Fact Check: ਭਾਰਤੀ ਮਹਿਲਾ ਰੈਸਲਰ ਦੀ ਫਾਈਟ ਦਾ ਪੁਰਾਣਾ ਵੀਡੀਓ ਫਰਜੀ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਇਹ ਵੀਡੀਓ 4 ਸਾਲ ਪੁਰਾਣਾ ਹੈ ਅਤੇ ਵੀਡੀਓ ਵਿਚ ਦਿੱਸ ਰਹੀ ਦੋਵੇਂ ਮਹਿਲਾ ਰੈਸਲਰ ਭਾਰਤੀ ਹਨ। ਵੀਡੀਓ ਵਿਚ ਦਿੱਸ ਰਹੀ ਰੈਸਲਰ ਬੀਬੀ ਬੁਲਬੁਲ ਨੇ ਵਿਸ਼ਵਾਸ ਨਿਊਜ਼ ਨਾਲ ਗੱਲ ਕਰਦੇ ਹੋਏ ਵਾਇਰਲ ਦਾਅਵੇ ਨੂੰ ਖਾਰਜ ਕੀਤਾ ਹੈ। ਬੁਲਬੁਲ ਦਾ ਅਸਲੀ ਨਾਂ ਸਰਬਜੀਤ ਕੌਰ ਹੈ ਅਤੇ ਉਹ ਦਿੱਲੀ ਵਿਚ ਰਹਿੰਦੀ ਹਨ।

Fact Check: ਭਾਰਤੀ ਮਹਿਲਾ ਰੈਸਲਰ ਦੀ ਫਾਈਟ ਦਾ ਪੁਰਾਣਾ ਵੀਡੀਓ ਫਰਜੀ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਦੋ ਮਹਿਲਾ ਰੈਸਲਰ ਦੀ ਫਾਈਟ ਦੇ ਵੀਡੀਓ ਨੂੰ ਵਾਇਰਲ ਕਰਦੇ ਹੋਏ ਕੁਝ ਲੋਕ ਦਾਅਵਾ ਕਰ ਰਹੇ ਹਨ ਕਿ ਮੁੰਬਈ ਵਿਚ ਜਦੋਂ ਇੱਕ ਪਾਕਿਸਤਾਨ ਦੀ ਰੈਸਲਰ ਨੇ ਚੁਣੌਤੀ ਦਿੱਤੀ ਤਾਂ ਹਿੰਦੂ ਵਾਹਿਣੀ ਦੀ ਇੱਕ ਮਹਿਲਾ ਨੇ ਚੁਣੌਤੀ ਨੂੰ ਕਬੂਲਦੇ ਹੋਏ ਲੜਾਈ ਕੀਤੀ। ਵਿਸ਼ਵਾਸ ਟੀਮ ਨੇ ਵੀਡੀਓ ਦੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ 4 ਸਾਲ ਪੁਰਾਣਾ ਹੈ ਅਤੇ ਵੀਡੀਓ ਵਿਚ ਦਿੱਸ ਰਹੀ ਦੋਵੇਂ ਮਹਿਲਾ ਰੈਸਲਰ ਭਾਰਤੀ ਹਨ। ਵੀਡੀਓ ਵਿਚ ਦਿੱਸ ਰਹੀ ਰੈਸਲਰ ਬੀਬੀ ਬੁਲਬੁਲ ਨੇ ਵਿਸ਼ਵਾਸ ਨਿਊਜ਼ ਨਾਲ ਗੱਲ ਕਰਦੇ ਹੋਏ ਵਾਇਰਲ ਦਾਅਵੇ ਨੂੰ ਖਾਰਜ ਕੀਤਾ ਹੈ। ਬੁਲਬੁਲ ਦਾ ਅਸਲੀ ਨਾਂ ਸਰਬਜੀਤ ਕੌਰ ਹੈ ਅਤੇ ਉਹ ਦਿੱਲੀ ਵਿਚ ਰਹਿੰਦੀ ਹਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “Dr.Raman Damahe” ਨੇ ਦੋ ਮਹਿਲਾ ਰੈਸਲਰ ਦੀ ਫਾਈਟ ਦਾ ਵੀਡੀਓ ਅਪਲੋਡ ਕਰਦੇ ਹੋਏ ਲਿਖਿਆ: “ਇੱਕ ਹਿੰਦੂ ਔਰਤ ਦੀ ਤਾਕਤ ਵੇਖੋ ਅਤੇ ਬਾਕੀ ਹਿੰਦੂਆਂ ਦੀ ਤਾਕਤ ਦਾ ਅੰਦਾਜ਼ਾ ਲਾਓ। ਮੁੰਬਈ ਵਿਚ ਇੱਕ ਪਾਕਿਸਤਾਨੀ ਲੇਡੀਜ਼ ਫ੍ਰਿਸਟਾਈਲ ਕੁਸ਼ਤੀਬਾਜ ਮਹਿਲਾ ਰਿੰਗ ਵਿਚ ਖੜੇ ਹੋ ਕੇ ਭਾਰਤੀ ਔਰਤਾਂ ਨੂੰ ਗਾਲ੍ਹਾਂ ਕਢਦੀ ਹੈ ਅਤੇ ਰਿੰਗ ਵਿਚ ਆਉਣ ਲਈ ਚੈਲੇਂਜ ਕਰਦੀ ਹੈ। ਇਸਦੇ ਚੈਲੇਂਜ ਨੂੰ ਸਵੀਕਾਰ ਕਰਦੇ ਹੋਏ RSS ਦੀ ਦੁਰਗਾ ਵਾਹਿਣੀ ਦੀ ਮਹਿਲਾ ਸੰਧਯਾ ਫੜ੍ਹਕੇ ਨਾਂ ਦੀ ਮਹਿਲਾ ਰਿੰਗ ਵਿਚ ਆ ਗਈ ਅਤੇ ਅੱਗੇ ਕੀ ਹੋਇਆ ਇਸ ਵੀਡੀਓ ਵਿਚ ਆਪ ਵੇਖੋ👇“

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਵੀਡੀਓ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ। ਵੀਡੀਓ ਵਿਚ CWE ਲਿਖਿਆ ਹੋਇਆ ਨਜ਼ਰ ਆਇਆ, ਜਿਸਦਾ ਮਤਲੱਬ ਹੈ ਕਿ ਇਹ ਰੈਸਲਿੰਗ ਮੈਚ CWE ਦੇ ਰਿੰਗ ਵਿਚ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ CWE ਸਾਬਕਾ WWE ਰੈਸਲਰ ਗ੍ਰੇਟ ਖਲੀ ਦੀ ਰੈਸਲਿੰਗ ਕੰਪਨੀ ਹੈ। ਜਿਸਦਾ ਮੁੱਖ ਦਫਤਰ ਅਤੇ ਟ੍ਰੇਨਿਗ ਰਿੰਗ ਪੰਜਾਬ ਦੇ ਜਲੰਧਰ ਵਿਚ ਪੈਂਦਾ ਹੈ।

ਅਸੀਂ ਹੁਣ ਕੀਵਰਡ ਸਰਚ ਦਾ ਸਹਾਰਾ ਲੈ ਕੇ ਆਪਣੀ ਪੜਤਾਲ ਨੂੰ ਅੱਗੇ ਵਧਾਇਆ। ਸਾਨੂੰ ਇਹ ਵੀਡੀਓ CWE ਦੇ ਅਧਿਕਾਰਕ Youtube ਚੈਨਲ ‘ਤੇ ਅਪਲੋਡ ਮਿਲਿਆ। ਇਸ ਵੀਡੀਓ ਨੂੰ 13 ਜੂਨ 2016 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ਦੇ ਨਾਲ ਹੈਡਲਾਇਨ ਲਿਖੀ ਗਈ ਸੀ: KAVITA‬ accepted the open challenge of BB Bull Bull.

ਇਸ ਨਾਲ ਇਹ ਸਾਫ ਹੁੰਦਾ ਹੈ ਕਿ ਇਹ ਵੀਡੀਓ ਪੁਰਾਣਾ ਹੈ ਅਤੇ ਵੀਡੀਓ ਵਿਚ ਦਿੱਸ ਰਹੀਆਂ ਰੈਸਲਰ ਬੀਬੀ ਬੁਲਬੁਲ ਅਤੇ ਕਵਿਤਾ ਹਨ।

ਹੁਣ ਅਸੀਂ ਇਸ ਵੀਡੀਓ ਨੂੰ ਲੈ ਕੇ ਬੀਬੀ ਬੁਲਬੁਲ ਨਾਲ ਸੰਪਰਕ ਕੀਤਾ। ਸਾਡੇ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, “ਇਹ ਵੀਡੀਓ ਹਾਲ ਦਾ ਨਹੀਂ ਪੁਰਾਣਾ ਹੈ ਅਤੇ ਕਵਿਤਾ ਦੇਵੀ ਇਸ ਵੀਡੀਓ ਵਿਚ ਮੇਰੇ ਨਾਲ ਲੜ ਰਹੀ ਹੈ। ਮੈਂ ਪਾਕਿਸਤਾਨੀ ਨਹੀਂ, ਬਲਕਿ ਭਾਰਤੀ ਹਾਂ। ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।”

ਇਸ ਵੀਡੀਓ ਨੂੰ ਲੈ ਕੇ ਸਾਡੇ ਨਾਲ CWE ਦੇ ਰੈਸਲਰ ਸਿੰਘਮ ਦੁਬੇ ਨੇ ਵੀ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਵੀਡੀਓ ਕਾਫੀ ਪੁਰਾਣਾ ਹੈ ਅਤੇ ਵੀਡੀਓ ਵਿਚ ਦਿੱਸ ਰਹੀਆਂ ਰੈਸਲਰ ਬੀਬੀ ਬੁਲਬੁਲ ਅਤੇ ਕਵਿਤਾ ਹਨ। ਕਵਿਤਾ ਦੇਵੀ ਹਾਲ ਦੇ ਸਮੇ ਵਿਚ WWE ਲਈ ਸਾਈਨ ਹੋ ਗਈ ਹੈ।

ਇਸ ਵੀਡੀਓ ਨੂੰ ਕਈ ਸਾਰੇ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Dr. Raman Damahe ਨਾਂ ਦੀ ਫੇਸਬੁੱਕ ਪ੍ਰੋਫ਼ਾਈਲ।

ਨਤੀਜਾ: ਇਹ ਵੀਡੀਓ 4 ਸਾਲ ਪੁਰਾਣਾ ਹੈ ਅਤੇ ਵੀਡੀਓ ਵਿਚ ਦਿੱਸ ਰਹੀ ਦੋਵੇਂ ਮਹਿਲਾ ਰੈਸਲਰ ਭਾਰਤੀ ਹਨ। ਵੀਡੀਓ ਵਿਚ ਦਿੱਸ ਰਹੀ ਰੈਸਲਰ ਬੀਬੀ ਬੁਲਬੁਲ ਨੇ ਵਿਸ਼ਵਾਸ ਨਿਊਜ਼ ਨਾਲ ਗੱਲ ਕਰਦੇ ਹੋਏ ਵਾਇਰਲ ਦਾਅਵੇ ਨੂੰ ਖਾਰਜ ਕੀਤਾ ਹੈ। ਬੁਲਬੁਲ ਦਾ ਅਸਲੀ ਨਾਂ ਸਰਬਜੀਤ ਕੌਰ ਹੈ ਅਤੇ ਉਹ ਦਿੱਲੀ ਵਿਚ ਰਹਿੰਦੀ ਹਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts