Fact Check: ਇਟਲੀ ਦੇ ਨਾਂ ‘ਤੇ ਕਨੇਡਾ ਦਾ ਇੱਕ ਸਾਲ ਪੁਰਾਣਾ ਵੀਡੀਓ ਵਾਇਰਲ, ਇਸ ਵੀਡੀਓ ਵਿਚ ਕੋਈ ਕੋਰੋਨਾ ਵਾਇਰਸ ਦਾ ਮਰੀਜ਼ ਨਹੀਂ

ਵਾਇਰਲ ਵੀਡੀਓ ਇਟਲੀ ਦਾ ਨਹੀਂ ਹੈ। ਇਹ ਵੀਡੀਓ 1 ਸਾਲ ਪੁਰਾਣਾ ਹੈ ਜਦੋਂ ਇੱਕ ਰਾਗੀ ਜੱਥੇ ਨੇ ਕਨੇਡਾ ਦੇ ਇੱਕ ਓਲ੍ਡ ਏਜ ਹੋਮ ਵਿਚ ਕੀਰਤਨ ਕੀਤਾ ਸੀ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਕੋਰੋਨਾ ਵਾਇਰਸ ਨਾਲ ਜੋੜ ਕਈ ਫਰਜ਼ੀ ਵੀਡੀਓ ਅਤੇ ਤਸਵੀਰਾਂ ਨੂੰ ਵਾਇਰਲ ਕੀਤਾ ਗਿਆ ਹੈ। ਇਸੇ ਤਰ੍ਹਾਂ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਕੁਝ ਬੁਜ਼ੁਰਗ ਲੋਕਾਂ ਨੂੰ ਗੁਰਬਾਣੀ ਕੀਰਤਨ ਸੁਣਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਇਟਲੀ ਦਾ ਹੈ ਜਿਥੇ ਕੋਰੋਨਾ ਵਾਇਰਸ ਦੇ ਮਰੀਜ਼ ਗੁਰਬਾਣੀ ਸੁਣ ਰਹੇ ਹਨ।

ਵਿਸ਼ਵਾਸ ਟੀਮ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਇਟਲੀ ਦਾ ਨਹੀਂ ਹੈ। ਵੀਡੀਓ ਵਿਚ ਕੀਰਤਨ ਕਰ ਰਹੇ ਰਾਗੀ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਦੱਸਿਆ ਹੈ ਕਿ ਇਹ ਵੀਡੀਓ 1 ਸਾਲ ਪੁਰਾਣਾ ਹੈ ਜਦੋਂ ਉਹ ਕਨੇਡਾ ਦੇ ਇੱਕ ਓਲ੍ਡ ਏਜ ਹੋਮ ਵਿਚ ਕੀਰਤਨ ਕਰਨ ਗਏ ਸਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ Harleen UK ਨੇ 30 ਮਾਰਚ 2020 ਨੂੰ ਇੱਕ ਵੀਡੀਓ ਨੂੰ ਸ਼ੇਅਰ ਕੀਤਾ ਜਿਸਦੇ ਵਿਚ ਕੁਝ ਬੁਜ਼ੁਰਗ ਲੋਕਾਂ ਨੂੰ ਗੁਰਬਾਣੀ ਕੀਰਤਨ ਸੁਣਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ: “ਇਟਲੀ ਦੇ ਹੌਸਪਿਟਲ ਵਿੱਚ ਗੁਰਬਾਣੀ ਕੀਰਤਨ ਸੁਣਦੇ ਹੋਏ Corona Virus ਦੇ ਮਰੀਜ਼..ਇਟਲੀ ਦੇ ਹੌਸਪਿਟਲ ਵਿੱਚ ਗੁਰਬਾਣੀ ਕੀਰਤਨ ਸੁਣਦੇ ਹੋਏ Corona Virus ਦੇ ਮਰੀਜ਼.. Like my page”

ਪੋਸਟ ਦਾ ਆਰਕਾਇਵਡ ਵਰਜ਼ਨ

ਪੜਤਾਲ

ਪੜਤਾਲ ਨੂੰ ਸ਼ੁਰੂ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿਚ ਕਿਸੇ ਵੀ ਬੁਜ਼ੁਰਗ ਨੇ ਨਾ ਤਾਂ ਹੱਥਾਂ ਵਿਚ ਦਸਤਾਨੇ ਪਾਏ ਹੋਏ ਨੇ ਅਤੇ ਨਾ ਹੀ ਕਿਸੇ ਨੇ ਮਾਸਕ ਲਾਇਆ ਹੋਇਆ ਹੈ। ਵੀਡੀਓ ਵਿਚ ਸਾਰੇ ਲੋਕ ਇੱਕ ਦੂਜੇ ਦੇ ਨੇੜੇ ਬੈਠੇ ਹੋਏ ਹਨ ਜਦਕਿ ਕੋਰੋਨਾ ਵਾਇਰਸ ਮਰੀਜ਼ ਇਸ ਤਰ੍ਹਾਂ ਨਹੀਂ ਰਹਿੰਦੇ ਹਨ। ਕੀਰਤਨ ਕਰਨ ਵਾਲੇ ਰਾਗੀ ਵੀ ਬਿਨਾ ਮਾਸਕ ਲਾਏ ਬੈਠੇ ਨੇ ਅਤੇ ਉਨ੍ਹਾਂ ਨੇ ਵੀ ਦਸਤਾਨੇ ਨਹੀਂ ਪਾਏ ਹੋਏ ਹਨ।

ਗੱਲ ਸਾਫ ਹੋ ਰਹੀ ਸੀ ਕਿ ਇਹ ਵੀਡੀਓ ਕੋਰੋਨਾ ਦੇ ਮਰੀਜ਼ਾਂ ਦੀ ਨਹੀਂ ਹੈ। ਵੀਡੀਓ ਵਿਚ ਰਾਗੀ “ਕਿਰਪਾ ਕਰੋ ਦੀਨ ਕੇ ਦਾਤੇ” ਸ਼ਬਦ ਗਾ ਰਹੇ ਹਨ ਅਤੇ ਇਸ ਅਨੁਸਾਰ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕੀਵਰਡ ਸਰਚ ਦਾ ਸਹਾਰਾ ਲਿਆ। ਅਸੀਂ “ਕਿਰਪਾ ਕਰੋ ਦੀਨ ਕੇ ਦਾਤਾ+ਬੁਜ਼ੁਰਗ+ਕੀਰਤਨ” ਵਰਗੇ ਕਈ ਕੀਵਰਡ ਦਾ ਸਹਾਰਾ ਲਿਆ। ਸਾਨੂੰ ਹਜੂਰੀ ਰਾਗੀ ਭਾਈ ਕੰਵਲਦੀਪ ਸਿੰਘ ਦੇ ਫੇਸਬੁੱਕ ਅਕਾਊਂਟ ‘ਤੇ ਇਹ ਵੀਡੀਓ ਮਿਲਿਆ। ਇਹ ਵੀਡੀਓ 29 ਮਾਰਚ 2020 ਨੂੰ ਸਵੇਰੇ 7 ਵਜੇ ਦੇ ਕਰੀਬ ਅਪਲੋਡ ਕੀਤਾ ਗਿਆ ਸੀ। ਇਸ ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਸੀ: Guru ramdas ji kirpa karo

ਭਾਈ ਕੰਵਲਦੀਪ ਸਿੰਘ ਦੀ ਪ੍ਰੋਫ਼ਾਈਲ ਨੂੰ ਸਕੈਨ ਕਰਨ ‘ਤੇ ਪਤਾ ਚਲਦਾ ਹੈ ਕਿ ਕਈ ਯੂਜ਼ਰਾਂ ਨੇ ਵਾਇਰਲ ਵੀਡੀਓ ਇਨ੍ਹਾਂ ਨੂੰ ਟੈਗ ਕੀਤੀ ਹੋਈ ਸੀ ਅਤੇ ਉਹ ਰਾਗੀ ਦਾ ਧੰਨਵਾਦ ਕਰ ਰਹੇ ਸਨ।

ਹੁਣ ਅਸੀਂ ਭਾਈ ਕੰਵਲਦੀਪ ਸਿੰਘ ਨਾਲ ਸੰਪਰਕ ਕੀਤਾ। ਕੰਵਲਦੀਪ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਦੱਸਿਆ, “ਇਹ ਵੀਡੀਓ ਇੱਕ ਸਾਲ ਪੁਰਾਣਾ ਹੈ। ਇਹ ਪਿਛਲੇ ਸਾਲ ਅਪ੍ਰੈਲ ਦਾ ਹੈ ਜਦੋਂ ਅਸੀਂ ਕਨੇਡਾ ਵਿਚ ਇੱਕ ਓਲ੍ਡ ਏਜ ਹੋਮ ਵਿਚ ਕੀਰਤਨ ਸਮਾਗਮ ਕਰਨ ਗਏ ਸਨ। ਇਸ ਵੀਡੀਓ ਦਾ ਕੋਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ ਹੈ। ਕਿਸੇ ਸ਼ਰਾਰਤੀ ਤੱਤਵ ਨੇ ਇਸ ਵੀਡੀਓ ਨੂੰ ਕੋਰੋਨਾ ਵਾਇਰਸ ਨਾਲ ਜੋੜ ਵਾਇਰਲ ਕਰ ਦਿੱਤਾ ਹੈ। ਮੈਂ ਇਸ ਵੀਡੀਓ ਨੂੰ 2 ਦਿਨ ਪਹਿਲਾਂ ਆਪਣੇ ਫੇਸਬੁੱਕ ਪੇਜ ‘ਤੇ ਅਪਲੋਡ ਕੀਤਾ ਸੀ।”

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Harleen UK ਨਾਂ ਦੀ ਫੇਸਬੁੱਕ ਪ੍ਰੋਫ਼ਾਈਲ। ਇਹ ਪ੍ਰੋਫਾਈਲ ਪੰਜਾਬੀ ਸਭਿਆਚਾਰ ਅਤੇ ਪੰਜਾਬ ਨਾਲ ਜੁੜੀ ਖਬਰਾਂ ਨੂੰ ਵੱਧ ਸ਼ੇਅਰ ਕਰਦੀ ਹੈ।

ਨਤੀਜਾ: ਵਾਇਰਲ ਵੀਡੀਓ ਇਟਲੀ ਦਾ ਨਹੀਂ ਹੈ। ਇਹ ਵੀਡੀਓ 1 ਸਾਲ ਪੁਰਾਣਾ ਹੈ ਜਦੋਂ ਇੱਕ ਰਾਗੀ ਜੱਥੇ ਨੇ ਕਨੇਡਾ ਦੇ ਇੱਕ ਓਲ੍ਡ ਏਜ ਹੋਮ ਵਿਚ ਕੀਰਤਨ ਕੀਤਾ ਸੀ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts