Fact Check: ਪਾਕਿਸਤਾਨ ਦੇ ਪੁਰਾਣੇ ਵੀਡੀਓ ਨੂੰ ਤਬਲੀਗੀ ਜਮਾਤ ਨਾਲ ਜੋੜ ਕੀਤਾ ਜਾ ਰਿਹਾ ਹੈ ਵਾਇਰਲ

ਇਹ ਵੀਡੀਓ ਪਾਕਿਸਤਾਨ ਦੇ ਕਰਾਚੀ ਦਾ ਹੈ ਅਤੇ ਇਹ ਘਟਨਾ 2019 ਵਿਚ ‘ਗੁਲਸ਼ਨ-ਏ-ਹਦੀਦ’ ਨਾਂ ਦੇ ਜਗ੍ਹਾ ਦੀ ਇੱਕ ਜਾਮੀਆ ਮਸਜਿਦ ਖਾਲਿਦ ਬਿਨ ਵਲੀਦ ਵਿਚ ਹੋਈ ਸੀ। ਇਸ ਵੀਡੀਓ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ 2 ਮਿੰਟ 27 ਸੈਕੰਡ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਇੱਕ ਵਿਅਕਤੀ ਨੂੰ ਬਿਨਾ ਕਪੜਿਆ ਦੇ ਇੱਕ ਇਮਾਰਤ ਵਿਚ ਘੁੰਮਦੇ ਅਤੇ ਤੋੜਫੋੜ ਕਰਦੇ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਆਪਣੇ ਸਰ ਤੋਂ ਸ਼ੀਸ਼ੇ ਦੇ ਦਰਵਾਜ਼ਿਆਂ ਨੂੰ ਤੋੜਦਾ ਹੈ ਅਤੇ ਖੂਨ ਨਾਲ ਲਥਪਥ ਹੈ।

ਇਸ ਵਾਇਰਲ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਤਬਲੀਗੀ ਜਮਾਤ ਦਾ ਮੇਂਬਰ ਹੈ ਅਤੇ ਕੋਰੋਨਾ ਵਾਇਰਸ ਦੇ ਐਸੋਲੇਸ਼ਨ ਵਾਰਡ ਵਿਚ ਅਜਿਹੀ ਹਰਕਤ ਕਰ ਰਿਹਾ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਅਸਲ ਵਿਚ ਇਹ ਵੀਡੀਓ ਪਾਕਿਸਤਾਨ ਦੇ ਕਰਾਚੀ ਦਾ ਹੈ ਅਤੇ ਇਹ ਘਟਨਾ 2019 ਵਿਚ ‘ਗੁਲਸ਼ਨ-ਏ-ਹਦੀਦ’ ਨਾਂ ਦੇ ਜਗ੍ਹਾ ਦੀ ਇੱਕ ਜਾਮੀਆ ਮਸਜਿਦ ਖਾਲਿਦ ਬਿਨ ਵਲੀਦ ਵਿਚ ਹੋਈ ਸੀ। ਇਸ ਵੀਡੀਓ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਵੀਡੀਓ ਵਿਚ ਇੱਕ ਵਿਅਕਤੀ ਨੂੰ ਬਿਨਾ ਕਪੜਿਆ ਦੇ ਇੱਕ ਇਮਾਰਤ ਵਿਚ ਘੁੰਮਦੇ ਅਤੇ ਤੋੜਫੋੜ ਕਰਦੇ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਆਪਣੇ ਸਰ ਤੋਂ ਸ਼ੀਸ਼ੇ ਦੇ ਦਰਵਾਜ਼ਿਆਂ ਨੂੰ ਤੋੜਦਾ ਹੈ ਅਤੇ ਖੂਨ ਨਾਲ ਲਥਪਥ ਹੈ। ਪੋਸਟ ਵਿਚ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ, “देखिए 14 दिन के एकांतवास में भी इन तबलीगी जमात के लोगों ने अश्लीलता और आतंक मचा रखा है…… कोरोंनटाइन में जमकर किया हंगामा#सरम नाम की सारी हदें कर दी पार#खेला नंगा नाच.वीडियो हुवा वाइरल# प्रशासन है इन लोगो से परेशान#”

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਇਸ ਵੀਡੀਓ ਦੀ ਪੜਤਾਲ ਕਰਨ ਲਈ ਅਸੀਂ ਵੀਡੀਓ ਨੂੰ InVid ਟੂਲ ‘ਤੇ ਪਾਇਆ ਅਤੇ ਇਸਦੇ ਕੀਫ਼੍ਰੇਮਸ ਨੂੰ ਗੂਗਲ ਰਿਵਰਸ ਇਮੇਜ ‘ਤੇ ਕੁਝ ਕੀਵਰਡ ਨਾਲ ਸਰਚ ਕੀਤਾ।

ਸਾਨੂੰ Youtube ‘ਤੇ ਇੱਕ ਵੀਡੀਓ ਮਿਲਿਆ। 2 ਮਿੰਟ 47 ਸੈਕੰਡ ਦੇ ਇਸ ਵੀਡੀਓ ਵਿੱਚ 21 ਸੇਕੇਂਡ ਬਾਦ ਤੋਂ ਵਾਇਰਲ ਵੀਡੀਓ ਵਿੱਚ ਦਿੱਖ ਰਹੀ ਕੀਲਪਸ ਨੂੰ ਵੇਖਿਆ ਜਾ ਸਕਦਾ ਹੈ।ਇਸ ਵੀਡੀਓ ਨੂੰ Youtube ‘ਤੇ Top Trend ਨਾਂ ਦੇ ਪੇਜ ਦੁਆਰਾ 26 ਅਗਸਤ, 2019 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ਦਾ ਟਾਇਟਲ ਹੈ,‘Naked man entered in Mosque, Gulshan e Hadeed Karachi’ ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ “ਕਰਾਚੀ ਦੇ ਗੁਲਸ਼ਨ-ਏ-ਹਦੀਦ ਮਸਜਿਦ ਵਿਚ ਇੱਕ ਨੰਗਾ ਵਿਅਕਤੀ ਪ੍ਰਵੇਸ਼ ਕਰ ਗਿਆ।” ਵੀਡੀਓ ਦੇ ਡਿਸਕ੍ਰਿਪਸ਼ਨ ਵਿਚ ਲਿਖਿਆ ਸੀ “ਗੁਲਸ਼ਨ-ਏ-ਹਦੀਦ ਫੇਜ਼ 2 ਡਬਲ ਰੋਡ ‘ਤੇ ਬਿਨ ਵਾਲਿਦ ਮਸਜਿਦ ਵਿਚ ਇੱਕ ਅਣਪਛਾਤੇ ਵਿਅਕਤੀ ਨੇ ਤੋੜਫੋੜ ਕੀਤੀ ਅਤੇ ਜਖਮੀ ਹੋਣ ਬਾਅਦ ਇਮਾਮ ਦੇ ਸਥਾਨ ‘ਤੇ ਪੈ ਗਿਆ।”

ਇਸ ਵਿਸ਼ੇ ਵਿਚ ਵੱਧ ਪੁਸ਼ਟੀ ਲਈ ਵਿਸ਼ਵਾਸ ਨਿਊਜ਼ ਨੇ ਖਾਲਿਦ ਬਿਨ ਵਾਲਿਦ ਮਸਜਿਦ ਦੇ ਇਮਾਮ ਅਰਸ਼ਦ ਉਲ ਹੱਕ ਨਾਲ ਫੋਨ ‘ਤੇ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਘਟਨਾ 22 ਅਗਸਤ 2019 ਦੀ ਹੈ ਜਦੋਂ ਸ਼ਫੀਫ ਅਬ੍ਰਾ ਨਾਂ ਦਾ ਇਹ ਵਿਅਕਤੀ ਬਿਨਾਂ ਕਪੜਿਆਂ ਦੇ ਖਾਲਿਦ ਬਿਨ ਵਾਲਿਦ ਮਸਜਿਦ ਵਿਚ ਵੜ ਗਿਆ ਸੀ। ਇਸ ਵਿਅਕਤੀ ਨੇ ਤੋੜਫੋੜ ਕੀਤੀ ਸੀ ਅਤੇ ਬਾਅਦ ਵਿਚ ਮਸਜਿਦ ਪ੍ਰਸ਼ਾਸਨ ਦੁਆਰਾ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਅਤੇ ਉਸਨੂੰ ਗਿਰਫ਼ਤਾਰ ਕੀਤਾ ਗਿਆ। ਪੁਲਿਸ ਨੇ ਜਾਂਚ ਵਿਚ ਪਾਇਆ ਕਿ ਇਹ ਆਦਮੀ ਦਿਮਾਗੀ ਰੂਪ ਤੋਂ ਕਮਜ਼ੋਰ ਸੀ।”

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ India Against Violence ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਇਹ ਵੀਡੀਓ ਪਾਕਿਸਤਾਨ ਦੇ ਕਰਾਚੀ ਦਾ ਹੈ ਅਤੇ ਇਹ ਘਟਨਾ 2019 ਵਿਚ ‘ਗੁਲਸ਼ਨ-ਏ-ਹਦੀਦ’ ਨਾਂ ਦੇ ਜਗ੍ਹਾ ਦੀ ਇੱਕ ਜਾਮੀਆ ਮਸਜਿਦ ਖਾਲਿਦ ਬਿਨ ਵਲੀਦ ਵਿਚ ਹੋਈ ਸੀ। ਇਸ ਵੀਡੀਓ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts