Fact Check: ਅਹਿਮਦਾਬਾਦ-ਪੂਰੀ ਐਕਸਪ੍ਰੈਸ ਨਾਲ ਵਾਪਰੀ ਘਟਨਾ ਦਾ ਪੁਰਾਣਾ ਵੀਡੀਓ ਹਾਲੀਆ ਦੱਸ ਕੀਤਾ ਜਾ ਰਿਹਾ ਵਾਇਰਲ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜਾ ਵੀਡੀਓ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ ਅਪ੍ਰੈਲ 2018 ਦਾ ਹੈ। ਸੋਸ਼ਲ ਮੀਡੀਆ ‘ਤੇ ਯੂਜ਼ਰ ਪੁਰਾਣੇ ਵੀਡੀਓ ਨੂੰ ਗੁੰਮਰਾਹਕਰਨ ਦਾਅਵੇ ਨਾਲ ਵਾਇਰਲ ਕਰ ਰਹੇ ਹਨ।

Fact Check: ਅਹਿਮਦਾਬਾਦ-ਪੂਰੀ ਐਕਸਪ੍ਰੈਸ ਨਾਲ ਵਾਪਰੀ ਘਟਨਾ ਦਾ ਪੁਰਾਣਾ ਵੀਡੀਓ ਹਾਲੀਆ ਦੱਸ ਕੀਤਾ ਜਾ ਰਿਹਾ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਨਿਊਜ਼ ਕਲਿਪ ਨੂੰ ਵਾਇਰਲ ਕਰਦੇ ਹੋਏ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਅਹਿਮਦਾਬਾਦ-ਪੂਰੀ ਐਕਸਪ੍ਰੈਸ ਰੇਲ ਗੱਡੀ ਦੇ ਡੱਬੇ ਬਿਨਾ ਇੰਜਣ ਤੋਂ 15 ਕਿਲੋਮੀਟਰ ਤਕ ਚਲੇ ਗਏ। ਵਾਇਰਲ ਵੀਡੀਓ ਨੂੰ ਹਾਲੀਆ ਦੱਸ ਕੇ ਭਾਰਤੀ ਸਰਕਾਰ ਸਿਸਟਮ ‘ਤੇ ਹਮਲਾ ਕੀਤਾ ਜਾ ਰਿਹਾ ਹੈ।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜਾ ਵੀਡੀਓ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ ਅਪ੍ਰੈਲ 2018 ਦਾ ਹੈ। ਸੋਸ਼ਲ ਮੀਡੀਆ ‘ਤੇ ਯੂਜ਼ਰ ਪੁਰਾਣੇ ਵੀਡੀਓ ਨੂੰ ਗੁੰਮਰਾਹਕਰਨ ਦਾਅਵੇ ਨਾਲ ਵਾਇਰਲ ਕਰ ਰਹੇ ਹਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Baljit Singh ਨੇ ਇੱਕ ਨਿਊਜ਼ ਕਲਿਪ ਨੂੰ ਅਪਲੋਡ ਕਰਦੇ ਹੋਏ ਲਿਖਿਆ: ਭਾਰਤ ਵਿਚ ਹੁਣ ਤੱਕ ਰੇਲ ਗੱਡੀਆ ਗ਼ਲਤ ਜਗ੍ਹਾ ਪਹੁੰਚ ਰਹਿਆ ਸੀ ਹੁਣ ਤੇ ਹੱਦ ਹੋ ਗਈ ਬਿਨਾਂ ਇੰਜਣ ਦੇ ਰੇਲ ਦੇ ਡੱਬੇ 15 ਕਿਲੋਮੀਟਰ ਤੱਕ ਪਹੁੰਚ ਗਏ ਕਿਨਾ ਸ਼ਾਨਦਾਰ ਹੈ ਭਾਰਤੀ ਸਿਸਟਮ ਵਾਹ 🤣

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਕਲਿਪ ABP ਨਿਊਜ਼ ਦਾ ਹੈ ਅਤੇ ਇਸ ਕਲਿਪ ਮੁਤਾਬਕ ਘਟਨਾ ਉੜੀਸਾ ਦੇ ਤਿਤਲਾਗੜ੍ਹ ਰੇਲਵੇ ਸਟੇਸ਼ਨ ਦੀ ਹੈ ਜਿਥੇ ਅਹਿਮਦਾਬਾਦ-ਪੂਰੀ ਐਕਸਪ੍ਰੈਸ ਦੇ ਰੇਲ ਡੱਬੇ ਬਿਨਾ ਇੰਜਣ ਤੋਂ 15 ਕਿਲੋਮੀਟਰ ਤਕ ਚਲੇ ਗਏ ਸੀ। ਘਟਨਾ ਦੀ ਵਜਹ ਲਾਪਰਵਾਹੀ ਦੱਸੀ ਜਾ ਰਹੀ ਹੈ ਅਤੇ ਐਕਸ਼ਨ ਲੈਂਦਿਆਂ ਪ੍ਰਸ਼ਾਸਨ ਨੇ 7 ਲੋਕਾਂ ਨੂੰ ਸਸਪੈਂਡ ਵੀ ਕੀਤਾ ਹੈ।

ਹੁਣ ਅਸੀਂ ਜਰੂਰੀ ਕੀਵਰਡ ਦਾ ਸਹਾਰਾ ਲੈਂਦੇ ਹੋਏ ਇਸ ਮਾਮਲੇ ਨੂੰ ਲੈ ਕੇ ਖਬਰ ਲੱਭਣੀ ਸ਼ੁਰੂ ਕੀਤੀ। ਸਾਨੂੰ ਇਸ ਮਾਮਲੇ ਨੂੰ ਲੈ ਕੇ 9 ਅਪ੍ਰੈਲ 2018 ਨੂੰ ਪ੍ਰਕਾਸ਼ਿਤ Telegraph India ਦੀ ਇੱਕ ਖਬਰ ਮਿਲੀ ਜਿਸਦੀ ਹੇਡਲਾਈਨ ਸੀ: Train runs 15km without engine

ਇਸ ਖਬਰ ਵਿਚ ਵਾਇਰਲ ਵੀਡੀਓ ਦਾ ਸਕ੍ਰੀਨਸ਼ੋਟ ਸੀ ਅਤੇ ਇਸ ਖਬਰ ਅਨੁਸਾਰ: ਅਹਿਮਦਾਬਾਦ-ਪੁਰੀ ਐਕਸਪ੍ਰੈਸ 12844 ਡਾਊਨ ਨਾਲ ਇਹ ਹਾਦਸਾ ਸ਼ਨੀਵਾਰ ਰਾਤ 10 ਵੱਜਕੇ 05 ਮਿੰਟ ‘ਤੇ ਵਾਪਰਿਆ। ਇਹ ਟਰੇਨ ਇੰਜਣ ਬਦਲਣ ਲਈ ਬਾਲਿੰਗਰ ਦੇ ਤਿਤਲਾਗੜ ਰੇਲਵੇ ਸਟੇਸ਼ਨ ‘ਤੇ ਰੁਕੀ ਸੀ। ਇਸ ਘਟਨਾ ਨੂੰ ਲੈ ਕੇ ਐਕਸ਼ਨ ਕਰਦੇ ਹੋਏ 7 ਵਰਕਰਾਂ ਨੂੰ ਸਸਪੈਂਡ ਵੀ ਕੀਤਾ ਗਿਆ ਹੈ। ਟਰੇਨ ਵਿਚ ਮੌਜੂਦ ਯਾਤਰੀਆਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਬਤੋਂ ਭਿਆਨਕ ਹਾਦਸਾ ਸੀ।

ਸਾਨੂੰ ਆਪਣੀ ਪੜਤਾਲ ਵਿਚ ABP ਨਿਊਜ਼ ਦੀ ਇਸ ਮਾਮਲੇ ਨੂੰ ਲੈ ਕੇ ਪੂਰੀ ਕਲਿਪ Youtube ‘ਤੇ ਮਿਲੀ। ਤੁਹਾਨੂੰ ਦੱਸ ਦਈਏ ਕਿ ਵਾਇਰਲ ਵੀਡੀਓ ਵੀ ਇਸੇ ਵੀਡੀਓ ਤੋਂ ਲਿਆ ਗਿਆ ਹੈ। ਇਹ ਵੀਡੀਓ 8 ਅਪ੍ਰੈਲ 2018 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਵੀਡੀਓ ਨਾਲ ਹੇਡਲਾਈਨ ਲਿਖੀ ਗਈ ਸੀ: Ahmedabad-Puri express rolls for 15 kms without engine; probe ordered

ਇਹ ਵੀਡੀਓ ਕਲਿਪ ਹੇਠਾਂ ਵੇਖਿਆ ਜਾ ਸਕਦਾ ਹੈ।

ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਅਧਿਕਾਰਿਕ ਪੁਸ਼ਟੀ ਲੈਣ ਲਈ ਭਾਰਤੀ ਰੇਲਵੇ ਦੇ ਬੁਲਾਰੇ ਡੀ ਜੇ ਨਾਰਾਇਣ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਵੀਡੀਓ ਹਾਲੀਆ ਨਹੀਂ ਬਲਕਿ 2 ਸਾਲ ਤੋਂ ਵੀ ਵੱਧ ਪੁਰਾਣਾ ਹੈ। ਇਸ ਵੀਡੀਓ ਨੂੰ ਹਾਲੀਆ ਦੱਸ ਕੇ ਵਾਇਰਲ ਕੀਤਾ ਜਾਣਾ ਲੋਕਾਂ ਨੂੰ ਗੁੰਮਰਾਹ ਕਰਨਾ ਹੀ ਹੈ।

ਇਸ ਵੀਡੀਓ ਨੂੰ Baljit Singh ਨਾਂ ਦੇ ਫੇਸਬੁੱਕ ਯੂਜ਼ਰ ਦੁਆਰਾ ਸ਼ੇਅਰ ਕੀਤਾ ਗਿਆ ਹੈ। ਇਹ ਅਕਾਊਂਟ 2012 ਵਿਚ ਬਣਾਇਆ ਗਿਆ ਸੀ ਅਤੇ ਇਸ ਯੂਜ਼ਰ ਦੇ 3,898 ਫੇਸਬੁੱਕ ਮਿੱਤਰ ਹਨ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜਾ ਵੀਡੀਓ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ ਅਪ੍ਰੈਲ 2018 ਦਾ ਹੈ। ਸੋਸ਼ਲ ਮੀਡੀਆ ‘ਤੇ ਯੂਜ਼ਰ ਪੁਰਾਣੇ ਵੀਡੀਓ ਨੂੰ ਗੁੰਮਰਾਹਕਰਨ ਦਾਅਵੇ ਨਾਲ ਵਾਇਰਲ ਕਰ ਰਹੇ ਹਨ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts