸਪਤਾਲ ਵਿਚ ਮਿਲਕੇ ਅਸ਼ੀਰਵਾਦ ਦਿੱਤਾ, ਪ੍ਰਨਾਯਮ ਸਿਖਾਇਆ ਅਤੇ ਆਯੁਰਵੈਦਿਕ ਦਵਾਈਆਂ ਦਿੱਤੀ। ਅਜਿਹੇ ਰੋਗੀਆਂ ਬਾਰੇ ਗਲਤ ਪ੍ਰਚਾਰ ਕਰਨ ਵਾਲੇ ਲੋਕੋਂ ਕੁਝ ਤਾਂ ਸ਼ਰਮ ਕਰੋ। ਜੇਕਰ ਇਹ ਔਰਤ ਤੁਹਾਡੀ ਮਾਂ, ਭੈਣ, ਬੇਟੀ ਹੁੰਦੀ ਤਾਂ ਕੀ ਤੁਸੀਂ ਅਜਿਹੇ ਗੰਦੇ ਕਮੈਂਟ ਕਰਦੇ।”

ਸੋਸ਼ਲ ਮੀਡੀਆ ‘ਤੇ ਇਹ ਪੋਸਟ ਫੇਰ ਦੁਬਾਰਾ ਤੋਂ ਵਾਇਰਲ ਹੋਇਆ ਹੈ। ਟਵਿੱਟਰ ‘ਤੇ ਕਾਕਾਵਾਣੀ ‘@Alisohrab007’ ਦੀ ਪ੍ਰੋਫ਼ਾਈਲ ਤੋਂ ਇਸ ਟਵੀਟ ਨੂੰ ਗੰਦੇ ਅਤੇ ਗਲਤ ਕਮੈਂਟ ਨਾਲ ਪੋਸਟ ਕੀਤਾ ਗਿਆ। ਹਾਲਾਂਕਿ, ਇਸ ਬਾਰੇ ਵਿਚ ਉੱਤਰ ਪ੍ਰਦੇਸ਼ ਪੁਲਿਸ ਨੂੰ ਸ਼ਿਕਾਇਤ ਕੀਤੇ ਜਾਣ ‘ਤੇ ਟਵੀਟ ਨੂੰ ਹਟਾ ਵੀ ਦਿੱਤਾ ਗਿਆ ਸੀ।

ਤਸਵੀਰ ਦਾ ਗਲਤ ਇਸਤੇਮਾਲ ਕੀਤੇ ਜਾਣ ਅਤੇ ਉਸਨੂੰ ਗਲਤ ਸੰਧਰਭ ਵਿਚ ਪੋਸਟ ਕੀਤੇ ਜਾਣ ਦੀ ਸ਼ਿਕਾਇਤ ‘ਤੇ ਸੰਗਿਆਨ ਲੈਂਦੇ ਹੋਏ ਉੱਤਰ ਪ੍ਰਦੇਸ਼ ਪੁਲਿਸ ਨੇ ਇਸ ਮਾਮਲੇ ਨੂੰ ਟਵਿੱਟਰ ‘ਤੇ ਲਖਨਊ ਪੁਲਿਸ ਨੂੰ ਨਿਰਦੇਸ਼ਤ ਕੀਤਾ। 16 ਸਿਤੰਬਰ ਨੂੰ ਕੀਤੇ ਗਏ ਇਸ ਟਵੀਟ ਦੇ ਜਵਾਬ ਵਿਚ ਲਖਨਊ ਪੁਲਿਸ ਨੇ ਕਿਹਾ, ‘ਇਸ ਸਬੰਧ ਵਿਚ ਜਾਂਚ ਕਰਨ ਲਈ ਮਾਮਲਾ ਸਾਈਬਰ ਸੇਲ ਨੂੰ ਭੇਜ ਦਿੱਤਾ ਗਿਆ ਹੈ।’

ਇਸ ਮਾਮਲੇ ਵਿਚ ਗੱਲ ਕੀਤੇ ਜਾਣ ‘ਤੇ ਬਾਬਾ ਰਾਮਦੇਵ ਦੇ ਪ੍ਰਵਕਤਾ ਐਸ ਕੇ ਤਿਜਾਰਾਵਾਲਾ ਨੇ ਕਿਹਾ ਕਿ ਇਹ ਤਸਵੀਰ ਪਹਿਲਾਂ ਵੀ ਵਾਇਰਲ ਹੋ ਚੁੱਕੀ ਹੈ ਅਤੇ ਇਸ ਵਾਰ ਅਸੀਂ ਇਸਦੇ ਖਿਲਾਫ ਕੜੀ ਕਾਰਵਾਈ ਕਰਾਂਗੇ।

ਤਿਜਾਰਾਵਾਲਾ ਨੇ ਟਵੀਟ ਕਰ ਕਿਹਾ, ‘ਇਹ ਕੁੜੀ ਪ੍ਰੀਤੀ ਗੁਪਤਾ ਮੇਰੇ ਦੋਸਤ ਦੀ ਕੁੜੀ ਅਤੇ ਮੇਰੀ ਭਤੀਜੀ ਹੈ। ਪਿਛਲੇ 6 ਬਰਸਾਂ ਤੋਂ ਕੈਂਸਰ ਤੋਂ ਪੀੜਤ ਹੈ। ਸਵਾਮੀ ਰਾਮਦੇਵ ਨੇ ਇਸ ਕੁੜੀ ਨੂੰ ਪ੍ਰੇਣਨਾ-ਸੰਜੀਵਨੀ ਅਤੇ ਯੋਗ ਅਤੇ ਪ੍ਰਨਾਯਮ ਤੋਂ ਜੀਵਨ ਦਾਨ ਦਿੱਤਾ ਹੈ। ਇਸ ‘ਤੇ ਗਲਤ ਟਿੱਪਣੀ ਕਰਨ ਵਾਲਿਆਂ ‘ਤੇ ਕੜੀ ਕਾਰਵਾਈ ਸ਼ੁਰੂ ਹੋ ਗਈ ਹੈ।’

ਉਨ੍ਹਾਂ ਨੇ ਕਿਹਾ, ”ਅਜਿਹੀ ਗੰਦੀ ਮਾਨਸਿਕਤਾ ਦੇ ਸ਼ਿਕਾਰ ਵਿਅਕਤੀਆਂ ਨੇ ਅਭਿਵਿਅਕਤੀ ਅਜਾਦੀ ਦਾ ਸਬਤੋਂ ਗੰਦਾ ਚਿਹਰਾ ਪੇਸ਼ ਕੀਤਾ ਹੈ ਅਤੇ ਸਵਾਮੀ ਜੀ ‘ਤੇ ਗਲਤ ਆਰੋਪ ਲਾਏ ਹਨ। ਪਤੰਜਲੀ ਨੇ ਅਜਿਹੇ ਗਲਤ ਟਿੱਪਣੀ ਕਰਨ ਵਾਲਿਆਂ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।”

ਨਤੀਜਾ: ਯੋਗ ਗੁਰੂ ਰਾਮਦੇਵ ਦੀ ਵਾਇਰਲ ਹੋ ਰਹੀ ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਫਰਜੀ ਅਤੇ ਅਪੱਤੀਜਨਕ ਹੈ। ਬਾਬਾ ਰਾਮਦੇਵ ਦੇ ਨਾਲ ਨਜਰ ਆ ਰਹੀ ਮਹਿਲਾ ਕੈਂਸਰ ਨਾਲ ਪੀੜਤ ਹੈ ਅਤੇ ਉਨ੍ਹਾਂ ਦਾ ਉਪਚਾਰ ਚਲ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts