ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਅਸਲ ਵਿਚ 2011 ਦਾ ਹੈ ਜਦੋਂ ਸੁਪਰਮਾਰਕੇਟ ਨੇ ਕੰਪਿਊਟਰ ਅਤੇ ਮੋਬਾਈਲ ਫੋਨ ਦੀ ਸੇਲ ਚਲਾਈ ਸੀ। ਇਹ ਵੀਡੀਓ ਹਾਲ ਦਾ ਨਹੀਂ ਹੈ ਅਤੇ ਇਸਦਾ ਕੋਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਕੋਰੋਨਾ ਵਾਇਰਸ ਦੇ ਚਲਦੇ ਜਿਥੇ ਇਹ ਪੂਰੀ ਦੁਨੀਆਂ ਡਰੀ ਹੋਈ ਹੈ ਓਥੇ ਹੀ ਇੱਕ ਪਾਸੇ ਇਸਨੂੰ ਨੂੰ ਲੈ ਕੇ ਫਰਜ਼ੀ ਖਬਰਾਂ ਦਾ ਹੜ ਨਹੀਂ ਰੁੱਕ ਰਿਹਾ ਹੈ। ਅਜਿਹੇ ਵਿਚ 15 ਸੈਕੰਡ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਭੀੜ ਨੂੰ ਇੱਕ ਸ਼ੋਪਿੰਗ ਸੈਂਟਰ ਦੇ ਬਾਹਰ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਇਹ ਭੀੜ ਸਟੋਰ ਦੇ ਬਾਹਰ ਖੜੀ ਹੋਈ ਹੈ ਅਤੇ ਸਟੋਰ ਦੇ ਖੁਲਦੇ ਹੀ ਅੰਦਰ ਟੁੱਟ ਪੈਂਦੀ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਜਰਮਨੀ ਦਾ ਹੈ ਜਿਥੇ ਕੋਰੋਨਾ ਵਾਇਰਸ ਦੇ ਡਰ ਚਲਦੇ ਲੋਕ ਸੁਪਰਮਾਰਕੇਟ ਵਿਚ ਸਮਾਨ ਖਰੀਦਣ ਲਈ ਟੁੱਟ ਪਏ ਹਨ। ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਅਸਲ ਵਿਚ 2011 ਦਾ ਹੈ ਜਦੋਂ ਸੁਪਰਮਾਰਕੇਟ ਨੇ ਕੰਪਿਊਟਰ ਅਤੇ ਮੋਬਾਈਲ ਫੋਨ ਦੀ ਸੇਲ ਚਲਾਈ ਸੀ। ਇਹ ਵੀਡੀਓ ਹਾਲ ਦਾ ਨਹੀਂ ਹੈ ਅਤੇ ਇਸਦਾ ਕੋਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ ਹੈ।
ਵਾਇਰਲ ਵੀਡੀਓ ਭੀੜ ਨੂੰ ਇੱਕ ਸ਼ੋਪਿੰਗ ਸੈਂਟਰ ਦੇ ਬਾਹਰ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਇਹ ਭੀੜ ਸਟੋਰ ਦੇ ਬਾਹਰ ਖੜੀ ਹੋਈ ਹੈ ਅਤੇ ਸਟੋਰ ਦੇ ਖੁਲਦੇ ਹੀ ਅੰਦਰ ਟੁੱਟ ਪੈਂਦੀ ਹੈ। ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ ਹੈ: “#coronavirus fears in Germany results in large crowds outside supermarket #COVID19 #COVID2019” ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ “ਜਰਮਨੀ ਵਿਚ ਕੋਰੋਨਾ ਵਾਇਰਸ ਦੇ ਡਰ ਤੋਂ ਸੁਪਰਮਾਰਕੇਟ ਦੇ ਬਾਹਰ ਭਾਰੀ ਭੀੜ #COVID19 #COVID2019.”
ਇਸ ਵੀਡੀਓ ਵਿਚ ਸੁਪਰਮਾਰਕੇਟ ਦੇ ਬਾਹਰ ALDI ਲਿਖਿਆ ਵੇਖਿਆ ਜਾ ਸਕਦਾ ਹੈ। ਅਸੀਂ ਗੂਗਲ ‘ਤੇ ਸਰਚ ਕੀਤਾ ਤਾਂ ਪਾਇਆ ਕਿ ALDI ਇੱਕ ਜਰਮਨ ਸੁਪਰਮਾਰਕੇਟ ਬ੍ਰਾਂਚ ਹੈ, ਜਿਸਦੇ 20 ਤੋਂ ਵੱਧ ਦੇਸ਼ਾਂ ਵਿਚ ਸਟੋਰ ਹਨ।
ਹੁਣ ਇਹ ਤਾਂ ਸਾਫ ਸੀ ਕਿ ਇਹ ਭੀੜ ਸੁਪਰਮਾਰਕੇਟ ਵਿਚ ਹੀ ਜਾ ਰਹੀ ਹੈ। ਹੁਣ ਸਾਨੂੰ ਪਤਾ ਕਰਨਾ ਸੀ ਕਿ ਇਹ ਵੀਡੀਓ ਕਦੋਂ ਦਾ ਹੈ ਅਤੇ ਕਿਥੇ ਦਾ ਹੈ। ਅਸੀਂ ਇਸ ਪੋਸਟ ਦੀ ਜਾਂਚ ਕਰਨ ਲਈ ਇਸ ਵੀਡੀਓ ਨੂੰ InVid ਤੂਲ ‘ਤੇ ਪਾਇਆ ਅਤੇ ਇਸਦੇ ਕੀਫ਼੍ਰੇਮਸ ਕੱਢੇ। ਜਦੋਂ ਅਸੀਂ ਇਨ੍ਹਾਂ ਕੀਫ਼੍ਰੇਮਸ ਨੂੰ Yandex ਰਿਵਰਸ ਇਮੇਜ ‘ਤੇ ਸਰਚ ਕੀਤਾ ਤਾਂ ਸਾਨੂੰ steveway1988 ਨਾਂ ਦੇ ਇੱਕ Youtube ਚੈਨਲ ‘ਤੇ 30 ਜਨਵਰੀ 2011 ਨੂੰ ਅਪਲੋਡ ਇੱਕ 10 ਮਿੰਟ ਦਾ ਵੀਡੀਓ ਮਿਲਿਆ ਜਿਸਦੇ ਵਿਚ ਵਾਇਰਲ ਵੀਡੀਓ ਦੇ ਅੰਸ਼ਾ ਨੂੰ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਦੇ ਟਾਈਟਲ ਵਿਚ ਲਿਖਿਆ ਸੀ, “30 ਜਨਵਰੀ, 2011 ਨੂੰ ਕੀਲ ਵਿਚ ਸਿਟੀ-ਪਾਰਕ ਮਾਲ ਦੇ ALDI ਵਿਚ ਵੱਖ-ਵੱਖ ਡਿਜੀਟਲ ਉਤਪਾਦਾਂ ਦੀ ਸੇਲ ਹੋਈ ਸੀ।।”
ਸਾਨੂ ਅਜਿਹਾ ਹੀ ਇੱਕ ਵੀਡੀਓ netsrot2011 ਨਾਂ ਦੇ ਇੱਕ Youtube ਚੈਨਲ ‘ਤੇ 31 ਜਨਵਰੀ, 2011 ਨੂੰ ਅਪਲੋਡ ਮਿਲਿਆ। ਇਸਦੇ ਵਿਚ ਵੀ ਵਾਇਰਲ ਵੀਡੀਓ ਦੇ ਅੰਸ਼ਾ ਨੂੰ ਵੇਖਿਆ ਜਾ ਸਕਦਾ ਹੈ ਅਤੇ ਇਸਦੇ ਵਿਚ ਡਿਸਕ੍ਰਿਪਸ਼ਨ ਲਿਖਿਆ ਸੀ, “30.01.2011 ਨੂੰ ਕੀਲ ਵਿਚ ALDI ਵਿਚ ਕੰਪਿਊਟਰ, ਸੇਲ ਫੋਨ, ਪ੍ਰਿੰਟਰ ਆਦਿ ਦੀ ਖਾਸ ਸੇਲ।”
ਅਸੀਂ ਪੁਸ਼ਟੀ ਲਈ ਕੀਲ ਵਿਚ ਸਿਟੀ-ਪਾਰਕ ਮਾਲ ਦੇ ALDI ਸਟੋਰ ਵਿਚ ਕਾਲ ਕੀਤਾ, ਜਿਥੇ ਸਾਡੀ ਗੱਲ ਸਟੋਰ ਜੈਸਨ ਹਾਰਟ ਨਾਲ ਹੋਈ। ਜੈਸਨ ਨੇ ਸਾਡੇ ਨਾਲ ਗੱਲ ਕਰਦੇ ਹੋਏ ਕੰਫਰਮ ਕੀਤਾ, “ਇਹ ਵੀਡੀਓ 30 ਜਨਵਰੀ 2011 ਦਾ ਹੈ ਜਦੋਂ ਕੀਲ ਵਿਚ ਸਿਟੀ-ਪਾਰਕ ਮਾਲ ਦੇ ALDI ਸਟੋਰ ਵਿਚ ਇੱਕ ਸੇਲ ਲੱਗੀ ਸੀ। ਇਹ ਵੀਡੀਓ ਹਾਲ ਫਿਲਹਾਲ ਦਾ ਨਹੀਂ ਹੈ।” ਜਦੋਂ ਅਸੀਂ ਉਨ੍ਹਾਂ ਤੋਂ ਹਾਲ ਦੇ ਸਮੇਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ, “ਲੋਕੀ ਥੋੜੇ ਡਰੇ ਵੀ ਹੋਏ ਹਨ ਅਤੇ ਜਾਗਰੂਕ ਵੀ ਹਨ। ਇਥੇ ਅਸੀਂ ਭੀੜ ਨੂੰ ਜਮਾਂ ਨਹੀਂ ਹੋਣ ਦੇ ਰਹੇ ਹਾਂ ਅਤੇ ਲੋਕ ਇਕੱਠ ਹੋਣ ਤੋਂ ਬਚ ਰਹੇ ਹਨ।”
ਇਸ ਵੀਡੀਓ ਨੂੰ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਇੱਕ ਹੈ Tweety Bird in Quarantine (Avian Flu) ਨਾਂ ਦਾ ਟਵਿੱਟਰ ਯੂਜ਼ਰ।
ਵਿਸ਼ਵਾਸ ਨਿਊਜ਼ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਕਈ ਫ਼ੈਕ੍ਟ ਚੈੱਕ ਕੀਤੇ ਹਨ ਜਿਨ੍ਹਾਂ ਨੂੰ ਤੁਸੀਂ ਇਥੇ ਕਲਿਕ ਕਰ ਪੜ੍ਹ ਸਕਦੇ ਹੋ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਅਸਲ ਵਿਚ 2011 ਦਾ ਹੈ ਜਦੋਂ ਸੁਪਰਮਾਰਕੇਟ ਨੇ ਕੰਪਿਊਟਰ ਅਤੇ ਮੋਬਾਈਲ ਫੋਨ ਦੀ ਸੇਲ ਚਲਾਈ ਸੀ। ਇਹ ਵੀਡੀਓ ਹਾਲ ਦਾ ਨਹੀਂ ਹੈ ਅਤੇ ਇਸਦਾ ਕੋਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।