X
X

Fact Check: ਅਫਗਾਨੀ ਮਹਿਲਾ ਪਾਇਲਟ ਸਾਫਿਆ ਫਿਰੋਜੀ ਦੀ ਲੀਚਿੰਗ ਦੇ ਦਾਅਵੇ ਨਾਲ ਵਾਇਰਲ ਤਸਵੀਰ ਕਾਬੁਲ ਵਿੱਚ ਹੋਈ ਮੋਬ ਲੀਚਿੰਗ ਦੀ ਘਟਨਾ ਨਾਲ ਸੰਬੰਧਿਤ ਹੈ

ਅਫਗਾਨਿਸਤਾਨ ਦੀ ਮਹਿਲਾ ਪਾਇਲਟ ਸਾਫਿਆ ਫਿਰੋਜ਼ੀ ਦੀ ਹੱਤਿਆ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ ਕਾਬੁਲ ਵਿੱਚ ਸਾਲ 2015 ਵਿੱਚ ਇਸ਼ਨਿੰਦਾ ਦੇ ਆਰੋਪ ਵਿੱਚ ਹੋਈ ਮੋਬ ਲੀਚਿੰਗ ਦੀ ਘਟਨਾ ਦੀ ਹੈ, ਜਿਸ ਵਿੱਚ 27 ਸਾਲਾ ਮੁਸਲਿਮ ਲੜਕੀ ਫਰਖੁੰਦਾ ਮਲਿਕਜ਼ਾਦਾ ਦੀ ਉਨਮਾਦੀ ਭੀੜ ਨੇ ਕੁੱਟ – ਕੁੱਟ ਕੇ ਹੱਤਿਆ ਕਰ ਦਿੱਤੀ ਸੀ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਅਫਗਾਨਿਸਤਾਨ ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਵੀਡੀਓ ਲਗਾਤਾਰ ਵਾਇਰਲ ਹੋ ਰਹੇ ਹਨ, ਜੋ ਹਾਲ ਦੇ ਘਟਨਾਕ੍ਰਮ ਨਾਲ ਸੰਬੰਧਿਤ ਨਹੀਂ ਹਨ। ਅਜਿਹੇ ਹੀ ਵਾਇਰਲ ਹੋ ਰਹੇ ਇੱਕ ਵੀਡੀਓ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਦੀ ਮਹਿਲਾ ਪਾਇਲਟ ਸਾਫਿਆ ਫਿਰੋਜੀ ਦੀ ਪੱਥਰ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਾਲਿਬਾਨੀਆਂ ਨੇ ਔਰਤ ਹੋਣ ਦੇ ਕਾਰਨ ਉਸਨੂੰ ਸਰਵਜਨਿਕ ਤੌਰ ਤੇ ਪੱਥਰਾ ਨਾਲ ਕੁੱਟ- ਕੁੱਟ ਕੇ ਮਾਰ ਦਿੱਤਾ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਸਾਬਿਤ ਹੋਇਆ। ਵਾਇਰਲ ਹੋ ਰਿਹਾ ਵੀਡੀਓ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਹੋਈ ਮੋਬ ਲੀਚਿੰਗ ਦੀ ਪੁਰਾਣੀ ਘਟਨਾ ਦਾ ਹੈ, ਜਦੋਂ ਉਨਮਾਦੀ ਭੀੜ ਨੇ 19 ਮਾਰਚ 2015 ਨੂੰ ਇਸ਼ਨਿੰਦਾ ਦੇ ਅਫਵਾਹ ਵਿੱਚ 27 ਸਾਲਾ ਮੁਸਲਿਮ ਔਰਤ ਫਰਖੁੰਦਾ ਮਲਿਕਜ਼ਾਦਾ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ।

ਕੀ ਹੈ ਵਾਇਰਲ ਪੋਸਟ ਵਿੱਚ?

ਫੇਸਬੁੱਕ ਯੂਜ਼ਰ ‘Verma Kultej’ ਨੇ ਵਾਇਰਲ ਪੋਸਟ (ਆਰਕਾਇਵਡ ਲਿੰਕ) ਨੂੰ ਸ਼ੇਅਰ ਕਰਦੇ ਹੋਏ ਲਿਖਿਆ , ”O god if you are there, where r u? How can such an atrocity happen in your world. Shame on whole world; shame on whole humanity; shame on ourselves.”

ਸੋਸ਼ਲ ਮੀਡਿਆ ਤੇ ਅਫਗਾਨੀ ਮਹਿਲਾ ਪਾਇਲਟ ਸਾਫਿਆ ਫਿਰੋਜ਼ੀ ਦੀ ਹੱਤਿਆ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਗ਼ਲਤ ਤਸਵੀਰ

ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮ ਤੇ ਕਈ ਹੋਰ ਯੂਜ਼ਰਸ (ਆਰਕਾਇਵਡ ਲਿੰਕ) ਨੇ ਇਸ ਤਸਵੀਰ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ। ਟਵੀਟਰ ਤੇ ਵੀ ਕਈ ਹੋਰ ਯੂਜ਼ਰਸ (ਆਰਕਾਇਵਡ ਲਿੰਕ) ਨੇ ਇਸਨੂੰ ਸ਼ੇਅਰ ਕੀਤਾ ਹੈ।

ਪੜਤਾਲ

ਵਾਇਰਲ ਵੀਡੀਓ ਵਿੱਚ ਦਿਸ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਕਰਨ ਤੇ ‘Murder of Farkhunda Malikzada’ ਨਾਂ ਤੇ ਮੌਜੂਦ ਵਿਕੀਪੀਡੀਆ ਪੇਜ ਮਿਲਿਆ, ਜਿਸ ਵਿੱਚ ਉਹ ਹੀ ਤਸਵੀਰ ਲੱਗੀ ਹੋਈ ਹੈ , ਜੋ ਵਾਇਰਲ ਵੀਡੀਓ ਦੇ ਥੰਬਨੇਲ ਅਤੇ ਹੋਰ ਸੋਸ਼ਲ ਮੀਡੀਆ ਪੋਸਟਾਂ ਵਿੱਚ ਨਜ਼ਰ ਆ ਰਹੀ ਹੈ।

ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਤਸਵੀਰ ਫਰਖੁੰਦਾ ਮਲਿਕਜ਼ਾਦਾ ਦੀ ਹੈ, ਜਿਨ੍ਹਾਂ ਦੀ ਈਸ਼ਨਿੰਦਾ ਦੇ ਅਫਵਾਹ ਤੇ ਕਾਬੁਲ ਵਿੱਚ ਉਨਮਾਦੀ ਭੀੜ ਨੇ ਕੁੱਟ ਕੇ ਹੱਤਿਆ ਕਰ ਦਿੱਤੀ ਸੀ। ਇਹਨਾਂ ਕੀਵਰਡਸ ਨਾਲ ਖੋਜ ਕਰਨ ਤੇ ਸਾਨੂੰ ਬਹੁਤ ਸਾਰੀਆਂ ਰਿਪੋਰਟਾਂ ਮਿਲੀਆਂ, ਜਿਨ੍ਹਾਂ ਵਿੱਚ ਇਸ ਨਿਰਮਮ ਹੱਤਿਆਕਾਂਡ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸਾਨੂੰ 26 ਦਸੰਬਰ 2015 ਨੂੰ ਨਿਊਯਾਰਕ ਟਾਈਮਜ਼ ਦੀ ਵੈਬਸਾਈਟ ਤੇ ਪ੍ਰਕਾਸ਼ਿਤ ‘The Killing of Farkhunda’ ਸਿਰਲੇਖ ਵਾਲੀ ਇੱਕ ਵੀਡੀਓ ਰਿਪੋਰਟ ਮਿਲੀ, ਜਿਸ ਵਿੱਚ ਇਸ ਬੇਰਹਿਮ ਮੋਬ ਲੀਚਿੰਗ ਦੀ ਘਟਨਾ ਬਾਰੇ ਜਾਣਕਾਰੀ ਹੈ।

ਨਿਊਯਾਰਕ ਟਾਈਮਜ਼ ਦੀ ਵੈਬਸਾਈਟ ਤੇ 26 ਦਸੰਬਰ 2015 ਨੂੰ ‘The Killing of Farkhunda’ ਸਿਰਲੇਖ ਨਾਲ ਪ੍ਰਕਾਸ਼ਿਤ ਵੀਡੀਓ ਰਿਪੋਰਟ

6 ਮਿੰਟ 27 ਸਕਿੰਟਾਂ ਦੇ ਇਸ ਵੀਡੀਓ ਵਿੱਚ ਉਹ ਫਰੇਮ ਵੀ ਵੇਖਿਆ ਗਿਆ ਹੈ, ਜਿਸਦੀ ਤਸਵੀਰ ਨੂੰ ਸੋਸ਼ਲ ਮੀਡਿਆ ਤੇ ਸਾਫਿਆ ਫਿਰੋਜੀ ਦੀ ਹੱਤਿਆ ਦਾ ਦੱਸਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ। ਪਾਠਕਾਂ ਨੂੰ ਇਹ ਦੱਸਣਾ ਮਹੱਤਵਪੂਰਨ ਹੈ ਕਿ ਇਸ ਵੀਡੀਓ ਵਿੱਚ ਕਈ ਪ੍ਰੇਸ਼ਾਨ ਕਰਨ ਵਾਲੇ ਦ੍ਰਿਸ਼ ਹਨ। ਹਾਲਾਂਕਿ, ਇਸ ਫ਼ੈਕਟ ਚੈੱਕ ਸਟੋਰੀ ਲਈ ਵੀਡੀਓ ਦੇ ਕੁਝ ਸਕ੍ਰੀਨਸ਼ਾਟ ਦਾ ਇਸਤੇਮਾਲ ਜ਼ਰੂਰੀ ਸੀ, ਇਸ ਲਈ ਅਸੀਂ ਇਸਨੂੰ ਧੂੰਦਲਾ ਕਰਕੇ ਪ੍ਰਦਰਸ਼ਿਤ ਕੀਤਾ ਹੈ।

ਨਿਊਯਾਰਕ ਟਾਈਮਜ਼ ਦੀ ਵੈਬਸਾਈਟ ਤੇ ਪ੍ਰਕਾਸ਼ਿਤ ਵੀਡੀਓ ਰਿਪੋਰਟ ਤੋਂ ਲਏ ਗਏ ਸਕ੍ਰੀਨਸ਼ਾਟ

ਸਰਚ ਦੇ ਦੌਰਾਨ ਸਾਨੂੰ cnn.com ਦੀ ਵੈਬਸਾਈਟ ਤੇ 23 ਮਾਰਚ 2015 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ, ਜਿਸ ਵਿੱਚ ਇਸ ਹੱਤਿਆਕਾਂਡ ਦੇ 26 ਦੋਸ਼ੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਸੂਚਨਾ ਹੈ। ਇਸ ਰਿਪੋਰਟ ਵਿੱਚ ਵੀ ਘਟਨਾਕਾਂਡ ਦੇ ਵੀਡੀਓ ਨੂੰ ਵੇਖਿਆ ਜਾ ਸਕਦਾ ਹੈ।

news.com.au ਦੀ ਵੈਬਸਾਈਟ ‘ਤੇ 25 ਮਾਰਚ 2015 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਵੀ ਇਸ ਘਟਨਾ ਦਾ ਵੇਰਵਾ ਦਿੱਤਾ ਗਿਆ ਹੈ। ਰਿਪੋਰਟ ਵਿੱਚ ਵਰਤੀ ਗਈ ਤਸਵੀਰ ਵਿੱਚ ਔਰਤਾਂ ਨੂੰ ਮ੍ਰਿਤਕ ਦੇ ਜ਼ਖਮੀ ਚਿਹਰੇ ਦੇ ਮਾਸਕ ਪਹਿਨ ਕੇ ਵਿਰੋਧ ਕਰਦੇ ਹੋਏ ਵੇਖਿਆ ਜਾ ਸਕਦਾ ਹੈ।

news.com.au ਦੀ ਵੈਬਸਾਈਟ ਤੇ 25 ਮਾਰਚ 2015 ਨੂੰ ਪ੍ਰਕਾਸ਼ਿਤ ਰਿਪੋਰਟ

ਸਾਡੀ ਜਾਂਚ ਵਿੱਚ ਇਹ ਸਾਬਿਤ ਹੁੰਦਾ ਹੈ ਕਿ ਅਫਗਾਨਿਸਤਾਨ ਦੀ ਮਹਿਲਾ ਪਾਇਲਟ ਸਾਫਿਆ ਫਿਰੋਜ਼ ਦੀ ਹੱਤਿਆ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ ਅਤੇ ਵੀਡੀਓ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸਾਲ 2015 ਵਿੱਚ ਇਸ਼ਨਿੰਦਾ ਦੇ ਅਫਵਾਹ ਵਿੱਚ 27 ਸਾਲਾ ਮੁਸਲਿਮ ਲੜਕੀ ਫਰਖੁੰਦਾ ਮਲਿਕਜ਼ਾਦਾ ਦੀ ਉਨਮਾਦੀ ਭੀੜ ਦੇ ਹੱਥੋਂ ਹੋਈ ਹੱਤਿਆ ਦੀ ਹੈ।

ਇੰਡੀਆ ਟਾਈਮਜ਼ ਡਾਟ ਕਾਮ ਦੀ ਰਿਪੋਰਟ ਦੇ ਅਨੁਸਾਰ, ਸਾਫਿਆ ਫਿਰੋਜ਼ੀ ਦਾ ਪਰਿਵਾਰ 1990 ਵਿੱਚ ਕਾਬੁਲ ਛੱਡ ਕੇ ਪਾਕਿਸਤਾਨ ਚੱਲੇ ਗਿਆ ਸੀ ਅਤੇ ਤਾਲਿਬਾਨ ਦੇ ਪਤਨ ਤੋਂ ਬਾਅਦ ਉਹ ਵਾਪਸ ਅਫਗਾਨਿਸਤਾਨ ਪਰਤੀ। ਫ਼ਿਰੋਜ਼ੀ ਅਫਗਾਨਿਸਤਾਨ ਏਅਰ ਫੋਰਸ ਵਿੱਚ ਸ਼ਾਮਿਲ ਦੋ ਮਹਿਲਾ ਪਾਇਲਟਾਂ ਵਿੱਚੋਂ ਇੱਕ ਹੈ।

ਇੰਡੀਆ ਟਾਈਮਜ਼ ਡਾਟ ਕਾਮ ਦੀ ਵੈਬਸਾਈਟ ‘ਤੇ 8 ਦਸੰਬਰ 2016 ਨੂੰ ਪ੍ਰਕਾਸ਼ਿਤ ਰਿਪੋਰਟ

“ਸਾਫੀਆ ਫਿਰੋਜੀ (Safia Firozi)” ਕੀਵਰਡ ਨਾਲ ਖੋਜ ਕਰਨ ਤੇ ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ, ਜਿਸ ਵਿੱਚ ਤਾਲਿਬਾਨ ਦੁਆਰਾ ਉਨ੍ਹਾਂ ਦੀ ਹੱਤਿਆ ਕਰਨ ਦਾ ਜ਼ਿਕਰ ਹੋ। deathmilitia.com ਵੈਬਸਾਈਟ ‘ਤੇ 19 ਅਗਸਤ 2021 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਉਨ੍ਹਾਂ ਦੀ ਹੱਤਿਆ ਦੀ ਖਬਰ ਦਿੱਤੀ ਹੈ , ਪਰ ਸਾਨੂੰ ਅਜਿਹੀ ਖਬਰ ਕਿਸੇ ਹੋਰ ਭਰੋਸੇਯੋਗ ਨਿਊਜ਼ ਵੈਬਸਾਈਟ’ ਤੇ ਨਹੀਂ ਮਿਲੀ। ਇਸੇ ਰਿਪੋਰਟ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਹੱਤਿਆ ਦੀ ਖਬਰ ਦੇ ਵਾਇਰਲ ਹੋਣ ਦਾ ਅਨੁਮਾਨ ਹੈ।

ਵਿਸ਼ਵਾਸ ਨਿਊਜ਼ ਸਾਫਿਆ ਫਿਰੋਜ਼ੀ ਦੀ ਹੱਤਿਆ ਜਾਂ ਉਨ੍ਹਾਂ ਦੇ ਜੀਵਿਤ ਹੋਣ ਦੀਆਂ ਖਬਰਾਂ ਦੀ ਪੁਸ਼ਟੀ ਨਹੀਂ ਕਰਦਾ ਹੈ, ਪਰ ਉਨ੍ਹਾਂ ਦੀ ਹੱਤਿਆ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ ਕਾਬੁਲ ਵਿੱਚ ਹੋਈ ਮੋਬ ਲੀਚਿੰਗ ਦੀ ਪੁਰਾਣੀ ਘਟਨਾ ਦਾ ਹੈ।

ਵਾਇਰਲ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਤੋਂ ਸਕ੍ਰਿਯ ਰੂਪ ਤੋਂ ਪੋਸਟ ਸਾਂਝੀ ਕੀਤੀ ਜਾਂਦੀ ਹੈ।

ਨਤੀਜਾ: ਅਫਗਾਨਿਸਤਾਨ ਦੀ ਮਹਿਲਾ ਪਾਇਲਟ ਸਾਫਿਆ ਫਿਰੋਜ਼ੀ ਦੀ ਹੱਤਿਆ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ ਕਾਬੁਲ ਵਿੱਚ ਸਾਲ 2015 ਵਿੱਚ ਇਸ਼ਨਿੰਦਾ ਦੇ ਆਰੋਪ ਵਿੱਚ ਹੋਈ ਮੋਬ ਲੀਚਿੰਗ ਦੀ ਘਟਨਾ ਦੀ ਹੈ, ਜਿਸ ਵਿੱਚ 27 ਸਾਲਾ ਮੁਸਲਿਮ ਲੜਕੀ ਫਰਖੁੰਦਾ ਮਲਿਕਜ਼ਾਦਾ ਦੀ ਉਨਮਾਦੀ ਭੀੜ ਨੇ ਕੁੱਟ – ਕੁੱਟ ਕੇ ਹੱਤਿਆ ਕਰ ਦਿੱਤੀ ਸੀ।

  • Claim Review : ਅਫਗਾਨੀ ਮਹਿਲਾ ਪਾਇਲਟ ਸਾਫਿਆ ਫਿਰੌਜ਼ੀ ਦੀ ਤਾਲਿਬਾਨ ਨੇ ਕੀਤੀ ਹੱਤਿਆ
  • Claimed By : FB User-Verma Kultej
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later