Fact Check: ਗੁਜਰਾਤ ਦੇ ਭਾਵਨਗਰ ਵਿੱਚ ਕੁਖ਼ਯਾਤ ਮਾਫੀਆ ਦੀ ਸ਼ਰੇਆਮ ਕੁੱਟਮਾਰ ਦਾ ਇਹ ਵੀਡੀਓ ਪੁਰਾਣਾ ਹੈ, ਹਾਲ ਦਾ ਦੱਸਦੇ ਹੋਏ ਕੀਤਾ ਜਾ ਰਿਹਾ ਹੈ ਵਾਇਰਲ

ਗੁਜਰਾਤ ਦੇ ਭਾਵਨਗਰ ਵਿੱਚ ਕੁਖ਼ਯਾਤ ਮਾਫੀਆ ਦੀ ਸਰੇਆਮ ਕੁੱਟਮਾਰ ਦੇ ਪੁਰਾਣੇ ਵੀਡੀਓ ਨੂੰ ਹਾਲ ਦਾ ਦੱਸਦਿਆਂ ਭ੍ਰਮਕ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇੱਕ ਵੀਡੀਓ ਵਿੱਚ ਪੁਲਿਸ ਅਧਿਕਾਰੀਆਂ ਨੂੰ ਸੜਕ’ ਤੇ ਸਰੇਆਮ ਕੁਝ ਲੋਕਾਂ ਨੂੰ ਕੁੱਟਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜ ਵਿੱਚ ਨਵੇਂ ਮੁੱਖ ਮੰਤਰੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਗੁਜਰਾਤ ਵਿੱਚ ਪੁਲਿਸ ਨੇ ਅਪਰਾਧੀਆਂ ਤੇ ਨਕੇਲ ਕੱਸਣਾ ਸ਼ੁਰੂ ਕਰ ਦਿੱਤਾ ਹੈ ਅਤੇ ਵਾਇਰਲ ਹੋ ਰਹੇ ਵੀਡੀਓ ਵਿੱਚ ਪੁਲਿਸ ਖੁੱਲ੍ਹੇਆਮ ਜਿਹਨਾਂ ਲੋਕਾਂ ਨੂੰ ਕੁੱਟਦੇ ਹੋਏ ਦਿਖਾਈ ਦੇ ਰਹੀ ਹੈ, ਉਹ ਭਾਵਨਗਰ ਦੇ ਕੁਖ਼ਯਾਤ ਅਪਰਾਧੀ ਹਨ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗੁੰਮਰਾਹਕੁੰਨ ਸਾਬਿਤ ਹੋਇਆ। ਵਾਇਰਲ ਹੋ ਰਿਹਾ ਵੀਡੀਓ ਗੁਜਰਾਤ ਦੇ ਭਾਵਨਗਰ ਦਾ ਹੀ ਹੈ, ਪਰ ਸਾਲ 2018 ਦੇ ਸਤੰਬਰ ਮਹੀਨੇ ਦਾ ਹੈ, ਜਿਸਨੂੰ ਗੁਜਰਾਤ ਵਿੱਚ ਨਵੇਂ ਮੁੱਖ ਮੰਤਰੀ ਦੇ ਆਉਣ ਤੋਂ ਬਾਅਦ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਵਜੋਂ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿਚ ?

ਫੇਸਬੁੱਕ ਯੂਜ਼ਰ ‘Dnyanoba Gaikwad’ ਨੇ ਵਾਇਰਲ ਵੀਡੀਓ (ਆਰਕਾਈਵ ਲਿੰਕ) ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, “ਗੁਜਰਾਤ ਦੇ ਨਵੇਂ ਮੁੱਖ ਮੰਤਰੀ ਬਣਦੇ ਹੀ ਰੁਜਾਨ ਆਉਣੇ ਸ਼ੁਰੂ ਵੀਡੀਓ ਵੇਖੋ ਤਾਜ਼ਾ।”

https://www.facebook.com/100003166545823/videos/603771743951860/

ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸਾਂਝਾ ਕਰ ਰਹੇ ਹਨ।

ਪੜਤਾਲ

ਵਾਇਰਲ ਹੋ ਰਹੀ ਵੀਡੀਓ ਵਿੱਚ ‘Metro India News’ ਦੇ ਲੋਗੋ ਨੂੰ ਵੇਖਿਆ ਜਾ ਸਕਦਾ ਹੈ ਅਤੇ ਵੀਡੀਓ ਦੇ ਸਬ ਟਾਈਟਲ ਵਿੱਚ ‘ਭਾਵਨਗਰ ਦੇ ਕੁਖ਼ਯਾਤ ਡੌਨ ਨੂੰ ਪੁਲਿਸ ਨੇ ਖੂਬ ਧੋਇਆ ਪੜ੍ਹਾ ਜਾ ਸਕਦਾ ਹੈ। ਇਸ ਕੀਵਰਡ ਨਾਲ ਖੋਜ ਕਰਨ ਤੇ, ਸਾਨੂੰ 8 ਸਤੰਬਰ 2018 ਨੂੰ ਮੈਟਰੋ ਇੰਡੀਆ ਨਿਊਜ਼ ਦੇ ਯੂਟਿਊਬ ਚੈਨਲ ਤੇ ਅਪਲੋਡ ਕੀਤਾ ਗਿਆ ਅਸਲ ਵੀਡੀਓ ਮਿਲਿਆ।

ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ‘ ਗੁਜਰਾਤ ਦੇ ਭਾਵਨਗਰ ਵਿੱਚ ਪੁਲਿਸ ਨੇ ਸੜਕ ਤੇ ਸਰੇਆਮ ਕੁਖ਼ਯਾਤ ਅਪਰਾਧੀਆਂ ਦੀ ਕੁੱਟਮਾਰ ਕੀਤੀ । ਨਿਊਜ਼ ਸਰਚ ਵਿੱਚ ‘News18 Gujarati’ ਦੇ ਵੇਰੀਫਾਈਡ ਯੂਟਿਊਬ ਚੈਨਲ ਤੇ 1 ਸਤੰਬਰ, 2018 ਨੂੰ ਅਪਲੋਡ ਕੀਤਾ ਤੇ ਇੱਕ ਵੀਡੀਓ ਬੁਲੇਟਿਨ ਮਿਲਿਆ।

ਤਿੰਨ ਮਿੰਟ 27 ਸਕਿੰਟ ਦੇ ਇਸ ਬੁਲੇਟਿਨ ਵਿੱਚ, 0.10 ਤੋਂ 1.00 ਮਿੰਟ ਦੇ ਫਰੇਮ ਵਿੱਚ ਵਾਇਰਲ ਵੀਡੀਓ ਨੂੰ ਵੇਖਿਆ ਜਾ ਸਕਦਾ ਹੈ। ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਗੁਜਰਾਤ ਦੇ ਭਾਵਨਗਰ ਵਿੱਚ ਪੁਲਿਸ ਨੇ ਕੁਖ਼ਯਾਤ ਅਪਰਾਧੀ ਸ਼ੈਲੇਸ਼ ਧੰਧਾਲਿਯਾ ਅਤੇ ਉਸਦੇ ਸਾਥੀਆਂ ਦਾ ਜਲੂਸ ਕੱਢਿਆ ਅਤੇ ਸਰੇਆਮ ਉਹਨਾਂ ਦੀ ਕੁੱਟਮਾਰ ਕੀਤੀ। ਇਸ ਵੀਡੀਓ ਨੂੰ ਲੈ ਕੇ ਅਸੀਂ ਗੁਜਰਾਤ ਦੇ ਸਥਾਨਕ ਵੀ.ਟੀ.ਵੀ ਦੇ ਪੱਤਰਕਾਰ ਮੇਹੁਲ ਝਾਲਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ , “ਇਹ ਪੁਰਾਣੀ ਘਟਨਾ ਦਾ ਵੀਡੀਓ ਹੈ, ਜਦੋਂ ਪੁਲਿਸ ਨੇ ਕੁਝ ਗੰਭੀਰ ਅਪਰਾਧ ਦੇ ਆਰੋਪੀਆਂ ਦਾ ਜਲੂਸ ਕੱਢਦੇ ਹੋਏ ਸਿੰਘਮ ਸਟਾਈਲ ਵਿੱਚ ਉਹਨਾਂ ਦੀ ਕੁੱਟਮਾਰ ਕੀਤੀ ਸੀ।

ਵਾਇਰਲ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੇ ਆਪਣੀ ਪ੍ਰੋਫਾਈਲ ਵਿੱਚ ਆਪ ਨੂੰ ਮਹਾਰਾਸ਼ਟਰ ਦੇ ਔਰੰਗਾਬਾਦ ਦਾ ਦੱਸਿਆ ਹੈ। ਉਨ੍ਹਾਂ ਦੀ ਪ੍ਰੋਫਾਈਲ ਨੂੰ ਤਿੰਨ ਸੌ ਤੋ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਗੁਜਰਾਤ ਦੇ ਭਾਵਨਗਰ ਵਿੱਚ ਕੁਖ਼ਯਾਤ ਮਾਫੀਆ ਦੀ ਸਰੇਆਮ ਕੁੱਟਮਾਰ ਦੇ ਪੁਰਾਣੇ ਵੀਡੀਓ ਨੂੰ ਹਾਲ ਦਾ ਦੱਸਦਿਆਂ ਭ੍ਰਮਕ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts