Fact Check: ਮਨੀਕਰਣ ਵਿਚ ਚੱਟਾਨ ਡਿੱਗਣ ਦਾ 2015 ਦਾ ਵੀਡੀਓ 2019 ਵਿਚ ਕੀਤਾ ਜਾ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਪਿਛਲੇ ਕੁੱਝ ਦਿਨਾਂ ਵਿਚ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਜਬਰਦਸਤ ਮੀਂਹ ਪਿਆ ਹੈ, ਜਿਸਦੇ ਕਰਕੇ ਕਈ ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਇਸੇ ਤਰਜ ਵਿਚ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਨਿਊਜ਼ ਕਲਿੱਪ ਹੈ ਜਿਸਦੇ ਵਿਚ ਬ੍ਰੇਕਿੰਗ ਨਿਊਜ਼ ਦੇ ਤੌਰ ‘ਤੇ ਦੱਸਿਆ ਜਾ ਰਿਹਾ ਹੈ ਕਿ ਮਨੀਕਰਣ ਗੁਰਦੁਆਰਾ ਸਾਹਿਬ ਵਿਚ ਚੱਟਾਨ ਡਿੱਗਣ ਨਾਲ ਇੱਕ ਵੱਡਾ ਹਾਦਸਾ ਵਾਪਰਿਆ ਹੈ ਅਤੇ ਇਸਦੀ ਚਪੇਟ ਵਿਚ ਆਉਣ ਨਾਲ ਕਈ ਲੋਕ ਆਪਣੀ ਜਾਨ ਗਵਾ ਬੈਠੇ ਹਨ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਸਾਬਤ ਹੁੰਦਾ ਹੈ। ਅਸਲ ਵਿਚ ਮਨੀਕਰਣ ਵਿਚ ਚੱਟਾਨ ਡਿੱਗਣ ਦਾ ਹਾਦਸਾ 2015 ਵਿਚ ਵਾਪਰਿਆ ਸੀ ਅਤੇ ਜਿਹੜੇ ਨਿਊਜ਼ ਦੀ ਕਲਿੱਪ ਇਸ ਪੋਸਟ ਵਿਚ ਇਸਤੇਮਾਲ ਕੀਤੀ ਗਈ ਹੈ ਉਹ ਵੀ 2015 ਦੀ ਹੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ਤਰਸੇਮ ਗਿੱਲ ਨੇ 21 ਅਗਸਤ ਨੂੰ ਇੱਕ ਵੀਡੀਓ ਸ਼ੇਅਰ ਕੀਤਾ ਜਿਸਦੇ ਵਿਚ IndiaTv ਦਾ ਲੋਗੋ ਵੇਖਿਆ ਜਾ ਸਕਦਾ ਹੈ। ਟੀਵੀ ਦੀ ਖਬਰ ਬ੍ਰੇਕਿੰਗ ਨਿਊਜ਼ ਦੇ ਤੌਰ ‘ਤੇ ਹੈ ਜਿਸਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਮਨੀਕਰਣ ਵਿਚ ਚੱਟਾਨ ਡਿੱਗਣ ਦਾ ਵੱਡਾ ਹਿੱਸਾ ਗੁਰੁਦਵਾਰੇ ਦੀ ਇਮਾਰਤ ‘ਤੇ ਡਿੱਗ ਪਿਆ ਹੈ ਜਿਸਦੀ ਵਜਾਹ ਨਾਲ 10 ਲੋਕਾਂ ਦੀ ਜਾਨ ਚਲੀ ਗਈ ਹੈ। ਓਥੇ ਹੀ, ਇਸ ਕਲਿੱਪ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਰਾਹਤ ਅਤੇ ਬਚਾਵ ਦਾ ਕੰਮ ਵੀ ਜਾਰੀ ਹੈ। ਇਸ ਵੀਡੀਓ ਵਿਚ ਹਾਦਸੇ ਵਾਲੀ ਜਗਾਹ ਨੂੰ ਵੀ ਵੇਖਿਆ ਜਾ ਸਕਦਾ ਹੈ।

ਇਸ ਵੀਡੀਓ ਨੂੰ ਹੁਣ ਤੱਕ 60 ਹਜ਼ਾਰ ਤੋਂ ਵੱਧ ਵਾਰ ਵੇਖਿਆ ਜਾ ਚੁੱਕਿਆ ਹੈ ਅਤੇ ਇਸ ਵੀਡੀਓ ਨੂੰ ਢਾਈ ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ੇਅਰ ਵੀ ਕੀਤਾ ਹੈ।

ਪੜਤਾਲ

ਕਿਉਂਕਿ ਇਹ ਖਬਰ ਵੱਡੀ ਸੀ ਇਸ ਕਰਕੇ ਅਸੀਂ ਆਪਣੀ ਪੜਤਾਲ ਦੀ ਸ਼ੁਰੂਆਤ ਨਿਊਜ਼ ਸਰਚ ਤੋਂ ਕੀਤੀ। ਅਸੀਂ manikaran gurudwara incident ਕੀ-ਵਰਡ ਪਾ ਕੇ ਸਰਚ ਕੀਤਾ ਅਤੇ ਸਾਡੇ ਹੱਥ ABP Sanjha ਦੇ ਅਧਿਕਾਰਕ Youtube ਅਕਾਊਂਟ ‘ਤੇ 18 ਅਗਸਤ 2015 ਦਾ ਇੱਕ ਵੀਡੀਓ ਮਿਲਿਆ। ਇਹ ਓਹੀ ਵੀਡੀਓ ਸੀ ਜਿਹਨੂੰ ਹਾਲ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। ਹੁਣ ਇਹ ਤਾਂ ਸਾਫ ਹੋ ਗਿਆ ਕਿ ਇਹ ਵੀਡੀਓ ਪੁਰਾਣਾ ਹੈ ਜਿਸਨੂੰ ਹਾਲ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਸਾਲ 2015 ਵਿਚ ਅਗਸਤ ਮਹੀਨੇ ਦੇ ਵਿਚ “ਚੱਟਾਨ ਡਿੱਗਣ ਵਰਗਾ ਕੋਈ ਹਾਦਸਾ ਹੋਇਆ ਸੀ” ਦੀ ਖਬਰ ਨੂੰ ਪੱਕਾ ਕਰਨ ਲਈ ਅਸੀਂ ਗੂਗਲ ‘ਤੇ ਟਾਈਮ ਟੂਲ ਦਾ ਇਸਤੇਮਾਲ ਕੀਤਾ। ਅਸੀਂ 1 ਅਗਸਤ 2015 ਤੋਂ 31 ਅਗਸਤ 2015 ਤੱਕ ਦੀ ਮਿਤੀ ਪਾਈ ਅਤੇ ਸਰਚ ਕਰਨਾ ਸ਼ੁਰੂ ਕੀਤਾ। ਇਸ ਸਰਚ ਵਿਚ ਬਹੁਤ ਸਾਰੇ ਲਿੰਕ ਖੁਲ੍ਹ ਕੇ ਸਾਹਮਣੇ ਆਏ।

ਇਨ੍ਹਾਂ ਸਾਰੇ ਨਿਊਜ਼ ਲਿੰਕ ਵਿਚ ਮਨੀਕਰਣ ਅੰਦਰ ਚੱਟਾਨ ਦੇ ਡਿੱਗਣ ਦੀ ਖਬਰ ਸੀ ਅਤੇ ਓਹੀ ਵੀਡੀਓ ਵੀ ਸੀ ਜਿਸਨੂੰ ਹਾਲ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। ਇਸ ਸਰਚ ਵਿਚ ਸਾਡੇ ਹੱਥ IndiaTV ਦੇ ਵੇਰੀਫਾਈਡ Youtube ਅਕਾਊਂਟ ਤੋਂ 18 ਅਗਸਤ 2015 ਨੂੰ ਸ਼ੇਅਰ ਕੀਤਾ ਗਿਆ ਓਹੀ ਵੀਡੀਓ ਲੱਗਿਆ ਜਿਸਨੂੰ ਹੁਣ ਵਾਇਰਲ ਕੀਤਾ ਜਾ ਰਿਹਾ ਹੈ।

ਅਸੀਂ ਹੋਰ ਪੜਤਾਲ ਕੀਤੀ ਅਤੇ ਸਾਡੇ ਹੱਥ 19 ਅਗਸਤ 2015 ਨੂੰ ਦੈਨਿਕ ਜਾਗਰਣ ਦੇ ਵੈਬ ਐਡੀਸ਼ਨ ਵਿਚ ਛਪੀ ਇੱਕ ਖਬਰ ਲੱਗੀ। ਖਬਰ ਵਿਚ ਇਸੇ ਇਮਾਰਤ ਦੀ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ ਜਿਹੜੀ ਵਾਇਰਲ ਹੋ ਰਹੀ ਵੀਡੀਓ ਵਿਚ ਹੈ। ਖਬਰ ਦੀ ਹੇਡਲਾਈਨ ਸੀ, ”मणिकर्ण गुरुद्वारे में चट्टानें गिरी, सात की मौत”, ਖਬਰ ਦੇ ਮੁਤਾਬਕ, ਕੁੱਲੂ ਦੇ ਇਤਿਹਾਸਕ ਗੁਰੁਦਵਾਰੇ ਉੱਤੇ ਚੱਟਾਨ ਡਿੱਗ ਪਈ ਹੈ। ਤੁਸੀਂ ਖਬਰ ਨੂੰ ਇਥੇ ਕਲਿੱਕ ਕਰ ਪੜ੍ਹ ਸਕਦੇ ਹੋ।

ਆਪਣੀ ਖਬਰ ਦੀ ਪੁਸ਼ਟੀ ਕਰਨ ਲਈ ਵਿਸ਼ਵਾਸ ਟੀਮ ਨੇ ਮਨੀਕਰਣ ਗੁਰੁਦਵਾਰੇ ਦੇ ਮੁੱਖ ਸੇਵਾਦਾਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ 4 ਸਾਲ ਪੁਰਾਣਾ ਵੀਡੀਓ ਹੈ ਜਿਸਨੂੰ ਫੇਰ ਤੋਂ ਵਾਇਰਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਨਾਲ ਇਹ ਵੀ ਦੱਸਿਆ ਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਇਸ ਵੀਡੀਓ ਦੀ ਹਕੀਕਤ ਜਾਣਨ ਲਈ ਲੋਕ ਉਨ੍ਹਾਂ ਨੂੰ ਫੋਨ ਕਰ ਰਹੇ ਹਨ ਅਤੇ ਉਹ ਸਾਰਿਆਂ ਨੂੰ ਇਹ ਹੀ ਦੱਸ ਰਹੇ ਹਨ ਕਿ ਇਹ ਵੀਡੀਓ ਪੁਰਾਣਾ ਹੈ। ਹਾਲ ਦੇ ਸਮੇਂ ਵਿਚ ਅਜਿਹਾ ਕੋਈ ਵੀ ਹਾਦਸਾ ਓਥੇ ਨਹੀਂ ਵਾਪਰਿਆ ਹੈ।

ਹੁਣ ਵਾਰੀ ਸੀ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ Tarsem Gill ਦੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕਰਨ ਦੀ। ਅਸੀਂ ਪਾਇਆ ਕਿ ਇਹ ਯੂਜ਼ਰ ਇੱਕ ਖਾਸ ਸਮੁਦਾਏ ਨਾਲ ਜੁੜੀਆਂ ਖਬਰਾਂ ਨੂੰ ਹੀ ਪੋਸਟ ਕਰਦਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਵਾਇਰਲ ਹੋ ਰਿਹਾ ਦਾਅਵਾ ਗਲਤ ਸਾਬਤ ਹੁੰਦਾ ਹੈ। ਅਸਲ ਵਿਚ ਮਨੀਕਰਣ ਵਿਚ ਚੱਟਾਨ ਡਿੱਗਣ ਦਾ ਹਾਦਸਾ 2015 ਵਿਚ ਵਾਪਰਿਆ ਸੀ ਅਤੇ ਜਿਹੜੇ ਨਿਊਜ਼ ਦੀ ਕਲਿੱਪ ਇਸ ਪੋਸਟ ਵਿਚ ਇਸਤੇਮਾਲ ਕੀਤੀ ਗਈ ਹੈ ਉਹ ਵੀ 2015 ਦੀ ਹੀ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Misleading
Symbols that define nature of fake news
Related Posts
Recent Posts