ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਜਾਂਚ ਵਿੱਚ ਪਾਇਆ ਕਿ ਇਹ ਨੱਚਦੇ ਹੋਏ ਲੋਕਾਂ ਦਾ ਵੀਡੀਓ ਅਫਗਾਨਿਸਤਾਨ ਵਿੱਚ ਤਾਲਿਬਾਨੀਆਂ ਦਾ ਨਹੀਂ, ਬਲਕਿ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਪ੍ਰਾਂਤ ਦੇ ਬੰਨੂ ਸ਼ਹਿਰ ਦਾ ਹੈ। ਜਿੱਥੇ ਵਿਆਹ ਦੇ ਜਸ਼ਨ ਵਿੱਚ ਇੱਕ ਗਰੁੱਪ ਦੇ ਲੋਕ ਨੱਚ ਰਹੇ ਹਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ਾ ਕਰਨ ਤੋਂ ਬਾਅਦ, ਸੋਸ਼ਲ ਮੀਡੀਆ’ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਬਹੁਤ ਸਾਰੇ ਬੰਦੂਕਧਾਰੀਆਂ ਨੂੰ ਜਸ਼ਨ ਮਨਾਉਂਦੇ ਅਤੇ ਖੁਸ਼ੀ ਨਾਲ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਇਸੇ ਵੀਡੀਓ ਨੂੰ ਵੱਖ -ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਮੌਜੂਦ ਯੂਜ਼ਰਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੇ ਇਹ ਲੋਕ ਤਾਲਿਬਾਨੀ ਹਨ, ਜੋ ਕਾਬੁਲ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਖੁਸ਼ੀ ਵਿੱਚ ਝੂਮ ਰਹੇ ਹਨ। ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਵੀਡੀਓ ਦੀ ਜਾਂਚ ਕੀਤੀ ਤਾਂ ਅਸੀਂ ਪਾਇਆ ਕਿ ਇਹ ਨੱਚਦੇ ਹੋਏ ਲੋਕਾਂ ਦਾ ਵੀਡੀਓ ਅਫਗਾਨਿਸਤਾਨ ਵਿੱਚ ਤਾਲਿਬਾਨੀਆਂ ਦਾ ਨਹੀਂ, ਬਲਕਿ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਪ੍ਰਾਂਤ ਦਾ ਹੈ। ਜਿੱਥੇ ਵਿਆਹ ਦੇ ਜਸ਼ਨ ਵਿੱਚ ਇੱਕ ਗਰੁੱਪ ਦੇ ਲੋਕਾਂ ਨੇ ਡਾਂਸ ਕੀਤਾ ਸੀ। ਹੁਣ ਇਸੇ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਗਿਗ ਨੇ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ,’ਕਾਬੁਲ ਵਿੱਚ ਐਂਟ੍ਰੀ ਕਰਦੇ ਹੋਏ ਜਸ਼ਨ ਮਨਾਉਂਦੇ ਤਾਲਿਬਾਨੀ।”
ਪੋਸਟ ਦਾ ਆਰਕਾਈਵ ਵਰਜਨ ਇੱਥੇ ਵੇਖੋ।
ਪੜਤਾਲ
ਆਪਣੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ InVID ਟੂਲ ਤੇ ਅਪਲੋਡ ਕੀਤਾ ਅਤੇ ਕੀਫ੍ਰੇਮਸ ਕੱਢ ਕਰ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਦੀ ਵਰਤੋਂ ਕਰਦਿਆਂ ਸਰਚ ਕੀਤਾ। ਸਰਚ ਵਿੱਚ ਸਾਨੂੰ ਬਿਲਕੁਲ ਆਹੀ ਵੀਡੀਓ ‘ਮੰਸੂਰ ਖਾਨ‘ ਨਾਂ ਦੀ ਫੇਸਬੁੱਕ ਪ੍ਰੋਫਾਈਲ ਤੇ ਮਿਲੀ। ਇੱਥੇ ਵੀਡੀਓ ਨੂੰ 27 ਮਾਰਚ 2021 ਨੂੰ ਅਪਲੋਡ ਕਰਦੇ ਹੋਏ ‘ਬੰਨੂ ਡਾਂਸ’ ਲਿਖਿਆ ਗਿਆ ਹੈ।
ਇਸ ਆਧਾਰ ਤੇ ਆਪਣੀ ਜਾਂਚ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ’ ਤੇ ‘ਬੰਨੂ’ ਕੀਵਰਡ ਡਾਲੀਆਂ ਅਤੇ ਸਾਨੂੰ ਪਤਾ ਲੱਗਿਆ ਕਿ ਬੰਨੂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਇੱਕ ਸ਼ਹਿਰ ਦਾ ਨਾਮ ਹੈ। ਯਾਨੀ ਕਿ ਇਹ ਸੰਭਵ ਹੈ ਕਿ ਇਹ ਵੀਡੀਓ ਬੰਨੂ ਸ਼ਹਿਰ ਦਾ ਹੈ। ਵਾਇਰਲ ਵੀਡੀਓ ਨੂੰ ਅਸੀਂ ਬੰਨੂ ਕੀਵਰਡ ਨਾਲ ਯੂਟਿਊਬ ਤੇ ਖੋਜਣਾ ਸ਼ੁਰੂ ਕੀਤਾ। ਸਰਚ ਵਿੱਚ ਸਾਨੂੰ ਇਹ ਵੀਡੀਓ ‘ਪਾਕ ਮਿਕਸ 2021’ ਨਾਮ ਦੇ ਇੱਕ ਯੂਟਿਬ ਚੈਨਲ ਤੇ ਮਿਲਿਆ। ਇੱਥੇ ਵੀਡੀਓ ਨੂੰ 1.34 ਸਕਿੰਟ ਲਈ ਵੇਖਿਆ ਜਾ ਸਕਦਾ ਹੈ। 11 ਅਪ੍ਰੈਲ 2021 ਨੂੰ ਅਪਲੋਡ ਹੋਏ ਇਸ ਵੀਡੀਓ ਦੇ ਕੀਵਰਡ ਵਿੱਚ ਬੰਨੂ ਲਿਖਿਆ ਹੈ ਅਤੇ ਵੀਡੀਓ ਦੀ ਗੁਣਵੱਤਾ ਵੀ ਵਾਇਰਲ ਕੀਤੇ ਜਾ ਰਹੇ ਵੀਡੀਓ ਨਾਲੋਂ ਬਿਹਤਰ ਦਿਖਾਈ ਦੇ ਰਹੀ ਹੈ।
ਵੀਡੀਓ ਨਾਲ ਜੁੜੀ ਪੁਸ਼ਟੀ ਲਈ ਵਿਸ਼ਵਾਸ ਨਿਊਜ਼ ਪਾਕਿਸਤਾਨ ਨਾਲ ਤਾੱਲੁਕ ਰੱਖਣ ਵਾਲੇ ਅਤੇ ਖੈਬਰ ਪਖਤੂਨਖਵਾ ਨੂੰ ਨਿਊਯਾਰਕ ਟਾਈਮਜ਼ ਲਈ ਕਵਰ ਕਰਨ ਵਾਲੇ ਪੱਤਰਕਾਰ ਅਹਿਸਾਨੁਉੱਲਾਹ ਟੀਪੂ ਮੇਹਸੂਦ ਨਾਲ ਟਵੀਟਰ ਰਾਹੀਂ ਸੰਪਰਕ ਕੀਤਾ, ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਹੋਏ ਇੱਕ ਵਿਆਹ ਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇੰਡਿਯਨ ਮੀਡੀਆ ਨੇ ਇਸ ਵੀਡੀਓ ਨੂੰ ਤਾਲਿਬਾਨ ਨਾਲ ਜੋੜਦੇ ਹੋਏ ਚੱਲਾ ਦਿੱਤਾ ਹੈ, ਇਹ ਦਾਅਵਾ ਬਿਲਕੁਲ ਗ਼ਲਤ ਹੈ। ਇਹ ਵੀਡੀਓ ਖੈਬਰ ਪਖਤੂਨਖਵਾ ਸੂਬੇ ਦੇ ਦੱਖਣੀ ਜ਼ਿਲ੍ਹੇ ਬੰਨੂ ਦਾ ਹੈ।
ਵਿਸ਼ਵਾਸ ਨਿਊਜ਼ ਨੇ ਕਾਬੁਲ ਅਫਗਾਨਿਸਤਾਨ ਦੇ ਐਨਆਰਸੀ ਨਾਰਵੇ ਦੇ ਪੱਤਰਕਾਰ ਇਨਾਇਤੁਉੱਲਾਹ ਆਜ਼ਾਦ ਨਾਲ ਵੀ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਵਾਇਰਲ ਵੀਡੀਓ ਦਾ ਖੰਡਨ ਕਰਦਿਆਂ ਕਿਹਾ ਕਿ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਪਰ ਇਹ ਅਫਗਾਨਿਸਤਾਨ ਤਾਲਿਬਾਨ ਦਾ ਵੀਡੀਓ ਨਹੀਂ, ਬਲਕਿ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਪ੍ਰਾਂਤ ਦਾ ਹੈ।
ਹੁਣ ਵਾਰੀ ਸੀ ਇਸ ਪੋਸਟ ਨੂੰ ਫਰਜੀ ਦਾਅਵੇ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਗਿਗ ਦੀ ਸੋਸ਼ਲ ਸਕੈਨਿੰਗ ਕਰਨ ਦੀ। ਅਸੀਂ ਪਾਇਆ ਕਿ ਯੂਜ਼ਰ ਨੂੰ 1,383 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਜਾਂਚ ਵਿੱਚ ਪਾਇਆ ਕਿ ਇਹ ਨੱਚਦੇ ਹੋਏ ਲੋਕਾਂ ਦਾ ਵੀਡੀਓ ਅਫਗਾਨਿਸਤਾਨ ਵਿੱਚ ਤਾਲਿਬਾਨੀਆਂ ਦਾ ਨਹੀਂ, ਬਲਕਿ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਪ੍ਰਾਂਤ ਦੇ ਬੰਨੂ ਸ਼ਹਿਰ ਦਾ ਹੈ। ਜਿੱਥੇ ਵਿਆਹ ਦੇ ਜਸ਼ਨ ਵਿੱਚ ਇੱਕ ਗਰੁੱਪ ਦੇ ਲੋਕ ਨੱਚ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।