Fact Check: ਇਹ ਦਿਲੀਪ ਕੁਮਾਰ ਦੀ ਮੌਤ ਤੋਂ ਪਹਿਲਾਂ ਦਾ ਆਖ਼ਿਰੀ ਵੀਡੀਓ ਨਹੀਂ ਹੈ; 2013 ਦਾ ਵੀਡੀਓ ਗ਼ਲਤ ਦਾਅਵੇ ਨਾਲ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਜਦੋਂ ਵਿਸ਼ਵਾਸ਼ ਨਿਊਜ਼ ਨੇ ਇਸ ਵੀਡੀਓ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਵੀਡੀਓ 2013 ਦਾ ਹੈ, ਜਦੋਂ ਦਿਲੀਪ ਕੁਮਾਰ ਦਿਲ ਦਾ ਦੌਰਾ ਪੈਣ ਤੋਂ ਬਾਅਦ ਲੀਲਾਵਤੀ ਹਸਪਤਾਲ ਵਿੱਚ ਭਰਤੀ ਹੋਏ ਸੀ।

ਨਵੀਂ ਦਿੱਲੀ (ਵਿਸ਼ਵਾਸ਼ ਨਿਊਜ਼ )। ਬਾਲੀਵੁੱਡ ਦੇ ਵੇਟਰਨ ਅਭਿਨੇਤਾ ਦਿਲੀਪ ਕੁਮਾਰ ਦੀ ਮੌਤ 7 ਜੁਲਾਈ ਨੂੰ ਮੁੰਬਈ ਵਿੱਚ ਹੋਈ। ਇਸ ਦੇ ਬਾਅਦ ਤੋਂ ਹੀ ਸੋਸ਼ਲ ਮੀਡਿਆ ਤੇ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਹਸਪਤਾਲ ਦੇ ਬੈਡ ਤੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਉਨ੍ਹਾਂ ਨੂੰ ਕੁਝ ਖਿਲਾ ਰਹੀ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਦਿਲੀਪ ਕੁਮਾਰ ਦੀ ਮੌਤ ਤੋਂ ਪਹਿਲਾਂ ਦਾ ਆਖ਼ਿਰੀ ਵੀਡੀਓ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ।

ਵਿਸ਼ਵਾਸ ਨਿਊਜ਼ ਨੇ ਜਦੋਂ ਵੀਡੀਓ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵੀਡੀਓ 2013 ਦਾ ਹੈ, ਜਦੋਂ ਦਿਲੀਪ ਕੁਮਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਲੀਲਾਵਤੀ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ।

ਕਿ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਪੇਜ Bollywood Darpan ਨੇ ਦਿਲੀਪ ਕੁਮਾਰ ਦਾ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ”Dilip Kumar Last Video Inside Hospital Before He Left Us🥺 Saira Bano Ji Feeding Him Food”.ਜਿਸਦਾ ਪੰਜਾਬੀ ਅਨੁਵਾਦ ਹੈ” ਦਿਲੀਪ ਕੁਮਾਰ ਦਾ ਹਸਪਤਾਲ ਦੇ ਅੰਦਰ ਆਖ਼ਿਰੀ ਵੀਡੀਓ ਉਨ੍ਹਾਂ ਦੇ ਜਾਣ ਤੋਂ ਪਹਿਲਾਂ🥺ਸਾਇਰਾ ਬਾਨੋ ਜੀ ਉਨ੍ਹਾਂ ਨੂੰ ਖਾਣਾ ਖਿਲਾ ਰਹੀ ਹੈ।

ਇਸ ਪੋਸਟ ਦਾ ਆਰਕਾਇਵਡ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਅਸੀਂ ਇਸ ਵੀਡੀਓ ਦੇ ਕੀ ਫ਼੍ਰੇਮਸ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਇਹ ਵੀਡੀਓ MouthShut.com ਨਾਮ ਦੇ ਯੂਟਿਯੂਬ ਚੈਨਲ ਤੇ 22 ਸਿਤੰਬਰ, 2013 ਨੂੰ ਅਪਲੋਡ ਮਿਲਿਆ। ਡਿਸਕ੍ਰਿਪਸ਼ਨ ਦੇ ਅਨੁਸਾਰ ਵੀਡੀਓ 22 ਸਿਤੰਬਰ, 2013 ਦਾ ਹੈ।

ਸਾਨੂੰ 22 ਸਤੰਬਰ, 2013 ਨੂੰ ਦਿਲੀਪ ਕੁਮਾਰ ਦੇ ਵੈਰੀਫਾਈਡ ਟਵਿੱਟਰ ਹੈਂਡਲ ਉੱਤੇ ਇਹ ਵੀਡੀਓ ਅਪਲੋਡ ਮਿਲਿਆ। ਡਿਸਕ੍ਰਿਪਸ਼ਨ ਵਿੱਚ ਲਿਖਿਆ ਗਿਆ ਸੀ ਕਿ ਵੀਡੀਓ ਇੱਕ ਦਿਨ ਪਹਿਲਾਂ, ਯਾਨੀ 21 ਸਤੰਬਰ 2013 ਦਾ ਹੈ।

https://twitter.com/TheDilipKumar/status/381625343318048768

ਸਾਨੂੰ ਇਸ ਵੀਡੀਓ ਦਾ ਇੱਕ ਕੀ ਫ੍ਰੇਮ bollywoodfashiontrends ਦੀ 25 ਸਤੰਬਰ 2013 ਨੂੰ ਫਾਈਲ ਕੀਤੀ ਗਈ ਇੱਕ ਖ਼ਬਰ ਵਿੱਚ ਵੀ ਮਿਲਿਆ। ਖ਼ਬਰ ਅਨੁਸਾਰ ਇਹ ਤਸਵੀਰ ਉਦੋਂ ਦੀ ਹੈ ਜਦੋਂ ਦਿਲੀਪ ਕੁਮਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਸਾਨੂੰ ਇਸ ਵੀਡੀਓ ਦੇ ਥੰਬ ਇਮੇਜ ਦੇ ਨਾਲ ਇੱਕ ਖ਼ਬਰ www.news18.com ‘ਤੇ ਵੀ ਮਿਲੀ। ਇਸ ਦੇ ਅਨੁਸਾਰ ਵੀ ਇਹ ਤਸਵੀਰ 2013 ਦੀ ਹੈ ਜਦੋਂ ਦਿਲ ਦਾ ਦੌਰਾ ਪੈਣ ਕਾਰਨ ਦਿਲੀਪ ਕੁਮਾਰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਸੀ।

ਇਸ ਵਿਸ਼ੇ ਵਿੱਚ ਪੁਸ਼ਟੀ ਲਈ ਅਸੀਂ ਲੀਲਾਵਤੀ ਹਸਪਤਾਲ ਵਿੱਚ ਸੰਪਰਕ ਕੀਤਾ, ਜਿੱਥੇ ਸਾਨੂੰ ਪੀ.ਆਰ.ਓ ਦੁਆਰਾ ਦੱਸਿਆ ਗਿਆ ਕਿ ਇਹ ਵੀਡੀਓ 2013 ਦਾ ਹੈ। ਉਨ੍ਹਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਦਿਲੀਪ ਕੁਮਾਰ ਦੀ ਮੌਤ ਉਨ੍ਹਾਂ ਦੇ ਹਸਪਤਾਲ ਵਿੱਚ ਨਹੀਂ ਹੋਈ ਸੀ।

ਇਹ ਸਾਫ ਹੈ ਕਿ ਵੀਡੀਓ ਲੀਲਾਵਤੀ ਹਸਪਤਾਲ ਦਾ ਹੈ ਅਤੇ ਪੁਰਾਣਾ ਹੈ।

ਤੁਹਾਨੂੰ ਦੱਸ ਦੇਈਏ ਕਿ ਦਿਲੀਪ ਕੁਮਾਰ ਦੀ ਮੌਤ ਹਿੰਦੂਜਾ ਹਸਪਤਾਲ ਵਿੱਚ ਹੋਈ ਸੀ।

ਹੁਣ ਵਾਰੀ ਸੀ ਇਸ ਪੋਸਟ ਨੂੰ ਫਰਜ਼ੀ ਦਾਅਵੇ ਦੇ ਨਾਲ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ Bollywood Darpan ਦੀ ਸੋਸ਼ਲ ਸਕੈਨਿੰਗ ਕਰਨ ਦੀ। ਅਸੀਂ ਪਾਇਆ ਕਿ ਇਸ ਪੇਜ ਨੂੰ 1,006 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਜਦੋਂ ਵਿਸ਼ਵਾਸ਼ ਨਿਊਜ਼ ਨੇ ਇਸ ਵੀਡੀਓ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਵੀਡੀਓ 2013 ਦਾ ਹੈ, ਜਦੋਂ ਦਿਲੀਪ ਕੁਮਾਰ ਦਿਲ ਦਾ ਦੌਰਾ ਪੈਣ ਤੋਂ ਬਾਅਦ ਲੀਲਾਵਤੀ ਹਸਪਤਾਲ ਵਿੱਚ ਭਰਤੀ ਹੋਏ ਸੀ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts