Fact Check: ਪਤੰਜਲੀ ਦੇ CEO ਆਚਾਰੀਆ ਬਾਲਕ੍ਰਿਸ਼ਨ ਦਾ ਪੁਰਾਣਾ ਵੀਡੀਓ ਗ਼ਲਤ ਦਾਅਵੇ ਨਾਲ ਹੋ ਰਿਹਾ ਹੈ ਵਾਇਰਲ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਗ਼ਲਤ ਨਿਕਲਿਆ। ਪੁਰਾਣੀ ਵੀਡੀਓ ਨੂੰ ਹਾਲੀਆ ਦੱਸਦੇ ਹੋਏ ਗ਼ਲਤ ਸੰਧਰਭ ਵਿੱਚ ਸਾਂਝਾ ਕੀਤਾ ਜਾ ਰਿਹਾ ਹੈ , ਇਹ ਹਾਲੀਆ ਨਹੀਂ ਬਲਕਿ 2 ਸਾਲ ਪੁਰਾਣਾ 2019 ਦਾ ਹੈ।
- By: Jyoti Kumari
- Published: Jun 7, 2021 at 06:24 PM
- Updated: Jun 7, 2021 at 06:33 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਚਾਰੀਆ ਬਾਲਕ੍ਰਿਸ਼ਨ ਨੂੰ ਜਦੋਂ ਦਿਲ ਦਾ ਦੌਰਾ ਪਿਆ ਤਾਂ ਇਲਾਜ ਲਈ ਸਿੱਧਾ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਵਾਇਰਲ ਵੀਡੀਓ ਨਾਲ ਬਾਬਾ ਰਾਮਦੇਵ ‘ਤੇ ਤੰਜ਼ ਕੱਸਿਆ ਜਾ ਰਿਹਾ ਹੈ ਕਿ ਰਾਮਦੇਵ ਜਿਹੜਾ ਐਲੋਪੈਥੀ ਅਤੇ ਡਾਕਟਰਾਂ ਦਾ ਮਜ਼ਾਕ ਉਡਾਉਂਦਾ ਹੈ ਉਸਦੇ ਚੇਲੇ ਦਾ ਇਲਾਜ ਡਾਕਟਰਾਂ ਨੇ ਹੀ ਕੀਤਾ। ਕਈ ਸਾਰੇ ਯੂਜ਼ਰ ਵਾਇਰਲ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਪੜਤਾਲ ਵਿੱਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2 ਸਾਲ ਪੁਰਾਣਾ 2019 ਦਾ ਹੈ।
ਕੀ ਹੈ ਵਾਇਰਲ ਪੋਸਟ ਵਿਚ ?
ਫੇਸਬੁੱਕ ਯੂਜ਼ਰ “Pritam Singh Bhana” ਨੇ 29 ਮਈ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, “ਰਾਮਦੇਵ, ਐਲੋਪੈਥੀ ਵਿਰੁੱਧ ਬਕਵਾਸ ਕਰ ਰਿਹਾ ਹੈ, ਆਹ, ਵੀਡਿਓ ਉਸ ਦੇ ਚੇਲੇ ਬਾਲਕ੍ਰਿਸ਼ਨ ਦੀ ਹੈ, ਜਦੋਂ ਉਸ ਨੂੰ ਦਿਲ ਦਾ ਦੌਰਾ ਪਿਆ ਤਾਂ ਆਯੁਰਵੈਦਿਕ ਅਚਾਰੀਆ ਦੇ ਸਾਰੇ ਫਾਰਮੂਲੇ ਫੇਲ੍ਹ ਹੋ ਗਏ। ਹੱਥਾਂ, ਪੈਰ੍ਹਾ ਦੇ ਤੋਤੇ ਰਾਮਦੇਵ ਦੇ ਤੋਤੇ ਉੱਡ ਗਏ, ਬਾਲਕ੍ਰਿਸ਼ਨ ਨੂੰ ਏਮਜ ਹਸਪਤਾਲ ਲੈ ਕੇ ਗਿਆ, ਡਾਕਟਰਾਂ ਅੱਗੇ ਅਰਜੋਈਆਂ ਕਰਦਾ ਫਿਰਦਾ ਸੀ, ਕਿ ਬਚਾ ਲਵੋ, ਬਚਾ ਲਵੋ, ਹੁਣ ਕਾਣਾ ਜਿਹਾ ਹਕੂਮਤੀ ਨਸ਼ੇ ਚ ਬਕਵਾਸ ਕਰਦਾ ਹੈ, ਐਲੋਪੈਥੀਕ ਡਾਕਟਰਾ ਖਿਲਾਫ਼ ਬੋਲਦਾ ਹੈ।।”
ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ ਇਥੇ ਦੇਖੋ।
ਪੜਤਾਲ
ਪੜਤਾਲ ਦੀ ਸ਼ੁਰੂਆਤ ਅਸੀਂ ਨਿਊਜ਼ ਸਰਚ ਤੋਂ ਕੀਤੀ। ਸਾਨੂੰ ਇਸ ਮਾਮਲੇ ਨਾਲ ਜੁੜੀਆਂ ਕਈ ਪੁਰਾਣੀ ਖਬਰਾਂ ਮਿਲੀਆਂ। ਇਹ ਖਬਰਾਂ ਅਗਸਤ 2019 ਵਿਚ ਪ੍ਰਕਾਸ਼ਿਤ ਕੀਤੀ ਗਈਆਂ ਸਨ। ਸਾਨੂੰ Nedrick News ਦੇ ਅਧਿਕਾਰਿਕ ਯੂ ਟੀਊਬ ਚੈੱਨਲ ਤੇ ਮਾਮਲੇ ਨੂੰ ਲੈ ਕੇ ਇੱਕ ਖਬਰ ਮਿਲੀ। 26 ਅਗਸਤ 2019 ਨੂੰ ਵੀਡੀਓ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਗਿਆ, “दर्द से तड़पते Acharya Balkrishna का EXCLUSIVE वीडियो, जब मौत बेहद करीब थी!”ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਮਾਮਲੇ ਨੂੰ ਲੈ ਕੇ ਸਾਨੂੰ ਦੈਨਿਕ ਜਾਗਰਣ ਦੀ 24 ਅਗਸਤ 2019 ਨੂੰ ਪ੍ਰਕਾਸ਼ਿਤ ਖਬਰ ਅਨੁਸਾਰ ਆਚਾਰੀਆ ਬਾਲਕ੍ਰਿਸ਼ਨ ਦੁਆਰਾ ਖਰਾਬ ਮਿਠਾਈ ਖਾਦੀ ਗਈ ਜਿਸ ਦੇ ਬਾਅਦ ਉਨ੍ਹਾਂ ਦੀ ਤਬੀਯਤ ਖਰਾਬ ਹੋ ਗਈ ਸੀ ਅਤੇ ਉਨ੍ਹਾਂ ਨੂੰ ਰਿਸ਼ੀਕੇਸ਼ ਦੇ AIIMS ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਖਬਰ ਇੱਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਜ਼ੀ ਨਿਊਜ਼ ਦੁਆਰਾ 23 ਅਗਸਤ 2019 ਪ੍ਰਕਾਸ਼ਿਤ ਮੀਡੀਆ ਰਿਪੋਰਟ ਦੇ ਮੁਤਾਬਕ ਬਾਲਕ੍ਰਿਸ਼ਨ ਨੂੰ ਫੂਡ ਪੁਆਇਜ਼ਨਿੰਗ ਦੀ ਸ਼ਿਕਾਇਤ ਦੇ ਕਾਰਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਬਾਲਕ੍ਰਿਸ਼ਨ ਨੂੰ ਪਹਿਲਾਂ ਹਰਿਦੁਆਰ ਦੇ ਭੂਮਾਨੰਦ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਏਮਜ਼, ਰਿਸ਼ੀਕੇਸ਼ ਵਿਖੇ ਰੈਫਰ ਕਰ ਦਿੱਤਾ ਗਿਆ।
ਵੱਧ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਹਰਿਦ੍ਵਾਰ ਦੇ ਪ੍ਰਭਾਰੀ ਅਨੂਪ ਕੁਮਾਰ ਸਿੰਘ ਨਾਲ ਸੰਪਰਕ ਕੀਤਾ ਉਨ੍ਹਾਂ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਵੀਡੀਓ ਪੁਰਾਣਾ ਹੈ ਜਦੋਂ ਫ਼ੂਡ ਪੋਇਸਨਿੰਗ ਦੇ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੇ ਇਹ ਵਿ ਦੱਸਿਆ ਕਿ ਦਿਲ ਦਾ ਦੌਰਾ ਵਾਲੀ ਇਹ ਗੱਲ ਪੂਰੀ ਤਰ੍ਹਾਂ ਗ਼ਲਤ ਹੈ।
ਵਿਸ਼ਵਾਸ ਨਿਊਜ਼ ਪਹਿਲਾਂ ਵੀ ਇਸ ਨਾਲ ਜੁੜੇ ਦਾਅਵੇ ਦੀ ਜਾਂਚ ਕਰ ਚੁੱਕਿਆ ਹੈ। ਸਾਡੀ ਪਿਛਲੀ ਪੂਰੀ ਪੜਤਾਲ ਹੇਠਾਂ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਅੰਤ ਵਿੱਚ ਅਸੀਂ ਵਾਇਰਲ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ Pritam Singh Bhana ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਯੂਜ਼ਰ ਫਰੀਦਕੋਟ ਦਾ ਵਸਨੀਕ ਹੈ। ਯੂਜ਼ਰ ਦੇ ਫੇਸਬੁੱਕ ਵਿੱਚ 4,754 ਮਿੱਤਰ ਹੈਂ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਗ਼ਲਤ ਨਿਕਲਿਆ। ਪੁਰਾਣੀ ਵੀਡੀਓ ਨੂੰ ਹਾਲੀਆ ਦੱਸਦੇ ਹੋਏ ਗ਼ਲਤ ਸੰਧਰਭ ਵਿੱਚ ਸਾਂਝਾ ਕੀਤਾ ਜਾ ਰਿਹਾ ਹੈ , ਇਹ ਹਾਲੀਆ ਨਹੀਂ ਬਲਕਿ 2 ਸਾਲ ਪੁਰਾਣਾ 2019 ਦਾ ਹੈ।
- Claim Review : ਆਚਾਰੀਆ ਬਾਲਕ੍ਰਿਸ਼ਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਇਲਾਜ ਲਈ ਹਸਪਤਾਲ ਵਿੱਚ ਕੀਤਾ ਦਾਖਲ।
- Claimed By : ਫੇਸਬੁੱਕ ਯੂਜ਼ਰ Pritam Singh Bhana
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...