ਭਾਰਤ ਵਿੱਚ ਗੰਗਾ ਨਦੀ ਦੇ ਕਿਨਾਰੇ ਮੁਸਲਮਾਨਾਂ ਵੱਲੋਂ ਨਮਾਜ਼ ਪੜ੍ਹੇ ਜਾਣ ਦੇ ਸੰਪ੍ਰਦਾਇਕ ਦਾਅਵੇ ਦੇ ਨਾਲ ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਅਤੇ ਬੰਗਲਾਦੇਸ਼ ਦਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇੱਕ ਵੀਡੀਓ ਵਿੱਚ ਮੁਸਲਿਮ ਸਮੁਦਾਇ ਦੇ ਲੋਕਾਂ ਨੂੰ ਪਾਣੀ ਵਿੱਚ ਖੜ੍ਹੇ ਹੋ ਕੇ ਨਮਾਜ਼ ਪੜ੍ਹਦੇ ਹੋਏ ਵੇਖਿਆ ਅਤੇ ਸੁਣਿਆ ਜਾ ਸਕਦਾ ਹੈ। ਸੰਪ੍ਰਦਾਇਕ ਦਾਅਵੇ ਨਾਲ ਵਾਇਰਲ ਕੀਤੇ ਜਾ ਰਹੇ ਇਸ ਵੀਡੀਓ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ। ਕਿ ਮੁਸਲਿਮ ਸਮੁਦਾਇ ਦੇ ਲੋਕਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਗੰਗਾ ਨਦੀ ਦੇ ਕਿਨਾਰੇ ਨਮਾਜ਼ ਪੜ੍ਹਨਾ ਸ਼ੁਰੂ ਕੀਤਾ ਹੈ ਤਾਂ ਜੋ ਉਹ ਇਸਦੇ ਆਲੇ-ਦੁਆਲੇ ਦੇ ਖੇਤਰਾਂ ਤੇ ਕਬਜ਼ਾ ਕਰ ਸਕਣ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਹੋ ਰਹੇ ਵੀਡੀਓ ਦੇ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਸਾਬਿਤ ਹੋਇਆ। ਬੰਗਲਾਦੇਸ਼ ਦੇ ਵੀਡੀਓ ਨੂੰ ਸੰਪ੍ਰਦਾਇਕ ਨਜ਼ਰੀਏ ਦੇ ਨਾਲ ਭਾਰਤ ਦਾ ਦੱਸਦਿਆਂ ਵਾਇਰਲ ਵਾਇਰਲ ਕੀਤਾ ਜਾ ਰਿਹਾ ਹੈ। ਅਸਲ ਵਿੱਚ ਇਹ ਵੀਡੀਓ ਬੰਗਲਾਦੇਸ਼ ਦੇ ਖੁਲਨਾ ਵਿੱਚ ਹੋਈ ਨਮਾਜ਼ ਦਾ ਹੈ, ਜਦੋਂ ਚੱਕਰਵਾਤੀ ਤੂਫਾਨ ਅਮਫਾਨ ਦੇ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਸੀ। ਇਸ ਕਾਰਨ ਮੁਸਲਿਮ ਸਮੁਦਾਇ ਦੇ ਲੋਕਾਂ ਨੇ ਪਾਣੀ ਵਿੱਚ ਖੜ੍ਹੇ ਹੋ ਕੇ ਈਦ ਦੀ ਨਮਾਜ਼ ਅਦਾ ਕੀਤੀ।
ਕੀ ਹੈ ਵਾਇਰਲ ਪੋਸਟ ਵਿੱਚ ?
ਸੋਸ਼ਲ ਮੀਡਿਆ ਯੂਜ਼ਰ ‘Sumit Gupta’ ਨੇ ਵਾਇਰਲ ਵੀਡੀਓ (ਆਰਕਾਇਵਡ ਲਿੰਕ ) ਨੂੰ ਸ਼ੇਅਰ ਕਰਦੇ ਹੋਏ ਲਿਖਿਆ, ”#BindasBol*ਇਹ ਮੁਸਲਿਮਾਂ ਦੀ ਇੱਕ ਯੋਜਨਾ ਹੈ ਕਿ ਏਕਾਂਤ ਥਾਂ ਤੇ ਗੰਗਾ ਨਦੀ ਵਿੱਚ ਅਜਾਨ ਲਾ ਕੇ ਕਬਜਾ ਕੀਤਾ ਜਾਵੇ। ਇਹਨਾਂ ਦੀ ਯੋਜਨਾ ਦੇ ਅਨੁਸਾਰ ਗੰਗਾ ਨਦੀ ਦੇ ਕਿਨਾਰੇ ਤੇ ਅਸਥਾਈ ਬਣਾਈ ਜਾਣ ਬਾਅਦ ਵਿੱਚ ਇਹ ਸਥਾਈ ਨਿਵਾਸ ਵਿੱਚ ਬਦਲ ਦਿੱਤੇ ਜਾਣਨਗੇ। ਕਿਉਂਕਿ ਵਿਸ਼ਵ ਦੀ ਅਗਲੀ ਲੜਾਈ ਪਾਣੀ ਲਈ ਹੋਣੀ ਹੈ।”
ਫੇਸਬੁੱਕ ਯੂਜ਼ਰ ‘ਸੁਸ਼ੀਲ ਗੋਰੇਚਾ’ ਨੇ ਵੀ ਵਾਇਰਲ ਵੀਡੀਓ(ਆਰਕਾਇਵਡ ਲਿੰਕ ) ਨੂੰ ਸਮਾਨ ਅਤੇ ਮਿਲਦੇ- ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ।
https://www.facebook.com/100005008780137/videos/974577979999643/
ਪੜਤਾਲ
ਵਾਇਰਲ ਹੋ ਰਹੇ ਵੀਡੀਓ ਵਿੱਚ ਸਾਫ ਤੌਰ ਤੇ ਲੋਕਾਂ ਨੂੰ ਨਮਾਜ਼ ਅਦਾ ਕਰਦੇ ਹੋਏ ਵੇਖਿਆ ਅਤੇ ਸੁਣਿਆ ਜਾ ਸਕਦਾ ਹੈ। ਇਨਵਿਡ ਟੂਲ ਦੀ ਮਦਦ ਨਾਲ ਮਿਲੇ ਕੀ ਫਰੇਮਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਤੇ ਸਾਨੂੰ ਇਹ ਬੰਗਲਾਦੇਸ਼ੀ ਨਿਊਜ਼ ਚੈਨਲ ‘Independent Television’ ਦੇ ਵੈਰੀਫਾਈਡ ਯੂਟਿਊਬ ਚੈਨਲ ਤੇ ਅਪਲੋਡ ਕੀਤਾ ਹੋਇਆ ਮਿਲਿਆ।
25 ਮਈ 2020 ਨੂੰ ਅਪਲੋਡ ਕੀਤੇ ਗਏ ਇਸ ਵੀਡੀਓ ਬੁਲੇਟਿਨ ਦੇ ਨਾਲ ਦਿੱਤੀ ਗਈ ਜਾਣਕਾਰੀ ਅਨੁਸਾਰ, ‘ਖੁਲਨਾ ਦੇ ਕੋਇਰਾ ਖੇਤਰ ਵਿੱਚ ਕਈ ਥਾਵਾਂ ਤੇ ਈਦ ਦੇ ਦਿਨ ਲੋਕ ਇਕੱਠੇ ਨਹੀਂ ਹੋ ਸਕੇ। ਇਸ ਦਾ ਕਾਰਨ ਚੱਕਰਵਾਤੀ ਤੂਫਾਨ ਅਮਫਾਨ ਕਾਰਨ ਹੋਇਆ ਨੁਕਸਾਨ ਸੀ। ਬਹੁਤ ਸਾਰੇ ਖੇਤਰ ਅਜੇ ਵੀ ਪਾਣੀ ਵਿੱਚ ਡੁੱਬੇ ਹੋਏ ਹਨ ਅਤੇ ਕੁਝ ਇਲਾਕਿਆਂ ਵਿੱਚ ਸਥਾਨਕ ਲੋਕਾਂ ਨੇ ਪਾਣੀ ਵਿੱਚ ਹੀ ਖੜ੍ਹੇ ਹੋ ਕੇ ਨਮਾਜ਼ ਅਦਾ ਕੀਤੀ।’
ਇਹਨਾਂ ਕੀਵਰਡਸ ਨਾਲ ਅਸੀਂ ਨਿਊਜ਼ ਸਰਚ ਕੀਤੀ ਅਤੇ ਇਸ ਦੌਰਾਨ ਸਾਨੂੰ ਬਹੁਤ ਸਾਰੇ ਨਿਊਜ਼ ਆਰਟੀਕਲ ਮਿਲੇ, ਜਿਸ ਵਿੱਚ ਸਾਨੂੰ ਇਸ ਬਾਰੇ ਜਾਣਕਾਰੀ ਮਿਲੀ ਅਤੇ ਉਨ੍ਹਾਂ ਰਿਪੋਰਟਾਂ ਵਿੱਚ ਵਾਇਰਲ ਹੋ ਰਹੇ ਵੀਡੀਓ ਦੇ ਸਕ੍ਰੀਨਸ਼ਾਟ ਨੂੰ ਵੀ ਵੇਵੇਖਿਆ ਜਾ ਸਕਦਾ ਹੈ।
bangla.dhakatribune.com ਦੀ ਵੈਬਸਾਈਟ ਤੇ 26 ਮਈ 2020 ਨੂੰ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ,’ ਬੰਗਲਾਦੇਸ਼ ਦੇ ਖੁਲਨਾ ਖੇਤਰ ਵਿੱਚ ਕਈ ਥਾਵਾਂ ਤੇ, ਸਥਾਨਕ ਲੋਕਾਂ ਨੇ ਪਾਣੀ ਵਿੱਚ ਖੜ੍ਹੇ ਹੋ ਕਰ ਈਦ ਦੀ ਨਮਾਜ਼ ਅਦਾ ਕੀਤੀ।’
ਅਸੀਂ ਇਹ ਤਸਵੀਰ ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਸਥਿਤੀ ਅਤੇ ਰੋਹਿੰਗਿਆ ਮਸਲਿਆਂ ਜਿਹੇ ਕਈ ਮੁਦਿਆਂ ਤੇ ਗ੍ਰਾਉੰਡ ਰਿਪੋਰਟ ਕਰਨ ਵਾਲੇ ਪੱਤਰਕਾਰ ਅਭਿਸ਼ੇਕ ਰੰਜਨ ਸਿੰਘ ਨੂੰ ਦਿਖਾਈ। ਉਨ੍ਹਾਂ ਨੇ ਦੱਸਿਆ, ‘ਇਹ ਪੁਰਾਣੀ ਘਟਨਾ ਹੈ, ਜਦੋਂ ਚੱਕਰਵਾਤੀ ਤੂਫਾਨ ਅਮਫਾਨ ਦੇ ਕਾਰਨ ਭਾਰਤ, ਬੰਗਲਾਦੇਸ਼ ਅਤੇ ਭੂਟਾਨ ਵਰਗੇ ਦੇਸ਼ਾਂ ਵਿੱਚ ਬਹੁਤ ਨੁਕਸਾਨ ਹੋਇਆ ਸੀ। ਬੰਗਲਾਦੇਸ਼ ਦੇ ਕਈ ਇਲਾਕਿਆਂ ਵਿੱਚ ਪਾਣੀ ਭਰਿਆ ਹੋਇਆ ਸੀ ਅਤੇ ਈਦ ਦੇ ਦੌਰਾਨ ਲੋਕਾਂ ਨੇ ਪਾਣੀ ਵਿੱਚ ਖੜ੍ਹੇ ਹੋ ਕੇ ਨਮਾਜ਼ ਅਦਾ ਕੀਤੀ ਸੀ ।
ਯਾਨੀ ਭਾਰਤ ਵਿੱਚ ਮੁਸਲਮਾਨਾਂ ਦੇ ਗੰਗਾ ਨਦੀ ਦੇ ਕਿਨਾਰੇ ਖੜ੍ਹੇ ਹੋ ਕੇ ਨਮਾਜ਼ ਅਦਾ ਕਰਨ ਦੇ ਦਾਅਵੇ ਦੇ ਨਾਲ ਵਾਇਰਲ ਹੋ ਰਿਹਾ ਵੀਡੀਓ ਬੰਗਲਾਦੇਸ਼ ਦਾ ਹੈ, ਜਦੋਂ ਚੱਕਰਵਾਤੀ ਤੂਫਾਨ ਅਮਫਾਨ ਦੇ ਕਾਰਨ ਉੱਥੇ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਸੀ ਅਤੇ ਇਸ ਦੌਰਾਨ ਕੁਝ ਖੇਤਰਾਂ ਵਿੱਚ ਮੁਸਲਮਾਨਾਂ ਨੇ ਉਸ ਹੀ ਪਾਣੀ ਵਿੱਚ ਖੜ੍ਹੇ ਹੋ ਕੇ ਈਦ ਦੀ ਨਮਾਜ਼ ਅਦਾ ਕੀਤੀ ਸੀ। ਇਸ ਵੀਡੀਓ ਨੂੰ ਭਾਰਤ ਵਿੱਚ ਸੰਪ੍ਰਦਾਇਕ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਹੋ ਰਹੇ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਯੂਜ਼ਰ ਨੇ ਆਪਣੀ ਪ੍ਰੋਫਾਈਲ ਵਿੱਚ ਆਪਣੇ ਆਪ ਨੂੰ ਮਹਾਰਾਸ਼ਟਰ ਦੇ ਪੁਣੇ ਦਾ ਰਹਿਣ ਵਾਲਾ ਦੱਸਿਆ ਹੈ।
ਨਤੀਜਾ: ਭਾਰਤ ਵਿੱਚ ਗੰਗਾ ਨਦੀ ਦੇ ਕਿਨਾਰੇ ਮੁਸਲਮਾਨਾਂ ਵੱਲੋਂ ਨਮਾਜ਼ ਪੜ੍ਹੇ ਜਾਣ ਦੇ ਸੰਪ੍ਰਦਾਇਕ ਦਾਅਵੇ ਦੇ ਨਾਲ ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਅਤੇ ਬੰਗਲਾਦੇਸ਼ ਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।