ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਮੋਬਾਈਲ ਫੋਨ ਖੋਹ ਕੇ ਭੱਜਦੇ ਹੋਏ ਬਾਈਕ ਸਵਾਰ ਦਾ ਵੀਡੀਓ ਜਨਵਰੀ 2020 ਦਾ ਹੈ। ਇਸਦਾ ਮੇਰਠ ਨਾਲ ਕੋਈ ਸੰਬੰਧ ਨਹੀਂ ਹੈ। ਇਹ ਘਟਨਾ ਬਹੁਤ ਪਹਿਲਾਂ ਜਲੰਧਰ ਵਿੱਚ ਵਾਪਰੀ ਸੀ। ਸਾਡੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ) । ਇੱਕ ਸੀ.ਸੀ.ਟੀਵੀ ਫੁਟੇਜ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿੱਚ ਇੱਕ ਬਾਈਕ ਸਵਾਰ ਨੂੰ ਸੜਕ ਉੱਤੇ ਸੈਲਫੀ ਲੈ ਰਹੀ ਇੱਕ ਕੁੜੀ ਦਾ ਮੋਬਾਈਲ ਖੋਹਣ ਦੇ ਬਾਅਦ ਭੱਜਦੇ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਘਟਨਾ ਯੂ.ਪੀ ਦੇ ਮੇਰਠ ਵਿੱਚ ਵਾਪਰੀ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਵਿਸਥਾਰ ਨਾਲ ਜਾਂਚ ਕੀਤੀ। ਸਾਨੂੰ ਪਤਾ ਲੱਗਾ ਕਿ ਪੰਜਾਬ ਦੇ ਜਲੰਧਰ ਦੀ ਇੱਕ ਪੁਰਾਣੀ ਘਟਨਾ ਦੇ ਵੀਡੀਓ ਹੁਣ ਕੁਝ ਲੋਕ ਮੇਰਠ ਦਾ ਦੱਸਦਿਆਂ ਵਾਇਰਲ ਕਰ ਰਹੇ ਹਨ। ਸਾਡੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਇਮਰਾਨ ਚੀਕੂ ਨੇ 18 ਅਗਸਤ ਨੂੰ ਇੱਕ ਵੀਡੀਓ ਅਪਲੋਡ ਕੀਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ: ‘ਹੋਰ ਲੋ ਸੈਲਫੀ ਰੋਡ ਤੇ ਮੇਰਠ ਸਿਟੀ U.P.’
ਹੋਰ ਯੂਜ਼ਰਸ ਵੀ ਇਸ ਵੀਡੀਓ ਨੂੰ ਸਾਂਝਾ ਕਰ ਰਹੇ ਹਨ। ਫੇਸਬੁੱਕ ਪੋਸਟ ਦੇ ਅਰਕਾਈਵਡ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਅਸੀਂ ਸਭ ਤੋਂ ਪਹਿਲਾਂ ਮੇਰਠ ਦੇ ਨਾਮ ਤੇ ਵਾਇਰਲ ਹੋਏ ਵੀਡੀਓ ਦੀ ਜਾਂਚ ਕਰਨ ਲਈ ਯੂ-ਟਿਊਬ ਦੀ ਮਦਦ ਲਈ। ਇਸ ਵਿੱਚ ਸੰਬੰਧਿਤ ਕੀਵਰਡ ਨੂੰ ਟਾਈਪ ਕਰਕੇ ਖੋਜ ਸ਼ੁਰੂ ਕੀਤੀ। ਸਾਨੂੰ ਪਹਿਲਾ ਹੀ ਵੀਡੀਓ ਅਮਰ ਉਜਾਲਾ ਦੇ ਯੂਟਿਬ ਚੈਨਲ ‘ਤੇ ਮਿਲਿਆ। ਇਸ ਵਿੱਚ ਇਹ ਵੀਡੀਓ ਜਨਵਰੀ 2020 ਨੂੰ ਅਪਲੋਡ ਕੀਤਾ ਗਿਆ ਸੀ। ਹਾਲਾਂਕਿ, ਪੂਰੇ ਵੀਡੀਓ ਵਿੱਚ ਇਹ ਨਹੀਂ ਦੱਸਿਆ ਗਿਆ ਕੀ ਇਹ ਵੀਡੀਓ ਕਿੱਥੋਂ ਦਾ ਹੈ।
ਸਾਨੂੰ ਇਹ ਵੀਡੀਓ ਡੇਲੀਮੇਲ ਦੀ ਵੈਬਸਾਈਟ ਤੇ ਮੌਜੂਦ ਇੱਕ ਖਬਰ ਖੱਬੇ ਵਿੱਚ ਮਿਲਿਆ। ਇਸ ਵਿਚ ਦੱਸਿਆ ਗਿਆ ਕਿ ਜਲੰਧਰ ਦੇ ਪੰਜਾਬ ਵਿੱਚ ਮੋਬਾਈਲ ਖੋਹਣ ਦੀ ਇਹ ਘਟਨਾ ਵਾਪਰੀ ਸੀ। ਇਹ ਖ਼ਬਰ 3 ਫਰਵਰੀ 2020 ਨੂੰ ਪਬਲਿਸ਼ ਕੀਤੀ ਗਈ ਸੀ। ਇੱਥੇ ਪੂਰੀ ਖ਼ਬਰ ਪੜ੍ਹੋ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਪੰਜਾਬ ਵਿੱਚ ਦੈਨਿਕ ਜਾਗਰਣ ਨਾਲ ਸੰਪਰਕ ਕੀਤਾ। ਦੈਨਿਕ ਜਾਗਰਣ ਜਲੰਧਰ ਦੇ ਡਿਪਟੀ ਨਿਊਜ਼ ਐਡੀਟਰ ਦਿਨੇਸ਼ ਭਾਰਦਵਾਜ ਨੇ ਦੱਸਿਆ ਕਿ ਵਾਇਰਲ ਵੀਡੀਓ ਜਲੰਧਰ ਦਾ ਹੈ। ਇਹ ਘਟਨਾ ਪਿਛਲੇ ਸਾਲ ਦੇ ਸ਼ੁਰੂ ਵਿੱਚ ਵਾਪਰੀ ਸੀ।
ਜਾਂਚ ਦੇ ਅੰਤ ਵਿੱਚ ਅਸੀਂ ਉਸ ਫੇਸਬੁੱਕ ਯੂਜ਼ਰ ਦੀ ਜਾਂਚ ਕੀਤੀ ਜਿਸਨੇ ਜਲੰਧਰ ਦੇ ਪੁਰਾਣੇ ਵੀਡੀਓ ਨੂੰ ਮੇਰਠ ਦੇ ਰੂਪ ਵਿੱਚ ਵਾਇਰਲ ਕੀਤਾ। ਸਾਨੂੰ ਪਤਾ ਲੱਗਾ ਕਿ ਫੇਸਬੁੱਕ ਯੂਜ਼ਰ ਇਮਰਾਨ ਚੀਕੂ ਹਰਿਆਣਾ ਦੇ ਗੁਰੂਗ੍ਰਾਮ ਦਾ ਵਸਨੀਕ ਹੈ। 34 ਹਜ਼ਾਰ ਤੋਂ ਵੱਧ ਲੋਕ ਇਸ ਅਕਾਊਂਟ ਨੂੰ ਫੋਲੋ ਕਰਦੇ ਹਨ। ਇਹ ਅਕਾਊਂਟ ਜੁਲਾਈ 2013 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਮੋਬਾਈਲ ਫੋਨ ਖੋਹ ਕੇ ਭੱਜਦੇ ਹੋਏ ਬਾਈਕ ਸਵਾਰ ਦਾ ਵੀਡੀਓ ਜਨਵਰੀ 2020 ਦਾ ਹੈ। ਇਸਦਾ ਮੇਰਠ ਨਾਲ ਕੋਈ ਸੰਬੰਧ ਨਹੀਂ ਹੈ। ਇਹ ਘਟਨਾ ਬਹੁਤ ਪਹਿਲਾਂ ਜਲੰਧਰ ਵਿੱਚ ਵਾਪਰੀ ਸੀ। ਸਾਡੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।