Fact Check: ਕੋਰੋਨਾ ਦੇ ਨਾਂ ‘ਤੇ ਕੱਢੀ ਕਿਡਨੀ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਰਾਜਸਥਾਨ ਦਾ 2 ਸਾਲ ਪੁਰਾਣਾ ਵੀਡੀਓ
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ। ਇਹ ਵੀਡੀਓ 2 ਸਾਲ ਪੁਰਾਣਾ ਹੈ, ਜਿਸਦਾ ਕੋਰੋਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਵੀਡੀਓ ਵਿਚ ਦਿੱਸ ਰਹੇ ਮ੍ਰਿਤਕ ਦੇ ਗੁਰਦੇ ਨਹੀਂ ਕੱਢੇ ਗਏ ਸਨ।
- By: Bhagwant Singh
- Published: Sep 2, 2020 at 06:05 PM
ਨਵੀਂ ਦਿੱਲੀ (Vishvas News). ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜਸਥਾਨ ਦੇ ਕੋਟਾ ਵਿਚ ਸਥਿਤ ਸੁਧਾ ਹਸਪਤਾਲ ਦੇ ਡਾਕਟਰਾਂ ਨੇ ਕੋਰੋਨਾ ਮਰੀਜ ਦੀ ਕਿਡਨੀ ਕੱਢ ਦਿੱਤੀ। ਵੀਡੀਓ ਵਿਚ ਇੱਕ ਪਰਿਵਾਰ ਹਸਪਤਾਲ ਦੇ ਸਟਾਫ ‘ਤੇ ਆਰੋਪ ਲਾਉਂਦਾ ਨਜ਼ਰ ਆ ਰਿਹਾ ਹੈ।
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ। ਇਹ ਵੀਡੀਓ 2 ਸਾਲ ਪੁਰਾਣਾ ਹੈ, ਜਿਸਦਾ ਕੋਰੋਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਵੀਡੀਓ ਵਿਚ ਦਿੱਸ ਰਹੇ ਮ੍ਰਿਤਕ ਦੇ ਗੁਰਦੇ ਨਹੀਂ ਕੱਢੇ ਗਏ ਸਨ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ G S Dhillon ਨੇ ਵਾਇਰਲ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਰਾਜਸਥਾਨ ਦੇ ਕੋਟਾ ਸ਼ਹਿਰ ਦਾ ਸੁਧਾ ਹਸਪਤਾਲ ਦੱਸਦੇ ਆ ਜਿਥੇ ਡਾਕਟਰ ਨੇ ਕਰੋਨਾ ਬਹਾਨੇ ਕਿਡਨੀ ਕੱਢ ਲਈ। ਘਰਵਾਲਿਆਂ ਨੇ ਵੀਡੀਓ ਬਣਾ ਲਈ ….ਲਾਈਵ ਵੀਡੀਓ ਚ ਸਾਫ ਵੇਖਿਆ ਜਾ ਸਕਦਾ ਹੈ ਕਾਲਾ ਕਾਰਨਾਮਾ”
ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਵੀਡੀਓ ਦੇ ਕੀਫ਼੍ਰੇਸਮ ਨੂੰ InVid ਟੂਲ ਦੀ ਮਦਦ ਨਾਲ ਕੱਢਿਆ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਸਾਨੂੰ ਯੂਟਿਊਬ ‘ਤੇ ਇਹ ਸਮਾਨ ਵੀਡੀਓ 6 ਨਵੰਬਰ 2018 ਦਾ ਅਪਲੋਡ ਮਿਲਿਆ। ਇਸ ਵੀਡੀਓ ਨਾਲ ਲਿਖਿਆ ਗਿਆ: ਕੋਟਾ ਦੇ ਸੁਧਾ ਹਸਪਤਾਲ ‘ਤੇ ਮ੍ਰਿਤਕ ਦੀ ਕਿਡਨੀ ਕੱਢਣ ਦਾ ਗੰਭੀਰ ਆਰੋਪ ਲਾਇਆ ਮ੍ਰਿਤਕ ਦੇ ਪਰਿਵਾਰ ਨੇ
ਇਸ ਵੀਡੀਓ ਨਾਲ ਇਹ ਸਾਫ ਹੋਇਆ ਕਿ ਇਹ ਵਾਇਰਲ ਵੀਡੀਓ ਹਾਲੀਆ ਨਹੀਂ, ਬਲਕਿ 2 ਸਾਲ ਪੁਰਾਣਾ ਹੈ।
ਹੁਣ ਅਸੀਂ ਇਹ ਜਾਣਨਾ ਸੀ ਕਿ ਵੀਡੀਓ ਵਿਚ ਦਿੱਸ ਰਿਹਾ ਅਸਲ ਮਾਮਲਾ ਕੀ ਸੀ? ਕੀਵਰਡ ਸਰਚ ਨਾਲ ਲੱਭਣ ‘ਤੇ ਸਾਨੂੰ ਪਤ੍ਰਿਕਾ ਡਾਟ ਕਾਮ ‘ਤੇ ਅਪਲੋਡ ਇਸ ਮਾਮਲੇ ਨਾਲ ਜੁੜੀ ਖਬਰ ਮਿਲੀ। ਇਹ ਖਬਰ 4 ਨਵੰਬਰ 2018 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਖਬਰ ਨਾਲ ਹੈਡਲਈਨ ਲਿਖੀ ਗਈ: ਕਿਡਨੀ ਅੰਦਰ ਹੀ ਸੀ, ਪਰਿਵਾਰ ਨੇ ਬਣਾਇਆ ਵੀਡੀਓ
ਖਬਰ ਅਨੁਸਾਰ: ਕੋਟਾ ਦੇ ਇੱਕ ਨਿਜੀ ਹਸਪਤਾਲ ਵਿਚ ਇੱਕ ਮ੍ਰਿਤਕ ਦੇ ਪਰਿਵਾਰ ਨੇ ਡਾਕਟਰਾਂ ‘ਤੇ ਕਿਡਨੀ ਕੱਢਣ ਦਾ ਆਰੋਪ ਲਾਇਆ, ਜਿਹੜਾ ਫਰਜੀ ਸਾਬਿਤ ਹੋਇਆ। ਪਰਿਜਨਾ ਨੂੰ ਸ਼ੱਕ ਸੀ ਕਿ ਡਾਕਟਰ ਨੇ ਮ੍ਰਿਤਕ ਦੀ ਕਿਡਨੀ ਕੱਢੀ ਅਤੇ ਇਸਲਈ ਉਨ੍ਹਾਂ ਨੇ ਇਸਦਾ ਵੀਡੀਓ ਬਣਾਇਆ। ਪੁਲਿਸ ਦੀ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਤੋਂ ਇਹ ਸਾਫ ਹੋਇਆ ਕਿ ਕਿਡਨੀ ਨਹੀਂ ਕੱਢੀ ਗਈ ਸੀ।
ਥੋੜਾ ਹੋਰ ਸਰਚ ਕਰਨ ‘ਤੇ ਸਾਨੂੰ India Tv ਦਾ ਇਸ ਮਾਮਲੇ ਨੂੰ ਲੈ ਕੇ ਇੱਕ ਵੀਡੀਓ ਮਿਲਿਆ, ਜਿਸਦੇ ਵਿਚ ਵਾਇਰਲ ਵੀਡੀਓ ਦੇ ਭਾਗ ਨੂੰ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿਚ ਡਾਕਟਰ ਦੇ ਬਿਆਨ ਨੂੰ ਵੀ ਸੁਣਿਆ ਜਾ ਸਕਦਾ ਹੈ। ਇਹ ਵੀਡੀਓ ਹੇਠਾਂ ਵੇਖਿਆ ਜਾ ਸਕਦਾ ਹੈ।
ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਇਸ ਮਾਮਲੇ ਨੂੰ ਲੈ ਕੇ ਸੁਧਾ ਹਸਪਤਾਲ ਵਿਚ ਸੰਪਰਕ ਕੀਤਾ। ਸਾਡੀ ਗੱਲ ਔਰਤਰੋਗ ਵਿਸ਼ੇਸ਼ (Gynaecologist) ਡਾਕਟਰ ਸੁਧਾ ਅੱਗਰਵਾਲ ਨਾਲ ਹੋਈ। ਸੁਧਾ ਨੇ ਸਾਡੇ ਨਾਲ ਇਸ ਮਾਮਲੇ ਨਾਲ ਜੁੜੀ FIR ਅਤੇ ਪੋਸਟਮਾਰਟਮ ਰਿਪੋਰਟ ਨੂੰ ਸ਼ੇਅਰ ਕਰਦੇ ਹੋਏ ਸਾਨੂੰ ਦੱਸਿਆ, “ਇਹ ਵੀਡੀਓ ਪੂਰੀ ਤਰ੍ਹਾਂ ਫਰਜੀ ਹੈ। 2 ਸਾਲ ਪਹਿਲਾਂ ਕੁਝ ਪਰਿਚਾਰਕਾਂ ਨੇ ਇੱਕ ਮਰੀਜ ਦਾ ਇਹ ਵੀਡੀਓ ਬਣਾਇਆ ਸੀ, ਜਿਸਦੇ ਲਈ ਕਰੈਣਿਓਟਾਮੀ ਕੀਤੀ ਗਈ ਸੀ ਅਤੇ ਖੋਪੜੀ ਦੀ ਹੱਡੀ ਨੂੰ ਢਿੱਡ ਦੀ ਦਵਾਰ ਨੇੜੇ ਰੱਖਿਆ ਗਿਆ ਸੀ। ਮਰੀਜ ਬਿਮਾਰ ਸੀ ਅਤੇ ਉਹ ਮਰ ਗਿਆ ਸੀ। ਓਥੇ ਮੌਜੂਦ ਲੋਕਾਂ ਨੇ ਆਰੋਪ ਲਾਇਆ ਕਿ ਡਾਕਟਰਾਂ ਦੁਆਰਾ ਕਿਡਨੀ ਕੱਢੀ ਗਈ ਹੈ। ਪੋਸਟਮਾਰਟਮ ਕੀਤਾ ਗਿਆ ਅਤੇ ਪਾਇਆ ਗਿਆ ਕਿ ਇਹ ਆਰੋਪ ਬੇਬੁਨਿਆਦ ਹੈ। ਹੁਣ 2-3 ਦਿਨਾਂ ਤੋਂ ਇਹ ਵੀਡੀਓ ਫੇਰ ਤੋਂ ਇੱਕ ਫਰਜੀ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਮਰੀਜ਼ ਦੀ ਕਿਡਨੀ ਕੱਢੀ ਗਈ ਹੈ। ਇਹ ਕੁਝ ਲੋਕਾਂ ਦੁਆਰਾ ਹਸਪਤਾਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ।”
ਇਸ ਮਾਮਲੇ ਦੀ ਪੋਸਟਮਾਰਟਮ ਰਿਪੋਰਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ G S Dhillon ਨਾਂ ਦਾ ਫੇਸਬੁੱਕ ਯੂਜ਼ਰ। ਇਹ ਯੂਜ਼ਰ ਪੰਜਾਬ ਦੇ ਬਠਿੰਡਾ ਵਿਚ ਰਹਿੰਦਾ ਹੈ ਅਤੇ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ। ਇਹ ਵੀਡੀਓ 2 ਸਾਲ ਪੁਰਾਣਾ ਹੈ, ਜਿਸਦਾ ਕੋਰੋਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਵੀਡੀਓ ਵਿਚ ਦਿੱਸ ਰਹੇ ਮ੍ਰਿਤਕ ਦੇ ਗੁਰਦੇ ਨਹੀਂ ਕੱਢੇ ਗਏ ਸਨ।
- Claim Review : ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜਸਥਾਨ ਦੇ ਕੋਟਾ ਵਿਚ ਸਥਿਤ ਸੁਧਾ ਹਸਪਤਾਲ ਦੇ ਡਾਕਟਰਾਂ ਨੇ ਕੋਰੋਨਾ ਮਰੀਜ ਦੀ ਕਿਡਨੀ ਕੱਢ ਦਿੱਤੀ।
- Claimed By : FB User- G S Dhillon
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...