ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੈਟੀਕਨ ਸਿਟੀ ਦੀ ਯਾਤਰਾ ਦੌਰਾਨ ਉਨ੍ਹਾਂ ਦੇ ਅਧਿਕਾਰਿਕ ਵਾਹਨਾਂ ਦੇ ਕਾਫਲੇ ਵਿੱਚ ਟੈਕਸੀ ਦੀ ਵਰਤੋਂ ਕਰਨ ਦਾ ਦਾਅਵਾ ਗ਼ਲਤ ਅਤੇ ਦੁਸ਼ਪ੍ਰਚਾਰ ਹੈ। ਪ੍ਰਧਾਨ ਮੰਤਰੀ ਮੋਦੀ ਦੀ ਵੈਟੀਕਨ ਸਿਟੀ ਵਿੱਚ ਪੌਪ ਫ੍ਰਾਂਸਿਸ ਨਾਲ ਮਿਲਣ ਦੀ ਅਧਿਕਾਰਿਕ ਯਾਤਰਾ ਦੀ ਤਸਵੀਰ ਨੂੰ ਐਡਿਟ ਕਰ ਗ਼ਲਤ ਦਾਅਵੇ ਦੇ ਨਾਲ ਦੁਸ਼ਪ੍ਰਚਾਰ ਦੇ ਇਰਾਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਜੀ-20 ਸੰਮੇਲਨ ‘ਚ ਹਿੱਸਾ ਲੈਣ ਲਈ ਇਟਲੀ ਦੀ ਯਾਤਰਾ ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੈਟੀਕਨ ਜਾ ਕੇ ਪੋਪ ਫ੍ਰਾਂਸਿਸ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਦੀ ਇਸ ਮੁਲਾਕਾਤ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਕਈ ਵੱਖ -ਵੱਖ ਤਸਵੀਰਾਂ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੈਟੀਕਨ ਜਾਣ ਲਈ ਪੀ.ਐੱਮ ਮੋਦੀ ਲਈ ਟੈਕਸੀ ਦਾ ਇੰਤਜ਼ਾਮ ਕੀਤਾ ਗਿਆ । ਵਾਇਰਲ ਤਸਵੀਰ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਵੈਟੀਕਨ ਲੈ ਜਾਣ ਵਾਲੀ ਫੋਕਸਵੈਗਨ ਦੀ ਕਾਰ ਦੇ ਉੱਪਰ ਟੈਕਸੀ ਲਿਖਿਆ ਵੀ ਨਜ਼ਰ ਆ ਰਿਹਾ ਹੈ।
ਅਸੀਂ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ, ਜਿਸਦੀ ਵਰਤੋਂ ਪੀ.ਐਮ ਮੋਦੀ ਦੇ ਖਿਲਾਫ ਦੁਸ਼ਪ੍ਰਚਾਰ ਦੇ ਇਰਾਦੇ ਨਾਲ ਕੀਤਾ ਜਾ ਰਿਹਾ ਹੈ। ਪੀ.ਐਮ ਮੋਦੀ ਅਧਿਕਾਰਿਕ ਵਾਹਨਾਂ ਦੇ ਕਾਫਲੇ ਨਾਲ ਵੈਟੀਕਨ ਪਹੁੰਚੇ ਸਨ । ਫੋਕਸਵੈਗਨ ਦੀ ਜਿਸ ਗੱਡੀ ਵਿੱਚ ਬੈਠਕਰ ਪੀ.ਐੱਮ ਮੋਦੀ ਵੈਟੀਕਨ ਪਹੁੰਚੇ ਸਨ, ਉਹਨਾਂ ਦੀ ਤਸਵੀਰ ਨੂੰ ਐਡਿਟ ਕਰ ਉਸਨੂੰ ਟੈਕਸੀ ਦੱਸਦੇ ਹੋਏ ਦੁਸ਼ਪ੍ਰਚਾਰ ਦੇ ਇਰਾਦੇ ਨਾਲ ਨੂੰ ਵਾਇਰਲ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੇ ਦੌਰੇ ਵਿੱਚ ਸ਼ਾਮਲ ਵਾਹਨਾਂ ਦਾ ਕਾਫਲਾ ਅਧਿਕਾਰਿਕ ਸੀ ਅਤੇ ਇਸ ਵਿੱਚ ਕਿਸੇ ਵੀ ਸਾਰਵਜਨਿਕ ਵਾਹਨ ਦੇ ਸ਼ਾਮਲ ਕੀਤੇ ਜਾਣ ਦਾ ਦਾਅਵਾ ਗ਼ਲਤ ਅਤੇ ਬੇਤੁਕਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਯੂਜ਼ਰ ‘Prakashpunj Pandey’ ਨੇ ਵਾਇਰਲ ਤਸਵੀਰ ( ਆਰਕਾਈਵ ਲਿੰਕ ) ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ,” ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਲਈ ਵਿਦੇਸ਼ੀ ਜਮੀਨ ਤੇ ਟੈਕਸੀ ਮੁਹੱਇਆ ਕਰਵਾਉਣਾ ਕੀ ਦੇਸ਼ ਦਾ ਅਪਮਾਨ ਨਹੀਂ ਹੈ?#ਪੁੱਛਦਾਹੈਭਾਰਤ।”
ਉੱਥੇ ਹੀ ਇੱਕ ਹੋਰ ਫੇਸਬੁੱਕ ਯੂਜ਼ਰ ‘Ravi Bhushan’ ਨੇ ਤਸਵੀਰ (ਆਰਕਾਈਵ ਲਿੰਕ) ਸ਼ੇਅਰ ਕਰਦੇ ਹੋਏ ਲਿਖਿਆ ਹੈ , ” ਇੱਕ ਪ੍ਰਧਾਨ ਮੰਤਰੀ ਨੂੰ ਰਿਸੀਵ ਕਰਨ ਦੇ ਲਈ ਟੈਕਸੀ????
ਹੁਣ ਕੀ ਹਵਾਈ ਜਹਾਜ ਵਿੱਚ ਆਪਣੀ ਚਾਰ-ਪਹੀਆ ਵੀ ਲੈ ਕੇ ਚੱਲਣੀ ਪਵੇਗੀ ?”
ਪੜਤਾਲ
ਰੋਮ ‘ਚ 16ਵੇਂ ਜੀ-20 ਸੰਮੇਲਨ ‘ਚ ਆਯੋਜਿਤ ਸੰਮੇਲਨ ‘ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਅਕਤੂਬਰ ਨੂੰ ਇਟਲੀ ਦੀ ਰਾਜਧਾਨੀ ਰੋਮ ਪਹੁੰਚੇ ਸੀ । ਉਨ੍ਹਾਂ ਨੇ ਆਪਣੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਰੋਮ ਪਹੁੰਚਣ ਦੀ ਜਾਣਕਾਰੀ ਨੂੰ ਸਾਂਝਾ ਕੀਤਾ ਹੈ।
ਨਿਊਜ਼ ਰਿਪੋਰਟਸ ਦੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਤੋਂ 31 ਅਕਤੂਬਰ ਤੱਕ ਰਹਿਣਗੇ। ਇਟਲੀ ਦੀ ਰਾਜਧਾਨੀ ਰੋਮ ‘ਚ ਉਹ ਜੀ-20 ਦੇ ਰਾਸ਼ਟਰ ਅਧਿਆਕਸ਼ਾ ਦੀ ਬੈਠਕ ਨੂੰ ਸੰਬੋਧਿਤ ਕਰਨ ਤੋਂ ਇਲਾਵਾ ਇਟਲੀ ਦੇ ਪੀ.ਐੱਮ ਮਾਰਿਯੋ ਡਰੈਗੀ ਨਾਲ ਵੀ ਮਿਲਣਗੇ । ਇਸਦੇ ਬਾਅਦ ਵੈਟੀਕਨ ਜਾ ਕੇ ਉਨ੍ਹਾਂ ਦਾ ਪੋਪ ਫ੍ਰਾਂਸਿਸ ਨੂੰ ਮਿਲਣ ਦਾ ਪ੍ਰੋਗਰਾਮ ਸੀ।
ਨਿਊਜ਼ ਏਜੰਸੀ ਏ.ਐਨ.ਆਈ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਵੀ ਉਨ੍ਹਾਂ ਦੇ ਵੈਟੀਕਨ ਦੌਰੇ ਦੀ ਤਸਵੀਰ ਸਾਂਝੀ ਕੀਤੀ ਗਈ ਹੈ। ਵਾਇਰਲ ਪੋਸਟ ਵਿੱਚ ਦੋ ਵੱਖ-ਵੱਖ ਤਸਵੀਰਾਂ ਦੀ ਵਰਤੋਂ ਕੀਤੀ ਗਈ ਹੈ। ਇਸ ਲਈ ਅਸੀਂ ਇੱਕ-ਇੱਕ ਕਰਕੇ ਇਸ ਦੀ ਜਾਂਚ ਕੀਤੀ।
ਸੋਸ਼ਲ ਮੀਡੀਆ ‘ਤੇ ਵਾਇਰਲ ਪਹਿਲੀ ਤਸਵੀਰ
ਨਿਊਜ਼ ਏਜੰਸੀ ਏ.ਐਨ.ਆਈ ਦੇ ਟਵਿੱਟਰ ਹੈਂਡਲ ਤੋਂ 30 ਅਕਤੂਬਰ 2021 ਨੂੰ ਪ੍ਰਧਾਨ ਮੰਤਰੀ ਮੋਦੀ ਦੀ ਵੈਟੀਕਨ ਦੌਰੇ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੀਆਂ ਗਈਆਂ ਹਨ। ਸਾਨੂੰ ਇਹਨਾਂ ਵਿੱਚੋਂ ਹੀ ਇੱਕ ਟਵੀਟ ਵਿੱਚ ਇਹ ਤਸਵੀਰ ਵੀ ਮਿਲੀ ਹੈ।
ਦੋਵਾਂ ਤਸਵੀਰਾਂ ਨੂੰ ਦੇਖ ਕੇ ਇਹ ਸਾਫ਼ ਪਤਾ ਚਲਦਾ ਹੈ ਕਿ ਪੀ.ਐਮ ਮੋਦੀ ਦੇ ਵਹੀਕਲ ਦੇ ਕਾਫ਼ਲੇ ਦੀ ਤਸਵੀਰ ਵਿੱਚ ਸ਼ਾਮਲ ਫੋਕਸਵੈਗਨ ਦੀ ਕਾਰ (ਜਿਸ ਵਿੱਚ ਪੀ.ਐਮ ਮੋਦੀ ਬੈਠੇ ਹੋਏ ਸੀ) ਨੂੰ ਐਡਿਟ ਕਰਕੇ ਉਸ ਉੱਤੇ ਟੈਕਸੀ ਦਾ ਸਟੈਂਡ ਲਗਾ ਦਿੱਤਾ ਗਿਆ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਦੂਜੀ ਤਸਵੀਰ
ਨਿਊਜ਼ ਏਜੰਸੀ ਏ.ਐਨ.ਆਈ ਦੇ ਟਵਿੱਟਰ ਹੈਂਡਲ ਤੋਂ 30 ਅਕਤੂਬਰ 2021 ਨੂੰ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਵਿੱਚ ਸਾਨੂੰ ਇਹ ਤਸਵੀਰ ਵੀ ਮਿਲੀ।
ਦੋਵੇਂ ਤਸਵੀਰਾਂ ਨੂੰ ਦੇਖ ਕਰ ਇਹ ਸਾਫ -ਸਾਫ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਵਾਇਰਲ ਤਸਵੀਰ ਐਡੀਟੇਡ ਹੈ।
ਨਿਊਜ਼ ਏਜੰਸੀ ਏ.ਐਨ ਆਈ ਨੇ 30 ਅਕਤੂਬਰ ਨੂੰ ਆਪਣੇ ਟਵਿੱਟਰ ਹੈਂਡਲ ਤੋਂ ਪੀ.ਐਮ ਮੋਦੀ ਦੇ ਦੌਰੇ ਦਾ ਵੀਡੀਓ ਵੀ ਸਾਂਝਾ ਕੀਤਾ ਹੈ। ਇੱਕ ਮਿੰਟ 18 ਸੈਕਿੰਡ ਦੇ ਇਸ ਵੀਡੀਓ ਵਿੱਚ ਪੀ.ਐਮ ਮੋਦੀ ਦੇ ਕਾਫ਼ਲੇ ਨੂੰ ਵੈਟੀਕਨ ਸਿਟੀ ਵਿੱਚ ਦਾਖ਼ਲ ਹੁੰਦੇ ਹੋਏ ਵੇਖਿਆ ਜਾ ਸਕਦਾ ਹੈ ਅਤੇ ਇਸ ਵਿੱਚ ਦਿਖਾਈ ਦੇਣ ਵਾਲੀ ਗੱਡੀਆਂ ਵਿੱਚ ਕਿਸੇ ਤੇ ਵੀ ਟੈਕਸੀ ਦਾ ਕੋਈ ਸਟੈਂਡ ਨਹੀਂ ਲੱਗਿਆ ਹੋਇਆ ਹੈ।
ANI ਦੇ ਯੂਟਿਊਬ ਚੈਨਲ ‘ਤੇ ਉਨ੍ਹਾਂ ਦੀ ਵੈਟੀਕਨ ਯਾਤਰਾ ਦੇ ਵੀਡੀਓ ਨੂੰ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ‘ਚ ਵੈਟੀਕਨ ਸਿਟੀ ਵਿੱਚ ਉਨ੍ਹਾਂ ਦੇ ਵਾਹਨਾਂ ਦੇ ਕਾਫਲੇ ਨੂੰ ਦਾਖਲ ਹੁੰਦੇ ਹੋਏ ਦੇਖਿਆ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰੇ ਅਤੇ ਇਸ ਵਿੱਚ ਵਰਤੇ ਜਾਣ ਵਾਲੇ ਵਾਹਨਾਂ ਦੇ ਕਾਫਲੇ ਬਾਰੇ ਸਥਾਪਤ ਪ੍ਰੋਟੋਕੋਲ ਨੂੰ ਸਮਝਣ ਦੇ ਲਈ ਅਸੀਂ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੇ ਸਾਬਕਾ ਸਚਿਵ ਪਿਨਾਕ ਰੰਜਨ ਚੱਕਰਵਰਤੀ ਨਾਲ ਸੰਪਰਕ ਕੀਤਾ। ਵਿਸ਼ਵਾਸ ਨਿਊਜ਼ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ, ‘ਪ੍ਰਧਾਨ ਮੰਤਰੀ ਦੀ ਵਿਦੇਸ਼ ਯਾਤਰਾ ਦੇ ਨਾਲ ਹੀ ਸੰਬੰਧਿਤ ਦੇਸ਼ ਵਿੱਚ ਉਨ੍ਹਾਂ ਦੇ ਅਧਿਕਾਰਿਕ ਕਾਰੀਯਕ੍ਰਮਾਂ ਦੇ ਮੁਤਾਬਿਕ ਉਨ੍ਹਾਂ ਦੇ ਵਾਹਨਾਂ ਦੇ ਕਾਫਲੇ ਨੂੰ ਪ੍ਰੋਟੋਕੋਲ ਦੇ ਮੁਤਾਬਿਕ ਤੈਅ ਕਰ ਲਿਆ ਜਾਂਦਾ ਹੈ। ਇਹ ਇੱਕ ਸਥਾਪਿਤ ਪ੍ਰੋਟੋਕੋਲ ਦੇ ਤਹਿਤ ਪ੍ਰਧਾਨ ਮੰਤਰੀ ਨੂੰ ਸੁਰੱਖਿਆ ਦੇਣ ਵਾਲੀ ਦੇਸ਼ ਦੀ ਏਜੰਸੀਆਂ ਅਤੇ ਸਥਾਨਕ ਅਧਿਕਾਰੀਆਂ ਨਾਲ ਗੱਲ ਬਾਤ ਕਰਕੇ ਤੈਅ ਕੀਤਾ ਜਾਂਦਾ ਹੈ। ਵਾਹਨਾਂ ਦੀ ਚੋਣ ( ਬੁਲੇਟਪ੍ਰੋਰੂਫ ਅਤੇ ਅਤਿਰਿਕਤ ਸਪੇਅਰ ਵਾਹਨ ) ਅਤੇ ਉਸਨੂੰ ਚਲਾਉਣ ਵਾਲੇ ਡਰਾਈਵਰ ਤੱਕ ਦਾ ਸਕਿਉਰਿਟੀ ਕਲਿਅਰ ਨਾਲ ਹੁੰਦਾ ਹੈ । ਉਨ੍ਹਾਂ ਨੇ ਕਿਹਾ ਕਿ ਅਧਿਕਾਰਿਤ ਕਾਫਲੇ ਵਿੱਚ ਟੈਕਸੀ ਦੇ ਇਸਤੇਮਾਲ ਦੀ ਗੱਲ ਬੇਤੁਕੀ ਹੈ।
ਨਤੀਜਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੈਟੀਕਨ ਸਿਟੀ ਦੀ ਯਾਤਰਾ ਦੌਰਾਨ ਉਨ੍ਹਾਂ ਦੇ ਅਧਿਕਾਰਿਕ ਵਾਹਨਾਂ ਦੇ ਕਾਫਲੇ ਵਿੱਚ ਟੈਕਸੀ ਦੀ ਵਰਤੋਂ ਕਰਨ ਦਾ ਦਾਅਵਾ ਗ਼ਲਤ ਅਤੇ ਦੁਸ਼ਪ੍ਰਚਾਰ ਹੈ। ਪ੍ਰਧਾਨ ਮੰਤਰੀ ਮੋਦੀ ਦੀ ਵੈਟੀਕਨ ਸਿਟੀ ਵਿੱਚ ਪੌਪ ਫ੍ਰਾਂਸਿਸ ਨਾਲ ਮਿਲਣ ਦੀ ਅਧਿਕਾਰਿਕ ਯਾਤਰਾ ਦੀ ਤਸਵੀਰ ਨੂੰ ਐਡਿਟ ਕਰ ਗ਼ਲਤ ਦਾਅਵੇ ਦੇ ਨਾਲ ਦੁਸ਼ਪ੍ਰਚਾਰ ਦੇ ਇਰਾਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।