Fact Check: ਜਖ਼ਮੀ ਔਰਤ ਦੀ ਇਹ ਤਸਵੀਰ ਬੰਗਲਾਦੇਸ਼ ਦੀ ਹੈ ਪੱਛਮ ਬੰਗਾਲ ਦੀ ਨਹੀਂ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ ਹੈ। ਅਸਲ ਵਿੱਚ ਇਹ ਤਸਵੀਰ ਬੰਗਲਾਦੇਸ਼ ਦੀ ਹੈ, ਪੱਛਮ ਬੰਗਾਲ ਦੀ ਨਹੀਂ।
- By: Pallavi Mishra
- Published: May 12, 2021 at 02:17 PM
ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ )। ਸ਼ੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਜਖ਼ਮੀ ਔਰਤ ਨੂੰ ਦੇਖਿਆ ਜਾ ਸਕਦਾ ਹੈ। ਵਾਇਰਲ ਤਸਵੀਰ ਵਿੱਚ ਔਰਤ ਦੇ ਸਿਰ ਤੋਂ ਖੂਨ ਨਿਕਲ ਰਿਹਾ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਪੱਛਮ ਬੰਗਾਲ ਦੀ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਅਸਲ ਵਿੱਚ ਇਹ ਤਸਵੀਰ ਬੰਗਲਾਦੇਸ਼ ਦੀ ਹੈ।
ਹਾਲਾਂਕਿ ਇਹ ਗੱਲ ਸਹੀ ਹੈ ਕਿ 2 ਮਈ ਨੂੰ ਵਿਧਾਨ ਸਭਾ ਚੌਣਾਂ ਦੇ ਪਰਿਣਾਮ ਘੋਸ਼ਿਤ ਹੋਣ ਤੋਂ ਬਾਅਦ ਪੱਛਮ ਬੰਗਾਲ ਵਿੱਚ ਹਿੰਸਾ ਭੜਕ ਗਈ ਸੀ, ਜਿਸ ਵਿੱਚ ਜਾਨ ਮਾਲ ਦੇ ਨੁਕਸਾਨ ਦੀ ਬਹੁਤ ਖ਼ਬਰਾ ਮਿਲੀਆਂ ਸਨ।
ਕੀ ਹੋ ਰਿਹਾ ਹੈ ਵਾਇਰਲ
ਟਵਿਟਰ ਯੂਜ਼ਰ @Isha5384 ਨੇ 4 ਮਈ ਨੂੰ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ ” ਆਬਰੂ ਲੁੱਟ ਗਈ ਬੰਗਾਲ ਦੀ। 😢🙏ਕਿ ਇਹ ਔਰਤ ਨਹੀਂ , ਕਿ ਇਹ ਬੰਗਾਲ ਦੀ ਧੀ ਨਹੀਂ , ਕਿ ਬੰਗਾਲੀ ਅਤੇ ਔਰਤ ਸਿਰਫ ਮਮਤਾ ਹੀ ਹੈ। ਸ਼ਰਮ ਆਉਣੀ ਚਾਹੀਦੀ ਹੈ ਉਨ੍ਹਾਂ ਨੂੰ ਜੋ ਔਰਤ ਹਨ ਅਤੇ ਮਮਤਾ ਦਾ ਹੁਣ ਵੀ ਬੇਸ਼ਰਮੀ ਨਾਲ ਸਮਰਥਨ ਕਰ ਰਹੀਆਂ ਹਨ।
ਇਸ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਜਾਂਚ ਲਈ ਗੂਗਲ ਰਿਵਰਸ ਇਮੇਜ ਟੂਲ ਦੀ ਵਰਤੋਂ ਕੀਤੀ। ਇਸ ਵਿੱਚ ਵਾਇਰਲ ਤਸਵੀਰ ਨੂੰ ਜਦੋਂ ਅਸੀਂ ਅਪਲੋਡ ਕਰਨ ਤੋਂ ਬਾਅਦ ਸਰਚ ਕੀਤਾ ਤਾਂ ਇਹ ਤਸਵੀਰ ਸਾਨੂੰ Raju Das 🇧🇩 @RajuDas7777 ਨਾਮ ਦੇ ਟਵਿਟਰ ਅਕਾਊਂਟ ਤੇ 4 ਨਵੰਬਰ 2020 ਨੂੰ ਅਪਲੋਡ ਮਿਲੀ। ਤਸਵੀਰ ਨਾਲ ਲਿਖਿਆ ਸੀ “On 3/11/2020, land robber Md: Rubel & his terrorist forces attacked a poor Hindu family at East Yugir Hat in Aman Bazar, Hathazari Police Station,Chittagong,Bangladesh. Land robber Md: Rubel has been trying to occupy d victim’s place for a long time. #HinduLivesMatterInBangladesh” ਜਿਸਦਾ ਪੰਜਾਬੀ ਅਨੁਵਾਦ ਹੈ “3/11/2020 ਨੂੰ, ਜ਼ਮੀਨ ਲੁਟੇਰਾ Md:ਰੁਬੇਲ ਅਤੇ ਉਸਦੇ ਆਤੰਕਵਾਦੀ ਬਲਾਂ ਨੇ ਬੰਗਲਾਦੇਸ਼ ਦੇ ਚਟ ਪਿੰਡ ਦੇ ਅਮਨ ਬਾਜ਼ਾਰ, ਹਤਜਾਰੀ ਪੁਲਿਸ ਸਟੇਸ਼ਨ ਦੇ ਈਸਟ ਯੁਗੀਰ ਹਾਟ ਵਿੱਚ ਇੱਕ ਗਰੀਬ ਹਿੰਦੂ ਪਰਿਵਾਰ ਤੇ ਹਮਲਾ ਕੀਤਾ। ਭੂਮੀ ਲੁਟੇਰਾ ਐਮਡੀ,ਰੁਬੇਲ ਲੰਬੇ ਸਮੇਂ ਤੋਂ ਪੀੜਿਤ ਦੇ ਘਰ ਤੇ ਕਬਜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ।”
ਸਾਨੂੰ ਇਹ ਤਸਵੀਰ ਇੱਕ ਫੇਸਬੁੱਕ ਪੋਸਟ ਤੇ ਵੀ ਮਿਲੀ। 4 ਨਵੰਬਰ ਨੂੰ মরণ ফাঁদ-লাভ জিহাদ ਨਾਮ ਦੇ ਇੱਕ ਬੰਗਲਾਦੇਸ਼ੀ ਪੇਜ ਨੇ ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ ਸੀ “ ਚਟਪਿੰਡ ਜ਼ਿਲ੍ਹੇ ਦੇ ਹਤਜਾਰੀ ਪੁਲਿਸ ਸਟੇਸ਼ਨ ਦੇ ਅਮਨ ਬਾਜ਼ਾਰ ਦੇ ਪੂਰਵੀ ਹਿੱਸੇ ਦੇ ਯੁਗੀਨ ਹਟ ਵਿੱਚ ਜ਼ਮੀਨ ਹੜਪਣੇ ਵਾਲਿਆਂ ਨੇ ਇੱਕ ਗਰੀਬ ਪਰਿਵਾਰ ਤੇ ਹਮਲਾ ਕੀਤਾ।”
ਇਸ ਵਿਸ਼ੇ ਵਿੱਚ ਹੋਰ ਪੁਸ਼ਟੀ ਲਈ ਅਸੀਂ ਇਸ ਵੀਡੀਓ ਨੂੰ ਨਵੰਬਰ ਵਿੱਚ ਟਵੀਟ ਕਰਨ ਵਾਲੇ ਯੂਜ਼ਰ ਰਾਜੂ ਦਾਸ ਨਾਲ ਸੰਪਰਕ ਕੀਤਾ। ਰਾਜੂ ਦਾਸ ਇੱਕ ਬੰਗਲਾਦੇਸ਼ੀ ਹਿੰਦੂ ਐਕਟੀਵਿਸਟ ਹਨ। ਸਾਡੇ ਨਾਲ ਫੋਨ ਤੇ ਗੱਲ ਕਰਦੇ ਹੋਏ ਉਨ੍ਹਾਂ ਨੂੰ ਸਾਫ ਕੀਤਾ ਇਹ ਘਟਨਾ ਬੰਗਲਾਦੇਸ਼ ਦੇ ਚਟਪਿੰਡ ਵਿੱਚ ਨਵੰਬਰ 2020 ਵਿੱਚ ਵਾਪਰੀ ਸੀ।
ਦੈਨਿਕ ਜਾਗਰਣ ਦੀ ਵੈੱਬਸਾਈਟ ਤੇ 6 ਮਈ ਨੂੰ ਪ੍ਰਕਾਸ਼ਿਤ ਖ਼ਬਰ ਮੁਤਾਬਿਕ, “ਬੰਗਾਲ ਵਿੱਚ ਵਿਧਾਨਸਭਾ ਚੌਣਾਂ ਦੇ ਨਤੀਜਿਆਂ ਤੋਂ ਬਾਅਦ ਜਾਰੀ ਰਾਜਨੀਤੀ ਹਿੰਸਾ ਥਮਣ ਦਾ ਨਾਮ ਨਹੀਂ ਲੈ ਰਹੀ। ਪ੍ਰਦੇਸ਼ ਭਾਜਪਾ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਪਿਛਲੇ 24 ਘੰਟੇ ਦੌਰਾਨ ਉਨ੍ਹਾਂ ਦੇ ਦੋ ਹੋਰ ਵਰਕਰਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਸਦੇ ਇਲਾਵਾ ਰਾਜ ਦੇ ਵੱਖ- ਵੱਖ ਥਾਵਾਂ ਤੇ ਭਾਜਪਾ ਦੇ ਵਰਕਰਾਂ ਅਤੇ ਉਨ੍ਹਾਂ ਦੇ ਘਰਾਂ ਤੇ ਹਮਲੇ ਦਾ ਦਾਅਵਾ ਵੀ ਕੀਤਾ ਸੀ।” ਵੱਧ ਜਾਣਕਾਰੀ ਲਈ ਇਹ ਖ਼ਬਰ ਇੱਥੇ ਪੜ੍ਹੋ।
ਹੁਣ ਵਾਰੀ ਸੀ ਉਸ ਫੇਸਬੁੱਕ ਯੂਜ਼ਰ ਦੀ ਜਾਂਚ ਕਰਨ ਦੀ , ਜਿਸ ਨੇ ਇਸ ਪੁਰਾਣੀ ਤਸਵੀਰ ਨੂੰ ਹੁਣ ਪੱਛਮ ਬੰਗਾਲ ਦੀ ਦੱਸ ਕੇ ਵਾਇਰਲ ਕੀਤਾ ਸੀ । ਸਾਨੂੰ ਪਤਾ ਲੱਗਿਆ ਟਵਿੱਟਰ ਯੂਜ਼ਰ ਈਸ਼ਾ ਬਜ਼ਾਜ਼ @Isha5384 ਦੇ 4,086 ਫੋਲੋਵਰਸ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ ਹੈ। ਅਸਲ ਵਿੱਚ ਇਹ ਤਸਵੀਰ ਬੰਗਲਾਦੇਸ਼ ਦੀ ਹੈ, ਪੱਛਮ ਬੰਗਾਲ ਦੀ ਨਹੀਂ।
- Claim Review : ਕਿ ਇਹ ਔਰਤ ਨਹੀਂ , ਕਿ ਇਹ ਬੰਗਾਲ ਦੀ ਧੀ ਨਹੀਂ , ਕਿ ਬੰਗਾਲੀ ਅਤੇ ਔਰਤ ਸਿਰਫ ਮਮਤਾ ਹੀ ਹੈ। ਸ਼ਰਮ ਆਉਣੀ ਚਾਹੀਦੀ ਹੈ ਉਨ੍ਹਾਂ ਨੂੰ ਜੋ ਔਰਤ ਹਨ ਅਤੇ ਮਮਤਾ ਦਾ ਹੁਣ ਵੀ ਬੇਸ਼ਰਮੀ ਨਾਲ ਸਮਰਥਨ ਕਰ ਰਹੀਆਂ ਹਨ।
- Claimed By : ਈਸ਼ਾ ਬਜ਼ਾਜ਼
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...