Fact Check: ਸ਼ਹਿਨਾਜ਼ ਗਿੱਲ ਦੇ ਇਸ ਵੀਡੀਓ ਦਾ ਸਿਧਾਰਥ ਸ਼ੁਕਲਾ ਦੀ ਮੌਤ ਨਾਲ ਨਹੀਂ ਹੈ ਕੋਈ ਲੈਣਾ – ਦੇਣਾ , 2020 ਦਾ ਵੀਡੀਓ ਗ਼ਲਤ ਦਾਅਵੇ ਨਾਲ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗਲਤ ਹੈ। ਅਸਲ ਵੀਡੀਓ 2020 ਦਾ ਹੈ ਜਦੋਂ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਇਸ ਵੀਡੀਓ ਨੂੰ ਲਾਈਵ ਕੀਤਾ ਸੀ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸ਼ਹਿਨਾਜ਼ ਗਿੱਲ ਦਾ ਇੱਕ ਭਾਵੁਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਸ਼ਹਿਨਾਜ਼ ਨੇ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਬਣਾਈ ਸੀ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਅਸੀਂ ਪਾਇਆ ਕਿ ਇਹ ਦਾਅਵਾ ਗਲਤ ਹੈ। ਅਸਲ ਵੀਡੀਓ 2020 ਦੀ ਹੈ, ਜਦੋਂ ਸ਼ਹਿਨਾਜ਼ ਗਿੱਲ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇਸ ਵੀਡੀਓ ਨੂੰ ਲਾਈਵ ਕੀਤਾ ਸੀ।

ਕੀ ਹੈ ਵਾਇਰਲ ਪੋਸਟ ਵਿੱਚ ?

ਯੂਟਿਊਬ ਯੂਜ਼ਰ hi ਬਾਲੀਵੁੱਡ ਨੇ ਵਾਇਰਲ ਵੀਡੀਓ ਨੂੰ ਪੋਸਟ ਕਰ ਲਿਖਿਆ ਹੈ ““Shehnaazgill live after Siddharth Sukhla’s demise🥺😳”

ਪੋਸਟ ਦੇ ਆਰਕਾਇਵਡ ਲਿੰਕ ਨੂੰ ਇੱਥੇ ਵੇਖੋ।

ਪੜਤਾਲ

ਪੜਤਾਲ ਸ਼ੁਰੂ ਕਰਨ ਲਈ ਅਸੀਂ ਇਸ ਵਾਇਰਲ ਵੀਡੀਓ ਦੇ ਸਕ੍ਰੀਨਸ਼ਾਟ ਨੂੰ ਗੂਗਲ ਰਿਵਰਸ ਇਮੇਜ ਤੇ ਸਰਚ ਕੀਤਾ। ਸਾਨੂੰ ਇਹ ਵੀਡੀਓ 2020 ਵਿੱਚ ਹੰਗਾਮਾ ਦੇ ਵੇਰੀਫਾਈਡ ਚੈਨਲ ਤੇ ਅਪਲੋਡ ਮਿਲਿਆ। ਵੀਡੀਓ ਦੇ ਨਾਲ ਲਿਖਿਆ ਸੀ “Bigg Boss 13 Fame Shehnaaz Gill EMOTIONAL Message On Sushant Singh Rajput Death – HUNGAMA”

https://youtu.be/xlLoY-p5fIc

ਸਾਨੂੰ ਇਹ ਵੀਡੀਓ Bollywood Tv ਤੇ ਵੀ ਮਿਲਿਆ। ਸੂਚੀ 2020 ਨੂੰ ਅਪਲੋਡ ਇਸ ਵੀਡੀਓ ਨਾਲ ਵੀ ਲਿਖਿਆ ਸੀ “Shehnaz Gill VERY CUTE & Emotional Talking About #SushantSinghRajput”

ਸਾਫ ਸੀ ਕਿ ਇਹ ਵੀਡੀਓ 2020 ਦਾ ਹੈ ਅਤੇ ਸ਼ਹਿਨਾਜ਼ ਗਿਲ ਨੇ ਇਹ ਵੀਡੀਓ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਣਾਇਆ ਸੀ।

ਵਿਸ਼ਵਾਸ ਨਿਊਜ਼ ਨੇ ਵਾਇਰਲ ਹੋ ਰਹੀ ਪੋਸਟ ਦੀ ਸੱਚਾਈ ਜਾਨਣ ਦੇ ਲਈ ਸੀਨੀਅਰ ਏੰਟਰਟੇਨਮੇੰਟ ਜਰਨਲਿਸਟ ਪਰਾਗ ਛਾਪੇਕਰ ਨਾਲ ਗੱਲ ਕੀਤੀ। ਉਨ੍ਹਾਂ ਨੇ ਇਹ ਕਨਫਰਮ ਕੀਤਾ ਕਿ ਵੀਡੀਓ ਜੂਨ 2020 ਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਸਿਧਾਰਥ ਸ਼ੁਕਲਾ ਦੀ ਮੌਤ 2 ਸਤੰਬਰ 2021 ਨੂੰ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਸ਼ਹਿਨਾਜ਼ ਕੌਰ ਗਿੱਲ ਉਨ੍ਹਾਂ ਦੀ ਕਰੀਬੀ ਸੀ ਅਤੇ ਇਸ ਘਟਨਾ ਤੋਂ ਬਾਅਦ ਉਨ੍ਹਾਂ ਦੀ ਹਾਲਤ ਕਾਫੀ ਵਿਗੜ ਗਈ ਸੀ। ਇਸ ਬਾਰੇ ਵਧੇਰੇ ਜਾਣਕਾਰੀ ਜਾਗਰਣ ਦੀ ਇਸ ਖ਼ਬਰ ਵਿੱਚ ਪੜ੍ਹੀ ਜਾ ਸਕਦੀ ਹੈ।

ਜਾਂਚ ਦੇ ਆਖ਼ਰੀ ਪੜਾਅ ਵਿੱਚ, ਵਿਸ਼ਵਾਸ ਨਿਊਜ਼ ਨੇ ਉਸ ਵਿਅਕਤੀ ਦੀ ਪ੍ਰੋਫਾਈਲ ਦੀ ਜਾਂਚ ਕੀਤੀ ਜਿਸਨੇ ਲੇਖ ਨੂੰ ਸਾਂਝਾ ਕੀਤਾ ਸੀ. hi bollywood ਯੂਟਿਉਬ ਪੇਜ ਦੇ ਕੁੱਲ 323 ਫੋਲੋਵਰਸ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗਲਤ ਹੈ। ਅਸਲ ਵੀਡੀਓ 2020 ਦਾ ਹੈ ਜਦੋਂ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਇਸ ਵੀਡੀਓ ਨੂੰ ਲਾਈਵ ਕੀਤਾ ਸੀ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts