Fact Check: ਵਾਇਰਲ ਹੋ ਰਹੀ ਤਸਵੀਰ ਵਿਚ ਦਿਸ ਰਹੀ ਔਰਤ ਇੱਕ ਬੰਜਾਰਨ ਸਮਾਜ ਸੇਵਿਕਾ ਹੈ, ਨਾ ਕਿ ਰਾਂਚੀ ਜਿਲ੍ਹੇ ਦੀ ਡੀਸੀ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਪਰੰਪਰਕ ਪਹਿਰਾਵੇ ਵਿਚ ਇੱਕ ਔਰਤ ਨੂੰ ਵੇਖਿਆ ਜਾ ਸਕਦਾ ਹੈ। ਤਸਵੀਰ ਵਿਚ ਔਰਤ ਡਾਇਰੀ ਵਿਚ ਕੁਝ ਲਿਖਦੀ ਨਜ਼ਰ ਆ ਰਹੀ ਹੈ। ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਔਰਤ ਰਾਂਚੀ ਵਿਚ ਬਤੌਰ ਡੀਸੀ ਤੈਨਾਤ ਹੈ ਜੋ ਇੱਕ ਬੰਜਾਰਨ ਕਮਿਊਨਟੀ ਤੋਂ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਔਰਤ ਇੱਕ ਸਮਾਜ ਸੇਵਿਕਾ ਹੈ ਨਾ ਕਿ ਰਾਂਚੀ ਦੀ ਕੋਈ ਡੀਸੀ।

ਕੀ ਹੋ ਰਿਹਾ ਹੈ ਵਾਇਰਲ?

ਸੋਸ਼ਲ ਮੀਡੀਆ ਦੇ ਫੇਸਬੁੱਕ ਪਲੇਟਫਾਰਮ ‘ਤੇ “ਪਿੰਡਾਂ ਅਾਲਾ ਦੂਰਦਰਸ਼ਨ” ਨਾਂ ਦਾ ਪੇਜ ਇੱਕ ਤਸਵੀਰ ਸ਼ੇਅਰ ਕਰਦਾ ਹੈ। ਤਸਵੀਰ ਵਿਚ ਔਰਤ ਡਾਇਰੀ ਵਿਚ ਕੁਝ ਲਿਖਦੀ ਨਜ਼ਰ ਆ ਰਹੀ ਹੈ। ਤਸਵੀਰ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: “ਮੁਬਾਰਕਾ ਜੀ 🌹🌹ਅਸ਼ਕੇ 😊👍✌

ਵਣਜਾਰਿਅਾ ਦੀ ਕਮਿੳੁਨਟੀ (ਖਾਨਦਾਨ/ਜਾਤ) ਵਿਚੋਂ ਪਹਿਲੀ IAS officer ਸ਼ੀ੍ਮਤੀ ਸ਼ੋਭਨਾ ਰਾਠੌਡ ਜੋ ਝਾਰਖੰਡ
ਸੂਬੇ ਦੇ ਰਾਂਚੀ ਜ਼ਿਲੇ ਵਿੱਚ ਬਤੌਰ ਡੀਸੀ ਤਾੲਿਨਾਤ ਹੈ…ਅਾਪਣੇ ਖਾਨਦਾਨੀ/ਕਮਿੳੁਨਟੀ ਪਹਰਾਵੇ ਵਿੱਚ ਡਿੳੂਟੀ ਦੌਰਾਨ”

ਪੜਤਾਲ

ਆਪਣੀ ਪੜਤਾਲ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕੀਤਾ। ਪਹਿਲੇ ਹੀ ਪੇਜ ‘ਤੇ ਸਾਨੂੰ ਇੱਕ YouTube ਵੀਡੀਓ ਮਿਲਿਆ। ਇਸਦੇ ਵਿਚ ਇਸ ਤਸਵੀਰ ਦਾ ਥੰਬ ਇਮੇਜ ਦਾ ਇਸਤੇਮਾਲ ਕੀਤਾ ਗਿਆ ਸੀ। ਇਸ YouTube ਵੀਡੀਓ ਨੂੰ ਸਤੰਬਰ 2017 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਇਸ ਵੀਡੀਓ ਵਿਚ ਇਸ ਤਸਵੀਰ ਨਾਲ ਇੱਕ ਆਡੀਓ ਚਲ ਰਿਹਾ ਹੈ। ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ- “ਸ਼੍ਰੀ ਪਰਮੁਲ YouTube ਚੈਨਲ ਦੁਆਰਾ ਸਾਡੀ ਯੁਵਾ ਭੈਣਾਂ ਲਈ ਗੋਰ ਪਰੁ ਬਾਈ ਦੇ ਰਹੀ ਹਨ ਗੋਰਮਟੀ ਧਾਵਲੋ ਗਿਆਨ।”

ਇਸ ਵੀਡੀਓ ਨੂੰ ਸ਼੍ਰੀ ਸ਼੍ਰੀ ਹਾਮੁਲਾਲ ਮਹਾਰਾਜ ਨਾਂ ਦੇ ਇੱਕ YouTube ਚੈਨਲ ਦੁਆਰਾ ਸ਼ੇਅਰ ਕੀਤਾ ਗਿਆ ਸੀ। ਅਸੀਂ ਇਸ ਚੈਨਲ ਦੇ “About Us” ਸੈਕਸ਼ਨ ਵਿਚ ਇੱਕ ਨੰਬਰ ਮਿਲਿਆ ਜਿਹੜਾ ਨਰੇਸ਼ ਰਾਠੌੜ ਦਾ ਸੀ। ਨਰੇਸ਼ ਰਾਠੌੜ ਨਾਲ ਗੱਲ ਕਰਨ ‘ਤੇ ਅਸੀਂ ਪਾਇਆ ਕਿ ਉਹ ਰਾਸ਼ਟ੍ਰੀ ਬੰਜਾਰਾ ਪਰਿਸ਼ਦ ਦੇ ਮੇਂਬਰ ਹਨ। ਉਨ੍ਹਾਂ ਤੋਂ ਅਸੀਂ ਜਦੋਂ ਇਸ ਵਿਸ਼ੇ ਉੱਤੇ ਜਾਣਕਾਰੀ ਮੰਗੀ ਤਾਂ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵਾਇਰਲ ਹੋ ਰਹੀ ਖਬਰ ਫਰਜ਼ੀ ਹੈ। ਪੋਸਟ ਵਿਚ ਮੌਜੂਦ ਮਹਿਲਾ ਰਾਸ਼ਟ੍ਰੀ ਬੰਜਾਰਾ ਪਰਿਸ਼ਦ ਨਾਲ ਜੁੜੀ ਹੋਈ ਇੱਕ ਸਮਾਜ ਸੇਵਿਕਾ ਹੈ ਜਿਸਦਾ ਨਾਂ ਗੌਰ ਪਰੁ ਬਾਈ ਸੁਰੇਸ਼ ਜਾਧਵ ਹੈ।

ਹੋਰ ਪੁੱਛੇ ਜਾਣ ‘ਤੇ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵਾਇਰਲ ਤਸਵੀਰ ਸੰਤ ਸ਼੍ਰੀ ਸੇਵਾਲਾਲ ਮਹਾਰਾਜ ਦੀ ਜੈਂਤੀ ਮੌਕੇ ‘ਤੇ 15 ਫਰਵਰੀ 2017 ਨੂੰ ਖਿੱਚੀ ਗਈ ਸੀ।

ਹੁਣ ਅਸੀਂ ਇਸ ਪੋਸਟ ਦੇ ਦੂਜੇ ਪਹਿਲੂ ਦੀ ਜਾਂਚ ਕਰਨ ਦਾ ਫੈਸਲਾ ਕੀਤਾ। ਪੋਸਟ ਵਿਚ ਕਲੇਮ ਕੀਤਾ ਗਿਆ ਹੈ ਕਿ ਇਹ ਮਹਿਲਾ ਰਾਂਚੀ ਦੀ ਡੀਸੀ ਹੈ। ਅਸੀਂ ਇਸਦੀ ਪੜਤਾਲ ਕਰਨ ਲਈ ਝਾਰਖੰਡ ਸਰਕਾਰ ਦੀ ਅਧਿਕਾਰਕ ਵੈੱਬਸਾਈਟ ਨੂੰ ਖੰਗਾਲਿਆ ਅਤੇ ਪਾਇਆ ਕਿ ਇਸ ਸਮੇਂ IAS ਅਧਿਕਾਰੀ ਰਾਏ ਮਹਿਮਾਪਤ ਰਾਂਚੀ ਦੇ ਉਪਾਯੁਕਤ ਹਨ ਅਤੇ ਫਰਵਰੀ 2018 ਤੋਂ ਇਸ ਪਦ ਨੂੰ ਉਹ ਸਾਂਭ ਰਹੇ ਹਨ।

ਅੰਤ ਵਿਚ ਅਸੀਂ ਇਸ ਪੋਸਟ ਨੂੰ ਵਾਇਰਲ ਕਰਨ ਵਾਲੇ ਪੇਜ “ਪਿੰਡਾਂ ਅਾਲਾ ਦੂਰਦਰਸ਼ਨ” ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਇਹ ਪੇਜ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀਆਂ ਖਬਰਾਂ ਨੂੰ ਹੀ ਪੋਸਟ ਕਰਦਾ ਹੈ ਅਤੇ ਇਸ ਪੇਜ ਨੂੰ 326,882 ਲੋਕ ਫਾਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਹ ਵਾਇਰਲ ਹੋ ਰਿਹਾ ਪੋਸਟ ਫਰਜੀ ਸਾਬਤ ਕੀਤਾ। ਪੋਸਟ ਵਿਚ ਮੌਜੂਦ ਮਹਿਲਾ ਰਾਸ਼ਟ੍ਰੀ ਬੰਜਾਰਾ ਪਰਿਸ਼ਦ ਨਾਲ ਜੁੜੀ ਹੋਈ ਇੱਕ ਸਮਾਜ ਸੇਵਿਕਾ ਹੈ ਜਿਸਦਾ ਨਾਂ ਗੌਰ ਪੌਰੁ ਬਾਈ ਸੁਰੇਸ਼ ਜਾਧਵ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸਮੇਂ IAS ਅਧਿਕਾਰੀ ਰਾਏ ਮਹਿਮਾਪਤ ਰਾਂਚੀ ਦੇ ਉਪਾਯੁਕਤ ਹਨ ਅਤੇ ਫਰਵਰੀ 2018 ਤੋਂ ਇਸ ਪਦ ਨੂੰ ਉਹ ਸਾਂਭ ਰਹੇ ਹਨ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts