Fact Check: ਦਿੱਲੀ ਦੇ ਨਾਂ ‘ਤੇ ਵਾਇਰਲ ਹੋ ਰਹੀ ਯੂਪੀ ਦੇ ਚੰਦੋਲੀ ਦੀ ਤਸਵੀਰ

Fact Check: ਦਿੱਲੀ ਦੇ ਨਾਂ ‘ਤੇ ਵਾਇਰਲ ਹੋ ਰਹੀ ਯੂਪੀ ਦੇ ਚੰਦੋਲੀ ਦੀ ਤਸਵੀਰ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਲਾਲ ਕੁਆਂ ਖੇਤਰ ਵਿਚ ਇੱਕ ਧਾਰਮਕ ਸਥਾਨ ਨੂੰ ਤੋੜਨ ਵਾਲਿਆਂ ਵਿਚ ਮੁਸਲਮਾਨ ਨਹੀਂ, ਬਜਰੰਗ ਦਲ ਦੇ ਲੋਕ ਸ਼ਾਮਲ ਸਨ।

ਵਿਸ਼ਵਾਸ ਟੀਮ ਦੀ ਜਾਂਚ ਵਿਚ ਪਤਾ ਚਲਿਆ ਕਿ ਵਾਇਰਲ ਹੋ ਰਹੀ ਤਸਵੀਰ ਦਿੱਲੀ ਦੀ ਨਹੀਂ, ਬਲਕਿ ਯੂਪੀ ਦੇ ਚੰਦੋਲੀ ਦੀ ਹੈ। ਤਸਵੀਰ ਵਿਚ ਆਪ ਚੰਦੋਲੀ ਦੇ ਐੱਸਪੀ ਸੰਤੋਸ਼ ਕੁਮਾਰ ਵੀ ਮੌਜੂਦ ਹਨ। ਪਿਛਲੇ ਮਹੀਨੇ ਮੁਗਲਸਰਾਏ ਵਿਚ ਤਿੰਨ ਚੋਰਾਂ ਨੂੰ ਫੜ੍ਹਿਆ ਗਿਆ ਸੀ, ਤਸਵੀਰ ਓਸੇ ਦੀ ਹੈ। ਆਪਣੀ ਪੜਤਾਲ ਵਿਚ ਸਾਨੂੰ ਇਹ ਵੀ ਪਤਾ ਚਲਿਆ ਕਿ ਦਿੱਲੀ ਵਿਚ ਇੱਕ ਸਮੁਦਾਏ ਦੇ ਧਾਰਮਕ ਸਥਾਨ ਵਿਚ ਤੋੜਫੋੜ ਦਾ ਆਰੋਪ ਇੱਕ ਹੀ ਸਮੁਦਾਏ ਦੇ ਲੋਕਾਂ ‘ਤੇ ਲੱਗਿਆ ਹੈ। ਇਸਦੇ ਬਾਅਦ ਹੁਣ ਤੱਕ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ਇਰਫਾਨ ਨੇ ਇੱਕ ਤਸਵੀਰ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ, “ਦਿੱਲੀ ਵਿਚ ਮੂਰਤੀਆਂ ਤੋੜਨ ਵਾਲੇ ਮੁਸਲਿਮ ਨਹੀਂ, ਬਜਰੰਗ ਦਲ ਦੇ ਲੋਕ ਸਨ, ਪੁਲਿਸ ਦੁਆਰਾ 6 ਕਾਰਜਕਰਤਾਵਾਂ ਦੀ ਚਲ ਰਹੀ ਕੁਟਾਈ, ਦੰਗੇ ਕਰਵਾਉਣ ਦੀ ਸੀ ਸਾਜਸ਼।”

ਇਸ ਪੋਸਟ ਨੂੰ ਹੁਣ ਤੱਕ 4 ਹਜ਼ਾਰ ਤੋਂ ਵੱਧ ਲੋਕ ਸ਼ੇਅਰ ਕਰ ਚੁੱਕੇ ਹਨ।

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਹੋ ਰਹੀ ਤਸਵੀਰ ਨੂੰ ਧਿਆਨ ਨਾਲ ਵੇਖਿਆ। ਇਸਦੇ ਬਾਅਦ ਇਸ ਤਸਵੀਰ ਨੂੰ ਅਸੀਂ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕੀਤਾ ਤਾਂ ਸਾਨੂੰ ਇੱਕ ਹਿੰਦੀ ਨਿਊਜ਼ ਦੀ ਵੈੱਬਸਾਈਟ ‘ਤੇ ਇਹ ਤਸਵੀਰ ਇੱਕ ਖਬਰ ਨਾਲ ਮਿਲੀ। ਇਥੇ ਇਸਤੇਮਾਲ ਕੀਤੀ ਗਈ ਤਸਵੀਰ ਦੀ ਕਵਾਲਿਟੀ ਵਾਇਰਲ ਪੋਸਟ ਤੋਂ ਵੱਧ ਬਿਹਤਰ ਸੀ। ਇਸਨੂੰ ਜਦ ਅਸੀਂ ਜ਼ੂਮ ਕਰਕੇ ਵੇਖਿਆ ਤਾਂ ਸੀਟ ‘ਤੇ ਬੈਠੇ ਪੁਲਿਸ ਅਫਸਰ ਦੀ ਨਾਂ ਪੱਟੀ ਤੇ ਸੰਤੋਸ਼ ਕੁਮਾਰ ਲਿਖਿਆ ਦਿੱਸਿਆ। ਇਸਦੇ ਬਾਅਦ ਅਸੀਂ ਪੂਰੀ ਖਬਰ ਨੂੰ ਪੜ੍ਹਿਆ।

ਪਤ੍ਰਿਕਾ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਖਬਰ

ਖਬਰ ਵਿਚ ਦੱਸਿਆ ਗਿਆ ਕਿ 20 ਸਾਲ ਅੰਦਰ 200 ਤੋਂ ਵੱਧ ਚੋਰੀ ਕਰਨ ਵਾਲੇ ਤਿੰਨ ਲੋਕਾਂ ਨੂੰ ਮੁਗਲਸਰਾਏ ਥਾਣੇ ਨੇ ਗ੍ਰਿਫਤਾਰ ਕੀਤਾ। ਇਨ੍ਹਾਂ ਵਿਚੋਂ ਦੋ ਚੰਦੋਲੀ ਅਤੇ ਇੱਕ ਮਿਰਜ਼ਾਪੁਰ ਹਲਕੇ ਦਾ ਰਹਿਣ ਵਾਲਾ ਹੈ। ਇਨ੍ਹਾਂ ਤਿੰਨਾਂ ਚੋਰਾਂ ਨੂੰ DRM ਆਫਸ ਦੇ ਕੋਲ ਫੜ੍ਹਿਆ ਗਿਆ।

ਇਸਦੇ ਬਾਅਦ ਇਹੀ ਖਬਰ ਸਾਨੂੰ ਦੂਜੀ ਕਈ ਵੈੱਬਸਾਈਟ ‘ਤੇ ਵੀ ਮਿਲੀ। ਇੰਨਾ ਕਰਨ ਦੇ ਬਾਅਦ ਵਿਸ਼ਵਾਸ ਟੀਮ ਨੇ ਗੂਗਲ ‘ਤੇ ”Chandauli SP Santosh Kumar Singh” ਟਾਈਪ ਕਰਕੇ ਸਰਚ ਕੀਤਾ ਤਾਂ ਸਾਡੇ ਸਾਹਮਣੇ ਸੰਤੋਸ਼ ਕੁਮਾਰ ਦੀ ਕਈ ਤਸਵੀਰਾਂ ਆ ਗਈਆਂ। ਦਿੱਲੀ ਦੇ ਨਾਂ ‘ਤੇ ਵਾਇਰਲ ਹੋ ਰਹੀ ਤਸਵੀਰ ਵਿਚ ਨੀਲੀ ਟੋਪੀ ਪਾਏ ਦਿੱਸ ਰਹੇ ਪੁਲਿਸ ਅਫਸਰ ਅਤੇ ਗੂਗਲ ਵਿਚ ਚੰਦੋਲੀ ਐੱਸਪੀ ਸੰਤੋਸ਼ ਕੁਮਾਰ ਇੱਕ ਹੀ ਸਨ।

ਇਸਦੇ ਬਾਅਦ ਅਸੀਂ ਚੰਦੋਲੀ ਦੇ ਐੱਸਪੀ ਸੰਤੋਸ਼ ਕੁਮਾਰ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਹੋ ਰਹੀ ਤਸਵੀਰ ਉਨ੍ਹਾਂ ਦੀ ਹੀ ਹੈ, ਪਰ ਪੋਸਟ ਵਿਚ ਲਿਖਿਆ ਗਿਆ ਕੰਟੇਂਟ ਇੱਕਦਮ ਫਰਜ਼ੀ ਹੈ।

ਤਸਵੀਰ ਦੀ ਸੱਚਾਈ ਜਾਣਨ ਦੇ ਬਾਅਦ ਹੁਣ ਸਾਨੂੰ ਇਹ ਪਤਾ ਲਗਾਉਣਾ ਸੀ ਕਿ 30 ਜੂਨ ਨੂੰ ਦਿੱਲੀ ਦੇ ਹੋਜਕਜੀ ਵਿਚ ਮੰਦਰ ਅੰਦਰ ਤੋੜਫੋੜ ਕਰਨ ਵਾਲੇ ਲੋਕ ਕੌਣ ਸਨ? ਕੀ ਉਹ ਲੋਕ ਬਜਰੰਗ ਦਲ ਨਾਲ ਜੁੜੇ ਹੋਏ ਸਨ? ਇਸਦੀ ਪੜਤਾਲ ਕਰਨ ਲਈ ਸਬਤੋਂ ਪਹਿਲਾਂ ਅਸੀਂ ਅਖਬਾਰਾਂ ਨੂੰ ਖੰਗਾਲਣਾ ਸ਼ੁਰੂ ਕੀਤਾ।

7 ਜੁਲਾਈ ਦੇ ਦੈਨਿਕ ਜਾਗਰਣ ਤੋਂ ਸਾਨੂੰ ਪਤਾ ਚਲਿਆ ਕਿ ਹੁਣ ਤੱਕ 17 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁਕਿਆ ਹੈ। ਇਨ੍ਹਾਂ ਵਿਚੋਂ 10 ਆਰੋਪੀ ਨਾਬਾਲਗ ਹਨ। 30 ਜੂਨ ਨੂੰ ਲਾਲਕੁਆ ਇਲਾਕੇ ਵਿਚ ਪਾਰਕਿੰਗ ਵਿਵਾਦ ਤੋਂ ਬਣਿਆ ਇਹ ਝਗੜਾ ਦੋ ਸਮੁਦਾਵਾਂ ਦੇ ਬਵਾਲ ਵਿਚ ਬਦਲ ਗਿਆ ਸੀ। ਸੋਸ਼ਲ ਮੀਡੀਆ ਅੰਦਰ ਫੈਲੀ ਅਫਵਾਹਾਂ ਬਾਅਦ ਭੀੜ ਨੇ ਦੂੱਜੇ ਧਰਮ ਦੇ ਧਾਰਮਕ ਸਥਾਨ ਅੰਦਰ ਤੋੜਫੋੜ ਕਰ ਦਿੱਤੀ। ਕਈ ਮੀਡੀਆ ਰਿਪੋਰਟਾਂ ਤੋਂ ਸਾਨੂੰ ਪਤਾ ਚਲਿਆ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਲੋਕ ਇੱਕ ਹੀ ਸਮੁਦਾਏ ਦੇ ਹਨ।

ਇਸਦੇ ਬਾਅਦ ਵਿਸ਼ਵਾਸ ਟੀਮ ਨੇ ਹੋਜਕਾਜੀ ਪੁਲਿਸ ਸਟੇਸ਼ਨ ਦੇ SHO ਸੁਨੀਲ ਕੁਮਾਰ ਨਾਲ ਸੰਪਰਕ ਕੀਤਾ। ਸਾਨੂੰ ਇਹ ਜਾਣਨਾ ਸੀ ਕਿ ਕੀ ਦਿੱਲੀ ਵਿਚ ਹਮਲਾ ਕਰਨ ਵਾਲੇ ਮੁਸਲਿਮ ਨਹੀਂ, ਬਜਰੰਗ ਦਲ ਦੇ ਕਾਰਜਕਰਤਾ ਸਨ। ਸੁਨੀਲ ਕੁਮਾਰ ਨੇ ਸਾਨੂੰ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਕੁੱਝ ਲੋਕ ਇਸ ਤਰ੍ਹਾਂ ਦੀ ਬਕਵਾਸ ਕਰਦੇ ਰਹਿੰਦੇ ਹਨ। ਇਸ ਅੰਦਰ ਕੋਈ ਸੱਚਾਈ ਨਹੀਂ ਹੈ।

ਅੰਤ ਵਿਚ ਅਸੀਂ ਫਰਜ਼ੀ ਪੋਸਟ ਕਰਨ ਵਾਲੇ ਇਰਫਾਨ ਦੇ ਫੇਸਬੁੱਕ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਚਲਿਆ ਕਿ ਲਖਨਊ ਦੇ ਰਹਿਣ ਵਾਲੇ ਇਰਫਾਨ ਨੇ ਇਹ ਅਕਾਊਂਟ ਨਵੰਬਰ 2013 ਵਿਚ ਬਣਾਇਆ ਸੀ।

ਨਤੀਜਾ: ਵਿਸ਼ਵਾਸ ਟੀਮ ਦੀ ਜਾਂਚ ਵਿਚ ਪਤਾ ਚਲਿਆ ਕਿ ਵਾਇਰਲ ਹੋ ਰਹੀ ਤਸਵੀਰ ਦਿੱਲੀ ਦੀ ਨਹੀਂ ਹੈ, ਬਲਕਿ ਯੂਪੀ ਦੇ ਚੰਦੋਲੀ ਦੀ ਹੈ। ਦਿੱਲੀ ਵਿਚ ਧਾਰਮਕ ਸਥਾਨ ਨੂੰ ਨੁਕਸਾਨ ਪਹੁੰਚਾਉਣ ਦੇ ਆਰੋਪ ਵਿਚ ਇੱਕ ਸਮੁਦਾਏ ਦੇ ਲੋਕਾਂ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts