Fact Check : ਇਸ OTT ਪਲੇਟਫਾਰਮ ਨੇ ਸਾਰੀਆਂ ਕ੍ਰਿਸਚਿਅਨ ਮੂਵੀਜ਼ ਨੂੰ ਨਹੀਂ ਹਟਾਇਆ। ਵਾਇਰਲ ਪੋਸਟ ਫ਼ਰਜ਼ੀ ਹੈ।
ਇਸ OTT ਪਲੇਟਫਾਰਮ ਨੇ ਸਾਰੀਆਂ ਕ੍ਰਿਸਚਿਅਨ ਫ਼ਿਲਮਾਂ ਨੂੰ ਆਪਣੇ ਪਲੇਟਫਾਰਮ ਤੋਂ ਨਹੀਂ ਹਟਾਇਆ ਹੈ। ਵਾਇਰਲ ਪੋਸਟ ਦਾ ਦਾਅਵਾ ਝੂਠਾ ਹੈ।
- By: Urvashi Kapoor
- Published: Apr 5, 2021 at 03:57 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ) । ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੈਟਫਲਿਕਸ ਨੇ ਸਾਰੀਆਂ ਕ੍ਰਿਸਚਿਅਨ ਫ਼ਿਲਮਾਂ ਨੂੰ ਅਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਇਹ ਦਾਅਵਾ ਫਰਜ਼ੀ ਪਾਇਆ ਗਿਆ।
ਕੀ ਹੋ ਰਿਹਾ ਹੈ ਵਾਇਰਲ
ਸੋਸ਼ਲ ਮੀਡੀਆ ਤੇ ਇੱਕ ਵਾਇਰਲ ਪੋਸਟ ਤੇ ਲਿਖਿਆ ਹੋਇਆ ਹੈ, ‘ ਨੈਟਫਲਿਕਸ ਨੇ ਸਾਰੀਆਂ ਕ੍ਰਿਸਚਿਅਨ ਫ਼ਿਲਮਾਂ ਨੂੰ ਹਟਾ ਦਿੱਤਾ ਹੈ…’
ਇਸ ਪੋਸਟ ਦੇ ਅਰਕਾਈਵਡ ਵਰਜ਼ਨ ਨੂੰ ਇੱਥੇ ਕਲਿੱਕ ਕਰ ਕੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਦੇ ਇਸ ਦੀ ਪੜਤਾਲ ਕਰਦੇ ਹੋਏ ਸਭ ਤੋਂ ਪਹਿਲਾ ਨੈਟਫਲਿਕਸ ਤੇ ਕ੍ਰਿਸਚਿਅਨ ਸ਼ਬਦ ਨੂੰ ਸਰਚ ਕੀਤਾ। ਸਾਨੂੰ ਧਾਰਮਿਕ ਮਸਲਿਆਂ ਨਾਲ ਜੁੜੇ ਕਈ ਟਾਈਟਲ ਜਿਵੇ The Gospel of Matthew (2014),The young Messiah” (2016),Soul surfer”(2011) ਆਦਿ ਮਿਲੇ। ਇਹਨਾਂ ਨੂੰ ਇੱਥੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ਼ ਨੇ ਇਸ ਵਾਇਰਲ ਦਾਅਵੇ ਦੇ ਸੰਦਰਭ ਵਿੱਚ
ਨੈਟਫਲਿਕਸ ਨਾਲ ਸੰਪਰਕ ਕੀਤਾ। ਸਾਡੀ ਗੱਲ ਨੈਟਫਲਿਕਸ ਕਸਟਮਰ ਕੇਅਰ ਡਿਪਾਰਟਮੈਂਟ ਦੇ ਆਸੀਸ਼ ਨਾਲ ਹੋਈ। ਉਨ੍ਹਾਂ ਨੇ ਦੱਸਿਆ ” ਨੈਟਫਲਿਕਸ ਨੇ ਸਟ੍ਰਿਮਿੰਗ ਪਲੇਟਫਾਰਮ ਤੋਂ ਕ੍ਰਿਸਚਿਅਨ ਟਾਈਟਲਸ ਨੂੰ ਨਹੀਂ ਹਟਾਇਆ ਹੈ ਤੇ ਨਾ ਏਦਾਂ ਦੀ ਕੋਈ ਯੋਜਨਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਜਿਹੀ ਪੋਸਟਸ ਤੇ ਭਰੋਸਾ ਨਾ ਕੀਤਾ ਜਾਵੇ। ਇਹ ਪੂਰੀ ਤਰ੍ਹਾਂ ਝੂਠੀ ਹੈ।
ਸਾਨੂੰ ਨੈਟਫਲਿਕਸ ਦੀ ਅਧਿਕਾਰਿਕ ਵੈਬਸਾਈਟ ਤੇ ਵੀ ਅਜਿਹੀ ਕੋਈ ਸੂਚਨਾ ਨਹੀਂ ਮਿਲੀ।
ਵਿਸ਼ਵਾਸ ਨਿਊਜ਼ ਨੇ ਇਸ ਵਾਇਰਲ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ Darin Hibbs ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਇਸ ਪ੍ਰੋਫਾਈਲ ਤੇ ਜਾਣਕਾਰੀਆਂ ਨੂੰ ਸਾਰਵਜਨਿਕ ਨਹੀਂ ਕੀਤਾ ਗਿਆ ਹੈ।
ਨਤੀਜਾ: ਇਸ OTT ਪਲੇਟਫਾਰਮ ਨੇ ਸਾਰੀਆਂ ਕ੍ਰਿਸਚਿਅਨ ਫ਼ਿਲਮਾਂ ਨੂੰ ਆਪਣੇ ਪਲੇਟਫਾਰਮ ਤੋਂ ਨਹੀਂ ਹਟਾਇਆ ਹੈ। ਵਾਇਰਲ ਪੋਸਟ ਦਾ ਦਾਅਵਾ ਝੂਠਾ ਹੈ।
- Claim Review : ਨੇਟਫਲਿਕਸ ਨੇ ਸਾਰੀਆਂ ਕ੍ਰਿਸਚਿਅਨ ਫ਼ਿਲਮਾਂ ਨੂੰ ਅਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ।
- Claimed By : Darin Hibbs
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...